Stubble burning in Punjab: ਪੰਜਾਬ 'ਚ ਇੱਕ ਦਿਨ 'ਚ ਪਰਾਲੀ ਸਾੜਨ ਦੇ 162 ਮਾਮਲੇ, ਬਠਿੰਡਾ ਦਾ AQI ਹੋਇਆ 211
Advertisement
Article Detail0/zeephh/zeephh2471614

Stubble burning in Punjab: ਪੰਜਾਬ 'ਚ ਇੱਕ ਦਿਨ 'ਚ ਪਰਾਲੀ ਸਾੜਨ ਦੇ 162 ਮਾਮਲੇ, ਬਠਿੰਡਾ ਦਾ AQI ਹੋਇਆ 211

Stubble burning in Punjab: ਪੰਜਾਬ ਵਿੱਚ ਪਰਾਲੀ ਸਾੜਨ ਦੇ ਮਾਮਲੇ ਘੱਟ ਨਹੀਂ ਹੋ ਰਹੇ। ਇਸ ਸੀਜ਼ਨ ਵਿੱਚ ਹੁਣ ਤੱਕ ਕੁੱਲ ਕੇਸ ਵੱਧ ਕੇ 872 ਹੋ ਗਏ ਹਨ, ਜਦੋਂ ਕਿ ਸਾਲ 2022 ਵਿੱਚ ਇਸੇ ਸਮੇਂ ਦੌਰਾਨ ਪਰਾਲੀ ਸਾੜਨ ਦੇ 987 ਅਤੇ ਸਾਲ 2023 ਵਿੱਚ 1230 ਮਾਮਲੇ ਸਾਹਮਣੇ ਆਏ ਸਨ।

Stubble burning in Punjab: ਪੰਜਾਬ 'ਚ ਇੱਕ ਦਿਨ 'ਚ ਪਰਾਲੀ ਸਾੜਨ ਦੇ 162 ਮਾਮਲੇ, ਬਠਿੰਡਾ ਦਾ AQI ਹੋਇਆ 211

Stubble burning in Punjab: ਪੰਜਾਬ ਵਿੱਚ ਲਗਾਤਾਰ ਚੌਥੇ ਦਿਨ ਪਰਾਲੀ ਸਾੜਨ ਦੇ ਰਿਕਾਰਡ ਮਾਮਲੇ ਦਰਜ ਕੀਤੇ ਗਏ। 162 ਨਵੇਂ ਕੇਸਾਂ ਨਾਲ ਪੰਜਾਬ ਵਿੱਚ ਹੁਣ ਤੱਕ ਪਰਾਲੀ ਸਾੜਨ ਦੇ ਕੁੱਲ ਮਾਮਲਿਆਂ ਦੀ ਗਿਣਤੀ 872 ਹੋ ਗਈ ਹੈ। ਸਾਲ 2022 ਵਿੱਚ ਇਸ ਦਿਨ ਪਰਾਲੀ ਸਾੜਨ ਦੇ 120 ਅਤੇ ਸਾਲ 2023 ਵਿੱਚ 154 ਮਾਮਲੇ ਸਾਹਮਣੇ ਆਏ ਸਨ।ਸੂਬੇ ਵਿੱਚ ਪਰਾਲੀ ਸਾੜਨ (Stubble burning in Punjab) ਦੇ ਮਾਮਲੇ ਸਾਹਮਣੇ ਆਉਣ ਲੱਗੇ ਹਨ। ਇਸ ਕਾਰਨ ਪ੍ਰਦੂਸ਼ਣ ਦਾ ਪੱਧਰ ਵੀ ਵਧਣਾ ਸ਼ੁਰੂ ਹੋ ਗਿਆ ਹੈ। 

ਪੰਜਾਬ ਵਿੱਚ AQI 
ਡਾਕਟਰਾਂ ਦੇ ਅਨੁਸਾਰ, ਜ਼ਿਆਦਾਤਰ ਲੋਕਾਂ ਨੂੰ ਸਾਹ ਲੈਣ ਵਿੱਚ ਮੁਸ਼ਕਲ ਹੋ ਸਕਦੀ ਹੈ ਜੇਕਰ ਉਹ ਇਸ AQI ਵਿੱਚ ਬਾਹਰ ਰਹਿੰਦੇ ਹਨ। ਅੰਮ੍ਰਿਤਸਰ ਦਾ AQI 104, ਪਟਿਆਲਾ 106, ਲੁਧਿਆਣਾ 120, ਖੰਨਾ 82 ਅਤੇ ਮੰਡੀ ਗੋਬਿੰਦਗੜ੍ਹ 80 ਦਰਜ ਕੀਤਾ ਗਿਆ। ਪੰਜਾਬ ਵਿੱਚ 10 ਅਕਤੂਬਰ ਨੂੰ ਪਰਾਲੀ ਸਾੜਨ ਦੇ 123, 11 ਨੂੰ 143 ਅਤੇ 12 ਨੂੰ 177 ਮਾਮਲੇ ਸਾਹਮਣੇ ਆਏ ਹਨ। ਇਨ੍ਹਾਂ ਤਿੰਨ ਦਿਨਾਂ ਵਿੱਚ ਪਰਾਲੀ ਸਾੜਨ ਦੇ ਪਿਛਲੇ ਦੋ ਸਾਲਾਂ ਨਾਲੋਂ ਵੱਧ ਮਾਮਲੇ ਦਰਜ ਕੀਤੇ ਗਏ।

