Tarn Taran News: ਪਾਖੰਡੀ ਬਾਬੇ ਨੇ ਪੁੱਤਰ ਦੇਣ ਦਾ ਝਾਂਸਾ ਦੇ ਕੇ ਮਹਿਲਾ ਨਾਲ ਕੀਤਾ ਸਮੂਹਿਕ ਜਬਰ ਜਨਾਹ
Advertisement
Article Detail0/zeephh/zeephh2377905

Tarn Taran News: ਪਾਖੰਡੀ ਬਾਬੇ ਨੇ ਪੁੱਤਰ ਦੇਣ ਦਾ ਝਾਂਸਾ ਦੇ ਕੇ ਮਹਿਲਾ ਨਾਲ ਕੀਤਾ ਸਮੂਹਿਕ ਜਬਰ ਜਨਾਹ

Tarn Taran News: ਤਰਨਤਾਰਨ ਵਿੱਚ ਪਾਖੰਡੀ ਬਾਬਾ ਕੋਲ ਬੇਟੇ ਦੀ ਚਾਹਤ ਲੈ ਕੇ ਪੁੱਜੀ ਮਹਿਲਾ ਦੇ ਨਾਲ ਬਾਬੇ ਨੇ ਸਾਥੀਆਂ ਨਾਲ ਮਿਲ ਕੇ ਸਮੂਹਿਕ ਜਬਰ ਜਨਾਹ ਕੀਤਾ।

Tarn Taran News: ਪਾਖੰਡੀ ਬਾਬੇ ਨੇ ਪੁੱਤਰ ਦੇਣ ਦਾ ਝਾਂਸਾ ਦੇ ਕੇ ਮਹਿਲਾ ਨਾਲ ਕੀਤਾ ਸਮੂਹਿਕ ਜਬਰ ਜਨਾਹ

Tarn Taran News (ਮਨੀਸ਼ ਸ਼ਰਮਾ): ਪਾਖੰਡੀ ਬਾਬਾ ਕੋਲ ਬੇਟੇ ਦੀ ਚਾਹਤ ਲੈ ਕੇ ਪੁੱਜੀ ਮਹਿਲਾ ਦੇ ਨਾਲ ਬਾਬੇ ਨੇ ਸਾਥੀਆਂ ਨਾਲ ਮਿਲ ਕੇ ਸਮੂਹਿਕ ਜਬਰ ਜਨਾਹ ਕੀਤਾ। ਮਾਮਲਾ ਜਦ ਸਾਹਮਣੇ ਆਇਆ ਤਾਂ ਬਾਬੇ ਨੇ ਆਪਣੀ ਪੱਗ ਮਹਿਲਾ ਦੇ ਪੈਰਾਂ ਵਿੱਚ ਰੱਖ ਕੇ ਮੁਆਫੀ ਮੰਗੀ।

ਇਸ ਦੀ ਵੀਡੀਓ ਸੋਸ਼ਲ ਮੀਡੀਆ ਉਤੇ ਵਾਇਰਲ ਹੋ ਗਈ। ਇਸ ਤੋਂ ਬਾਅਦ ਪੁਲਿਸ ਨੇ ਪੀੜਤਾ ਦੀ ਸ਼ਿਕਾਇਤ ਉਤੇ ਪਾਖੰਡੀ ਬਾਬਾ ਕੁਲਵੰਤ ਸਿੰਘ ਉਰਫ਼ ਕਾਂਤਾ ਖਿਲਾਫ਼ ਜਬਰ ਜਨਾਹ ਦੇ ਦੋਸ਼ ਵਿੱਚ ਕੇਸ ਦਰਜ ਕਰਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਘਟਨਾ ਤਰਨਤਾਰਨ ਦੇ ਪਿੰਡ ਸੀਤੋ ਮਹ ਦੀਆਂ ਝੁੱਗੀਆਂ ਦੀ ਹੈ। ਮੁਲਜ਼ਮ ਕੁਲਵੰਤ ਸਿੰਘ ਫ਼ਰਾਰ ਹੈ।

