Trending Photos
IND vs AUS WC 2023: ਭਾਰਤੀ ਟੀਮ ਆਪਣੇ ਵਿਸ਼ਵ ਕੱਪ ਮੁਕਾਬਲੇ ਦੀ ਸ਼ੁਰੂਆਤ ਆਸਟ੍ਰੇਲੀਆ ਖਿਲਾਫ਼ ਚੇਨਈ ਦੇ ਮਸ਼ਹੂਰ ਚੇਪੌਕ ਸਟੇਡੀਅਮ ਤੋਂ ਕਰੇਗੀ। ਦੋਵਾਂ ਟੀਮਾਂ ਵਿਚਾਲੇ ਇਹ ਮੁਕਾਬਲਾ ਕਾਫ਼ੀ ਰੌਮਾਂਚਕ ਹੋਣ ਵਾਲਾ ਹੈ। ਜਿੱਥੇ ਆਸਟ੍ਰੇਲੀਆ ਟੀਮ ਪੰਜ ਵਾਰ ਵਰਲਡ ਕੱਪ ਚੈਂਪੀਅਨ ਰਹਿ ਚੁੱਕੀ ਹੈ ਉਥੇ ਹੀ ਭਾਰਤੀ ਟੀਮ ਵੀ ਦੋ ਵਾਰ ਇਹ ਖ਼ਿਤਾਬ ਆਪਣੇ ਨਾਮ ਕਰ ਚੁੱਕੀ ਹੈ। ਕ੍ਰਿਕਟ ਫੈਨਸ ਅੱਜ ਦੋਵਾਂ ਟੀਮਾਂ ਵਿਚਾਲੇ ਇਸ ਦਿਲਚਸਪ ਮੁਕਾਬਲੇ ਦਾ ਆਨੰਦ ਲੈਣਗੇ।
ਰੋਹਿਤ ਸ਼ਰਮਾ ਬਨਾਮ ਮਿਸ਼ੇਲ ਸਟਾਰਕ
ਭਾਰਤੀ ਕਪਤਾਨ ਰੋਹਿਤ ਸ਼ਰਮਾ ਖੱਬੇ ਹੱਥ ਦੇ ਤੇਜ਼ ਗੇਂਦਬਾਜ਼ਾਂ ਖਿਲਾਫ ਸੰਘਰਸ਼ ਕਰਦੇ ਹੋਏ ਨਜ਼ਰ ਆਏ ਹਨ। ਹਾਲਾਂਕਿ ਆਸਟ੍ਰੇਲੀਆ ਦੇ ਖਿਲਾਫ ਤੀਜੇ ਵਨਡੇ 'ਚ ਰੋਹਿਤ ਸ਼ਰਮਾ ਨੇ ਮਿਸ਼ੇਲ ਸਟਾਰਕ ਖਿਲਾਫ ਆਸਾਨੀ ਨਾਲ ਦੌੜਾਂ ਬਣਾਈਆਂ ਸੀ। ਪਰ ਅੰਕੜੇ ਦੱਸਦੇ ਹਨ ਕਿ ਰੋਹਿਤ ਸ਼ਰਮਾ ਨੂੰ ਖੱਬੇ ਹੱਥ ਦੇ ਤੇਜ਼ ਗੇਂਦਬਾਜ਼ਾਂ ਖਿਲਾਫ ਕਈ ਵਾਰ ਸੰਘਰਸ਼ ਕਰਦੇ ਦੇਖਿਆ ਗਿਆ ਹੈ। ਹਾਲਾਂਕਿ ਅਜਿਹੀ ਸਥਿਤੀ 'ਚ ਰੋਹਿਤ ਸ਼ਰਮਾ ਅਤੇ ਮਿਸ਼ੇਲ ਸਟਾਰਕ ਵਿਚਾਲੇ ਦਿਲਚਸਪ ਮੁਕਾਬਲਾ ਦੇਖਣ ਨੂੰ ਮਿਲ ਸਕਦਾ ਹੈ।
