Delhi AIIMS: ਦਿੱਲੀ ਏਮਜ਼ ਪ੍ਰਸ਼ਾਸਨ ਨੇ 22 ਜਨਵਰੀ ਨੂੰ ਦੁਪਹਿਰ 2.30 ਵਜੇ ਤੱਕ ਓਪੀਡੀ ਸੇਵਾਵਾਂ ਬੰਦ ਕਰਨ ਦਾ ਫੈਸਲਾ ਵਾਪਸ ਲੈ ਲਿਆ ਹੈ।
Trending Photos
Delhi AIIMS: ਦਿੱਲੀ ਏਮਜ਼ ਪ੍ਰਸ਼ਾਸਨ ਨੇ 22 ਜਨਵਰੀ ਨੂੰ ਦੁਪਹਿਰ 2.30 ਵਜੇ ਤੱਕ ਓਪੀਡੀ ਸੇਵਾਵਾਂ ਬੰਦ ਕਰਨ ਦਾ ਫੈਸਲਾ ਵਾਪਸ ਲੈ ਲਿਆ ਹੈ। ਤਾਜ਼ਾ ਜਾਣਕਾਰੀ ਅਨੁਸਾਰ ਅਪਾਇੰਟਮੈਂਟਾਂ ਵਾਲੇ ਮਰੀਜ਼ਾਂ ਦੀ ਦੇਖਭਾਲ ਲਈ ਕੱਲ੍ਹ ਸੋਮਵਾਰ ਯਾਨੀ 22 ਜਨਵਰੀ ਨੂੰ ਓਪੀਡੀ ਖੁੱਲ੍ਹੇਗੀ।
The Outpatient Department shall remain open to attend patients with appointments tomorrow, Monday 22nd January: AIIMS New Delhi https://t.co/EfUPdg6Gij pic.twitter.com/gTJhVB7khK
— ANI (@ANI) January 21, 2024
ਇਹ ਵੀ ਪੜ੍ਹੋ: Ayodhya Ram Pran Pratishtha: 23 ਜਨਵਰੀ ਤੋਂ ਆਮ ਸ਼ਰਧਾਲੂ ਰਾਮ ਮੰਦਿਰ ਵਿੱਚ ਕਰ ਸਕਣਗੇ ਦਰਸ਼ਨ
ਵਿਰੋਧੀ ਧਿਰ ਦੇ ਕਈ ਸੰਸਦ ਮੈਂਬਰਾਂ ਨੇ ਸੋਸ਼ਲ ਮੀਡੀਆ 'ਤੇ ਪੋਸਟ ਕਰਕੇ ਓਪੀਡੀ ਬੰਦ ਰੱਖਣ ਦੇ ਹੁਕਮ ਦਾ ਵਿਰੋਧ ਕੀਤਾ ਸੀ। ਇਸ ਤੋਂ ਬਾਅਦ ਏਮਜ਼ ਨੇ ਆਪਣਾ ਹੁਕਮ ਵਾਪਸ ਲੈ ਲਿਆ ਹੈ।
ਤਾਜ਼ਾ ਜਾਣਕਾਰੀ ਅਨੁਸਾਰ ਮਰੀਜ਼ਾਂ ਲਈ ਓਪੀਡੀ ਸੇਵਾਵਾਂ ਭਲਕੇ ਸੋਮਵਾਰ ਯਾਨੀ 22 ਜਨਵਰੀ ਨੂੰ ਆਮ ਵਾਂਗ ਰਹਿਣਗੀਆਂ। ਦੱਸ ਦਈਏ ਕਿ ਭਲਕੇ 22 ਜਨਵਰੀ ਨੂੰ ਅਯੁੱਧਿਆ 'ਚ ਰਾਮ ਮੰਦਰ ਦੇ ਪਵਿੱਤਰ ਸੰਸਕਾਰ ਪ੍ਰੋਗਰਾਮ ਕਾਰਨ ਕੇਂਦਰ ਸਰਕਾਰ ਦੇ ਸਾਰੇ ਦਫਤਰਾਂ 'ਚ ਅੱਧੇ ਦਿਨ ਦੀ ਛੁੱਟੀ ਦਾ ਐਲਾਨ ਕੀਤਾ ਗਿਆ ਹੈ।
ਇਸ ਸੰਦਰਭ ਵਿੱਚ ਏਮਜ਼ ਨੇ ਵੀ 20 ਜਨਵਰੀ ਨੂੰ ਅੱਧੇ ਦਿਨ ਦੀ ਛੁੱਟੀ ਲੈਣ ਦਾ ਫੈਸਲਾ ਕੀਤਾ ਸੀ ਹਾਲਾਂਕਿ ਹੁਣ ਏਮਜ਼ ਨੇ ਆਪਣਾ ਫੈਸਲਾ ਵਾਪਸ ਲੈ ਲਿਆ ਹੈ।
ਇਹ ਵੀ ਪੜ੍ਹੋ: Punjab Kisan News: ਕਰਜ਼ੇ ਤੇ ਆਰਥਿਕ ਤੰਗੀ ਨੇ ਇੱਕ ਹੋਰ ਕਿਸਾਨ ਨਿਗਲਿਆ, ਕੀਤੀ ਜੀਵਨ ਲੀਲਾ ਸਮਾਪਤ