ਪ੍ਰਾਈਵੇਟ ਹਸਪਤਾਲ ’ਚ ਮ੍ਰਿਤਕ ਦੇਹ ਦਾ ਇਲਾਜ ਕਰਦੇ ਰਹੇ ਡਾਕਟਰ, ਬਣਾਇਆ 14 ਲੱਖ ਦਾ ਬਿੱਲ
Advertisement
Article Detail0/zeephh/zeephh1490808

ਪ੍ਰਾਈਵੇਟ ਹਸਪਤਾਲ ’ਚ ਮ੍ਰਿਤਕ ਦੇਹ ਦਾ ਇਲਾਜ ਕਰਦੇ ਰਹੇ ਡਾਕਟਰ, ਬਣਾਇਆ 14 ਲੱਖ ਦਾ ਬਿੱਲ

ਹਰਿਆਣਾ ਦੇ ਸੋਨੀਪਤ ਤੋਂ ਸਾਹਮਣੇ ਆਇਆ ਹੈ, ਜਿੱਥੇ ਮਰੀਜ਼ ਦੇ ਪਰਿਵਾਰਕ ਮੈਬਰਾਂ ਨੇ ਹਸਪਤਾਲ ਦੇ ਬਾਹਰ ਜੰਮਕੇ ਹੰਗਾਮਾ ਕੀਤਾ, ਉਨ੍ਹਾਂ ਦਾ ਆਰੋਪ ਸੀ ਕਿ ਡਾਕਟਰ ਮ੍ਰਿਤਕ ਦੇਹ ਦਾ ਇਲਾਜ ਕਰਦੇ ਰਹੇ। 

ਪ੍ਰਾਈਵੇਟ ਹਸਪਤਾਲ ’ਚ ਮ੍ਰਿਤਕ ਦੇਹ ਦਾ ਇਲਾਜ ਕਰਦੇ ਰਹੇ ਡਾਕਟਰ, ਬਣਾਇਆ 14 ਲੱਖ ਦਾ ਬਿੱਲ

Sonipat News: ਡਾਕਟਰ ਨੂੰ ਧਰਤੀ ’ਤੇ ਰੱਬ ਦਾ ਦੂਜਾ ਰੂਪ ਮੰਨਿਆ ਜਾਂਦਾ ਹੈ, ਪਰ ਕਈ ਵਾਰ ਡਾਕਟਰ ਹੀ ਪੈਸੇ ਦਾ ਲਾਲਚ ’ਚ ਹੈਵਾਨ ਬਣ ਜਾਂਦੇ ਹਨ। ਅਜਿਹਾ ਹੀ ਮਾਮਲਾ ਹਰਿਆਣਾ ਦੇ ਸੋਨੀਪਤ ਤੋਂ ਸਾਹਮਣੇ ਆਇਆ ਹੈ, ਜਿੱਥੇ  FIMS ਹਸਪਤਾਲ ’ਤੇ ਮਰੀਜ਼ ਦੀ ਮੌਤ ਬਾਅਦ ਵੀ ਬਿੱਲ ਵਧਾਉਣ ਲਈ ਇਲਾਜ ਕਰਨ ਦੇ ਦੋਸ਼ ਲੱਗੇ। 

ਮਰੀਜ਼ ਦੇ ਪਰਿਵਾਰਕ ਮੈਬਰਾਂ ਨੇ ਹਸਪਤਾਲ ਦੇ ਬਾਹਰ ਜੰਮਕੇ ਹੰਗਾਮਾ ਕੀਤਾ, ਉਨ੍ਹਾਂ ਦਾ ਆਰੋਪ ਸੀ ਕਿ ਡਾਕਟਰ ਮ੍ਰਿਤਕ ਦੇਹ ਦਾ ਇਲਾਜ ਕਰਦੇ ਰਹੇ। 

ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਸੋਨੀਪਤ ਦੇ ਰਾਈ ਪਿੰਡ ਦੇ ਧਰਮਵੀਰ ਨਾਮ ਦੇ ਨੌਜਵਾਨ ਨੂੰ 10 ਦਿਨ ਪਹਿਲਾਂ ਹਾਈ ਬੀ. ਪੀ. (High Blood Pressure) ਦੀ ਸ਼ਿਕਾਇਤ ਦੇ ਚੱਲਦਿਆਂ ਹਸਪਤਾਲ ’ਚ ਭਰਤੀ ਕਰਵਾਇਆ ਗਿਆ। 

