Newborn Baby Viral Video: ਸੋਸ਼ਲ ਮੀਡੀਆ ਉੱਤੇ ਬਹੁਤ ਸਾਰੀਆਂ ਵੀਡੀਓ ਵਾਇਰਲ ਹੁੰਦੀਆਂ ਰਹਿੰਦੀਆਂ ਹਨ। ਹਾਲ ਹੀ ਵਿੱਚ ਇੱਕ ਮਾਂ ਤੇ ਬੱਚੇ ਦੀ ਬੇਹੱਦ ਭਾਵੁਕ ਵੀਡੀਓ ਸਾਹਮਣੇ ਆਈ ਹੈ ਜਿਸ ਵਿੱਚ ਬੱਚਾ ਬਹੁਤ ਰੋ ਰਿਹਾ ਹੁੰਦਾ ਹੈ ਅਤੇ ਫਿਰ ਜਦੋਂ ਹੀ ਮਾਂ ਕੋਲ ਜਾਂਦਾ ਹੈ ਤਾਂ ਇੱਕ ਦਮ ਚੁੱਪ ਹੋ ਜਾਂਦਾ ਹੈ। ਮਾਂ ਬਣਨ ਦੀ ਖੁਸ਼ੀ ਦੁਨੀਆਂ ਦੀ ਸਭ ਤੋਂ ਵੱਡੀ ਖੁਸ਼ੀ ਮੰਨੀ ਜਾਂਦੀ ਹੈ। ਦੁਨੀਆਂ ਦੀ ਹਰ ਮਾਂ ਆਪਣੇ ਬੱਚੇ ਨੂੰ ਆਪਣੀ ਗੋਦ 'ਚ ਲੈ ਕੇ ਸਾਰੇ ਦੁੱਖ ਦਰਦ ਭੁੱਲ ਜਾਂਦੀ ਹੈ। ਮਾਂ ਅਤੇ ਬੱਚੇ ਦੀ ਦਿਲ ਨੂੰ ਛੂਹ ਲੈਣ ਵਾਲੀ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਕਾਫੀ ਜਿਆਦਾ ਵਾਇਰਲ ਹੋ ਰਹੀ ਹੈ।