Punjabi Youth Death In Canada: ਮਾਨਸਾ ਦੇ ਨੌਜਵਾਨ ਦੀ ਕੈਨੇਡਾ 'ਚ ਦਿਲ ਦਾ ਦੌਰਾ ਪੈਣ ਨਾਲ ਮੌਤ, ਗਮਗੀਨ ਮਾਹੌਲ 'ਚ ਕੀਤਾ ਅੰਤਿਮ ਸੰਸਕਾਰ
Advertisement
Article Detail0/zeephh/zeephh1735102

Punjabi Youth Death In Canada: ਮਾਨਸਾ ਦੇ ਨੌਜਵਾਨ ਦੀ ਕੈਨੇਡਾ 'ਚ ਦਿਲ ਦਾ ਦੌਰਾ ਪੈਣ ਨਾਲ ਮੌਤ, ਗਮਗੀਨ ਮਾਹੌਲ 'ਚ ਕੀਤਾ ਅੰਤਿਮ ਸੰਸਕਾਰ

Punjabi Youth Death In Canada: ਬੀਤੇ ਦਿਨ ਮਾਨਸਾ ਦੇ ਨੌਜਵਾਨ ਦੀ ਦਿਲ ਦਾ ਦੌਰਾ ਪੈਣ ਕਾਰਨ ਕੈਨੇਡਾ ਵਿਚ ਮੌਤ ਹੋ ਜਾਣ ਮਗਰੋਂ ਅੱਜ ਦੇਹ ਮਾਨਸਾ ਪੁੱਜਣ ਉਤੇ ਗਮਗੀਨ ਮਾਹੌਲ ਵਿੱਚ ਸਸਕਾਰ ਕਰ ਦਿੱਤਾ ਗਿਆ।

Punjabi Youth Death In Canada: ਮਾਨਸਾ ਦੇ ਨੌਜਵਾਨ ਦੀ ਕੈਨੇਡਾ 'ਚ ਦਿਲ ਦਾ ਦੌਰਾ ਪੈਣ ਨਾਲ ਮੌਤ, ਗਮਗੀਨ ਮਾਹੌਲ 'ਚ ਕੀਤਾ ਅੰਤਿਮ ਸੰਸਕਾਰ

Punjabi Youth Death In Canada: ਮਾਨਸਾ ਦੇ ਇੱਕ ਨੌਜਵਾਨ ਦੀ ਕੈਨੇਡਾ ਵਿੱਚ ਅਚਾਨਕ ਦਿਲ ਦਾ ਦੌਰਾ ਪੈਣ ਕਾਰਨ ਬੀਤੇ ਦਿਨੀਂ ਮੌਤ ਹੋ ਗਈ ਸੀ। ਸੋਮਵਾਰ ਨੂੰ ਨੌਜਵਾਨ ਦੀ ਦੇਹ ਸਵੇਰੇ ਅੰਮ੍ਰਿਤਸਰ ਏਅਰਪੋਰਟ ਉਤੇ ਪਹੁੰਚੀ ਸੀ ਜਿਸ ਤੋਂ ਬਾਅਦ ਪਰਿਵਾਰ ਨੇ ਮ੍ਰਿਤਕ ਦੇਹ ਮਾਨਸਾ ਵਿਖੇ ਲਿਆ ਕੇ ਅੰਤਿਮ ਸਸਕਾਰ ਕਰ ਦਿੱਤਾ ਹੈ। ਮ੍ਰਿਤਕ ਨੌਜਵਾਨ ਆਪਣੇ ਮਾਪਿਆਂ ਦਾ ਇਕਲੌਤਾ ਪੁੱਤਰ ਸੀ ਤੇ ਪਿੱਛੇ ਮਾਤਾ-ਪਿਤਾ ਤੇ ਪਤਨੀ ਨੂੰ ਛੱਡ ਗਿਆ ਹੈ।

7 ਜੁਲਾਈ 2022 ਨੂੰ ਕੈਨੇਡਾ ਗਏ ਮਾਨਸਾ ਦੇ ਮਨਜੋਤ ਸਿੰਘ (30) ਦੀ ਬੀਤੇ ਦਿਨੀਂ ਕੈਨੇਡਾ ਵਿੱਚ ਹਾਰਟ ਅਟੈਕ ਆਉਣ ਕਾਰਨ ਮੌਤ ਹੋ ਗਈ ਸੀ। ਜਿਸ ਕਾਰਨ ਮਾਨਸਾ ਵਿੱਚ ਸੋਗ ਦੀ ਲਹਿਰ ਫੈਲ ਗਈ ਅਤੇ ਪਰਿਵਾਰ ਵੱਲੋਂ ਅੱਜ ਮ੍ਰਿਤਕ ਦੇਹ ਨੂੰ ਲਿਆ ਕੇ ਅੰਤਿਮ ਸਸਕਾਰ ਕਰ ਦਿੱਤਾ ਗਿਆ। ਪਰਿਵਾਰ ਨੇ ਦੱਸਿਆ ਕਿ ਮਨਜੋਤ ਸਿੰਘ ਬਿਮਾਰ ਹੋਣ ਕਾਰਨ ਜਨਵਰੀ ਮਹੀਨੇ ਘਰ ਵਾਪਸ ਆ ਗਿਆ ਸੀ ਤੇ ਤੰਦਰੁਸਤ ਹੋਣ ਤੋਂ ਬਾਅਦ 1 ਮਈ ਨੂੰ ਵਾਪਸ ਕੈਨੇਡਾ ਚਲਾ ਗਿਆ ਸੀ।

