ਹੁਣ ਕੁੜੀਆਂ ਨੂੰ 'ਛਮਕ-ਛੱਲੋ', 'ਆਈਟਮ' ਜਾਂ ‘ਡੈਣ’ ਕਹਿਣ ਵਾਲਿਆਂ ਨੂੰ ਹੋਵੇਗੀ ਜੇਲ੍ਹ, ਪੜ੍ਹੋ ਪੂਰੀ ਖ਼ਬਰ
Advertisement
Article Detail0/zeephh/zeephh1494028

ਹੁਣ ਕੁੜੀਆਂ ਨੂੰ 'ਛਮਕ-ਛੱਲੋ', 'ਆਈਟਮ' ਜਾਂ ‘ਡੈਣ’ ਕਹਿਣ ਵਾਲਿਆਂ ਨੂੰ ਹੋਵੇਗੀ ਜੇਲ੍ਹ, ਪੜ੍ਹੋ ਪੂਰੀ ਖ਼ਬਰ

ਇਸ ਸੰਬੰਧੀ ਜਾਣਕਾਰੀ ਦਿੰਦਿਆਂ ਨੈਸ਼ਨਲ ਕ੍ਰਾਈਮ ਇਨਵੈਸਟੀਗੇਸ਼ਨ ਬਿਊਰੋ (NCIB) ਵੱਲੋਂ ਸੋਸ਼ਲ ਮੀਡੀਆ ‘ਤੇ ਇੱਕ ਪੋਸਟ ਸਾਂਝੀ ਕੀਤੀ ਗਈ ਅਤੇ ਇਹ ਅਹਿਮ ਜਾਣਕਾਰੀ ਦਿੱਤੀ ਗਈ। 

 

ਹੁਣ ਕੁੜੀਆਂ ਨੂੰ 'ਛਮਕ-ਛੱਲੋ', 'ਆਈਟਮ' ਜਾਂ ‘ਡੈਣ’ ਕਹਿਣ ਵਾਲਿਆਂ ਨੂੰ ਹੋਵੇਗੀ ਜੇਲ੍ਹ, ਪੜ੍ਹੋ ਪੂਰੀ ਖ਼ਬਰ

Women Safety rules news: ਭਾਰਤ ਵਿੱਚ ਕੁੜੀਆਂ ਨੂੰ ਲੈ ਕੇ ਸਰਕਾਰ ਵੱਲੋਂ ਸਖ਼ਤ ਨਿਯਮ ਬਣਾਏ ਗਏ ਹਨ ਅਤੇ ਹੁਣ ਕੁੜੀਆਂ ਅਤੇ ਔਰਤਾਂ ਨੂੰ ਬਦਨਾਮ ਕਰਨ ਤੇ ਜਾਂ ਉਨ੍ਹਾਂ ਦੇ ਖ਼ਿਲਾਫ਼ ਭੱਦੀਆਂ ਟਿੱਪਣੀਆਂ ਕਰਨ ਵਾਲੇ ਲੋਕਾਂ ਦੇ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ।  

ਦੱਸ ਦਈਏ ਕਿ ਹੁਣ ਕੁੜੀਆਂ ਅਤੇ ਔਰਤਾਂ ਦੇ ਖ਼ਿਲਾਫ਼ ਭੱਦੀਆਂ ਟਿੱਪਣੀਆਂ ਜਾਂ ਭੱਦੇ ਕਮੈਂਟ ਕਰਨਾ ਲੋਕਾਂ ਨੂੰ ਮਹਿੰਗਾ ਪੈ ਸਕਦਾ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਨੈਸ਼ਨਲ ਕ੍ਰਾਈਮ ਇਨਵੈਸਟੀਗੇਸ਼ਨ ਬਿਊਰੋ (NCIB) ਵੱਲੋਂ ਸੋਸ਼ਲ ਮੀਡੀਆ ‘ਤੇ ਇੱਕ ਪੋਸਟ ਸਾਂਝੀ ਕੀਤੀ ਗਈ ਅਤੇ ਇਹ ਅਹਿਮ ਜਾਣਕਾਰੀ ਦਿੱਤੀ ਗਈ। 

NCB ਵੱਲੋਂ ਟਵੀਟ ‘ਚ ਲਿਖਿਆ ਗਿਆ ਕਿ "ਜੇਕਰ ਕੋਈ ਵਿਅਕਤੀ ਕਿਸੇ ਔਰਤ ਨੂੰ ਅਵਾਰਾ, ਮਾਲ, ਛਮਕ-ਚੱਲੋ, ਆਈਟਮ, ਡੈਣ, ਕਲਮੁਖੀ, ਚਰਿੱਤਰਹੀਣ ਵਰਗੇ ਸ਼ਬਦਾਂ ਨਾਲ ਸੰਬੋਧਨ ਕਰਦਾ ਹੈ ਜਾਂ ਅਸ਼ਲੀਲ ਇਸ਼ਾਰੇ ਕਰਦਾ ਹੈ, ਜਿਸ ਨਾਲ ਉਸ ਦੀ ਮਰਿਆਦਾ ਦਾ ਨਿਰਾਦਰ ਹੁੰਦਾ ਹੈ, ਤਾਂ ਉਸਦੇ ਖ਼ਿਲਾਫ਼ ਆਈਪੀਸੀ ਦੀ ਧਾਰਾ 509 ਦੇ ਤਹਿਤ 3 ਸਾਲ ਦੀ ਕੈਦ, ਜੁਰਮਾਨਾ ਜਾਂ ਦੋਵੇਂ ਹੋ ਸਕਦੇ ਹਨ।"

