Supreme Court Collegium: ਜਸਟਿਸ ਸੁਧੀਰ ਸਿੰਘ ਨੂੰ ਪਟਨਾ ਤੋਂ ਪੰਜਾਬ ਤੇ ਹਰਿਆਣਾ ਹਾਈ ਕੋਰਟ ਭੇਜਣ ਦੀ SC ਕੌਲਿਜੀਅਮ ਨੇ ਦੁਹਰਾਈ ਆਪਣੀ ਸਿਫਾਰਿਸ਼
Advertisement
Article Detail0/zeephh/zeephh1821720

Supreme Court Collegium: ਜਸਟਿਸ ਸੁਧੀਰ ਸਿੰਘ ਨੂੰ ਪਟਨਾ ਤੋਂ ਪੰਜਾਬ ਤੇ ਹਰਿਆਣਾ ਹਾਈ ਕੋਰਟ ਭੇਜਣ ਦੀ SC ਕੌਲਿਜੀਅਮ ਨੇ ਦੁਹਰਾਈ ਆਪਣੀ ਸਿਫਾਰਿਸ਼

Supreme Court Collegium: ਸੁਪਰੀਮ ਕੋਰਟ ਦੇ ਕੌਲਿਜੀਅਮ ਨੇ ਜਸਟਿਸ ਸੁਧੀਰ ਸਿੰਘ ਨੂੰ ਪਟਨਾ ਤੋਂ ਪੰਜਾਬ ਤੇ ਹਰਿਆਣਾ ਹਾਈ ਕੋਰਟ ਵਿੱਚ ਤਬਦੀਲ ਕਰਨ ਦੀ ਆਪਣੀ ਸਿਫ਼ਾਰਸ਼ ਦੁਹਰਾਈ ਹੈ।

Supreme Court Collegium: ਜਸਟਿਸ ਸੁਧੀਰ ਸਿੰਘ ਨੂੰ ਪਟਨਾ ਤੋਂ ਪੰਜਾਬ ਤੇ ਹਰਿਆਣਾ ਹਾਈ ਕੋਰਟ ਭੇਜਣ ਦੀ SC ਕੌਲਿਜੀਅਮ ਨੇ ਦੁਹਰਾਈ ਆਪਣੀ ਸਿਫਾਰਿਸ਼

Supreme Court Collegium: ਸੁਪਰੀਮ ਕੋਰਟ ਦੇ ਕੌਲਿਜੀਅਮ ਨੇ ਜਸਟਿਸ ਸੁਧੀਰ ਸਿੰਘ ਨੂੰ ਪਟਨਾ ਤੋਂ ਪੰਜਾਬ ਤੇ ਹਰਿਆਣਾ ਹਾਈ ਕੋਰਟ ਵਿੱਚ ਤਬਦੀਲ ਕਰਨ ਦੀ ਆਪਣੀ ਸਿਫ਼ਾਰਸ਼ ਦੁਹਰਾਈ ਹੈ। ਕੌਲਿਜੀਅਮ ਨੇ 3 ਅਗਸਤ ਨੂੰ ਨਿਆਂ ਦੇ ਬਿਹਤਰ ਪ੍ਰਸ਼ਾਸਨ ਲਈ ਜਸਟਿਸ ਸਿੰਘ ਦੇ ਤਬਾਦਲੇ ਦਾ ਪ੍ਰਸਤਾਵ ਰੱਖਿਆ ਸੀ। ਕੌਲਿਜੀਅਮ ਨੇ 10 ਅਗਸਤ ਨੂੰ ਆਪਣੀ ਮੀਟਿੰਗ ਵਿੱਚ ਜਸਟਿਸ ਸੁਧੀਰ ਸਿੰਘ ਦੀ 8 ਅਗਸਤ ਦੀ ਪ੍ਰਤੀਨਿਧਤਾ 'ਤੇ ਵਿਚਾਰ ਕੀਤਾ।

ਕੌਲਿਜੀਅਮ ਦੀ ਅਗਵਾਈ ਚੀਫ਼ ਜਸਟਿਸ ਡੀਵਾਈ ਚੰਦਰਚੂੜ ਕਰ ਰਹੇ ਸਨ। ਕੌਲਿਜੀਅਮ ਜਿਸ ਵਿੱਚ ਜਸਟਿਸ ਸੰਜੇ ਕਿਸ਼ਨ ਕੌਲ, ਸੰਜੀਵ ਖੰਨਾ, ਬੀਆਰ ਗਵਈ ਅਤੇ ਸੂਰਿਆ ਕਾਂਤ ਵੀ ਸ਼ਾਮਲ ਸਨ, ਨੇ ਆਪਣੀ 10 ਅਗਸਤ ਦੀ ਮੀਟਿੰਗ ਵਿੱਚ ਜਸਟਿਸ ਸਿੰਘ ਦੀ 8 ਅਗਸਤ ਦੀ ਪ੍ਰਤੀਨਿਧਤਾ 'ਤੇ ਵਿਚਾਰ ਕੀਤਾ ਸੀ। ਉਕਤ ਨੁਮਾਇੰਦਗੀ ਵਿਚ ਉਨ੍ਹਾਂ ਨੇ ਅਪੀਲ ਕੀਤੀ ਹੈ ਕਿ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿਚ ਉਨ੍ਹਾਂ ਦੇ ਤਬਾਦਲੇ ਸਬੰਧੀ ਅੰਤਿਮ ਫੈਸਲਾ ਲੈਣ ਤੋਂ ਪਹਿਲਾਂ ਉਨ੍ਹਾਂ ਦੇ ਪੱਤਰ ਵਿੱਚ ਪੇਸ਼ ਤੱਥਾਂ ਨੂੰ ਵਿਚਾਰਿਆ ਜਾਵੇ। ਕੌਲਿਜੀਅਮ ਨੇ ਇੱਕ ਮਤੇ ਵਿੱਚ ਕਿਹਾ, “ਜਸਟਿਸ ਸਿੰਘ ਨੇ ਇਹ ਵੀ ਕਿਹਾ ਕਿ ਤਬਾਦਲੇ ਦੇ ਮਾਮਲੇ ਵਿੱਚ ਕੋਈ ਵੀ ਫੈਸਲਾ ਉਨ੍ਹਾਂ ਲਈ ਪਾਬੰਦ ਹੋਵੇਗਾ।