24 ਮਈ ਨੂੰ ਵੀਡੀਓ ਕਾਲ ਉਤੇ ਗੱਲ ਹੋਈ ਪਰ ਕੁਝ ਸਮੇਂ ਬਾਅਦ ਫਿਰ ਫੋਨ ਆਇਆ ਤਾਂ ਪਤਾ ਲੱਗਿਆ ਕਿ ਮਨਜੋਤ ਸਿੰਘ ਦੀ ਮੌਤ ਹੋ ਗਈ ਹੈ। ਮ੍ਰਿਤਕ ਨੌਜਵਾਨ ਦੀ ਮਾਂ ਵੀਰਪਾਲ ਕੌਰ ਤੇ ਪਿਤਾ ਪਵਿੱਤਰ ਸਿੰਘ ਨੇ ਦੱਸਿਆ ਕਿ ਬੜੇ ਚਾਵਾਂ ਨਾਲ ਇਕਲੌਤੇ ਪੁੱਤਰ ਨੂੰ ਕੈਨੇਡਾ ਭੇਜਿਆ ਸੀ ਤੇ ਪੁੱਤਰ ਵੀ ਬਹੁਤ ਖੁਸ਼ ਸੀ। ਉਨ੍ਹਾਂ ਦੱਸਿਆ ਕਿ ਕੈਨੇਡਾ ਵਿਚ ਵੀ ਬਹੁਤ ਨਸ਼ਾ ਹੈ ਤੇ ਮਨਜੋਤ ਰੋਜ਼ਾਨਾ ਦੱਸਦਾ ਸੀ ਕਿ ਇੱਧਰ ਕੁਝ ਨਹੀਂ ਤੇ ਜੋ ਬੱਚੇ ਆ ਰਹੇ ਹਨ ਨਸ਼ੇ ਦੀ ਦਲਦਲ ਵਿੱਚ ਫਸ ਰਹੇ ਹਨ ਤੇ ਰੁਜ਼ਗਾਰ ਵੀ ਨਹੀਂ ਹੈ।

ਇਹ ਵੀ ਪੜ੍ਹੋ : Canada News: ਕੈਨੇਡਾ 'ਚ ਡਿਪੋਰਟੇਸ਼ਨ ਦਾ ਸਾਹਮਣਾ ਕਰ ਰਹੇ ਭਾਰਤੀ ਵਿਦਿਆਰਥੀਆਂ ਨੂੰ ਰਾਹਤ! ਜਾਣੋ ਪੂਰਾ ਮਾਮਲਾ

ਉਨ੍ਹਾਂ ਹੋਰ ਮਾਪਿਆਂ ਨੂੰ ਅਪੀਲ ਕੀਤੀ ਕਿ ਆਪਣੇ ਬੱਚਿਆਂ ਨੂੰ ਇੰਨੇ ਪੈਸੇ ਲਾ ਕੇ ਬਾਹਰ ਨਾ ਭੇਜੋ। ਉਨ੍ਹਾਂ ਕਿਹਾ ਕਿ ਮੇਰੇ ਪੁੱਤਰ ਮੈਨੂੰ ਫੋਨ ਕਾਲ ਕਰਕੇ ਉਥੋਂ ਦੇ ਹਾਲਾਤ ਦੱਸਦਾ ਰਹਿੰਦਾ ਸੀ ਉਨ੍ਹਾਂ ਕਿਹਾ ਕਿ ਸਾਡੇ ਪੁੱਤਰ ਦੀ ਅਟੈਕ ਆਉਣ ਕਾਰਨ ਮੌਤ ਹੋ ਗਈ ਹੈ।

ਇਹ ਵੀ ਪੜ੍ਹੋ : Punjab News: ਪੁਲਿਸ ਤੇ BSF ਨੇ ਸ਼ੁਰੂ ਕੀਤਾ ਸਰਚ ਅਭਿਆਨ: ਖੇਤਾਂ 'ਚੋਂ ਮਿਲਿਆ ਇੱਕ ਹੋਰ ਪਾਕਿਸਤਾਨੀ ਡਰੋਨ

Trending news