ਇਹ ਟਵੀਟ 16 ਦਸੰਬਰ ਨੂੰ ਕੀਤਾ ਗਿਆ ਸੀ ਅਤੇ ਉਨ੍ਹਾਂ ਦੇ ਇਸ ਟਵੀਟ ਨੂੰ ਹੁਣ ਤੱਕ ਹਜ਼ਾਰਾਂ ਲਾਈਕਸ ਮਿਲ ਚੁੱਕੇ ਹਨ। ਇਸ ਦੌਰਾਨ ਯੂਜ਼ਰਸ ਵੱਲੋਂ ਕਈ ਤਰ੍ਹਾਂ ਦੀਆਂ ਟਿੱਪਣੀਆਂ ਕੀਤੀਆਂ ਜਾ ਰਹੀਆਂ ਹਨ। 

ਹੋਰ ਪੜ੍ਹੋ: Zira factory protest news: ਪੁਲਿਸ ਤੇ ਕਿਸਾਨ ਆਹਮੋ-ਸਾਹਮਣੇ, ਵਰ੍ਹਾਈਆਂ ਇੱਕ ਦੂਜੇ 'ਤੇ ਡਾਂਗਾਂ

ਇਸ ਖ਼ਬਰ 'ਤੇ ਪ੍ਰਤੀਕ੍ਰਿਆ ਦਿੰਦਿਆਂ ਇੱਕ ਯੂਜ਼ਰ ਨੇ ਲਿਖਿਆ ਕਿ "3 ਸਾਲ ਤੱਕ ਹੋਵੇਗਾ ਕੀ, ਜੇਕਰ ਤੁਹਾਨੂੰ ਆਪਣੀ ਜ਼ਿੰਦਗੀ ਬਰਬਾਦ ਕਰਨੀ ਪਵੇ ਤਾਂ ਮਰਦਾਂ ਨੂੰ ਫਾਂਸੀ ਦੇਣ ਦਾ ਪ੍ਰਬੰਧ ਕਰੋ"। ਦੂਜੇ ਪਾਸੇ ਇੱਕ ਹੋਰ ਯੂਜ਼ਰ ਨੇ ਲਿਖਿਆ, "ਇਹ ਸ਼ਬਦ ਆਪਸ ਵਿੱਚ ਬਹੁਤ ਆਮ ਬੋਲੇ ​​ਜਾਂਦੇ ਹਨ, ਪਰ ਸਮੱਸਿਆ ਉਦੋਂ ਹੁੰਦੀ ਹੈ ਜਦੋਂ ਜਾਂ ਤਾਂ ਇਨ੍ਹਾਂ ਨੂੰ ਬੋਲਣ ਦਾ ਮਕਸਦ ਕਿਸੇ ਦਾ ਅਪਮਾਨ ਕਰਨਾ ਹੋਵੇ ਜਾਂ ਕਿਸੇ ਔਰਤ ਨੂੰ ਇਨ੍ਹਾਂ ਸ਼ਬਦਾਂ ਤੋਂ ਇਤਰਾਜ਼ ਹੋਵੇ"।

ਇਸ ਦੇ ਨਾਲ ਹੀ ਕੁਝ ਯੂਜ਼ਰਸ ਨੇ ਪੁੱਛਿਆ ਕਿ "ਜੇਕਰ ਕੋਈ ਔਰਤ ਕਿਸੇ ਮਰਦ ਨੂੰ ਕੁੱਤਾ, ਘਿਣਾਉਣਾ, ਨਸ਼ੇੜੀ, ਬੇਵੜਾ, ਛੱਪਰੀ ਵਰਗੇ ਸ਼ਬਦਾਂ ਨਾਲ ਸੰਬੋਧਿਤ ਕਰਦੀ ਹੈ ਤਾਂ ਉਸ ਲਈ ਕੀ ਵਿਵਸਥਾ ਹੈ?" ਇਸੇ ਤਰ੍ਹਾਂ ਇੱਕ ਹੋਰ ਯੂਜ਼ਰ ਨੇ ਲਿਖਿਆ ਕਿ "ਜਦੋਂ ਔਰਤ ਮਰਦਾਂ ਨਾਲ ਬਦਸਲੂਕੀ ਕਰਦੀ ਹੈ ਤਾਂ ਉਸਦੇ ਲਈ ਵੀ ਬਰਾਬਰ ਦੀ ਸਜ਼ਾ ਹੋਣੀ ਚਾਹੀਦੀ ਹੈ"

ਹੋਰ ਪੜ੍ਹੋ: Punjab Govt School Timings for Winters: ਪੰਜਾਬ 'ਚ ਸੰਘਣੀ ਧੁੰਦ ਪੈਣ ਕਰਕੇ ਸਕੂਲਾਂ ਦਾ ਬਦਲਿਆ ਸਮਾਂ

(For more news related to women safety rules, stay tuned to Zee PHH)

 

Trending news