Advertisement
Photo Details/zeephh/zeephh2499992
photoDetails0hindi

Sugar Overload Alert: ਤਿਉਹਾਰਾਂ ਵਿੱਚ ਮਠਿਆਈ ਖਾਣ ਦਾ ਸ਼ੌਂਕ ਪੈ ਸਕਦਾ ਭਾਰੀ; ਵਧ ਸਕਦੈ ਇਨ੍ਹਾਂ ਬਿਮਾਰੀਆਂ ਦਾ ਖ਼ਤਰਾ

Sugar Overload Alert: ਪਿਛਲੇ ਕੁਝ ਦਿਨਾਂ ਵਿੱਚ ਭਾਰਤ 'ਤੇ ਤਿਉਹਾਰਾਂ ਦਾ ਸੀਜ਼ਨ ਚੱਲ ਰਿਹਾ ਸੀ। ਜਿਸ ਦੇ ਚਲਦੇ ਭਾਰਤ ਵਿੱਚ ਤਰ੍ਹਾਂ- ਤਰ੍ਹਾਂ ਦੀਆ ਮਿਠਾਈਆਂ ਬਾਜ਼ਾਰ ਵਿੱਚ ਮਿਲ ਰਹੀਆਂ ਸੀ। ਤਿਉਹਾਰਾਂ ਦੇ ਕਾਰਨ ਲੋਕਾਂ ਨੇ ਖੂਬ ਮਿਠਾਈਆਂ ਦਾ ਸੇਵਨ ਕੀਤਾ। 

 

1/6

ਭਾਰਤ ਵਿੱਚ ਚੱਲ ਰਹੇ ਹੈਲਥ ਸਰਵੇਖਣ ਦੇ ਅਨੁਸਾਰ ਇੱਕ ਦਿਨ ਵਿੱਚ 50 ਗ੍ਰਾਮ ਤੋਂ ਵੱਧ ਚੀਨੀ ਸਿਹਤ ਲਈ ਖਤਰਨਾਕ ਸਾਬਿਤ ਹੋ ਸਕਦੀ ਹੈ। ਜਿਸ ਦਾ ਨਤੀਜਾ ਭਵਿੱਖ ਵਿੱਚ ਬਹੁਤ ਬੁਰਾ ਹੋ ਸਕਦਾ ਹੈ। ਇਹ ਸਰੀਰ ਵਿੱਚ ਕਈ ਤਰ੍ਹਾਂ ਦੀਆ ਬਿਮਾਰਿਆਂ ਪੈਦਾ ਕਰਦੀ ਹੈ ਅਤੇ ਮੋਟਾਪਾ ਦਾ ਸੱਭ ਤੋਂ ਵੱਡਾ ਕਾਰਨ ਵੀ ਚੀਨੀ ਹੀ ਹੈ। 

 

2/6

ਇੱਕ ਰਿਪੋਰਟ ਦੇ ਦੌਰਾਨ ਔਸਤ ਭਾਰਤੀ ਲੋਕ ਇੱਕ ਸਾਲ ਵਿੱਚ 20 ਕਿਲੋਗ੍ਰਾਮ ਤੱਕ ਚੀਨੀ ਦਾ ਸੇਵਨ ਕਰਦੇ ਹਨ। ਤਿਉਹਾਰਾਂ ਦੇ ਦੌਰਾਨ ਮੀਠਾ ਖਾਣ ਕਾਰਨ ਦੀ ਮਾਤਰਾ ਤੇਜ਼ੀ ਨਾਲ ਵੱਧ ਜਾਂਦੀ ਹੈ। ਤਿਉਹਾਰ ਦੇ ਮੌਕੇ ਉੱਤੇ ਲੋਕ ਜ਼ਿਆਦਾਤਰ ਮਿੱਠੇ ਦਾ ਸੇਵਨ ਕਰਦੇ ਹਨ। ਕੋਲਡ ਡਰਿੰਕਸ, ਕੁਕੀਜ਼, ਬਿਸਕੁਟ ਅਤੇ ਬਰੈੱਡ ਵਰਗੀਆਂ ਚੀਜ਼ਾਂ ਵਿੱਚ ਵੀ ਖੰਡ ਪਾਈ ਜਾਂਦੀ ਹੈ। ਭਾਰਤ ਵਿੱਚ ਤਿਉਹਾਰ ਦੇ ਦੌਰਾਨ ਚਾਰੇ ਪਾਸੇ ਖੁਸ਼ੀ ਅਤੇ ਜਸ਼ਨ ਦਾ ਮਾਹੌਲ ਦੇਖਣ ਵਾਲਾ ਹੁੰਦਾ ਹੈ। ਜਿਸ ਕਾਰਨ ਖਾਣ ਪੀਣ ਦੇ ਮਾਮਲੇ ਉਤੇ ਜ਼ਿਆਦਾ ਧਿਆਨ ਨਹੀਂ ਦਿੱਤਾ ਜਾਂਦਾ। 

