ਟਾਪ 10 ਕਲਾਕਾਰ ਵਿੱਚ ਅਰਿਜੀਤ ਸਿੰਘ, ਏਪੀ ਢਿੱਲੋਂ, ਅਤੇ ਗਾਇਕ ਸਿੱਧੂ ਮੂਸੇਵਾਲਾ ਦੇ ਨਾਮ ਵੀ ਸ਼ਾਮਲ ਹਨ।
Trending Photos
Apple Music Top 100 list: ਅੱਜ ਦੇ ਸਮੇਂ ਵਿੱਚ ਪੰਜਾਬੀ ਮਿਊਜ਼ਿਕ ਦੁਨੀਆਂ ਭਰ 'ਚ ਗੂੰਜ ਰਿਹਾ ਹੈ। ਭਾਵੇਂ ਉਹ ਵਿਆਹ ਹੋਵੇ ਜਾਂ ਪਾਰਟੀ, ਦੇਸ਼ ਦੇ ਲਗਭਗ ਹਰ ਕੋਨੇ 'ਚ ਪੰਜਾਬੀ ਗੀਤ ਵੱਜਦਾ ਹੈ ਅਤੇ ਲੋਕ ਨੱਚਦੇ ਹਨ। 2022 ਦੇ ਆਖਿਰ 'ਚ ਐਪਲ ਨੇ ਇਕ ਲਿਸਟ ਜਾਰੀ ਕੀਤੀ ਹੈ, ਜਿਸ ਵਿੱਚ ਸਟ੍ਰੀਮਰ ਨੇ ਟਾਪ 10 ਭਾਰਤੀ ਗੀਤ, ਟਾਪ 10 ਐਲਬਮ ਅਤੇ ਸਾਲ ਦੇ ਟਾਪ 10 ਆਰਟਿਸਟ ਬਾਰੇ ਦੱਸਿਆ ਹੈ।
ਟਾਪ 100 ਗਾਣਿਆਂ ਚੋਂ ਸਿਰਫ਼ 21 ਅੰਤਰਾਸ਼ਟਰੀ ਹਨ ਅਤੇ 36 ਗਾਣੇ ਪੰਜਾਬੀ ਹਨ। ਗੌਰਤਲਬ ਹੈ ਕਿ ਟਾਪ 10 ਗੀਤਾਂ ਚੋਂ ਅੱਠ ਗੀਤ ਪੰਜਾਬੀ ਹਨ। ਇਸ ਸੂਚੀ ਵਿੱਚ ਬਾਲੀਵੁੱਡ ਦੇ 30 ਗੀਤ ਸ਼ਾਮਲ ਹਨ ਅਤੇ ਟਾਪ ਦੇ ਦਸ ਚੋਂ ਤਿੰਨ ਗੀਤ ਸ਼ਾਮਲ ਕੀਤੇ ਗਏ ਹਨ।
Apple Music Top 100 list 'ਚ ਏਪੀ ਢਿੱਲੋਂ (AP Dhillon) ਦੇ ਟਾਪ ਦੱਸ ਚੋਂ 16 ਗੀਤ ਸ਼ਾਮਲ ਹਨ ਅਤੇ ਟਾਪ 10 ਗੀਤਾਂ ਚੋਂ ਏਪੀ ਢਿੱਲੋਂ ਦੇ 5 ਗੀਤ ਹਨ। ਦੂਜੇ ਪਾਸੇ, ਸਿੱਧੂ ਮੂਸੇਵਾਲਾ ਦੇ ਗੀਤ ਵੀ ਇਸ ਲਿਸਟ ਵਿੱਚ ਸ਼ਾਮਲ ਹਨ। ਇਸ ਤੋਂ ਇਲਾਵਾ ਇਸ ਸਾਲ ਅਰਿਜੀਤ ਸਿੰਘ ਵੀ ਇਸ ਸੂਚੀ ਵਿੱਚ ਸ਼ਾਮਲ ਹਨ। ਟਾਪ 10 ਚੋਂ ਅੱਠ ਐਲਬਮਾਂ ਭਾਰਤ ਦੀਆਂ ਹਨ।
ਹੋਰ ਪੜ੍ਹੋ: iPhone ਖਰੀਦਦਾਰਾਂ ਲਈ ਜ਼ਰੂਰੀ ਸੂਚਨਾ! ਜਾਣੋ ਪੂਰਾ ਮਾਮਲਾ
ਟਾਪ 10 ਕਲਾਕਾਰ ਵਿੱਚ ਅਰਿਜੀਤ ਸਿੰਘ, ਏ.ਪੀ. ਢਿੱਲੋਂ (AP Dhillon), ਪ੍ਰੀਤਮ, ਗੁਰਿੰਦਰ ਗਿੱਲ, ਮਰਹੂਮ ਗਾਇਕ ਸਿੱਧੂ ਮੂਸੇਵਾਲਾ (late Sidhu Moose Wala), ਏਆਰ ਰਹਿਮਾਨ, ਅਨਿਰੁਧ ਰਵੀਚੰਦਰ ਦ ਵੀਕੈਂਡ, ਦਿਲਜੀਤ ਦੋਸਾਂਝ ਅਤੇ Gminxr ਸ਼ਾਮਲ ਹਨ।
ਹੋਰ ਪੜ੍ਹੋ: ਸ਼ਿਖਰ ਧਵਨ ਨੇ ਯੁਜਵੇਂਦਰ ਚਹਿਲ ਨੂੰ ਲੈ ਕੇ ਕੀਤਾ ਖੁਲਾਸਾ, ਦੇਖੋ ਵੀਡੀਓ