JEE Advanced Result 2023: ਜੇਈਈ ਐਡਵਾਂਸ ਨਤੀਜਾ ਦੇਖਣ ਲਈ, ਉਮੀਦਵਾਰਾਂ ਨੂੰ ਰੋਲ ਨੰਬਰ, ਜਨਮ ਮਿਤੀ ਅਤੇ ਰਜਿਸਟਰਡ ਮੋਬਾਈਲ ਨੰਬਰ ਦਰਜ ਕਰਨਾ ਹੋਵੇਗਾ।
Trending Photos
JEE Advanced Result 2023: ਜੇਈਈ ਐਡਵਾਂਸ (JEE Advanced result 2023) ਦਾ ਨਤੀਜਾ ਅੱਜ ਜਾਰੀ ਕੀਤਾ ਗਿਆ ਹੈ। ਉਮੀਦਵਾਰ ਇਸ ਨੂੰ ਅਧਿਕਾਰਤ ਵੈੱਬਸਾਈਟ jeeadv.ac.in ਤੋਂ ਦੇਖ ਸਕਦੇ ਹਨ। ਦੱਸ ਦੇਈਏ ਕਿ ਇਸ ਸਾਲ ਹੈਦਰਾਬਾਦ ਜ਼ੋਨ ਤੋਂ VC Reddy ਨੇ 341 ਅੰਕਾਂ ਨਾਲ ਟਾਪ ਕੀਤਾ ਹੈ। ਬੀਸੀ ਰੈੱਡੀ ਨੇ 360 ਵਿੱਚੋਂ 341 ਅੰਕ ਪ੍ਰਾਪਤ ਕਰਕੇ ਏਆਈਆਰ 1 ਪ੍ਰਾਪਤ ਕੀਤਾ ਹੈ। ਇਸ ਤੋਂ ਇਲਾਵਾ, ਜੇਈਈ ਐਡਵਾਂਸ 2023 ਵਿੱਚ ਚੋਟੀ ਦੀ ਮਹਿਲਾ ਦਾ ਨਾਮ ਨਿਆਕਾਂਤੀ ਨਾਗਾ ਭਵਿਆ ਸ਼੍ਰੀ (Nayakanti Naga Bhavya Sree) ਹੈ ਜੋ ਸਿਰਫ ਹੈਦਰਾਬਾਦ ਜ਼ੋਨ ਤੋਂ ਹੈ। ਨਯਕਾਂਤੀ ਨਾਗਾ ਭਵਯਾ ਸ਼੍ਰੀ ਨੇ 298/360 ਸਕੋਰ ਹਾਸਿਲ ਕੀਤੇ ਹਨ।
ਇਸ ਵਾਰ JEE Advanced ਦੇ ਦੋਵਾਂ ਪੇਪਰਾਂ ਵਿੱਚ 1,80,372 ਉਮੀਦਵਾਰ ਸ਼ਾਮਲ ਹਨ, ਜਿਹਨਾਂ ਵਿੱਚੋ ਇਸ ਵਾਰ 43,773 ਉਮੀਦਵਾਰਾ ਨੂੰ ਕੁਆਲੀਫਾਈ ਕੀਤਾ ਹੈ। ਇਹਨਾਂ ਉਮੀਦਵਾਰ ਵਿੱਚੋਂ 36,204 ਲੜਕੇ ਅਤੇ 7,509 ਲੜਕੇ ਸ਼ਾਮਲ ਸਨ।
ਜੇਈਈ ਮੇਨ ਦਾ ਨਤੀਜਾ ਐਲਾਨ ਦਿੱਤਾ ਗਿਆ ਹੈ। ਉਮੀਦਵਾਰਾਂ ਨੂੰ ਹੁਣ IITs, NITs, IIITs ਅਤੇ ਹੋਰਾਂ ਵਿੱਚ ਦਾਖਲੇ ਲਈ ਸੰਯੁਕਤ ਸੀਟ ਅਲਾਟਮੈਂਟ ਅਥਾਰਟੀ ਕਾਉਂਸਲਿੰਗ ਵਿੱਚ ਸ਼ਾਮਲ ਹੋਣਾ ਪਵੇਗਾ। ਇੱਥੇ ਕੁੱਲ 118 ਸੰਸਥਾਵਾਂ ਹਨ ਜਿਨ੍ਹਾਂ ਲਈ ਜੋਐਸਏਏ ਦੁਆਰਾ ਕੌਂਸਲਿੰਗ ਕਰਵਾਈ ਜਾਂਦੀ ਹੈ।
