Vijay Sampla News: ਵਿਜੈ ਸਾਂਪਲਾ ਨੂੰ ਮਨਾਉਣ ਪੁੱਜੇ ਵਿਜੇ ਰੂਪਾਨੀ ਤੇ ਸੁਨੀਲ ਜਾਖੜ; ਭਾਜਪਾ ਉਮੀਦਵਾਰ ਨੂੰ ਹਮਾਇਤ ਦਾ ਭਰੋਸਾ
Advertisement
Article Detail0/zeephh/zeephh2219029

Vijay Sampla News: ਵਿਜੈ ਸਾਂਪਲਾ ਨੂੰ ਮਨਾਉਣ ਪੁੱਜੇ ਵਿਜੇ ਰੂਪਾਨੀ ਤੇ ਸੁਨੀਲ ਜਾਖੜ; ਭਾਜਪਾ ਉਮੀਦਵਾਰ ਨੂੰ ਹਮਾਇਤ ਦਾ ਭਰੋਸਾ

Vijay Sampla News: ਗੁਜਰਾਤ ਦੇ ਸਾਬਕਾ ਮੁੱਖ ਮੰਤਰੀ ਤੇ ਪੰਜਾਬ ਭਾਜਪਾ ਦੇ ਇੰਚਾਰਜ ਵਿਜੇ ਰੂਪਾਨੀ ਅਤੇ ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਵਿਜੇ ਸਾਂਪਲਾ ਦੇ ਘਰ ਨਾਸ਼ਤਾ ਕਰਨ ਪਹੁੰਚੇ।

Vijay Sampla News: ਵਿਜੈ ਸਾਂਪਲਾ ਨੂੰ ਮਨਾਉਣ ਪੁੱਜੇ ਵਿਜੇ ਰੂਪਾਨੀ ਤੇ ਸੁਨੀਲ ਜਾਖੜ; ਭਾਜਪਾ ਉਮੀਦਵਾਰ ਨੂੰ ਹਮਾਇਤ ਦਾ ਭਰੋਸਾ

Vijay Sampla News (ਰਮਨ ਖੋਸਲਾ) : ਗੁਜਰਾਤ ਦੇ ਸਾਬਕਾ ਮੁੱਖ ਮੰਤਰੀ ਤੇ ਪੰਜਾਬ ਭਾਜਪਾ ਦੇ ਇੰਚਾਰਜ ਵਿਜੇ ਰੂਪਾਨੀ ਅਤੇ ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਵਿਜੇ ਸਾਂਪਲਾ ਦੇ ਘਰ ਨਾਸ਼ਤਾ ਕਰਨ ਪਹੁੰਚੇ ਅਤੇ ਉਨ੍ਹਾਂ ਨੇ ਸਾਂਪਲਾ ਨਾਲ ਕੁਝ ਸਮਾਂ ਬਿਤਾਇਆ ਅਤੇ ਮੀਡੀਆ ਨਾਲ ਗੱਲਬਾਤ ਕਰਦਿਆਂ ਰੂਪਾਨੀ ਨੇ ਕਿਹਾ ਕਿ ਅੱਜ ਉਹ ਉਨ੍ਹਾਂ ਦੇ ਘਰ ਚਾਹ ਪੀਣ ਆਏ ਸਨ।

ਨਾਸ਼ਤਾ ਕੀਤਾ ਅਤੇ ਸਾਂਪਲਾ ਜੀ ਨੇ ਉਨ੍ਹਾਂ ਨੂੰ ਭਰੋਸਾ ਦਿਵਾਇਆ ਕਿ ਉਹ ਭਾਜਪਾ ਦੇ ਉਮੀਦਵਾਰ ਨੂੰ ਭਾਰੀ ਵੋਟਾਂ ਨਾਲ ਜਿੱਤਣ ਲਈ ਸਮਰਥਨ ਦੇਣਗੇ ਤੇ ਸਾਂਪਲਾ ਜੀ ਪਾਰਟੀ ਤੋਂ ਨਾਰਾਜ਼ ਨਹੀਂ ਹਨ ਤੇ ਉਹ ਨਹੀਂ ਚਾਹੁੰਦੇ ਹਨ ਕਿ ਆਉਣ ਵਾਲੇ ਦਿਨਾਂ ਵਿੱਚ ਪਾਰਟੀ ਨੂੰ ਕੋਈ ਨੁਕਸਾਨ ਹੋਵੇ ਅਜਿਹਾ ਕੋਈ ਇਰਾਦਾ ਨਹੀਂ ਹੈ ਕੋਈ ਭਾਵਨਾ ਨਹੀਂ ਹੈ।

