Ludhiana News: ਬਾਲ ਕਲਾਕਾਰ ਯੁਵਰਾਜ ਚੌਹਾਨ ਨੇ ਡਾ. ਅੰਬੇਡਕਰ ਦੀ ਮੇਖਾਂ ਤੇ ਪੇਚਾਂ ਨਾਲ ਬਣਾਈ ਅਦਭੁਤ 3ਡੀ ਪੇਂਟਿੰਗ
Advertisement
Article Detail0/zeephh/zeephh2203681

Ludhiana News: ਬਾਲ ਕਲਾਕਾਰ ਯੁਵਰਾਜ ਚੌਹਾਨ ਨੇ ਡਾ. ਅੰਬੇਡਕਰ ਦੀ ਮੇਖਾਂ ਤੇ ਪੇਚਾਂ ਨਾਲ ਬਣਾਈ ਅਦਭੁਤ 3ਡੀ ਪੇਂਟਿੰਗ

Ludhiana News: ਲੁਧਿਆਣਾ ਦੇ ਬਾਲ ਕਲਾਕਾਰ ਯੁਵਰਾਜ ਸਿੰਘ ਚੌਹਾਨ ਜਿਸ ਨੂੰ ਲੋਕ ਗੂਗਲ ਕਾਰਪੇਂਟਰ ਨਾਮ ਨਾਲ ਵੀ ਜਾਣਗੇ ਹਨ ਜੋ ਕਿ ਹਥੀ ਦਸਤਕਾਰੀ ਨਾਲ ਸੰਸਾਰ ਪੱਧਰ ਉਤੇ ਪਛਾਣ ਵੀ ਬਣਾ ਚੁੱਕਾ ਹੈ।

Ludhiana News: ਬਾਲ ਕਲਾਕਾਰ ਯੁਵਰਾਜ ਚੌਹਾਨ ਨੇ ਡਾ. ਅੰਬੇਡਕਰ ਦੀ ਮੇਖਾਂ ਤੇ ਪੇਚਾਂ ਨਾਲ ਬਣਾਈ ਅਦਭੁਤ 3ਡੀ ਪੇਂਟਿੰਗ

Ludhiana News: ਲੁਧਿਆਣਾ ਦੇ  ਬਾਲ ਕਲਾਕਾਰ ਯੁਵਰਾਜ ਸਿੰਘ ਚੌਹਾਨ ਜਿਸ ਨੂੰ ਲੋਕ ਗੂਗਲ ਕਾਰਪੇਂਟਰ ਨਾਮ ਨਾਲ ਵੀ ਜਾਣਗੇ ਹਨ ਜੋ ਕਿ ਹਥੀ ਦਸਤਕਾਰੀ ਨਾਲ ਸੰਸਾਰ ਪੱਧਰ ਉਤੇ ਪਛਾਣ ਵੀ ਬਣਾ ਚੁੱਕਾ ਹੈ। ਉਸ ਨੇ ਇਕ ਵਾਰ ਫਿਰ ਆਪਣੀ ਕਲਾ ਨਾਲ ਸਭ ਨੂੰ ਹਿਲਾ ਕੇ ਰੱਖ ਦਿੱਤਾ ਹੈ।

ਇਹ ਵੀ ਪੜ੍ਹੋ : Ludhiana Sacrilege: ਗੁਰਦੁਆਰਾ ਸਿੰਘ ਸਭਾ 'ਚ ਸ਼ਖਸ ਵੱਲੋਂ ਬੇਅਦਬੀ ਦੀ ਕੋਸ਼ਿਸ਼, ਨੌਜਵਾਨ ਕਾਬੂ

ਉਸ ਨੇ ਹਰ ਪ੍ਰਕਾਰ ਦੀ ਮੇਖ ਤੇ ਪੇਚਾਂ ਨਾਲ ਭਾਰਤ ਰਤਨ ਭੀਮ ਰਾਓ ਅੰਬੇਡਕਰ ਜੀ ਦੀ 3ਡੀ ਪੇਂਟਿੰਗ ਤਿਆਰ ਕਰ ਦਿੱਤੀ ਜਿਸ ਦਾ ਵਰਲਡ ਰਿਕਾਰਡ ਵਿੱਚ ਦਰਜ ਹੋਇਆ ਜੋ ਕਿ 14 ਅਪ੍ਰੈਲ ਡਾ. ਭੀਮ ਰਾਓ ਅੰਬੇਡਕਰ ਜੈਅੰਤੀ ਨੂੰ ਸਮਰਪਿਤ ਹੈ। ਜਿਸ ਤਰ੍ਹਾਂ ਕਿ ਦੇਸ਼ ਵਿੱਚ ਕੇ ਵਿਦੇਸ਼ਾਂ ਵਿੱਚ ਵੀ ਡਾ. ਭੀਮ ਰਾਓ ਅੰਬੇਡਕਰ ਦੇ ਪੈਰੋਕਾਰ ਹਨ ਕਿਸੇ ਅੰਬੇਡਕਰ ਪੈਰੋਕਾਰ ਨੇ ਭਰੋਸਾ ਦਿਵਾਇਆ ਹੈ ਕਿ ਅਮਰੀਕਾ ਦੀ ਸਭ ਤੋਂ ਵੱਡੀ ਯੂਨੀਵਰਸਿਟੀ ਵਿੱਚ ਇਸ ਅਦਭੁਤ 3ਡੀ ਪੇਂਟਿੰਗ ਨੂੰ ਪ੍ਰਕਾਸ਼ਿਤ ਕੀਤਾ ਜਾਵੇਗਾ। ਇਸ ਤੋਂ ਬਾਅਦ ਯੁਵਰਾਜ ਸਿੰਘ ਚੌਹਾਨ ਨੇ ਇਹ ਪੇਂਟਿੰਗ ਤਿਆਰ ਕੀਤੀ ਹੈ।

