Sukhdev Singh Gogamedi Murder Case: ਗੋਗਾਮੇੜੀ ਕਤਲ ਕੇਸ 'ਚ ਪੰਜਾਬ ਪੁਲਿਸ ਦਾ ਵੱਡਾ ਖੁਲਾਸਾ!
Advertisement
Article Detail0/zeephh/zeephh1996931

Sukhdev Singh Gogamedi Murder Case: ਗੋਗਾਮੇੜੀ ਕਤਲ ਕੇਸ 'ਚ ਪੰਜਾਬ ਪੁਲਿਸ ਦਾ ਵੱਡਾ ਖੁਲਾਸਾ!

Sukhdev Singh Gogamedi Murder Case: ਪੰਜਾਬ ਪੁਲਿਸ ਵੱਲੋਂ ਜਾਰੀ ਇੱਕ ਪੱਤਰ ਵੀ ਸਾਹਮਣੇ ਆਇਆ ਹੈ। ਸੰਪਤ ਨਹਿਰਾ ਨੇ ਪੰਜਾਬ ਪੁਲਿਸ ਦੇ ਰਿਮਾਂਡ ਦੌਰਾਨ ਇਹ ਖੁਲਾਸਾ ਕੀਤਾ ਸੀ। ਇਨਪੁਟਸ ਮਿਲਣ ਦੇ ਬਾਵਜੂਦ ਰਾਜਸਥਾਨ ਪੁਲਿਸ ਸੁਖਦੇਵ ਗੋਗਾਮੇਦੀ ਦੀ ਜਾਨ ਨਹੀਂ ਬਚਾ ਸਕੀ।

 

Sukhdev Singh Gogamedi Murder Case: ਗੋਗਾਮੇੜੀ ਕਤਲ ਕੇਸ 'ਚ ਪੰਜਾਬ ਪੁਲਿਸ ਦਾ ਵੱਡਾ ਖੁਲਾਸਾ!

Sukhdev Singh Gogamedi Murder Case: ਰਾਜਸਥਾਨ ਵਿੱਚ ਰਾਸ਼ਟਰੀ ਰਾਜਪੂਤ ਕਰਨੀ ਸੈਨਾ ਦੇ ਪ੍ਰਧਾਨ ਸੁਖਦੇਵ ਸਿੰਘ ਗੋਗਾਮੇਦੀ ਦੇ ਕਤਲ ਦਾ ਮਾਮਲਾ ਸਾਹਮਣੇ ਆਇਆ ਹੈ। ਪੰਜਾਬ ਪੁਲਿਸ ਨੇ ਮਾਰਚ ਮਹੀਨੇ ਵਿੱਚ ਹੀ ਰਾਜਸਥਾਨ ਪੁਲਿਸ ਨੂੰ ਅਲਰਟ ਕਰ ਦਿੱਤਾ ਸੀ ਕਿ ਗੋਗਾਮੇਦੀ ਦਾ ਕਤਲ ਹੋ ਸਕਦਾ ਹੈ। ਲਾਰੇਂਸ ਬਿਸ਼ਨੋਈ ਗੈਂਗ ਦੇ ਸੰਪਤ ਨਹਿਰਾ ਨੇ ਜੇਲ ਦੇ ਬਾਹਰ ਬੈਠੇ ਆਪਣੇ ਸ਼ੂਟਰਾਂ ਨੂੰ ਟਾਸਕ ਦਿੱਤਾ ਸੀ। ਪੰਜਾਬ ਦੀ ਬਠਿੰਡਾ ਪੁਲਿਸ ਵੱਲੋਂ ਮਾਰਚ ਮਹੀਨੇ ਹਥਿਆਰਾਂ ਦੀ ਤਸਕਰੀ ਦੇ ਕੇਸ ਵਿੱਚ ਪ੍ਰੋਡਕਸ਼ਨ ਵਾਰੰਟ 'ਤੇ ਲਿਆਂਦੇ ਸੰਪਤ ਨਹਿਰਾ ਨੇ ਇਹ ਖੁਲਾਸਾ ਕੀਤਾ ਸੀ।

ਪੰਜਾਬ ਪੁਲਿਸ ਵੱਲੋਂ ਜਾਰੀ ਇੱਕ ਪੱਤਰ ਵੀ ਸਾਹਮਣੇ ਆਇਆ ਹੈ। ਸੰਪਤ ਨਹਿਰਾ ਨੇ ਪੰਜਾਬ ਪੁਲਿਸ ਦੇ ਰਿਮਾਂਡ ਦੌਰਾਨ ਇਹ ਖੁਲਾਸਾ ਕੀਤਾ ਸੀ। ਇਨਪੁਟਸ ਮਿਲਣ ਦੇ ਬਾਵਜੂਦ ਰਾਜਸਥਾਨ ਪੁਲਿਸ ਸੁਖਦੇਵ ਗੋਗਾਮੇਦੀ ਦੀ ਜਾਨ ਨਹੀਂ ਬਚਾ ਸਕੀ।

ਇਹ ਵੀ ਪੜ੍ਹੋ: Punjab News: ਹੌਂਸਲਿਆਂ ਦੀ ਉਡਾਣ ਦਿਵਿਆ ਸ਼ਰਮਾ! ਅੰਗਹੀਣਤਾ ਨੂੰ ਪਿੱਛੇ ਛੱਡ ਮਿਹਨਤ ਕਰ ਪ੍ਰਾਪਤ ਕੀਤਾ ਰਾਸ਼ਟਰਪਤੀ ਪੁਰਸਕਾਰ

