Chandigarh News: ਪੁਲਿਸ ਨੇ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਗੈਂਗਸਟਰ ਗੋਲਡੀ ਬਰਾੜ ਦੇ ਤਿੰਨ ਸਾਥੀਆਂ ਨੂੰ ਗ੍ਰਿਫਤਾਰ ਕਰਕੇ ਦੋ ਦੇਸੀ ਪਿਸਤੌਲ ਤੇ 51 ਕਾਰਤੂਸ ਬਰਾਮਦ ਕੀਤੇ ਹਨ।
Trending Photos
Chandigarh News: ਸ਼ਹਿਰ 'ਚ ਗੋਲੀਬਾਰੀ ਦੀ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਗੈਂਗਸਟਰ ਗੋਲਡੀ ਬਰਾੜ ਦੇ ਤਿੰਨ ਸਾਥੀਆਂ ਨੂੰ ਗ੍ਰਿਫਤਾਰ ਕਰਕੇ ਦੋ ਦੇਸੀ ਪਿਸਤੌਲ ਤੇ 51 ਕਾਰਤੂਸ ਬਰਾਮਦ ਕੀਤੇ ਹਨ। ਪੁਲਿਸ ਨੇ ਦੱਸਿਆ ਕਿ ਮੁਲਜ਼ਮਾਂ ਕੋਲੋਂ ਵਾਰਦਾਤ ਵਿੱਚ ਵਰਤੀ ਗਈ ਇੱਕ ਕਾਰ ਅਤੇ ਇੱਕ ਮੋਟਰਸਾਈਕਲ ਵੀ ਬਰਾਮਦ ਕੀਤਾ ਗਿਆ ਹੈ।
ਮੁਲਜ਼ਮ ਅੰਮ੍ਰਿਤਪਾਲ ਸਿੰਘ ਉਰਫ਼ ਗੁੱਜਰ ਵਾਸੀ ਕਲੋਲੀ, ਬਨੂੜ; ਕਮਲਪ੍ਰੀਤ ਸਿੰਘ ਵਾਸੀ ਦੇਵੀਨਗਰ ਅਬਰਾਵਾਂ, ਬਨੂੜ ਅਤੇ ਡੇਰਾਬੱਸੀ ਦੇ ਅਮਰਾਲਾ ਦੇ ਪ੍ਰੇਮ ਸਿੰਘ ਨੂੰ ਪੰਜਾਬ ਅਤੇ ਚੰਡੀਗੜ੍ਹ ਪੁਲਿਸ ਦੀ ਸਾਂਝੀ ਟੀਮ ਨੇ ਗੋਰਖਪੁਰ ਤੋਂ ਗ੍ਰਿਫਤਾਰ ਕੀਤਾ ਹੈ। ਪੁਲਿਸ ਨੇ ਗੁੱਜਰ ਕੋਲੋਂ ਇੱਕ ਪਿਸਤੌਲ, 23 ਕਾਰਤੂਸ ਤੇ ਦੋ ਮੋਬਾਈਲ ਫ਼ੋਨ, ਕਮਲਪ੍ਰੀਤ ਕੋਲੋਂ ਇੱਕ ਪਿਸਤੌਲ ਤੇ 20 ਕਾਰਤੂਸ ਅਤੇ ਪ੍ਰੇਮ ਸਿੰਘ ਕੋਲੋਂ ਅੱਠ ਕਾਰਤੂਸ ਬਰਾਮਦ ਕੀਤੇ ਹਨ।
ਇਹ ਵੀ ਪੜ੍ਹੋ : Chandigarh News: ਚੰਡੀਗੜ੍ਹ ਨਿਗਮ ਚੋਣ 'ਚ ਉਲਟਫੇਰ ਪਿਛੋਂ ਕਾਂਗਰਸ ਦਾ ਪ੍ਰਦਰਸ਼ਨ, ਕਈ ਆਗੂ ਹਿਰਾਸਤ 'ਚ ਲਏ
