NO Detention Policy: ਫੇਲ੍ਹ ਹੋਏ ਵਿਦਿਆਰਥੀ ਹੁਣ ਅਗਲੀ ਕਲਾਸ ’ਚ ਪ੍ਰਮੋਟ ਨਹੀਂ ਹੋਣਗੇ
Advertisement
Article Detail0/zeephh/zeephh2571659

NO Detention Policy: ਫੇਲ੍ਹ ਹੋਏ ਵਿਦਿਆਰਥੀ ਹੁਣ ਅਗਲੀ ਕਲਾਸ ’ਚ ਪ੍ਰਮੋਟ ਨਹੀਂ ਹੋਣਗੇ

NO Detention Policy: ਅੱਜ ਕੇਂਦਰੀ ਸਿੱਖਿਆ ਵਿਭਾਗ ਨੇ ਨੋ ਡਿਟੇਂਸ਼ਨ ਨੀਤੀ ਨੂੰ ਖਤਮ ਕਰਨ ਦੇ ਨਾਲ ਹੀ ਲੰਬੇ ਸਮੇਂ ਤੋਂ ਚਲੀ ਆ ਰਹੀ ਵਿਵਸਥਾ ਨੂੰ ਬਦਲ ਦਿੱਤਾ ਹੈ। ਇਸ ਫੈਸਲੇ ਦੇ ਬਾਅਦ ਹੁਣ 5ਵੀਂ ਤੇ 8ਵੀਂ ਕਲਾਸ ਦੀਆਂ ਸਾਲਾਨਾ ਪ੍ਰੀਖਿਆਵਾਂ ਵਿੱਚ ਅਸਫਲ ਹੋਣ ਵਾਲੇ ਵਿਦਿਆਰੀਆਂ ਨੂੰ ਫੇਲ੍ਹ ਕਰ ਦਿੰਤਾ ਜਾਵੇਗਾ।

NO Detention Policy: ਫੇਲ੍ਹ ਹੋਏ ਵਿਦਿਆਰਥੀ ਹੁਣ ਅਗਲੀ ਕਲਾਸ ’ਚ ਪ੍ਰਮੋਟ ਨਹੀਂ ਹੋਣਗੇ

NO Detention Policy: ਕੇਂਦਰ ਸਰਕਾਰ ਨੇ NO Detention Policy ਨੂੰ ਖਤਮ ਕਰਦੇ ਹੋਏ ਵੱਡਾ ਫੈਸਲਾ ਕੀਤਾ ਹੈ। ਸਰਕਾਰ ਦੇ ਇਸ ਫੈਸਲੇ ਤੋਂ ਬਾਅਦ 5ਵੀਂ ਅਤੇ 8ਵੀਂ ਕਲਾਸ ਵਿੱਚੋਂ ਫੇਲ੍ਹ ਹੋਏ ਵਿਦਿਆਰਥੀ ਅਗਲੀ ਕਲਾਸ ਵਿੱਚ ਪ੍ਰਮੋਟ ਨਹੀਂ ਕੀਤੇ ਜਾਣਗੇ। ਕੇਂਦਰ ਸਰਕਾਰ ਦੇ ਇਸ ਫੈਸਲੇ ਨਾਲ ਹੁਣ 5ਵੀਂ ਅਤੇ 8ਵੀਂ ਦੀਆਂ ਸਾਲਾਨਾ ਪ੍ਰੀਖਿਆਵਾਂ ਵਿੱਚ ਫੇਲ੍ਹ ਹੋਣ ਵਾਲੇ ਦਿਵਆਰਥੀਆਂ ਨੂੰ ਫੇਲ੍ਹ ਕੀਤਾ ਜਾਵੇਗਾ, ਅਸਫਲ ਵਿਦਿਆਰਥੀਆਂ ਨੂੰ ਦੋ ਮਹੀਨਿਆਂ ਵਿੱਚ ਫਿਰ ਤੋਂ ਪ੍ਰੀਖਿਆ ਦੇਣੀ ਪਵੇਗੀ। ਪ੍ਰੰਤੂ ਜੇਕਰ ਉਹ ਦੁਬਾਰਾ ਅਸਫਲ ਹੁੰਦੇ ਹਨ ਤਾਂ ਉਨ੍ਹਾਂ ਨੂੰ ਪ੍ਰਮੋਟ ਨਹੀਂ ਕੀਤਾ ਜਾਵੇਗਾ। 8ਵੀਂ ਕਲਾਸ ਤੱਕ ਕਿਸੇ ਵੀ ਵਿਦਿਆਰਥੀ ਨੂੰ ਸਕੂਲ ਤੋਂ ਬਾਹਰ ਨਹੀਂ ਕੀਤਾ ਜਾਵੇਗਾ।