ਕੌਲਿਜੀਅਮ ਨੇ ਉਕਤ ਨੁਮਾਇੰਦਗੀ ਵਿੱਚ ਉਨ੍ਹਾਂ ਵੱਲੋਂ ਦਿੱਤੀਆਂ ਗਈਆਂ ਦਲੀਲਾਂ ਉਪਰ ਧਿਆਨ ਤੋਂ ਬਾਅਦ  ਉਨ੍ਹਾਂ ਦੇ ਤਬਾਦਲੇ ਦੇ ਪ੍ਰਸਤਾਵ ਨੂੰ ਕੁਝ ਸਮੇਂ ਲਈ ਮੁਲਤਵੀ ਕਰਨ ਦਾ ਫ਼ੈਸਲਾ ਕੀਤਾ ਗਿਆ ਹੈ। ਇਸ ਵਿਚ ਕਿਹਾ ਗਿਆ ਹੈ ਕਿ ਪ੍ਰਕਿਰਿਆ ਦੇ ਮੈਮੋਰੰਡਮ ਦੇ ਹਵਾਲੇ ਨਾਲ ਕੌਲਿਜੀਅਮ ਨੇ ਸੁਪਰੀਮ ਕੋਰਟ ਦੇ ਜੱਜਾਂ ਨਾਲ ਸਲਾਹ-ਮਸ਼ਵਰਾ ਕੀਤਾ, ਜੋ ਪਟਨਾ ਵਿਖੇ ਹਾਈ ਕੋਰਟ ਦੇ ਨਿਆਂਇਕ ਮਾਮਲਿਆਂ ਨਾਲ ਜਾਣੂ ਹੁੰਦੇ ਹੋਏ, ਪ੍ਰਸਤਾਵਿਤ ਤਬਾਦਲੇ 'ਤੇ ਆਪਣੇ ਵਿਚਾਰ ਦੇਣ ਦੀ ਸਥਿਤੀ ਵਿਚ ਹਨ।

ਇਹ ਵੀ ਪੜ੍ਹੋ : International Youth Day 2023: CM ਭਗਵੰਤ ਮਾਨ ਨੇ ਟਵੀਟ ਕਰ ਅੰਤਰਰਾਸ਼ਟਰੀ ਯੁਵਾ ਦਿਵਸ ਦੀਆਂ ਦਿੱਤੀਆਂ ਵਧਾਈਆਂ, ਕਹੀ ਇਹ ਗੱਲ

ਮਤੇ ਵਿੱਚ ਕਿਹਾ ਗਿਆ ਹੈ, "ਅਸੀਂ ਪਟਨਾ ਹਾਈ ਕੋਰਟ ਅਤੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਮੁੱਖ ਜੱਜਾਂ ਨਾਲ ਵੀ ਸਲਾਹ ਕੀਤੀ।" ਇਸ ਵਿਚ ਕਿਹਾ ਗਿਆ ਹੈ, 'ਉਪਰੋਕਤ ਦੇ ਮੱਦੇਨਜ਼ਰ, ਕੌਲਿਜੀਅਮ ਨੇ ਉਸ (ਜਸਟਿਸ ਸਿੰਘ) ਨੂੰ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿਚ ਤਬਦੀਲ ਕਰਨ ਲਈ 3 ਅਗਸਤ, 2023 ਦੀ ਆਪਣੀ ਸਿਫਾਰਸ਼ ਨੂੰ ਦੁਹਰਾਉਣ ਦਾ ਸੰਕਲਪ ਲਿਆ ਹੈ।'

ਇਹ ਵੀ ਪੜ੍ਹੋ : Raghav Chadha News: ਰਾਘਵ ਚੱਢਾ ਨੇ ਬਦਲਿਆ ਟਵਿੱਟਰ ਬਾਇਓ - "ਭਾਰਤ ਦਾ ਸਸਪੈਂਡਡ ਸੰਸਦ ਮੈਂਬਰ"

Trending news