Advertisement
Photo Details/zeephh/zeephh2017742
photoDetails0hindi

Mahie Gill Birthday: ਅੱਜ ਹੈ ਮਾਹੀ ਗਿੱਲ ਦਾ ਜਨਮ ਦਿਨ, ਇਸ ਫ਼ਿਲਮ ਤੋਂ ਰਾਤੋ-ਰਾਤ ਬਣ ਗਈ ਸਟਾਰ, ਜਾਣੋ ਅਦਾਕਾਰਾ ਨਾਲ ਜੁੜੀਆਂ ਦਿਲਚਸਪ ਗੱਲਾਂ

ਮਾਹੀ ਗਿੱਲ ਅੱਜ ਆਪਣਾ 47ਵਾਂ ਜਨਮਦਿਨ ਮਨਾ ਰਹੀ ਹੈ। ਅਦਾਕਾਰਾ ਨੇ ਕਈ ਫ਼ਿਲਮਾਂ ਵਿੱਚ ਕੰਮ ਕੀਤਾ ਪਰ ਇੱਕ ਫ਼ਿਲਮ ਨੇ ਉਸ ਨੂੰ ਰਾਤੋ-ਰਾਤ ਸਟਾਰ ਬਣਾ ਦਿੱਤਾ। ਅਦਾਕਾਰਾ ਆਪਣੀ ਪ੍ਰੋਫੈਸ਼ਨਲ ਲਾਈਫ ਨਾਲੋਂ ਨਿੱਜੀ ਜ਼ਿੰਦਗੀ ਲਈ ਜ਼ਿਆਦਾ ਸੁਰਖੀਆਂ 'ਚ ਰਹੀ।

ਮਾਹੀ ਗਿੱਲ ਦਾ 47ਵਾਂ ਜਨਮਦਿਨ

1/5
ਮਾਹੀ ਗਿੱਲ ਦਾ 47ਵਾਂ ਜਨਮਦਿਨ

ਮਾਹੀ ਗਿੱਲ ਇੱਕ ਮਸ਼ਹੂਰ ਅਦਾਕਾਰਾ ਹੈ। ਉਹ ਹਿੰਦੀ ਅਤੇ ਪੰਜਾਬੀ ਫਿਲਮ ਇੰਡਸਟਰੀ ਵਿੱਚ ਕੰਮ ਕਰਦੀ ਹੈ। ਅਦਾਕਾਰਾ ਆਪਣੀ ਨਿੱਜੀ ਜ਼ਿੰਦਗੀ ਨੂੰ ਲੈ ਕੇ ਕਾਫੀ ਸੁਰਖੀਆਂ 'ਚ ਰਹਿੰਦੀ ਹੈ। ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਮਾਹੀ ਗਿੱਲ ਨੂੰ ਅੱਜ ਕਿਸੇ ਪਛਾਣ ਦੀ ਲੋੜ ਨਹੀਂ ਹੈ। ਮਾਹੀ ਗਿੱਲ ਅੱਜ ਆਪਣਾ 47ਵਾਂ ਜਨਮਦਿਨ ਮਨਾ ਰਹੀ ਹੈ। ਅਦਾਕਾਰਾ ਨੇ ਕਈ ਫ਼ਿਲਮਾਂ ਵਿੱਚ ਕੰਮ ਕੀਤਾ ਪਰ ਇੱਕ ਫ਼ਿਲਮ ਨੇ ਉਸ ਨੂੰ ਰਾਤੋ-ਰਾਤ ਸਟਾਰ ਬਣਾ ਦਿੱਤਾ।

 

ਕਰੀਅਰ ਦੀ ਸ਼ੁਰੂਆਤ

2/5
ਕਰੀਅਰ ਦੀ ਸ਼ੁਰੂਆਤ

ਉਨ੍ਹਾਂ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਸਾਲ 2003 'ਚ ਪੰਜਾਬੀ ਫਿਲਮ 'ਹਵਾਏਂ' ਨਾਲ ਕੀਤੀ ਸੀ। ਖਾਸ ਗੱਲ ਇਹ ਸੀ ਕਿ ਉਨ੍ਹਾਂ ਦੀ ਪਹਿਲੀ ਹੀ ਫਿਲਮ ਸੁਪਰਹਿੱਟ ਸਾਬਤ ਹੋਈ ਸੀ। ਇਸ ਤੋਂ ਬਾਅਦ ਉਹ ਕਈ ਫਿਲਮਾਂ 'ਚ ਨਜ਼ਰ ਆਈ। 