ਅੱਜ ਕੇਂਦਰੀ ਸਿੱਖਿਆ ਵਿਭਾਗ ਨੇ ਨੋ ਡਿਟੇਂਸ਼ਨ ਨੀਤੀ ਨੂੰ ਖਤਮ ਕਰਨ ਦੇ ਨਾਲ ਹੀ ਲੰਬੇ ਸਮੇਂ ਤੋਂ ਚਲੀ ਆ ਰਹੀ ਵਿਵਸਥਾ ਨੂੰ ਬਦਲ ਦਿੱਤਾ ਹੈ। ਇਸ ਫੈਸਲੇ ਦੇ ਬਾਅਦ ਹੁਣ 5ਵੀਂ ਤੇ 8ਵੀਂ ਕਲਾਸ ਦੀਆਂ ਸਾਲਾਨਾ ਪ੍ਰੀਖਿਆਵਾਂ ਵਿੱਚ ਅਸਫਲ ਹੋਣ ਵਾਲੇ ਵਿਦਿਆਰੀਆਂ ਨੂੰ ਫੇਲ੍ਹ ਕਰ ਦਿੰਤਾ ਜਾਵੇਗਾ। ਸਿੱਖਿਆ ਵਿਭਾਗ ਦੇ ਸਕੱਤਰ ਸੰਜੇ ਕੁਮਾਰ ਨੇ ਦੱਸਿਆ ਕਿ ਇਹ ਫੈਸਲਾ ਪੜ੍ਹਾਈ ਦੇ ਨਤੀਜਿਆਂ ਨੂੰ ਸੁਧਾਰਨ ਦੇ ਉਦੇਸ਼ ਨਾਲ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਬੱਚਿਆਂ ਦੀ ਸਿੱਖਣ ਦੀ ਸਮਰਥਾ ਨੂੰ ਡਿੱਗਣ ਤੋਂ ਰੋਕਣ ਲਈ ਇਸ ਕਦਮ ਨੂੰ ਜ਼ਰੂਰੀ ਸਮਝਿਆ ਗਿਆ ਹੈ। ਵਿਭਾਗ ਨੇ ਵਿਸ਼ੇਸ਼ ਤੌਰ ਉਤੇ ਕਲਾਸ 5ਵੀਂ ਤੇ 8ਵੀਂ ਉਤੇ ਧਿਆਨ ਕੇਂਦਰਿਤ ਕੀਤਾ ਹੈ। ਕਿਉਂਕਿ ਇਨ੍ਹਾਂ ਕਲਾਸਾਂ ਨੂੰ ਬੁਨਿਆਦੀ ਸਿੱਖਿਆ ਲਈ ਮਹੱਤਵਪੂਰਨ ਮੰਨਿਆ ਜਾਂਦਾ ਹੈ। ਇਸ ਨਵੀਂ ਨੀਤੀ ਨਾਲ ਵਿਦਿਆਰਥੀਆਂ ਅਤੇ ਅਧਿਆਪਕਾਂ ਦੋਵਾਂ ਨੂੰ ਪੜ੍ਹਾਈ ਪ੍ਰਤੀ ਜ਼ਿਆਦਾ ਜ਼ਿੰਮੇਵਾਰ ਬਣਾਉਣ ਲਈ ਯਤਨ ਕੀਤਾ ਗਿਆ ਹੈ।

 

Trending news