Mohali No Flying Area:ਰਾਸ਼ਟਰਪਤੀ ਦ੍ਰੋਪਦੀ ਮੁਰਮੂ ਦੇ ਆਉਣ ਅਤੇ ਜਾਣ ਕਾਰਨ 4 ਮਈ ਅਤੇ 8 ਮਈ ਨੂੰ ਮੁਹਾਲੀ ਹਵਾਈ ਅੱਡੇ 'ਤੇ ਨੋ ਫਲਾਇੰਗ ਜ਼ੋਨ ਨਹੀਂ ਰਹੇਗਾ।
Trending Photos
Mohali No Flying Area: ਮੋਹਾਲੀ ਦੀ ਡੀਸੀ ਆਸ਼ਿਕਾ ਜੈਨ ਨੇ 4 ਮਈ ਅਤੇ 8 ਮਈ ਨੂੰ ਚੰਡੀਗੜ੍ਹ ਏਅਰਪੋਰਟ ਅਤੇ 5 ਕਿਲੋਮੀਟਰ ਦੀ ਦੂਰੀ ਤੱਕ ਦੇ ਖੇਤਰ ਨੂੰ ਨੋ ਫਲਾਇੰਗ ਜ਼ੋਨ ਘੋਸ਼ਿਤ ਕੀਤਾ ਹੈ। ਇਹ ਕਦਮ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਦੇ ਆਉਣ ਅਤੇ ਜਾਣ ਦੇ ਪ੍ਰੋਗਰਾਮ ਦੇ ਮੱਦੇਨਜ਼ਰ ਚੁੱਕਿਆ ਗਿਆ ਹੈ।
ਇਸ ਸਮੇਂ ਦੌਰਾਨ, ਕਿਸੇ ਵੀ ਤਰ੍ਹਾਂ ਦੇ ਡਰੋਨ ਜਾਂ ਹੋਰ ਉੱਡਣ ਵਾਲੀਆਂ ਵਸਤੂਆਂ ਦੀ ਵਰਤੋਂ 'ਤੇ (Mohali No Flying Area) ਸਖਤ ਪਾਬੰਦੀ ਰਹੇਗੀ। 4 ਮਈ ਨੂੰ ਰਾਸ਼ਟਰਪਤੀ ਮੋਹਾਲੀ ਪਹੁੰਚਣਗੇ ਅਤੇ ਉਥੋਂ ਹਿਮਾਚਲ ਪ੍ਰਦੇਸ਼ ਲਈ ਰਵਾਨਾ ਹੋਣਗੇ। 8 ਮਈ ਨੂੰ ਉਹ ਹਿਮਾਚਲ ਪ੍ਰਦੇਸ਼ ਤੋਂ ਵਾਪਸ ਦਿੱਲੀ ਲਈ ਉਡਾਣ ਭਰੇਗੀ।
ਇਹ ਵੀ ਪੜ੍ਹੋ: Muktsar Sahib: ਡਿਪਟੀ ਕਮਿਸ਼ਨਰ ਅਤੇ ਐਸਐਸਪੀ ਵੱਲੋਂ ਗਿਣਤੀ ਕੇਂਦਰਾਂ ਅਤੇ ਸਟਰਾਂਗ ਰੂਮ ਦੀ ਚੈਕਿੰਗ
ਇਹ ਫੈਸਲਾ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਦੇ ਆਉਣ ਅਤੇ ਜਾਣ ਦੇ ਸ਼ਡਿਊਲ ਕਾਰਨ ਲਿਆ ਗਿਆ ਹੈ। ਇਸ ਦੌਰਾਨ ਕਿਸੇ ਵੀ ਤਰ੍ਹਾਂ ਦੇ ਡਰੋਨ ਜਾਂ ਹੋਰ ਕਿਸੇ (Mohali Airport No Flying Area) ਵੀ ਚੀਜ਼ ਨੂੰ ਉਡਾਉਣ 'ਤੇ ਪਾਬੰਦੀ ਰਹੇਗੀ। ਰਾਸ਼ਟਰਪਤੀ 4 ਮਈ ਨੂੰ ਚੰਡੀਗੜ੍ਹ ਹਵਾਈ ਅੱਡੇ 'ਤੇ ਉਤਰਨਗੇ, ਜਿਸ ਤੋਂ ਬਾਅਦ ਉਹ ਹਿਮਾਚਲ ਦੌਰੇ 'ਤੇ ਜਾਣਗੇ। 8 ਮਈ ਨੂੰ ਉਹ ਹਿਮਾਚਲ ਤੋਂ ਪਰਤੇਗੀ ਅਤੇ ਚੰਡੀਗੜ੍ਹ ਹਵਾਈ ਅੱਡੇ ਤੋਂ ਦਿੱਲੀ ਲਈ ਉਡਾਣ ਭਰੇਗੀ।
ਉਹ ਸ਼ਿਮਲਾ ਤੋਂ ਕਰੀਬ 13 ਕਿਲੋਮੀਟਰ ਦੂਰ ਮਸ਼ੋਬਰਾ ਸਥਿਤ ਰਾਸ਼ਟਰਪਤੀ ਭਵਨ 'ਚ ਚਾਰ ਦਿਨਾਂ ਦੀਆਂ ਗਰਮੀਆਂ ਦੀਆਂ ਛੁੱਟੀਆਂ 'ਤੇ ਰਹੇਗੀ। ਹਰ ਸਾਲ ਦੇਸ਼ ਦੇ ਰਾਸ਼ਟਰਪਤੀ ਗਰਮੀਆਂ 'ਚ ਆਪਣੇ ਪਰਿਵਾਰ ਨਾਲ ਇੱਥੇ ਦੌਰੇ 'ਤੇ ਆਉਂਦੇ ਹਨ।
ਰਾਸ਼ਟਰਪਤੀ ਦ੍ਰੋਪਦੀ ਮੁਰਮੂ ਦਾ ਇਹ ਦੂਜਾ ਦੌਰਾ ਹੈ। ਉਹ ਪਿਛਲੀ ਵਾਰ ਵੀ ਇੱਥੇ ਆਈ ਸੀ। ਇਹ ਇਮਾਰਤ ਲਗਭਗ 173 ਸਾਲ ਪੁਰਾਣੀ ਹੈ। ਜਿਸ ਨੂੰ ਰਾਸ਼ਟਰਪਤੀ ਭਵਨ ਦਾ ਨਾਂ ਦਿੱਤਾ ਗਿਆ ਹੈ। ਇਸ ਦਾ ਖੇਤਰਫਲ ਲਗਭਗ 10628 ਵਰਗ ਫੁੱਟ ਹੈ। ਇਹ 2023 ਵਿੱਚ ਪਹਿਲੀ ਵਾਰ ਜਨਤਾ ਲਈ ਵੀ ਖੋਲ੍ਹਿਆ ਗਿਆ ਸੀ।
ਇਹ ਵੀ ਪੜ੍ਹੋ: Bathinda News: ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਹੁਣ ਤੱਕ 91 ਫੀਸਦੀ ਲਾਇਸੈਂਸੀ ਹਥਿਆਰ ਜਮ੍ਹਾਂ ਕਰਵਾਏ