Chandigarh To Abu Dhabi Flight: ਇਸ ਉਡਾਣ ਦੇ ਸ਼ੁਰੂ ਹੋਣ ਨਾਲ ਚੰਡੀਗੜ੍ਹ ਸੰਯੁਕਤ ਅਰਬ ਅਮੀਰਾਤ (ਯੂ. ਏ. ਈ.) ਦੀ ਰਾਜਧਾਨੀ ਅਬੂ ਧਾਬੀ ਨਾਲ ਸਿੱਧਾ ਜੁੜ ਜਾਵੇਗਾ। ਚੰਡੀਗੜ੍ਹ ਤੋਂ ਆਬੂ ਧਾਬੀ ਲਈ ਉਡਾਣਾਂ ਜਲਦ ਸ਼ੁਰੂ ਹੋਣ ਵਾਲੀਆਂ ਹਨ। ਜਾਣੋ ਕੀ ਰਹੇਗਾ ਉਡਾਣਾਂ ਦਾ ਸਮਾਂ
Trending Photos
Chandigarh To Abu Dhabi Flight: ਲੋਕਾਂ ਲਈ ਰਾਹਤ ਦੀ ਖ਼ਬਰ ਆਈ ਹੈ। ਇੰਡੀਗੋ ਚੰਡੀਗੜ੍ਹ ਅਤੇ ਆਬੂ ਧਾਬੀ ਵਿਚਕਾਰ ਸਿੱਧੀਆਂ ਉਡਾਣਾਂ ਸ਼ੁਰੂ ਕਰਨ ਜਾ ਰਹੀ ਹੈ। ਚੱਲ ਰਹੇ ਸ਼ਡਿਊਲ ਮੁਤਾਬਕ ਇਹ ਫਲਾਈਟ 16 ਮਈ ਤੋਂ ਸ਼ੁਰੂ ਹੋ ਰਹੀ ਹੈ ਅਤੇ ਸਾਰੇ ਸੱਤ ਦਿਨ ਚੱਲੇਗੀ। ਪਹਿਲੀ ਫਲਾਈਟ 15 ਮਈ ਨੂੰ ਆਬੂ ਧਾਬੀ ਤੋਂ ਰਵਾਨਾ ਹੋਵੇਗੀ ਅਤੇ 16 ਮਈ ਨੂੰ ਸਵੇਰੇ 3:30 ਵਜੇ ਚੰਡੀਗੜ੍ਹ ਪਹੁੰਚੇਗੀ।
ਇਸ ਉਡਾਣ ਦੇ ਸ਼ੁਰੂ ਹੋਣ ਨਾਲ ਚੰਡੀਗੜ੍ਹ ਸੰਯੁਕਤ ਅਰਬ ਅਮੀਰਾਤ (ਯੂ. ਏ. ਈ.) ਦੀ ਰਾਜਧਾਨੀ ਅਬੂ ਧਾਬੀ ਨਾਲ ਸਿੱਧਾ ਜੁੜ ਜਾਵੇਗਾ। ਏਅਰਪੋਰਟ ਅਥਾਰਟੀ ਦੇ ਮੁਤਾਬਕ ਹੈੱਡਕੁਆਰਟਰ ਤੋਂ ਫਲਾਈਟ ਸ਼ੁਰੂ ਹੋਣ ਸਬੰਧੀ ਅਧਿਕਾਰਤ ਸੂਚਨਾ ਮਿਲੀ ਹੈ। ਇੰਡੀਗੋ ਨੇ ਫਲਾਈਟ ਬੁਕਿੰਗ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ: Amar Singh Chamkila: ਦਰਸ਼ਕਾਂ ਦੀ ਉਡੀਕ ਹੋਈ ਖ਼ਤਮ, ਫਿਲਮ 'ਅਮਰ ਸਿੰਘ ਚਮਕੀਲਾ' ਹੋਈ ਰਿਲੀਜ਼
ਇਸ ਵੇਲੇ ਸ਼ਹੀਦ ਭਗਤ ਸਿੰਘ ਅੰਤਰਰਾਸ਼ਟਰੀ ਹਵਾਈ ਅੱਡੇ ਚੰਡੀਗੜ੍ਹ ਤੋਂ ਦੁਬਈ ਲਈ ਸਿੱਧੀਆਂ ਉਡਾਣਾਂ ਚੱਲ ਰਹੀਆਂ ਹਨ। ਇਹ ਉਡਾਣ ਵੀ ਇੰਡੀਗੋ ਵੱਲੋਂ ਚਲਾਈ ਜਾ ਰਹੀ ਹੈ। ਚੰਡੀਗੜ੍ਹ ਤੋਂ ਇਹ ਇਕੋ-ਇਕ ਅੰਤਰਰਾਸ਼ਟਰੀ ਉਡਾਣ ਹੈ। ਸ਼ਾਰਜਾਹ ਦੀਆਂ ਉਡਾਣਾਂ ਪਿਛਲੇ ਸਾਲ ਅਕਤੂਬਰ ਤੋਂ ਬੰਦ ਹਨ। ਇਸ ਤੋਂ ਪਹਿਲਾਂ ਬੈਂਕਾਕ ਜਾਣ ਵਾਲੀ ਫਲਾਈਟ ਨੂੰ ਵੀ ਰੋਕ ਦਿੱਤਾ ਗਿਆ ਸੀ।