Punjab Weather Update: ਪੰਜਾਬ ਦੇ ਮੌਸਮ ਨੂੰ ਲੈ ਕੇ ਆਈ ਵੱਡੀ ਅਪਡੇਟ; ਅਗਲੇ 5 ਦਿਨਾਂ ਤੱਕ ਮੀਂਹ ਦਾ ਅਲਰਟ
ਇਸ ਤਰ੍ਹਾਂ ਚੈੱਕ ਕਰੋ ਨਤੀਜਾ JEE Advanced Result 2023
ਸਭ ਤੋਂ ਪਹਿਲਾਂ ਅਧਿਕਾਰਤ ਵੈੱਬਸਾਈਟ jeeadv.ac.in 'ਤੇ ਜਾਓ।
ਫਿਰ ਉੱਪਰ ਦਿੱਤੇ ਅਧਿਕਾਰਤ ਲਿੰਕ 'ਤੇ ਕਲਿੱਕ ਕਰੋ।
ਪ੍ਰਮਾਣ ਪੱਤਰਾਂ ਦੀ ਵਰਤੋਂ ਕਰਕੇ ਲੌਗ-ਇਨ ਕਰੋ।
ਫਿਰ ਤੁਹਾਨੂੰ ਨਤੀਜਾ ਦਿਖਾਈ ਦੇਵੇਗਾ।
ਇਸਨੂੰ ਹੁਣੇ ਡਾਊਨਲੋਡ ਕਰ ਲਵੋਂ।
ਜੇਈਈ ਐਡਵਾਂਸਡ 360 ਅੰਕਾਂ ਲਈ ਕਰਵਾਈ ਗਈ ਸੀ।
ਭੌਤਿਕ ਵਿਗਿਆਨ: 120 (ਪੇਪਰ 1 ਵਿੱਚ 60, ਪੇਪਰ 2 ਵਿੱਚ 60)
ਕੈਮਿਸਟਰੀ: 120 (ਪੇਪਰ 1 ਵਿੱਚ 60, ਪੇਪਰ 2 ਵਿੱਚ 60)
ਗਣਿਤ: 120 (ਪੇਪਰ 1 ਵਿੱਚ 60, ਪੇਪਰ 2 ਵਿੱਚ 60)
JEE Advanced Topper List 2023: JEE ਐਡਵਾਂਸਡ ਨਤੀਜਾ 2023 ਦੇ ਜਾਰੀ ਹੋਣ ਦੇ ਨਾਲ, IIT ਗੁਹਾਟੀ ਦੁਆਰਾ ਟਾਪਰਾਂ ਦੀ ਸੂਚੀ ਵੀ ਜਾਰੀ ਕੀਤੀ ਗਈ ਹੈ।
VAVILALA CHIDVILAS REDDY, IIT Hyderabad zone
RAMESH SURYA THEJA, IIT Hyderabad
RISHI KALRA, IIT Roorkee
RAGHAV GOYAL, IIT Roorkee
ADDAGADA VENKATA SIVARAM, IIT Hyderabad
PRABHAV KHANDELWAL, IIT Delhi
BIKKINA ABHINAV CHOWDARY, IIT Hyderabad
MALAY KEDIA, IIT Delhi
NAGIREDDY BALAAJI REDDY, IIT Hyderabad
YAKKANTI PANI VENKATA MANEENDHAR REDDY, IIT Hyderabad