Christmas Celebration News: ਸ਼ੋਭਾ ਯਾਤਰਾ ਕਾਰਨ ਲੁਧਿਆਣਾ ਪੁਲਿਸ ਨੇ ਟ੍ਰੈਫਿਕ ਡਾਇਵਰਟ ਕਰ ਦਿੱਤਾ ਹੈ।ਸ਼ਹਿਰ ਵਿੱਚ ਕੁੱਲ 27 ਥਾਵਾਂ ਉਤੇ ਆਵਾਜਾਈ ਨੂੰ ਡਾਇਵਰਟ ਕੀਤਾ ਗਿਆ ਹੈ।
Trending Photos
Christmas Celebration News: ਕ੍ਰਿਸਮਸ ਦੇ ਮੌਕੇ 'ਤੇ ਅੱਜ ਲੁਧਿਆਣਾ ਵਿੱਚ ਸ਼ੋਭਾ ਯਾਤਰਾ ਕੱਢੀ ਜਾਵੇਗੀ। ਇਹ ਸ਼ੋਭਾ ਯਾਤਰਾ ਈਸਾ ਨਗਰ ਪੁਲੀ ਗਰਾਊਂਡ ਤੋਂ ਸ਼ੁਰੂ ਹੋ ਕੇ ਸਿਵਲ ਹਸਪਤਾਲ, ਫੀਲਡ ਗੰਜ ਰੋਡ, ਗੁਰਦੁਆਰਾ ਦੂਖ ਨਿਵਾਰਨ ਸਾਹਿਬ, ਜਗਰਾਉਂ ਪੁਲ, ਦੁਰਗਾ ਮਾਤਾ ਮੰਦਰ, ਫੁਆਰਾ ਚੌਕ, ਘੁਮਾਰ ਮੰਜੀ, ਆਰਤੀ ਚੌਕ, ਮਲਹਾਰ ਰੋਡ, ਚੋਰਸੀਆ ਪਾਨ ਤੋਂ ਸੱਜੇ ਹੁੰਦੇ ਹੋਏ ਮੇਨ ਬਾਜ਼ਾਰ ਹੋਲੀ ਕਰਾਸ ਚਰਚ ਵਿਖੇ ਸਮਾਪਤ ਹੋਵੇਗੀ।
ਇਸ ਮੌਕੇ ਬੱਚੇ ਸੈਂਟਾ ਕਲਾਜ਼ ਅਤੇ ਹੋਰ ਪੁਸ਼ਾਕਾਂ ਪਾਕੇ ਇਸ ਸ਼ੋਭਾ ਯਾਤਰਾ ਵਿੱਚ ਹਿੱਸਾ ਲੈਣਗੇ। ਵੱਖ-ਵੱਖ ਥਾਵਾਂ 'ਤੇ ਸੰਗਤਾਂ ਲਈ ਖਾਣ-ਪੀਣ ਦੇ ਪ੍ਰਬੰਧ ਕੀਤੇ ਗਏ ਹਨ। ਸ਼ੋਭਾ ਯਾਤਰਾ ਕਾਰਨ ਲੁਧਿਆਣਾ ਪੁਲਿਸ ਨੇ ਟ੍ਰੈਫਿਕ ਡਾਇਵਰਟ ਕਰ ਦਿੱਤਾ ਹੈ।ਸ਼ਹਿਰ ਵਿੱਚ ਕੁੱਲ 27 ਥਾਵਾਂ ਉਤੇ ਆਵਾਜਾਈ ਨੂੰ ਡਾਇਵਰਟ ਕੀਤਾ ਗਿਆ ਹੈ।
ਜੇਕਰ ਤੋਂ ਇਨ੍ਹਾਂ ਲੁਧਿਆਣਾ ਦੇ ਇਨ੍ਹਾਂ ਰੂਟਾਂ ਤੇ ਕਿਸ ਕੰਮ ਲਈ ਜਾ ਰਹੇ ਹੋ ਤਾਂ ਇਸ ਰੂਟ 'ਤੇ ਜਾਣ ਤੋਂ ਗੁਰੇਜ਼ ਕਰੋਂ। ਲੁਧਿਆਣਾ ਪੁਲਿਸ ਵੱਲੋਂ ਟ੍ਰੈਫਿਕ ਨੂੰ ਡਾਇਵਰਟ ਲਈ ਜਾਰੀ ਕੀਤੇ ਗਏ ਪੈਲਾਨ 'ਤੇ ਟਰੈਵਲ ਕਰੋ।