ਇਹ ਵੀ ਪੜ੍ਹੋ: Chaitra Navratri 2024 Day 5: ਅੱਜ ਚੈਤਰ ਨਵਰਾਤਰੀ ਦਾ ਪੰਜਵਾਂ ਦਿਨ, ਕਰੋ ਮਾਂ ਸਕੰਦਮਾਤਾ ਦੀ ਪੂਜਾ
ਇਕ ਟਰੈਵਲ ਕੰਪਨੀ ਦੇ ਮਾਲਕ ਨੇ ਦੱਸਿਆ ਕਿ ਆਬੂ ਧਾਬੀ ਲਈ ਸਿੱਧੀਆਂ ਉਡਾਣਾਂ ਸ਼ੁਰੂ ਹੋਣ ਨਾਲ ਚੰਡੀਗੜ੍ਹ ਤੋਂ ਯੂਰਪ, ਕੈਨੇਡਾ, ਅਮਰੀਕਾ, ਯੂ.ਕੇ., ਆਸਟ੍ਰੇਲੀਆ ਨਾਲ ਵੀ ਸੰਪਰਕ ਵਧੇਗਾ। ਆਬੂ ਧਾਬੀ ਟੂਰਿਜ਼ਮ ਦੇ ਅਧਿਕਾਰੀ ਦੋ ਦਿਨ ਪਹਿਲਾਂ ਹੀ ਸ਼ਹਿਰ ਆਏ ਸਨ, ਉਨ੍ਹਾਂ ਨੇ ਫਲਾਈਟ ਦੇ ਸਬੰਧ ਵਿੱਚ ਜਾਣਕਾਰੀ ਸਾਂਝੀ ਨਹੀਂ ਕੀਤੀ, ਪਰ ਉੱਥੇ ਵਿਕਸਤ ਕੀਤੇ ਗਏ ਨਵੇਂ ਸੈਰ-ਸਪਾਟਾ ਸਥਾਨਾਂ ਬਾਰੇ ਜਾਣਕਾਰੀ ਦਿੱਤੀ।
ਉਡਾਣ ਦਾ ਸਮਾਂ (Chandigarh To Abu Dhabi Flight time)
ਇਹ ਅਬੂ ਧਾਬੀ ਤੋਂ ਰਾਤ 10:15 ਵਜੇ (ਉਥੇ ਦੇ ਸਥਾਨਕ ਸਮੇਂ ਅਨੁਸਾਰ) ਰਵਾਨਾ ਹੋਵੇਗੀ।
ਦੁਪਹਿਰ 3:30 ਵਜੇ (ਸਥਾਨਕ ਸਮੇਂ ਅਨੁਸਾਰ) ਚੰਡੀਗੜ੍ਹ ਪਹੁੰਚੇਗੀ।
ਚੰਡੀਗੜ੍ਹ ਤੋਂ ਦੁਪਹਿਰ 2.45 ਵਜੇ ਰਵਾਨਾ ਹੋਵੇਗੀ
ਸਵੇਰੇ 5.15 ਵਜੇ (ਸਥਾਨਕ ਸਮਾਂ) ਅਬੂ ਧਾਬੀ ਪਹੁੰਚੇਗੀ।
ਇਹ ਉਡਾਣ ਇੰਡੀਗੋ ਏਅਰਲਾਈਨਜ਼ ਵੱਲੋਂ ਨਾਨ-ਸਟਾਪ ਸ਼ੁਰੂ ਕੀਤੀ ਜਾ ਰਹੀ ਹੈ। ਇੰਡੀਗੋ ਏਅਰਲਾਈਨਜ਼ ਨੇ ਚੰਡੀਗੜ੍ਹ ਹਵਾਈ ਅੱਡੇ ਤੋਂ ਅਬੂ ਧਾਬੀ ਲਈ ਰੋਜ਼ਾਨਾ ਉਡਾਣ ਦਾ ਸਮਾਂ ਜਾਰੀ ਕੀਤਾ ਹੈ। ਯਾਤਰੀ ਚੰਡੀਗੜ੍ਹ ਤੋਂ ਅਬੂ ਧਾਬੀ ਅਤੇ ਉਥੋਂ ਪੂਰੀ ਦੁਨੀਆ ਲਈ ਕਨੈਕਟਿੰਗ ਫਲਾਈਟਾਂ ਦੀ ਸਹੂਲਤ ਲੈ ਸਕਣਗੇ। ਇਸ ਨਾਲ ਉਨ੍ਹਾਂ ਨੂੰ ਸਸਤੀਆਂ ਟਿਕਟਾਂ ਮਿਲਣਗੀਆਂ ਅਤੇ ਸਮੇਂ ਦੀ ਵੀ ਬੱਚਤ ਹੋਵੇਗੀ।