ਸਾਂਪਲਾ ਨੇ ਮੀਡੀਆ ਸਾਹਮਣੇ ਆਪਣੀਆਂ ਭਾਵਨਾਵਾਂ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਪਾਰਟੀ ਨੇ ਉਨ੍ਹਾਂ ਨੂੰ ਐਸਸੀ ਕਮਿਸ਼ਨ ਦੇ ਚੇਅਰਮੈਨ ਦੇ ਅਹੁਦੇ ਤੋਂ ਅਸਤੀਫਾ ਦੇਣ ਲਈ ਕਿਹਾ ਸੀ ਅਤੇ ਉਨ੍ਹਾਂ ਨੂੰ ਪਾਰਟੀ ਲਈ ਕੰਮ ਕਰਨ ਲਈ ਕਿਹਾ ਗਿਆ ਸੀ। ਉਨ੍ਹਾਂ 'ਤੇ ਝੂਠੇ ਦੋਸ਼ ਲਗਾਏ ਗਏ ਸਨ। ਉਨ੍ਹਾਂ ਨੇ ਸਪੱਸ਼ਟ ਕੀਤਾ ਜੇਕਰ ਉਨ੍ਹਾਂ ਨੇ ਮੰਤਰੀ ਦੇ ਅਹੁਦੇ ਉਤੇ ਰਹਿੰਦੇ ਹੋਏ ਕੋਈ ਭ੍ਰਿਸ਼ਟਾਚਾਰ ਕੀਤਾ ਹੈ ਤਾਂ ਉਨ੍ਹਾਂ ਨੂੰ ਜੇਲ੍ਹ ਭੇਜ ਦਿੱਤਾ ਜਾਵੇ ਪਰ ਗਲਤੀ ਦੀ ਸਜ਼ਾ ਭੁਗਤਣ ਲਈ ਉਹ ਤਿਆਰ ਹਨ।

ਕਾਬਿਲੇਗੌਰ ਹੈ ਕਿ ਸਾਂਪਲਾ ਨੂੰ ਉਮੀਦ ਸੀ ਕਿ ਪਾਰਟੀ ਉਨ੍ਹਾਂ ਨੂੰ ਹੁਸ਼ਿਆਰਪੁਰ ਤੋਂ ਟਿਕਟ ਦੇਵੇਗੀ ਪਰ ਪਾਰਟੀ ਹਾਈਕਮਾਂਡ ਨੇ ਅਨੀਤਾ ਸੋਮ ਪ੍ਰਕਾਸ਼ ਨੂੰ ਹੁਸ਼ਿਆਰਪੁਰ ਤੋਂ ਟਿਕਟ ਦਿੱਤੀ। ਜਦੋਂ ਤੋਂ ਅਨੀਤਾ ਸੋਮ ਪ੍ਰਕਾਸ਼ ਨੂੰ ਚੋਣ ਚਿਹਰਾ ਐਲਾਨਿਆ ਗਿਆ ਹੈ, ਉਦੋਂ ਤੋਂ ਉਹ ਪਾਰਟੀ ਹਾਈਕਮਾਂਡ ਤੋਂ ਨਾਰਾਜ਼ ਸਨ।

ਇਹ ਵੀ ਪੜ੍ਹੋ : Arvind Kejriwal News: ਸੌਰਭ ਭਾਰਦਵਾਜ ਅੱਜ ਤਿਹਾੜ ਜੇਲ੍ਹ 'ਚ ਕੇਜਰੀਵਾਲ ਨਾਲ ਕਰਨਗੇ ਮੁਲਾਕਾਤ!

ਉਨ੍ਹਾਂ ਦੀ ਨਾਰਾਜ਼ਗੀ ਕਾਰਨ ਰਾਸ਼ਟਰੀ ਪ੍ਰਧਾਨ ਜੇਪੀ ਨੱਡਾ ਨੇ ਉਨ੍ਹਾਂ ਨੂੰ ਦਿੱਲੀ ਬੁਲਾ ਕੇ ਉਨ੍ਹਾਂ ਨਾਲ ਮੁਲਾਕਾਤ ਕੀਤੀ। ਇਸ ਦੇ ਬਾਵਜੂਦ ਉਨ੍ਹਾਂ ਦਾ ਗੁੱਸਾ ਦੂਰ ਨਹੀਂ ਹੋਇਆ ਤਾਂ ਹਾਲ ਹੀ 'ਚ ਸੁਨੀਲ ਜਾਖੜ ਨੇ ਉਨ੍ਹਾਂ ਦੀ ਰਿਹਾਇਸ਼ 'ਤੇ ਜਾ ਕੇ ਉਨ੍ਹਾਂ ਨਾਲ ਮੀਟਿੰਗ ਕੀਤੀ ਸੀ। ਪਾਰਟੀ ਹਾਈਕਮਾਂਡ ਸਾਂਪਲਾ ਨੂੰ ਮਨਾਉਣ ਲਈ ਲਗਾਤਾਰ ਯਤਨ ਕਰ ਰਹੀ ਹੈ ਕਿਉਂਕਿ ਵਿਜੇ ਸਾਂਪਲਾ ਦੀ ਹੁਸ਼ਿਆਰਪੁਰ ਸੀਟ 'ਤੇ ਚੰਗੀ ਪਕੜ ਹੈ।

ਇਹ ਵੀ ਪੜ੍ਹੋ : PRTC​ Buses Entry Ban: ਪੰਜਾਬ-ਚੰਡੀਗੜ੍ਹ-ਪੰਜਾਬ ਸਫ਼ਰ ਕਰਨ ਵਾਲੇ ਇੱਥੋਂ ਲੈ ਸਕਦੇ ਬੱਸ!

Trending news