ਪੀੜਤਾ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿੱਚ ਦੱਸਿਆ ਕਿ ਉਸ ਦੀ ਇੱਕ ਬੇਟੀ ਹੈ ਅਤੇ ਬੇਟਾ ਨਹੀਂ। ਉਨ੍ਹਾਂ ਨੂੰ ਬੇਟੇ ਦੀ ਚਾਹਤ ਸੀ। ਪਿੰਡ ਸੀਮੋ ਮਹ ਝੁੱਗੀਆਂ ਵਿੱਚ ਰਹਿਣ ਵਾਲੇ ਬਾਬਾ ਕੁਲਵੰਤ ਸਿੰਘ ਨੇ ਉਨ੍ਹਾਂ ਨੂੰ ਆਪਣੇ ਝਾਂਸੇ ਵਿੱਚ ਲੈ ਗਿਆ ਅਤੇ ਕਿਹਾ ਕਿ ਉਹ ਉਨ੍ਹਾਂ ਨੂੰ ਬੇਟਾ ਆਪਣੀ ਅਲੌਕਿਕ ਸ਼ਕਤੀ ਨਾਲ ਦਿਵਾ ਸਕਦਾ ਹੈ।

ਇਸ ਤੋਂ ਬਾਅਦ ਕੁਲਵੰਤ ਸਿੰਘ ਨੇ ਉਸ ਅਤੇ ਉਸ ਦੇ ਪਤੀ ਨੂੰ ਆਪਣੇ ਘਰ ਬੁਲਾਇਆ ਅਤੇ ਉਨ੍ਹਾਂ ਨੂੰ ਕੋਲਡ ਡਰਿੰਕ ਪਿਲਾਈ ਅਤੇ ਉਸ ਨੇ ਕਿਹਾ ਕਿ ਰਾਤ ਨੂੰ ਉਨ੍ਹਾਂ ਦੇ ਘਰ ਆਉਣਾ ਹੋਵੇਗਾ ਅਤੇ ਇਸ਼ਨਾਨ ਕਰਨਾ ਪਵੇਗਾ। ਇਸ ਤੋਂ ਬਾਅਦ ਦੋਵੇਂ ਘਰ ਚਲੇ ਗਏ।

ਪੀੜਤ ਮੁਤਾਬਕ ਰਾਤ ਲਗਭਗ 9 ਵਜੇ ਬਾਬਾ ਕੁਲਵੰਤ ਸਿੰਘ ਉਨ੍ਹਾਂ ਦੇ ਘਰ ਆਇਆ ਅਤੇ ਉਸ ਨੂੰ ਆਪਣੇ ਨਾਲ ਬਿਠਾ ਘਰ ਲਿਜਾਣ ਦੀ ਬਜਾਏ ਪਾਣੀ ਵਾਲੀ ਮੋਟਰ ਆਪਣੀ ਉਤੇ ਲੈ ਗਿਆ ਜਿਥੇ ਉਸ ਨੇ ਪਹਿਲਾਂ ਖੁਦ ਅਤੇ ਫਿਰ ਆਪਣੇ ਦੋ ਸਾਥੀਆਂ ਨੂੰ ਬੁਲਾ ਕੇ ਜਬਰ ਜਨਾਹ ਕੀਤਾ।

ਇਸ ਤੋਂ ਬਾਅਦ ਉਹ ਕਿਸੇ ਤਰ੍ਹਾਂ ਨਾਲ ਘਰ ਪੁੱਜੀ ਅਤੇ ਪਤੀ ਨੂੰ ਸਾਰੀ ਘਟਨਾ ਦੱਸੀ। ਤਰਨਤਾਰਨ ਦੇ ਐਸਪੀ ਇਨਵੈਸਟੀਗੇਸ਼ਨ ਅਜੈ ਰਾਜ ਸਿੰਘ ਨੇ ਦੱਸਿਆ ਕਿ ਮਾਮਲਾ ਪੁਲਿਸ ਦੇ ਧਿਆਨ ਵਿੱਚ ਆਉਣ ਤੋਂ ਤੁਰੰਤ ਬਾਅਦ ਕਾਰਵਾ ਕਰਦੇ ਹੋਏ ਪੀੜਤਾ ਦੇ ਬਿਆਨ ਦਰਜ ਕਰਨ ਤੋਂ ਬਾਅਦ ਮੁਲਜ਼ਮ ਬਾਬਾ ਕੁਲਵੰਤ ਸਿੰਘ ਖਿਲਾਫ਼ ਕੇਸ ਦਰਜ ਕਰ ਲਿਆ ਅਤੇ ਉਸ ਦੀ ਭਾਲ ਵਿੱਚ ਛਾਪੇਮਾਰੀ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ : NHAI Punjab Projects: ਨਿਤਿਨ ਗਡਕਰੀ ਦੀ ਪੰਜਾਬ ਸਰਕਾਰ ਨੂੰ ਚੇਤਾਵਨੀ! NHAI ਦੇ ਅਧਿਕਾਰੀਆਂ ਦੀ ਸੁਰੱਖਿਆ ਨੂੰ ਲੈ ਕੇ ਸਰਕਾਰ 'ਤੇ ਸਵਾਲ

Trending news