Sidhu Moose Wala Parents at Sri Darbar Sahib: ਸਿੱਧੂ ਮੂਸੇਵਾਲਾ ਦੇ ਮਾਤਾ ਪਿਤਾ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਮੱਥਾ ਟੇਕਣ ਪਹੁੰਚੇ ਹਨ। ਇਸ ਦੌਰਾਨ ਉਹਨਾਂ ਨੇ ਗੁਰੂ ਜੀ ਦਾ ਆਸ਼ੀਰਵਾਦ ਲਿਆ ਅਤੇ ਕਿਹਾ ਕਿ ਛੋਟੇ ਸਿੱਧੂ ਨੂੰ ਲੈ ਕੇ ਗੁਰੂ ਘਰ ਵਿੱਚ ਮੱਥਾ ਟਿਕਾਉਣ ਲਈ ਪੁੱਜੇ ਹਾਂ।
Trending Photos
Sidhu Moose Wala Parents at Sri Darbar Sahib/ਪਰਮਬੀਰ ਸਿੰਘ ਔਲਖ: ਪੰਜਾਬੀ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੇ ਮਾਤਾ ਪਿਤਾ ਅੱਜ ਪਹਿਲੀ ਵਾਰ ਛੋਟੇ ਮੂਸੇਵਾਲਾ ਨਾਲ ਅ੍ਰੰਮਿਤਸਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਪਹੁੰਚੇ ਹਨ। ਇਸ ਦੌਰਾਨ ਮਰਹੂਮ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਤੇ ਮਾਤਾ ਚਰਨ ਕੌਰ ਅੱਜ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਏ ਜਿੱਥੇ ਉਹਨਾਂ ਵੱਲੋਂ ਨਤਮਸਤਕ ਹੋ ਕੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਗਈ। ਉੱਥੇ ਹੀ ਬਲਕੌਰ ਸਿੰਘ ਚਰਨ ਕੌਰ ਵੱਲੋਂ ਛੋਟੇ ਸਿੱਧੂ ਨੇ ਵੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਮੱਥਾ ਟਿਕਾਇਆ ਗਿਆ।
ਇਸ ਦੌਰਾਨ ਸਿੱਧੂ ਦੇ ਪਿਤਾ ਬਲਕੌਰ ਸਿੰਘ ਨੇ ਮੀਡੀਆਂ ਨਾਲ ਗੱਲਬਾਤ ਕਰਦੇ ਕਿਹਾ ਕਿ ਕੀ ਅਰਦਾਸ ਕਰਨ ਲਈ ਆਏ ਹਾਂ ਕਿ ਸਿੱਧੂ ਨੂੰ ਇਨਸਾਫ ਮਿਲੇ। ਬਲਕੌਰ ਸਿੰਘ ਨੇ ਅੱਗੇ ਕਿਹਾ ਕਿ ਗੁਰੂ ਰਾਮਦਾਸ ਜੀ ਦਾ ਆਸ਼ੀਰਵਾਦ ਲੈਣ ਲਈ ਆਏ ਹਾਂ, ਉਹਨਾਂ ਕਿਹਾ ਕਿ ਜਦੋਂ ਤਾਂ ਛੋਟੇ ਸਿੱਧੂ ਵਾਲੇ ਦਾ ਜਨਮ ਹੋਇਆ ਹੈ ਅਸੀਂ ਗੁਰੂ ਘਰ ਮੱਥਾ ਨਹੀਂ ਟੇਕਿਆ ਸੀ। ਅੱਜ ਛੋਟੇ ਸਿੱਧੂ ਨੂੰ ਲੈ ਕੇ ਗੁਰੂ ਘਰ ਵਿੱਚ ਮੱਥਾ ਟਿਕਾਉਣ ਲਈ ਪੁੱਜੇ ਹਾਂ।