ਸੈਕਟਰ-5 ਦੇ ਰਹਿਣ ਵਾਲੇ ਕਾਰੋਬਾਰੀ ਕੁਲਦੀਪ ਸਿੰਘ ਨੂੰ ਕੁਝ ਹਫਤੇ ਪਹਿਲਾਂ ਗੋਲਡੀ ਬਰਾੜ ਦੇ ਨਾਂ 'ਤੇ ਫੋਨ ਆਇਆ ਸੀ। ਫੋਨ ਕਰਨ ਵਾਲੇ ਨੇ ਉਸ ਤੋਂ 3 ਕਰੋੜ ਰੁਪਏ ਦੀ ਫਿਰੌਤੀ ਦੀ ਮੰਗ ਕੀਤੀ। ਉਸ ਨੇ ਇਹ ਵੀ ਧਮਕੀ ਦਿੱਤੀ ਕਿ ਜੇਕਰ ਪੈਸੇ ਨਾ ਦਿੱਤੇ ਤਾਂ ਇਸ ਦੇ ਗੰਭੀਰ ਨਤੀਜੇ ਭੁਗਤਣੇ ਪੈਣਗੇ। ਕੁਲਦੀਪ ਸਿੰਘ ਨੇ ਇਸ ਧਮਕੀ ਨੂੰ ਅਣਸੁਣਿਆ ਕਰ ਦਿੱਤਾ ਅਤੇ ਪੈਸੇ ਨਹੀਂ ਦਿੱਤੇ।
ਇਸ ਸਬੰਧੀ 19 ਜਨਵਰੀ ਨੂੰ ਤੜਕੇ ਚਾਰ ਵਿਅਕਤੀ ਮੋਟਰਸਾਈਕਲ ’ਤੇ ਸਵਾਰ ਹੋ ਕੇ ਕੁਲਦੀਪ ਸਿੰਘ ਦੇ ਘਰ ਆਏ। ਉਨ੍ਹਾਂ ਨੇ ਉਥੇ ਗੋਲੀਆਂ ਚਲਾਈਆਂ ਜੋ ਉਨ੍ਹਾਂ ਦੀ ਕਾਰ ਨੂੰ ਲੱਗੀਆਂ। ਕੁਲਦੀਪ ਨੇ ਇਸ ਦੀ ਸ਼ਿਕਾਇਤ ਪੁਲੀਸ ਨੂੰ ਕੀਤੀ। ਪੁਲਸ ਨੇ ਇਸ ਮਾਮਲੇ 'ਚ 7 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ। ਇਨ੍ਹਾਂ ਵਿੱਚ ਸ਼ੁਭਮ ਕੁਮਾਰ ਗਿਰੀ ਉਰਫ ਪੰਡਿਤ, ਅੰਮ੍ਰਿਤਪਾਲ ਸਿੰਘ ਉਰਫ ਗੁੱਜਰ, ਗੁਰਵਿੰਦਰ ਉਰਫ ਲਾਡੀ, ਕਮਲਪ੍ਰੀਤ ਸਿੰਘ, ਪ੍ਰੇਮ ਸਿੰਘ, ਸਰਬਜੀਤ ਅਤੇ ਕਾਸ਼ੀ ਸਿੰਘ ਉਰਫ ਹੈਰੀ ਸ਼ਾਮਲ ਹਨ।
ਰਿਮਾਂਡ ਦੌਰਾਨ ਪੁਲਿਸ ਨੇ ਅੰਮ੍ਰਿਤਪਾਲ ਸਿੰਘ ਉਰਫ਼ ਗੁੱਜਰ ਕੋਲੋਂ ਇੱਕ ਪਿਸਤੌਲ, 23 ਕਾਰਤੂਸ ਅਤੇ ਦੋ ਮੋਬਾਈਲ ਫ਼ੋਨ ਬਰਾਮਦ ਕੀਤੇ ਹਨ। ਉਸ ਖ਼ਿਲਾਫ਼ ਪੰਜਾਬ ਦੇ ਵੱਖ-ਵੱਖ ਥਾਣਿਆਂ ਵਿੱਚ ਤਿੰਨ ਕੇਸ ਦਰਜ ਹਨ। ਪੁਲੀਸ ਨੇ ਕਮਲਪ੍ਰੀਤ ਸਿੰਘ ਕੋਲੋਂ ਇੱਕ ਪਿਸਤੌਲ, 20 ਕਾਰਤੂਸ ਅਤੇ ਇੱਕ ਮੋਟਰਸਾਈਕਲ ਬਰਾਮਦ ਕੀਤਾ ਹੈ। ਪੁਲਿਸ ਨੇ ਪ੍ਰੇਮ ਸਿੰਘ ਕੋਲੋਂ ਇੱਕ ਗੱਡੀ ਅਤੇ ਅੱਠ ਕਾਰਤੂਸ ਬਰਾਮਦ ਕੀਤੇ ਹਨ। ਇਸ ਦੇ ਖਿਲਾਫ ਦੋ ਕੇਸ ਪਟਿਆਲਾ ਅਤੇ ਇੱਕ ਪੰਚਕੂਲਾ ਵਿੱਚ ਦਰਜ ਹਨ।
ਇਹ ਵੀ ਪੜ੍ਹੋ : Black Paper: ਕਾਂਗਰਸ ਲਿਆਏਗੀ ਬਲੈਕ ਪੇਪਰ; ਭਾਜਪਾ ਸਰਕਾਰ ਨੂੰ ਵਿਖਾਏਗੀ ਸ਼ੀਸ਼ਾ