ਬਚਪਨ ਤੋਂ ਹੀ ਬਣਨਾ ਚਾਹੁੰਦੀ ਸੀ ਅਦਾਕਾਰਾ

3/5
ਬਚਪਨ ਤੋਂ ਹੀ ਬਣਨਾ ਚਾਹੁੰਦੀ ਸੀ ਅਦਾਕਾਰਾ

ਮਾਹੀ ਬਚਪਨ ਤੋਂ ਹੀ ਅਦਾਕਾਰਾ ਬਣਨਾ ਚਾਹੁੰਦੀ ਸੀ। ਉਸਨੇ ਪੰਜਾਬ ਯੂਨੀਵਰਸਿਟੀ ਤੋਂ ਥੀਏਟਰ ਵਿੱਚ ਮਾਸਟਰ ਡਿਗਰੀ ਕੋਰਸ ਕੀਤਾ। ਉਸ ਦਾ ਜਨਮ ਚੰਡੀਗੜ੍ਹ ਵਿੱਚ ਇੱਕ ਜੱਟ ਸਿੱਖ ਪਰਿਵਾਰ ਵਿੱਚ ਹੋਇਆ ਸੀ।

ਇਸ ਫਿਲਮ ਨੇ ਬਣਾਇਆ ਰਾਤੋ-ਰਾਤ ਸਟਾਰ

4/5
ਇਸ ਫਿਲਮ ਨੇ ਬਣਾਇਆ ਰਾਤੋ-ਰਾਤ ਸਟਾਰ

ਮਾਹੀ ਨੇ ਆਪਣੇ ਬਾਲੀਵੁੱਡ ਕਰੀਅਰ ਦੀ ਸ਼ੁਰੂਆਤ ਫਿਲਮ ਨਿਰਦੇਸ਼ਕ ਅਨੁਰਾਗ ਕਸ਼ਯਪ ਦੀ ਫਿਲਮ 'ਦੇਵ ਡੀ' ਨਾਲ ਕੀਤੀ ਸੀ ਅਤੇ ਇਹ ਫਿਲਮ ਵੀ ਸੁਪਰਹਿੱਟ ਸਾਬਤ ਹੋਈ ਸੀ। ਇਸ ਫਿਲਮ ਨੇ ਅਭਿਨੇਤਰੀ ਨੂੰ ਰਾਤੋ-ਰਾਤ ਸਟਾਰ ਬਣਾ ਦਿੱਤਾ।

ਮਾਹੀ ਦੀ ਨਿੱਜ਼ੀ ਜ਼ਿੰਦਗੀ

5/5
ਮਾਹੀ ਦੀ ਨਿੱਜ਼ੀ ਜ਼ਿੰਦਗੀ

ਮਾਹੀ ਦਾ ਪਹਿਲਾ ਵਿਆਹ 17 ਸਾਲ ਦੀ ਉਮਰ 'ਚ ਹੋਇਆ ਸੀ ਪਰ ਉਨ੍ਹਾਂ ਦਾ ਰਿਸ਼ਤਾ ਜ਼ਿਆਦਾ ਸਮਾਂ ਨਹੀਂ ਚੱਲ ਸਕਿਆ। ਇਕ ਰਿਪੋਰਟ ਮੁਤਾਬਕ ਮਾਹੀ ਨੇ ਆਪਣੇ ਵਿਆਹ ਬਾਰੇ ਗੱਲ ਕਰਦੇ ਹੋਏ ਕਿਹਾ ਸੀ, ''ਮੈਨੂੰ ਪਤਾ ਹੈ ਕਿ ਮੇਰਾ ਪਹਿਲਾ ਵਿਆਹ ਅਸਫਲ ਰਿਹਾ ਸੀ ਪਰ ਅਜਿਹਾ ਇਸ ਲਈ ਹੋਇਆ ਕਿਉਂਕਿ ਉਸ ਸਮੇਂ ਮੈਂ ਬਹੁਤ ਛੋਟੀ ਅਤੇ ਨਾਬਾਲਗ ਸੀ।'' ਮਾਹੀ ਨੇ ਸਾਲ 2019 'ਚ ਖੁਲਾਸਾ ਕੀਤਾ ਸੀ ਕਿ ਉਹ ਢਾਈ ਸਾਲ ਦੀ ਬੱਚੀ ਦੀ ਮਾਂ ਹੈ। ਅਭਿਨੇਤਰੀ ਨੇ ਉਸ ਸਮੇਂ ਆਪਣੇ ਪਤੀ ਦਾ ਖੁਲਾਸਾ ਨਹੀਂ ਕੀਤਾ ਸੀ।