ਇਸ ਦੌਰਾਨ ਲੋਕ ਸਭਾ ਚੋਣਾਂ ਉੱਤੇ ਬੋਲਦੇ ਹੋਏ ਬਲਕੌਰ ਸਿੰਘ ਨੇ ਕਿਹਾ ਕਿ ਹਾਲਾਤ ਨੂੰ ਵੇਖਦੇ ਹੋਇਆ ਚੋਣ ਨਹੀਂ ਲੜੀ ਹੈ ਤੇ ਦੂਜਾ ਛੋਟੇ ਸਿੱਧੂ ਮੂਸੇਵਾਲੇ ਦੇ ਜਨਮ ਕਰਕੇ ਚੋਣ ਨਹੀਂ ਲੜੀ। ਉਹਨਾਂ ਕਿਹਾ ਕਿ ਰਾਜਾ ਵੜਿੰਗ ਅਤੇ ਚਰਨਜੀਤ ਸਿੰਘ ਚੰਨੀ ਮੇਰੇ ਬਹੁਤ ਖਾਸ ਹਨ, ਉਹਨਾਂ ਦੇ ਲਈ ਮੈਂ ਚੋਣ ਪ੍ਰਚਾਰ ਜ਼ਰੂਰ ਕਰਾਂਗਾ।
ਉਹਨਾਂ ਕਿਹਾ ਕਿ ਅੱਜ ਵੀ ਸਿੱਧੂ ਦੇ ਗੀਤ ਸੁਣ ਕੇ ਅਸੀਂ ਭਾਵਕ ਹੋ ਜਾਂਦੇ ਹਾਂ। ਸਾਡੇ ਕੋਲੋ ਬੋਲਿਆ ਤੱਕ ਨਹੀਂ ਜਾਂਦਾ, ਹੁਣ ਉਸ ਉੱਤੇ ਕੀ... ਮੈਂ ਬਹੁਤ ਘੱਟ ਸੁਣਦਾ ਹਾਂ। ਉਹਨਾਂ ਨੇ ਕਿਹਾ ਕਿ ਗੁਰੂ ਦੇ ਦਰ ਤੋਂ ਹੀ ਜ਼ਿੰਦਗੀ ਸ਼ੁਰੂ ਹੁੰਦੀ ਹੈ ਤੇ ਇੱਥੇ ਆ ਕੇ ਖਤਮ ਹੋ ਜਾਂਦੀ ਹੈ।
ਮੂਸੇਵਾਲਾ ਦੀ ਪਿਤਾ ਬਲਕੌਰ ਸਿੰਘ ਨੇ ਕਿਹਾ ਮੈਂ ਇਸ ਪਾਵਨ ਧਰਤੀ ਉੱਤੇ ਝੂਠ ਨਹੀਂ ਬੋਲਾਂਗਾ ਪਰ ਹੁਣ ਮੈਂ ਉਸਦੇ ਗੀਤ ਨਹੀਂ ਸੁਣਦਾ ਕਿਉਂਕਿ ਭਾਵੁਕ ਹੋ ਜਾਂਦਾ ਹਾਂ ਰੋਣਾ ਆ ਜਾਂਦਾ ਹੈ ਪਰ ਜਦੋ ਵੀ ਉਸਦੀ ਆਵਾਜ਼ ਕੰਨਾਂ ਵਿੱਚ ਪੈਂਦੀ ਹੈ ਤਾਂ ਹਿੱਲ ਜਾਂਦਾ ਹਾਂ।
ਛੋਟੇ ਮੂਸੇਵਾਲਾ ਗੀਤ ਸੁਣਦਾ ਹੈ ਇਸ ਉੱਤੇ ਕਿਹਾ ਕਿ ਅਜੇ ਉੱਤੇ ਇਹ ਨਿੱਕਾ ਹੈ ਸਮਝ ਨਹੀਂ ਪਰ ਮੈਂ ਆਸ ਕਰਦਾ ਹਾਂ ਕਿ ਇਹ ਵੀ ਸ਼ੁਭਦੀਪ ਵਰਗਾ ਬਣੇ ਓਸ ਵਾਂਗ ਗਾਵੇ। ਮੂਸੇਵਾਲਾ ਦੀ ਪਿਤਾ ਬਲਕੌਰ ਸਿੰਘ ਨੇ ਸੁਰਜੀਤ ਪਾਤਰ ਦੇ ਦੇਹਾਂਤ ਉੱਤੇ ਦੁੱਖ ਪ੍ਰਗਟਾਇਆ ਹੈ।
ਇਹ ਵੀ ਪੜ੍ਹੋ: Surjit Patar Death: ਨਹੀਂ ਰਹੇ ਪੰਜਾਬੀ ਦੇ ਉੱਘੇ ਕਵੀ ਸੁਰਜੀਤ ਪਾਤਰ, ਸਿਆਸੀ ਪਾਰਟੀਆਂ ਨੇ ਪ੍ਰਗਟਾਇਆ ਦੁੱਖ