8 April History: 8 ਅਪ੍ਰੈਲ ਨੂੰ ਦੇਸ਼ ਦੁਨੀਆਂ ਵਿਚ ਕਿ ਮਹੱਤਵਪੂਰਨ ਘਟਨਾਵਾਂ ਹੋਈਆਂ ਇਸ ਵੀਡੀਓ ਰਾਹੀਂ ਜਾਨਣ ਦੀ ਕੋਸ਼ਿਸ਼ ਕਰੋ। 1857 – ਭਾਰਤ ਦੇ ਪਹਿਲੇ ਆਜ਼ਾਦੀ ਸੰਘਰਸ਼ ਦੌਰਾਨ ਅੰਗਰੇਜ਼ਾਂ 'ਤੇ ਪਹਿਲੀ ਗੋਲੀ ਚਲਾਉਣ ਵਾਲੇ ਮੰਗਲ ਪਾਂਡੇ ਨੂੰ ਫਾਂਸੀ ਦਿੱਤੀ ਗਈ। 1929 – ਭਾਰਤੀ ਸੁਤੰਤਰਤਾ ਅੰਦੋਲਨ ਦੌਰਾਨ, ਭਗਤ ਸਿੰਘ ਅਤੇ ਬਟੁਕੇਸ਼ਵਰ ਦੱਤ ਨੂੰ ਦਿੱਲੀ ਕੇਂਦਰੀ ਅਸੈਂਬਲੀ 'ਤੇ ਬੰਬ ਸੁੱਟਣ ਲਈ ਗ੍ਰਿਫਤਾਰ ਕੀਤਾ ਗਿਆ। 1950 – ਭਾਰਤ ਅਤੇ ਪਾਕਿਸਤਾਨ ਵਿਚਕਾਰ ਲਿਆਕਤ-ਨਹਿਰੂ ਸਮਝੌਤਾ। 1983 – ਤੇਲਗੂ ਫਿਲਮ ਅਦਾਕਾਰ ਅੱਲੂ ਅਰਜੁਨ ਦਾ ਜਨਮ। 2001 – ਬੰਗਲਾਦੇਸ਼ ਵਿੱਚ ਹਿੰਦੂਆਂ ਦੀ ਜਾਇਦਾਦ ਵਾਪਸ ਕਰਨ ਲਈ ਬਿੱਲ ਪਾਸ ਕੀਤਾ ਗਿਆ।