ਸਿੱਧੂ ਮੂਸੇਵਾਲਾ ਦੀ ਥਾਰ ਤਾਂ ਹਵੇਲੀ 'ਚ ਵਾਪਿਸ ਆ ਗਈ "ਪਰ ਸਿੱਧੂ ਨਹੀਂ ਆਇਆ", ਆਖਰੀ ਨਿਸ਼ਾਨੀ ਦੇਖ ਭਾਵੁਕ ਹੋਏ ਮਾਪੇ ਤੇ ਫੈਨਜ਼
Advertisement
Article Detail0/zeephh/zeephh1490683

ਸਿੱਧੂ ਮੂਸੇਵਾਲਾ ਦੀ ਥਾਰ ਤਾਂ ਹਵੇਲੀ 'ਚ ਵਾਪਿਸ ਆ ਗਈ "ਪਰ ਸਿੱਧੂ ਨਹੀਂ ਆਇਆ", ਆਖਰੀ ਨਿਸ਼ਾਨੀ ਦੇਖ ਭਾਵੁਕ ਹੋਏ ਮਾਪੇ ਤੇ ਫੈਨਜ਼

ਸਿੱਧੂ ਮੂਸੇਵਾਲਾ ਦੀ ਥਾਰ ਦੇਖ ਉਨ੍ਹਾਂ ਦੇ ਪਿਤਾ ਬਲਕੌਰ ਸਿੰਘ ਅਤੇ ਫੈਨਜ਼ ਕਾਫੀ ਭਾਵੁਕ ਹੋਏ। 

 

ਸਿੱਧੂ ਮੂਸੇਵਾਲਾ ਦੀ ਥਾਰ ਤਾਂ ਹਵੇਲੀ 'ਚ ਵਾਪਿਸ ਆ ਗਈ "ਪਰ ਸਿੱਧੂ ਨਹੀਂ ਆਇਆ", ਆਖਰੀ ਨਿਸ਼ਾਨੀ ਦੇਖ ਭਾਵੁਕ ਹੋਏ ਮਾਪੇ ਤੇ ਫੈਨਜ਼

Sidhu Moosewala last ride ‘Thar’ news: ਸਿੱਧੂ ਮੂਸੇਵਾਲਾ ਕਤਲਕਾਂਡ 'ਚ ਪੁਲਿਸ ਦੀ ਜਾਂਚ ਤੋਂ ਬਾਅਦ ਮਰਹੂਮ ਪੰਜਾਬੀ ਗਾਇਕ ਦੀ ਥਾਰ ਉਨ੍ਹਾਂ ਦੇ ਮਾਪਿਆਂ ਨੂੰ ਸੌਂਪ ਦਿੱਤੀ ਗਈ ਹੈ। ਇਹ ਉਹੀ ਥਾਰ ਹੈ, ਜਿਸ ਵਿੱਚ ਸਿੱਧੂ ਮੂਸੇਵਾਲਾ ਆਖਰੀ ਵਾਰ ਆਪਣੇ ਦੋਸਤਾਂ ਨਾਲ ਘਰੋਂ ਬਾਹਰ ਨਿਕਲਿਆ ਸੀ। ਹਾਲਾਂਕਿ ਇਸ ਗੱਡੀ ‘ਚ ਸਵਾਰ ਸਿੱਧੂ ਦਾ ਗੈਂਗਸਟਰਾਂ ਵੱਲੋਂ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ।

ਹੁਣ ਸਿੱਧੂ ਮੂਸੇਵਾਲਾ ਦੀ ਇਹ ਗੱਡੀ ਉਨ੍ਹਾਂ ਦੇ ਜੱਦੀ ਪਿੰਡ ਸਥਿਤ ਹਵੇਲੀ 'ਚ ਵਾਪਿਸ ਆਈ ਹੈ। ਭਾਵੇਂ ਅਦਾਲਤ ਵੱਲੋਂ ਸਿੱਧੂ ਮੂਸੇਵਾਲਾ ਦੀ ਥਾਰ ਅਤੇ ਪਿਸਤੌਲ ਉਨ੍ਹਾਂ ਦੇ ਮਾਪਿਆਂ ਨੂੰ ਸੌਂਪ ਦਿੱਤੀ ਗਈ ਹੈ ਪਰ ਇਨ੍ਹਾਂ ਵਿੱਚ ਕਿਸੇ ਵੀ ਤਰ੍ਹਾਂ ਦੀ ਤਬਦੀਲੀ ਕਰਨ ਲਈ ਮਨਾ ਕੀਤਾ ਗਿਆ ਹੈ। 