ਇਸ ਉਤੇ ਗੂਗਲ ਕਾਰਪੇਂਟਰ ਦੇ ਪਿਤਾ ਸਟੇਟ ਐਵਾਰਡੀ ਚਰਨਜੀਤ ਸਿੰਘ ਚੰਨੀ ਕਿਹਾ ਕਿ ਜੇਕਰ ਪਤਾ ਹੁੰਦਾ ਉਨ੍ਹਾਂ ਵੱਲੋਂ ਤਿਆਰ ਕੀਤੀ ਪੇਂਟਿੰਗ ਏਨੇ ਵੱਡੇ ਪੱਧਰ ਉਤੇ ਪ੍ਰਕਾਸ਼ਿਤ ਹੋਣੀ ਹੈ ਤਾਂ ਉਹ ਇਸ ਤੋਂ ਵੀ ਕਈ ਗੁਣਾਂ ਵੱਡੀ ਪੇਂਟਿੰਗ ਤਿਆਰ ਕਰਦੇ ਅਤੇ ਆਪਣੇ ਸਾਈਨ ਦੀ ਥਾਂ ਪੇਂਟਿੰਗ ਉਤੇ ਬੀਵੀਐਮ ਦਾ ਲੋਗੋ ਲਾਉਂਦੇ। ਗੂਗਲ ਕਾਰਪੇਂਟਰ ਯੁਵਰਾਜ ਨੇ ਉਸਨੂੰ ਆਪਣੇ ਸਕੂਲ ਉਤੇ ਬਹੁਤ ਮਾਣ ਹੈ ਜਿਹੜਾ ਕਿ ਉਸਦੀ ਉਮੀਦਾਂ ਨੂੰ ਪਰ ਲਾ ਕੇ ਹਮੇਸ਼ਾ ਉਡਾਰੀ ਦਿੰਦਾ ਹੈ। ਇਸ ਤੋਂ ਇਲਾਵਾ ਉਨ੍ਹਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਪੰਜਾਬ ਵਿੱਚ ਰੈਲੀ ਕਰਨ ਮੌਕੇ ਉਨ੍ਹਾਂ ਦੀ ਲਾਈਵ ਤਸਵੀਰ ਬਣਾਉਣ ਦੀ ਗੱਲ ਵੀ ਆਖੀ ਜਿਸ ਲਈ ਉਹ ਲਗਾਤਾਰ ਕੋਸ਼ਿਸ਼ਾਂ ਕਰ ਰਹੇ ਹਨ।

ਕਾਬਿਲੇਗੌਰ ਹੈ  ਭੀਮ ਰਾਓ ਰਾਮਜੀ ਅੰਬੇਡਕਰ ਨੂੰ ਬਾਬਾ ਸਾਹਿਬ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ। ਅੱਜ ਭਾਵ 14 ਅਪ੍ਰੈਲ ਨੂੰ ਬਾਬਾ ਸਾਹਿਬ ਦਾ ਜਨਮ ਦਿਨ ਮਨਾਇਆ ਗਿਆ। ਭਾਰਤੀ ਸੰਵਿਧਾਨ ਦੇ ਪਿਤਾਮਾ, ਚਿੰਤਕ, ਸਮਾਜ ਸੁਧਾਰਕ ਅਤੇ ਦੱਬੇ-ਕੁਚਲੇ ਵਰਗਾਂ ਦੀ ਆਵਾਜ਼ ਚੁੱਕਣ ਵਾਲੇ ਬਾਬਾ ਸਾਹਿਬ ਭੀਮ ਰਾਓ ਅੰਬੇਡਕਰ ਦਾ ਜਨਮ 14 ਅਪ੍ਰੈਲ 1891 ਨੂੰ ਮੱਧ ਪ੍ਰਦੇਸ਼ ਦੇ ਮਹੂ ਵਿੱਚ ਹੋਇਆ ਸੀ। ਉਨ੍ਹਾਂ ਦੇ ਪਿਤਾ ਦਾ ਨਾਮ ਰਾਮਜੀ ਮਾਲੋਜੀ ਸਕਪਾਲ ਅਤੇ ਮਾਤਾ ਦਾ ਨਾਮ ਭੀਮਾਬਾਈ ਸੀ।

 

ਹ ਵੀ ਪੜ੍ਹੋ : Nangal News: ਵਿਸ਼ਵ ਹਿੰਦੂ ਪ੍ਰੀਸ਼ਦ ਦੇ ਪ੍ਰਧਾਨ ਦੇ ਕਤਲ ਮਗਰੋਂ ਪਰਿਵਾਰ ਤੇ ਜਥੇਬੰਦੀਆਂ ਵੱਲੋਂ ਨੈਸ਼ਨਲ ਹਾਈਵੇ ਜਾਮ

Trending news