Amritsar News: ਅੰਮ੍ਰਿਤਸਰ ਦੇ ਮਸ਼ਹੂਰ ਜਿਮ ਵਿੱਚ ਇੱਕ ਨੌਜਵਾਨ ਪਿਸਤੌਲ ਲੈ ਕੇ ਵੜ੍ਹਿਆ
Advertisement
Article Detail0/zeephh/zeephh2587769

Amritsar News: ਅੰਮ੍ਰਿਤਸਰ ਦੇ ਮਸ਼ਹੂਰ ਜਿਮ ਵਿੱਚ ਇੱਕ ਨੌਜਵਾਨ ਪਿਸਤੌਲ ਲੈ ਕੇ ਵੜ੍ਹਿਆ

ਅੰਮ੍ਰਿਤਸਰ ਦੇ ਮਸ਼ਹੂਰ ਜਿਮ 'ਚ ਮਹਿਲਾ ਦੋਸਤ ਨਾਲ ਆਏ ਨੌਜਵਾਨ ਦਾ ਝਗੜਾ ਹੋ ਗਿਆ। ਦਰਅਸਲ ਵਿੱਚ ਨੌਜਵਾਨ ਰਿਵਾਲਵਰ ਲੈ ਕੇ ਜਿੰਮ ਦੇ ਅੰਦਰ ਪਹੁੰਚ ਗਿਆ। ਜਿਮ ਦੇ ਮਾਲਕ ਅਨੁਸਾਰ ਅੰਦਰ ਕਿਸੇ ਵੀ ਤਰ੍ਹਾਂ ਦਾ ਹਥਿਆਰ ਲੈ ਕੇ ਜਾਣ ਦੀ ਮਨਾਹੀ ਹੈ, ਇਸ ਸਬੰਧੀ ਜਿਮ ਦੇ ਬਾਹਰ ਢੁਕਵੇਂ ਬੋਰਡ ਵੀ ਲਗਾਏ ਗਏ ਹਨ ਕਿਉਂਕਿ ਇਸ ਮਸ਼ਹੂਰ ਜਿਮ ਵਿੱਚ ਜੱਜਾਂ ਤੋਂ ਲੈ ਕੇ ਪ

Amritsar News: ਅੰਮ੍ਰਿਤਸਰ ਦੇ ਮਸ਼ਹੂਰ ਜਿਮ ਵਿੱਚ ਇੱਕ ਨੌਜਵਾਨ ਪਿਸਤੌਲ ਲੈ ਕੇ ਵੜ੍ਹਿਆ

Amritsar News: ਅੰਮ੍ਰਿਤਸਰ ਦੇ ਮਸ਼ਹੂਰ ਜਿਮ 'ਚ ਮਹਿਲਾ ਦੋਸਤ ਨਾਲ ਆਏ ਨੌਜਵਾਨ ਦਾ ਝਗੜਾ ਹੋ ਗਿਆ। ਦਰਅਸਲ ਵਿੱਚ ਨੌਜਵਾਨ ਰਿਵਾਲਵਰ ਲੈ ਕੇ ਜਿੰਮ ਦੇ ਅੰਦਰ ਪਹੁੰਚ ਗਿਆ। ਜਿਮ ਦੇ ਮਾਲਕ ਅਨੁਸਾਰ ਅੰਦਰ ਕਿਸੇ ਵੀ ਤਰ੍ਹਾਂ ਦਾ ਹਥਿਆਰ ਲੈ ਕੇ ਜਾਣ ਦੀ ਮਨਾਹੀ ਹੈ, ਇਸ ਸਬੰਧੀ ਜਿਮ ਦੇ ਬਾਹਰ ਢੁਕਵੇਂ ਬੋਰਡ ਵੀ ਲਗਾਏ ਗਏ ਹਨ ਕਿਉਂਕਿ ਇਸ ਮਸ਼ਹੂਰ ਜਿਮ ਵਿੱਚ ਜੱਜਾਂ ਤੋਂ ਲੈ ਕੇ ਪੁਲਿਸ ਅਧਿਕਾਰੀਆਂ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਤੱਕ ਹਰ ਕੋਈ ਆਉਂਦਾ ਹੈ।

ਜਦੋਂ ਇਸ ਨੌਜਵਾਨ ਨੂੰ ਪਿਸਤੌਲ ਲੈ ਕੇ ਬਾਹਰ ਜਾਣ ਲਈ ਕਿਹਾ ਗਿਆ ਤਾਂ ਉਸ ਨੇ ਜਿਮ ਸਟਾਫ ਨਾਲ ਵੀ ਬਦਸਲੂਕੀ ਕੀਤੀ। ਇਸ ਦੀ ਸ਼ਿਕਾਇਤ ਜਿਮ ਮਾਲਕਾਂ ਵੱਲੋਂ ਤੁਰੰਤ ਪੁਲਿਸ ਨੂੰ ਦਿੱਤੀ ਗਈ ਪਰ ਫਿਲਹਾਲ ਪੁਲਿਸ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ ਜਿਸ ਕਾਰਨ ਜਿਮ ਮਾਲਕ ਅਤੇ ਸਟਾਫ਼ ਵਿੱਚ ਰੋਸ ਹੈ। ਦੂਜੇ ਪਾਸੇ ਪੁਲਿਸ ਇਸ ਮਾਮਲੇ ਦੀ ਜਾਂਚ ਕਰਨ ਦੀ ਗੱਲ ਕਰ ਰਹੀ ਹੈ।

ਜਾਣਕਾਰੀ ਮੁਤਾਬਕ ਪੁਲਿਸ ਨੇ ਨੌਜਵਾਨ ਨੂੰ ਸਿਵਲ ਲਾਈਨ ਥਾਣੇ ਬੁਲਾ ਕੇ ਪੁੱਛਗਿੱਛ ਕੀਤੀ ਜਾ ਰਹੀ ਹੈ। ਜਿਸ ਨੌਜਵਾਨ ਦੀ ਪਿਸਤੌਲ ਨੇ ਸਾਰਾ ਵਿਵਾਦ ਖੜ੍ਹਾ ਕੀਤਾ, ਉਸ ਦਾ ਨਾਂ ਸਿਮਰ ਕਬੱਡੀ ਦੱਸਿਆ ਜਾਂਦਾ ਹੈ ਅਤੇ ਉਹ ਸੋਸ਼ਲ ਮੀਡੀਆ 'ਤੇ ਕਾਫੀ ਮਸ਼ਹੂਰ ਚਿਹਰਾ ਵੀ ਦੱਸਿਆ ਜਾਂਦਾ ਹੈ।

Trending news