ਇਹ ਵੀ ਪੜ੍ਹੋ: Meat Shops Ban: ਏਅਰ ਫੋਰਸ ਸਟੇਸ਼ਨ ਨੇੜੇ ਮੀਟ ਦੀਆਂ ਦੁਕਾਨਾਂ ਚਲਾਉਣ 'ਤੇ ਪਾਬੰਦੀ

ਪਰਾਲੀ ਸਾੜਨ ਦੇ ਕੁੱਲ ਮਾਮਲੇ

ਭਾਵੇਂ ਸੂਬਾ ਸਰਕਾਰ ਪਰਾਲੀ ਨਾ ਸਾੜਨ ਲਈ (Stubble burning in Punjab) ਲੋਕਾਂ ਨੂੰ ਜਾਗਰੂਕ ਕਰ ਰਹੀ ਹੈ ਪਰ ਇਸ ਤੋਂ ਬਾਅਦ ਵੀ ਇਹ ਮਾਮਲੇ ਰੁਕ ਨਹੀਂ ਰਹੇ ਹਨ। ਐਤਵਾਰ ਨੂੰ ਪਰਾਲੀ ਸਾੜਨ ਦੇ ਕੁੱਲ 162 ਮਾਮਲੇ ਦਰਜ ਕੀਤੇ ਗਏ। ਅੰਮ੍ਰਿਤਸਰ ਵਿੱਚ ਪਰਾਲੀ ਸਾੜਨ ਦੇ 48 ਮਾਮਲੇ ਸਾਹਮਣੇ ਆਏ ਹਨ। ਜਦੋਂ ਕਿ ਪਰਾਲੀ ਸਾੜਨ ਦੇ ਚਾਰ ਮਾਮਲੇ ਪਟਿਆਲਾ 26, ਤਰਨਤਾਰਨ 38, ਸੰਗਰੂਰ 16, ਮਲੇਰਕੋਟਲਾ, ਗੁਰਦਾਸਪੁਰ ਅਤੇ ਕਪੂਰਥਲਾ ਵਿੱਚ ਦਰਜ ਕੀਤੇ ਗਏ ਹਨ।

ਬੀਤੇ ਦਿਨੀ ਸਵੇਰੇ 5 ਵਜੇ ਬਠਿੰਡਾ ਦਾ ਏਓਆਈ ਪੱਧਰ 192 ਦਰਜ ਕੀਤਾ ਗਿਆ ਹੈ। ਜਦੋਂ ਕਿ ਮੰਡੀ ਗੋਬਿੰਦਗੜ੍ਹ ਦਾ ਏਓਆਈ 126, ਪਟਿਆਲਾ ਦਾ 104 ਅਤੇ ਲੁਧਿਆਣਾ ਦਾ 114 ਦਰਜ ਕੀਤਾ ਗਿਆ ਹੈ। ਜਦੋਂ ਕਿ ਜਲੰਧਰ ਦਾ ਏਓਆਈ 88, ਖੰਨਾ ਦਾ 92, ਰੂਪਨਗਰ ਦਾ 94 ਅਤੇ ਅੰਮ੍ਰਿਤਸਰ ਦਾ 92 ਰਿਕਾਰਡ ਕੀਤਾ ਗਿਆ ਹੈ। ਸ਼ਹਿਰਾਂ ਵਿੱਚ ਜਿੱਥੇ AOI 100 ਤੋਂ ਵੱਧ ਹੈ, ਹਵਾ ਵਿੱਚ ਸਾਹ ਲੈਣ ਨਾਲ ਫੇਫੜੇ, ਦਮਾ ਅਤੇ ਦਿਲ ਦੀਆਂ ਬਿਮਾਰੀਆਂ ਹੋ ਸਕਦੀਆਂ ਹਨ।

 

Trending news