ਡੇਵਿਡ ਵਾਰਨਰ ਬਨਾਮ ਰਵੀਚੰਦਰਨ ਅਸ਼ਵਿਨ
ਭਾਰਤੀ ਆਫ ਸਪਿਨਰ ਰਵੀ ਅਸ਼ਵਿਨ ਦੇ ਅੰਕੜੇ ਖੱਬੇ ਹੱਥ ਦੇ ਬੱਲੇਬਾਜ਼ਾਂ ਦੇ ਖਿਲਾਫ ਸ਼ਾਨਦਾਰ ਰਹੇ ਹਨ। ਰਵੀ ਅਸ਼ਵਿਨ ਖੱਬੇ ਹੱਥ ਦੇ ਬੱਲੇਬਾਜ਼ਾਂ ਲਈ ਹਮੇਸ਼ਾ ਔਖੀ ਚੁਣੌਤੀ ਸਾਬਤ ਹੋਏ ਹਨ। ਹਾਲ ਹੀ 'ਚ ਡੇਵਿਡ ਵਾਰਨਰ ਨੂੰ ਭਾਰਤ-ਆਸਟ੍ਰੇਲੀਆ ਸੀਰੀਜ਼ 'ਚ ਰਵੀ ਅਸ਼ਵਿਨ ਖਿਲਾਫ ਸੰਘਰਸ਼ ਕਰਦੇ ਦੇਖਿਆ ਗਿਆ ਸੀ। ਹਾਲਾਂਕਿ ਇਕ ਵਾਰ ਫਿਰ ਰਵੀ ਅਸ਼ਵਿਨ ਅਤੇ ਡੇਵਿਡ ਵਾਰਨਰ ਵਿਚਾਲੇ ਦਿਲਚਸਪ ਲੜਾਈ ਦੇਖਣ ਨੂੰ ਮਿਲ ਸਕਦੀ ਹੈ।
ਜਸਪ੍ਰੀਤ ਬੁਮਰਾਹ ਬਨਾਮ ਸਟੀਵ ਸਮਿਥ
ਟੀਮ ਇੰਡੀਆ ਖਿਲਾਫ ਆਸਟ੍ਰੇਲੀਆਈ ਬੱਲੇਬਾਜ਼ ਸਟੀਵ ਸਮਿਥ ਦਾ ਰਿਕਾਰਡ ਸ਼ਾਨਦਾਰ ਰਿਹਾ ਹੈ। ਇਸ ਬੱਲੇਬਾਜ਼ ਨੇ ਭਾਰਤੀ ਗੇਂਦਬਾਜ਼ਾਂ ਖ਼ਿਲਾਫ਼ ਆਸਾਨੀ ਨਾਲ ਦੌੜਾਂ ਬਣਾਈਆਂ। ਪਰ ਕਈ ਮੌਕਿਆਂ 'ਤੇ ਸਟੀਵ ਸਮਿਥ ਨੂੰ ਭਾਰਤੀ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਦੇ ਖਿਲਾਫ ਸੰਘਰਸ਼ ਕਰਦੇ ਦੇਖਿਆ ਗਿਆ ਹੈ। ਹਾਲਾਂਕਿ ਸਟੀਵ ਸਮਿਥ ਅਤੇ ਜਸਪ੍ਰੀਤ ਬੁਮਰਾਹ ਵਿਚਾਲੇ ਟੱਕਰ ਦੇਖਣ ਨੂੰ ਮਿਲ ਸਕਦੀ ਹੈ। ਹਾਲਾਂਕਿ ਇਹ ਦੇਖਣਾ ਦਿਲਚਸਪ ਹੋਵੇਗਾ ਕਿ ਕਿਹੜਾ ਖਿਡਾਰੀ ਭਾਰੀ ਪੈਂਦਾ ਹੈ।