ਡਾਕਟਰਾਂ ਨੇ ਕਿਹਾ ਕਿ ਮਰੀਜ਼ ਦੇ ਦਿਮਾਗ ਦੀ ਨਸ ਫੱਟ ਚੁੱਕੀ ਹੈ, ਜਿਸਦੇ ਇਲਾਜ ਲਈ ਆਪ੍ਰੇਸ਼ਨ ਕਰਨਾ ਹੋਵੇਗਾ। ਹਸਪਤਾਲ ਪ੍ਰਬੰਧਕਾਂ ਨੇ ਉਨ੍ਹਾਂ ਨੂੰ ਆਪ੍ਰੇਸ਼ਨ ਲਈ 4 ਲੱਖ ਰੁਪਏ ਜਮ੍ਹਾ ਕਰਵਾਉਣ ਲਈ ਕਿਹਾ। ਪਰਿਵਾਰਕ ਮੈਬਰਾਂ ਨੂੰ ਸ਼ੱਕ ਹੋਇਆ ਤਾਂ ਉਨ੍ਹਾਂ ਮਰੀਜ਼ ਨੂੰ ਕਿਸੇ ਹੋਰ ਹਸਪਤਾਲ ’ਚ ਰੈਫ਼ਰ ਕਰਨ ਲਈ ਦਬਾਅ ਪਾਇਆ।  
ਜਦੋਂ ਵਾਰ-ਵਾਰ ਧਰਮਵੀਰ ਦੇ ਪਰਿਵਾਰ ਵਾਲਿਆਂ ਨੇ ਰੈਫ਼ਰ ਕਰਨ ਲਈ ਕਿਹਾ ਤਾਂ ਹਸਪਤਾਲ ਦਾ ਜਾਣਕਾਰੀ ਦਿੱਤੀ ਕਿ ਮਰੀਜ਼ ਦੀ ਮੌਤ ਹੋ ਚੁੱਕੀ ਹੈ। 

ਮੌਤ ਦੀ ਖ਼ਬਰ ਮਿਲਣ ਤੋਂ ਬਾਅਦ ਪਰਿਵਾਰਕ ਮੈਬਰਾਂ ਦਾ ਗੁੱਸਾ ਭੜਕ ਗਿਆ ਤੇ ਉਹ ਧਰਨਾ ਦੇਣ ਲਈ ਹਸਪਤਾਲ ਦੇ ਮੁੱਖ ਗੇਟ ’ਤੇ ਬੈਠ ਗਏ। 

ਇਸ ਹੰਗਾਮੇ ਦੌਰਾਨ ਪੁਲਿਸ ਵੀ ਪਹੁੰਚ ਗਈ, ਜਿਨ੍ਹਾ ਨੇ ਮਾਮਲੇ ਨੂੰ ਸੁਲਝਾਉਣ ਦਾ ਯਤਨ ਕੀਤਾ। ਦੂਜੇ ਪਾਸੇ ਹਸਪਤਾਲ ਦੇ ਪ੍ਰਬੰਧਕਾਂ ਨੇ ਮੀਡੀਆ ਤੋਂ ਦੂਰੀ ਬਣਾਈ ਰੱਖੀ। 

ਜਦੋਂ ਕਿ ਦੱਬੀ ਜੁਬਾਨ ’ਚ ਚਰਚਾ ਚੱਲ ਰਹੀ ਹੈ ਕਿ ਹਸਪਤਾਲ ਪ੍ਰਬੰਧਕਾਂ ਨੇ ਪੈਸੇ ਲੈ-ਦੇਕੇ ਮਾਮਲੇ ਨੂੰ ਠੰਡਾ ਕਰ ਲਿਆ ਹੈ।  

ਇਹ ਵੀ ਪੜ੍ਹੋ: ਜੇ ਅਸੀਂ ਲੋਕਾਂ ਨੂੰ ਮੁਫ਼ਤ ਦੀਆਂ ਰਿਓੜੀਆਂ ਵੰਡ ਰਹੇ ਹਾਂ ਤਾਂ ਫੇਰ 15 ਲੱਖ ਕੀ ਸੀ? ਭਗਵੰਤ ਮਾਨ ਦਾ ਕੇਂਦਰ ਨੂੰ ਸਵਾਲ

Trending news