ਰਾਜਸਥਾਨ ਪੁਲਿਸ ਨੂੰ ਭੇਜਿਆ ਅਲਰਟ 

fallback

 

ਸੁਖਦੇਵ ਸਿੰਘ ਗੋਗਾਮੇਦੀ ਦੀ ਜੈਪੁਰ ਦੇ ਸ਼ਿਆਮ ਨਗਰ ਜਨਪਥ ਸਥਿਤ ਘਰ ਵਿੱਚ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਇਸ ਕਤਲੇਆਮ ਦੀ ਜ਼ਿੰਮੇਵਾਰੀ ਰਾਜਸਥਾਨ ਦੇ ਰੋਹਿਤ ਗੋਦਾਰਾ ਗੈਂਗ ਨੇ ਲਈ ਸੀ। ਰੋਹਿਤ ਗੋਦਾਰਾ ਲਾਰੈਂਸ ਗੈਂਗ ਦਾ ਸਾਥੀ ਹੈ। ਰੋਹਿਤ ਗੋਦਾਰਾ ਨੇ ਕੁਝ ਮਹੀਨੇ ਪਹਿਲਾਂ ਗੋਗਾਮੇਡੀ ਨੂੰ ਧਮਕੀ ਵੀ ਦਿੱਤੀ ਸੀ। ਰੋਹਿਤ ਗੋਦਾਰਾ ਇੱਕ ਬਦਨਾਮ ਗੈਂਗਸਟਰ ਹੈ ਜੋ ਇਸ ਸਮੇਂ ਭਾਰਤ ਤੋਂ ਭਗੌੜਾ ਹੈ। ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ (ਐਨਆਈਏ) ਉਸ ਦੀ ਜਾਂਚ ਕਰ ਰਹੀ ਹੈ।

fallback
   

ਇਹ ਵੀ ਪੜ੍ਹੋ: Ludhiana News: ਲੁਧਿਆਣਾ 'ਚ ਲੁੱਟ ਦੀ ਵੱਡੀ ਵਾਰਦਾਤ! ਇੱਕ ਬਜ਼ੁਰਗ ਮਹਿਲਾ ਉੱਤੇ ਹਥੌੜੇ ਨਾਲ ਕੀਤਾ ਵਾਰ

ਸੰਪਤ ਨਹਿਰਾ ਉਹ ਹੈ ਜਿਸ ਨੂੰ ਲਾਰੇਂਸ ਨੇ ਸਲਮਾਨ ਖਾਨ ਨੂੰ ਮਾਰਨ ਦੀ ਜ਼ਿੰਮੇਵਾਰੀ ਦਿੱਤੀ ਸੀ। ਸੰਪਤ ਰੇਕੀ ਕਰਦੇ ਹੋਏ ਸਲਮਾਨ ਤੱਕ ਪਹੁੰਚ ਗਿਆ ਸੀ ਪਰ ਸੰਪਤ ਕੋਲ ਪਿਸਤੌਲ ਦੀ ਰੇਂਜ ਜ਼ਿਆਦਾ ਨਹੀਂ ਸੀ। ਇਸ ਲਈ ਉਸ ਨੇ ਨਿਸ਼ਾਨਾ ਨਹੀਂ ਬਣਾਇਆ। ਇਸ ਤੋਂ ਬਾਅਦ ਉਹ ਹੈਦਰਾਬਾਦ 'ਚ ਫੜਿਆ ਗਿਆ। ਸੰਪਤ ਨਹਿਰਾ Sukhdev Singh Gogamedi Murder Case: ਗੋਗਾਮੇੜੀ ਕਤਲ ਕੇਸ 'ਚ ਪੰਜਾਬ ਪੁਲਿਸ ਦਾ ਵੱਡਾ ਖੁਲਾਸਾ! ਖ਼ਿਲਾਫ਼ ਪੰਜਾਬ, ਹਰਿਆਣਾ, ਰਾਜਸਥਾਨ, ਦਿੱਲੀ, ਮੁੰਬਈ ਅਤੇ ਚੰਡੀਗੜ੍ਹ ਵਿੱਚ ਦਰਜਨਾਂ ਕੇਸ ਦਰਜ ਹਨ। ਜਿਸ ਵਿੱਚ ਹਥਿਆਰਾਂ ਦੀ ਤਸਕਰੀ, ਟਾਰਗੇਟ ਕਿਲਿੰਗ, ਕਤਲ ਦੀ ਕੋਸ਼ਿਸ਼ ਸਮੇਤ ਹੋਰ ਮਾਮਲੇ ਦਰਜ ਹਨ। ਜਦੋਂ ਪੰਜਾਬ ਪੁਲਿਸ ਸਮੇਤ ਹੋਰ ਰਾਜਾਂ ਦੀ ਪੁਲਿਸ ਨੇ ਨਹਿਰਾ ਦੇ ਇਨਪੁਟ ਬਾਰੇ ਭਾਰਤੀ ਏਜੰਸੀਆਂ ਨੂੰ ਰਿਪੋਰਟਾਂ ਭੇਜੀਆਂ ਤਾਂ ਐਨਆਈਏ ਨੇ ਵੀ ਨਹਿਰਾ ਨੂੰ ਰਿਮਾਂਡ 'ਤੇ ਲੈ ਲਿਆ। ਜਿਸ ਕਾਰਨ ਹਥਿਆਰਾਂ ਦੀ ਤਸਕਰੀ ਕਰਨ ਵਾਲੇ ਨੈੱਟਵਰਕ ਤੋਂ ਕਰੀਬ 10 ਦਿਨਾਂ ਤੱਕ ਪੁੱਛਗਿੱਛ ਕੀਤੀ ਗਈ।

Trending news