ਇਨ੍ਹਾਂ ਰਸਤਿਆਂ ਦੀ ਵਰਤੋਂ ਕਰੋ-
ਬਾਬਾ ਥਾਨ ਸਿੰਘ ਚੌਕ, ਸੀਐਮਸੀ ਚੌਕ, ਟੀ-ਪੁਆਇੰਟ ਸਿਵਲ ਹਸਪਤਾਲ, ਜਗਰਾਉਂ ਪੁਲ, ਵਿਸ਼ਵਕਰਮਾ ਚੌਕ, ਸਥਾਨਕ hangout, ਦੁਰਗਾ ਮਾਤਾ ਮੰਦਿਰ ਨੇੜੇ ਜਗਰਾਉਂ ਪੁਲ, ਛੱਤਰੀ ਚੌਕ (ਮਾਲ ਰੋਡ), ਮਿੰਨੀ ਫੁਹਾਰਾ ਵਰਗ, ਫੁਹਾਰਾ ਵਰਗ, ਪੁਰਾਣਾ ਸੈਸ਼ਨ ਚੌਕ, ਘੁਮਾਰ ਮੰਡੀ, ਭਾਈ ਬਾਲਾ ਪੁਲ ਦੀ ਚੜ੍ਹਾਈ, ਸੱਗੂ ਚੌਕ
ਆਰਤੀ ਚੌਕ, ਮਲਹਾਰ ਲਾਈਟਾਂ, ਗਲੋਬਲ ਹਸਪਤਾਲ ਪੁਲ ਚੜ੍ਹਨਾ, ਗੁਰਦੁਆਰਾ ਨਾਨਕਸਰ ਪੁਲ ਚੜ੍ਹਨਾ, ਲੋਧੀ ਕਲੱਬ ਟੀ ਪੁਆਇੰਟ, ਸਨੇਤ ਨਗਰ ਪੁਲ ਨੇੜੇ ਵੇਰਕਾ ਮਿਲਕ ਪਲਾਂਟ, ਹੀਰੋ ਬੈਕਰੀ ਲਾਈਟਾਂ, ਡੀ-ਜ਼ੋਨ ਸਰਾਭਾ ਨਗਰ, ਪੱਖੋਵਾਲ ਨਹਿਰ ਦਾ ਪੁਲ, ਦੁੱਗਰੀ ਨਹਿਰ ਦਾ ਪੁਲ, ਆਤਮ ਨਗਰ ਪਾਰਕ ਕੱਟ, ਬੱਸ ਸਟੈਂਡ, ਭਾਰਤ ਨਗਰ ਚੌਕ
ਕ੍ਰਿਸਮਸ
ਕ੍ਰਿਸਮਸ ਦਾ ਤਿਉਹਾਰ ਹਰ ਸਾਲ 25 ਦਸੰਬਰ ਨੂੰ ਪੂਰੀ ਦੁਨੀਆ ਵਿਚ ਮਨਾਇਆ ਜਾਂਦਾ ਹੈ। ਕ੍ਰਿਸਮਸ ਵਾਲੇ ਦਿਨ ਲੋਕ ਆਪਣੇ ਘਰਾਂ ਨੂੰ ਖੂਬਸੂਰਤੀ ਨਾਲ ਸਜਾਉਂਦੇ ਹਨ ਅਤੇ ਕ੍ਰਿਸਮਸ ਟ੍ਰੀ ਲਗਾਉਂਦੇ ਹਨ। ਉਹ ਚਰਚ ਵੀ ਜਾਂਦੇ ਹਨ ਅਤੇ ਪ੍ਰਾਰਥਨਾ ਕਰਦੇ ਹਨ ਅਤੇ ਮੋਮਬੱਤੀਆਂ ਜਗਾਉਂਦੇ ਹਨ। ਕ੍ਰਿਸਮਸ ਵਾਵੇ ਦਿਨ ਛੋਟੇ ਬੱਚੇ ਬੇਸਬਰੀ ਨਾਲ ਸਾਂਟਾ ਕਲਾਜ਼ ਦੀ ਉਡੀਕ ਕਰਦੇ ਹਨ।