ਇਸ ਦੌਰਾਨ ਪੁੱਤਰ ਦੀ ਥਾਰ ਦੇਖ ਉਨ੍ਹਾਂ ਦੇ ਪਿਤਾ ਬਲਕੌਰ ਸਿੰਘ ਅਤੇ ਫੈਨਜ਼ ਕਾਫੀ ਭਾਵੁਕ ਹੋਏ। ਜਿਵੇਂ ਹੀ ਸਿੱਧੂ ਦੀ ਥਾਰ ਘਰ ਪਹੁੰਚੀ ਤਾਂ ਮੂਸੇਵਾਲਾ ਦੇ ਮਾਪਿਆਂ ਸਣੇ ਪੂਰਾ ਪਿੰਡ ਇਸ ਅੰਤਿਮ ਨਿਸ਼ਾਨੀ ਨੂੰ ਦੇਖਣ ਲਈ ਪਹੁੰਚਿਆ ਅਤੇ ਹਰ ਕੋਈ ਭਾਵੁਕ ਹੋ ਗਿਆ। 

ਇਸ ਦੇ ਨਾਲ ਹੀ ਸਿੱਧੂ ਦੇ ਫੈਨਜ਼ ਵੱਲੋਂ ਸੋਸ਼ਲ ਮੀਡੀਆ 'ਤੇ 'ਲਾਸਟ ਰਾਈਡ' ਥਾਰ ਦੀਆਂ ਵੀਡੀਓਜ਼ ਪੋਸਟ ਕੀਤੀ ਗਈ ਅਤੇ ਕਿਹਾ ਗਿਆ ਕਿ ‘ਬਾਈ ਤੇਰੀ ਥਾਰ ਵਾਪਿਸ ਆ ਗਈ, ਸਿੱਧੂ ਬਾਈ ਤੂੰ ਨਹੀਂ ਆਇਆ’।

ਹੋਰ ਪੜ੍ਹੋ: Chandigarh public holidays list 2022: ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਸਾਲ 2023 ਦੀਆਂ ਛੁੱਟੀਆਂ ਦਾ ਐਲਾਨ

 

ਦੱਸ ਦਈਏ ਕਿ 29 ਮਈ ਨੂੰ ਮਾਨਸਾ ਦੇ ਪਿੰਡ ਜਵਾਹਰਕੇ ਵਿਖੇ ਸਿੱਧੂ ਮੂਸੇਵਾਲਾ ਦਾ ਦਿਨ ਦਿਹਾੜੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਸਿੱਧੂ ਮੂਸੇਵਾਲਾ ਕਤਲਕਾਂਡ ਵਿੱਚ ਮਾਸਟਰ ਮਾਈਂਡ ਗੋਲਡੀ ਬਰਾੜ ਨੂੰ ਦੱਸਿਆ ਗਿਆ ਜਿਸ ਨੇ ਗੈਂਗਸਟਰ ਲਾਰੈਂਸ ਬਿਸ਼ਨੋਈ ਦੇ ਨਾਲ ਮਿਲ ਕੇ ਮੂਸੇਵਾਲਾ ਦੇ ਕਤਲ ਦੀ ਯੋਜਨਾ ਬਣਾਈ।  

ਦੂਜੇ ਪਾਸੇ ਸਿੱਧੂ ਮੂਸੇਵਾਲਾ ਦੇ ਮਾਪੇ ਅੱਜ ਵੀ ਆਪਣੇ ਇਕਲੌਤੇ ਪੁੱਤਰ ਲਈ ਇਨਸਾਫ਼ ਦੀ ਮੰਗ ਕਰ ਰਹੇ ਹਨ।

ਹੋਰ ਪੜ੍ਹੋ: Ajj da Hukamnama Sri Darbar Sahib: ਹੁਕਮਨਾਮਾ ਸ੍ਰੀ ਦਰਬਾਰ ਸਾਹਿਬ 18 ਦਸੰਬਰ 2022

(Apart from news of Sidhu Moosewala last ride ‘Thar’, stay tuned to Zee PHH for more updates)

 

Trending news