ਪੈਟ ਕਮਿੰਸ ਬਨਾਮ ਕੇਐਲ ਰਾਹੁਲ
ਭਾਰਤੀ ਟੀਮ ਦੇ ਵਿਕਟਕੀਪਰ ਬੱਲੇਬਾਜ਼ ਕੇਐੱਲ ਰਾਹੁਲ ਸ਼ਾਨਦਾਰ ਫਾਰਮ 'ਚੋਂ ਲੰਘ ਰਹੇ ਹਨ। ਹਾਲ ਹੀ 'ਚ ਕੇਐੱਲ ਰਾਹੁਲ ਨੇ ਏਸ਼ੀਆ ਕੱਪ 'ਚ ਪਾਕਿਸਤਾਨ ਖਿਲਾਫ ਅਜੇਤੂ ਸੈਂਕੜਾ ਬਣਾਇਆ ਸੀ। ਹਾਲਾਂਕਿ ਹੁਣ ਕੇਐੱਲ ਰਾਹੁਲ ਵਿਸ਼ਵ ਕੱਪ 'ਚ ਆਸਟ੍ਰੇਲੀਆਈ ਗੇਂਦਬਾਜ਼ਾਂ ਦੀ ਚੁਣੌਤੀ ਦਾ ਸਾਹਮਣਾ ਕਰਨਗੇ। ਖਾਸ ਤੌਰ 'ਤੇ ਆਸਟ੍ਰੇਲੀਆਈ ਕਪਤਾਨ ਪੈਟ ਕਮਿੰਸ ਭਾਰਤੀ ਵਿਕਟਕੀਪਰ ਬੱਲੇਬਾਜ਼ ਕੇਐੱਲ ਰਾਹੁਲ ਲਈ ਮੁਸੀਬਤ ਬਣ ਸਕਦੇ ਹਨ। ਪੈਟ ਕਮਿੰਸ ਨੇ ਭਾਰਤ-ਆਸਟ੍ਰੇਲੀਆ ਸੀਰੀਜ਼ 'ਚ ਕੇਐੱਲ ਰਾਹੁਲ ਖਿਲਾਫ ਚੰਗੀ ਗੇਂਦਬਾਜ਼ੀ ਕੀਤੀ ਸੀ।
ਮਿਸ਼ੇਲ ਮਾਰਸ਼ ਬਨਾਮ ਕੁਲਦੀਪ ਯਾਦਵ
ਮਿਸ਼ੇਲ ਮਾਰਸ਼ ਨੇ ਭਾਰਤ-ਆਸਟ੍ਰੇਲੀਆ ਵਨਡੇ ਸੀਰੀਜ਼ 'ਚ ਸ਼ਾਨਦਾਰ ਬੱਲੇਬਾਜ਼ੀ ਦਾ ਪ੍ਰਦਰਸ਼ਨ ਕੀਤਾ। ਮਿਸ਼ੇਲ ਮਾਰਸ਼ ਨੇ ਭਾਰਤੀ ਗੇਂਦਬਾਜ਼ਾਂ ਖਿਲਾਫ ਆਸਾਨੀ ਨਾਲ ਦੌੜਾਂ ਬਣਾਈਆਂ ਸਨ। ਪਰ ਭਾਰਤੀ ਚਾਈਨਾਮੇਲ ਗੇਂਦਬਾਜ਼ ਕੁਲਦੀਪ ਯਾਦਵ ਸ਼ਾਨਦਾਰ ਫਾਰਮ ਵਿੱਚ ਹੈ। ਹਾਲਾਂਕਿ ਕੁਲਦੀਪ ਯਾਦਵ ਆਸਟ੍ਰੇਲੀਆਈ ਬੱਲੇਬਾਜ਼ ਮਿਸ਼ੇਲ ਮਾਰਸ਼ ਲਈ ਮੁਸ਼ਕਿਲ ਚੁਣੌਤੀ ਸਾਬਤ ਹੋ ਸਕਦਾ ਹੈ।