 

3/6

ਜ਼ਿਆਦਾ ਮਾਤਰਾ ਵਿੱਚ ਖੰਡ ਦਾ ਸੇਵਨ ਕਰਨ ਨਾਲ ਟਾਈਪ 2 ਡਾਇਬਟੀਜ਼ ਦਾ ਖ਼ਤਰਾ ਵੱਧ ਜਾਂਦਾ ਹੈ। ਟਾਈਪ 2 ਡਾਇਬਟੀਜ਼ ਵਰਗੇ ਰੋਗਾਂ ਤੋ ਛੁਟਕਾਰਾ ਪਾਣਾ ਮੁਸ਼ਕਿਲ ਹੀ ਨਹੀਂ ਨਾਮੁਮਕਿਨ ਹੈ ਪਰ ਇਸ ਬਿਮਾਰੀ ਨੂੰ ਖੁਰਾਕ ਅਤੇ ਦਵਾਈਆਂ ਰਾਹੀਂ ਹੀ ਕਾਬੂ ਕੀਤਾ ਜਾ ਸਕਦਾ ਹੈ।

 

4/6

ਡਾਕਟਰਾਂ ਤੋਂ ਇਲਾਵਾ ਹਮੇਸ਼ਾ ਤੋਂ ਸਾਡੇ ਵੱਡੇ ਕਹਿੰਦੇ ਆਏ ਹਨ ਕਿ ਜ਼ਿਆਦਾ ਮਿੱਠਾ ਖਾਣ ਨਾਲ ਦੰਦਾਂ ਵਿੱਚ ਕੈਵਿਟੀ ਦੀ ਸਮੱਸਿਆ ਹੋ ਸਕਦੀ ਹੈ। ਜਿਸ ਕਾਰਨ ਦੰਦ ਬੁਰੀ ਤਰ੍ਹਾਂ ਨਾਲ ਖਰਾਬ ਜਾਂਦੇ ਹਨ। ਇਨ੍ਹਾਂ ਦੀ ਸੁਰੱਖਿਆ ਲਈ ਮਿੱਠੇ ਤੋਂ ਦੂਰੀ ਬਣਾਉਣਾ ਬੇਹੱਦ ਜ਼ਰੂਰੀ ਹੈ। 

 

5/6

ਆਪਣੀ ਸਿਹਤ ਨੂੰ ਤੰਦਰੁਸਤ ਰੱਖਣ ਲਈ ਮਿੱਠੇ ਦਾ ਸੇਵਨ ਘੱਟ ਤੋਂ ਘੱਟ ਮਾਤਰਾ ਵਿੱਚ ਕਰੋ। ਜਿਆਦਾ ਖੰਡ ਖਾਣ ਦੇ ਕਾਰਨ ਬਲੌਕੇਜ ਅਤੇ ਕੋਲੈਸਟ੍ਰੋਲ ਵੀ ਵੱਧ ਸਕਦਾ ਹੈ। ਜਿਸ ਨਾਲ ਦਿਲ ਦਾ ਦੌਰਾ ਪੈ ਸਕਦਾ ਹੈ। ਜੇਕਰ ਮਾਮਲਾ ਦਿਲ ਨੂੰ ਲੈ ਕੇ ਹੈ ਤਾਂ ਇਸ ਨੂੰ ਗੰਭੀਰਤਾ ਨਾਲ ਲੈਣਾ ਜ਼ਰੂਰੀ ਹੈ। 

 

6/6

ਜ਼ਿਆਦਾ ਖੰਡ ਖਾਣ ਕਾਰਨ ਸ਼ਰੀਰ ਵਿੱਚ ਫੈਟ ਅਤੇ ਮੋਟਾਪਾ ਇੱਕਠਾ ਹੋ ਜਾਂਦਾ ਹੈ। ਉਮਰ ਤੋਂ ਪਹਿਲਾਂ ਹੀ ਚਿਹਰੇ ਉੱਤੇ ਝੁਰੜੀਆਂ ਅਤੇ ਬੁਢਾਪੇ ਦੇ ਲੱਛਣ ਦਿਖਾਈ ਦੇ ਸਕਦੇ ਹਨ। ਇਨ੍ਹਾਂ ਸਭ ਤੋਂ ਇਲਾਵਾ ਮਾਸਪੇਸ਼ੀਆਂ ਅਤੇ ਜੋੜਾਂ ਵਿੱਚ ਵੀ ਦਰਦ ਹੋ ਸਕਦਾ ਹੈ।