Sidhu Moose Wala News: DJ Goddess ਨੇ ਮੂਸੇਵਾਲਾ ਦੇ ਪਿੰਡ ਪਹੁੰਚ ਕੇ ਪਿਤਾ ਨਾਲ ਕੀਤੀ ਮੁਲਾਕਾਤ, ਵੇਖੋ ਭਾਵੁਕ ਤਸਵੀਰਾਂ
Advertisement
Article Detail0/zeephh/zeephh1642797

Sidhu Moose Wala News: DJ Goddess ਨੇ ਮੂਸੇਵਾਲਾ ਦੇ ਪਿੰਡ ਪਹੁੰਚ ਕੇ ਪਿਤਾ ਨਾਲ ਕੀਤੀ ਮੁਲਾਕਾਤ, ਵੇਖੋ ਭਾਵੁਕ ਤਸਵੀਰਾਂ

Sidhu Moose Wala News:  ਇਸ ਗੀਤ 'ਚ ਉਸ ਦੇ ਕਤਲ ਤੋਂ ਬਾਅਦ ਮੂਸੇਵਾਲਾ ਪ੍ਰਤੀ ਜਨੂੰਨ ਨੂੰ ਦਿਖਾਇਆ ਗਿਆ ਹੈ। ਜਿਸ ਵਿੱਚ ਪ੍ਰਸ਼ੰਸਕਾਂ ਦੇ ਹੱਥਾਂ ਵਿੱਚ ਬਣੇ ਟੈਟੂ, ਗੱਡੀਆਂ ਦੇ ਪਿੱਛੇ ਲੱਗੇ ਪੋਸਟਰ ਅਤੇ ਉਨ੍ਹਾਂ ਦੇ ਗੀਤਾਂ ਦੇ ਬਿਲਬੋਰਡਾਂ ਤੱਕ ਪਹੁੰਚਣ ਬਾਰੇ ਦੱਸਿਆ ਗਿਆ ਹੈ।

 

Sidhu Moose Wala News: DJ Goddess ਨੇ ਮੂਸੇਵਾਲਾ ਦੇ ਪਿੰਡ ਪਹੁੰਚ ਕੇ ਪਿਤਾ ਨਾਲ ਕੀਤੀ ਮੁਲਾਕਾਤ, ਵੇਖੋ ਭਾਵੁਕ ਤਸਵੀਰਾਂ

Sidhu Moose Wala News:  ਪੰਜਾਬ ਦੇ ਮਸ਼ਹੂਰ ਗਾਇਕ ਸ਼ੁਭਦੀਪ ਸਿੰਘ ਉਰਫ ਸਿੱਧੂ ਮੂਸੇਵਾਲਾ (Sidhu Moosewala) ਦੇ ਕਤਲ ਤੋਂ ਬਾਅਦ ਉਸਦਾ ਤੀਜਾ ਗੀਤ 'ਮੇਰਾ ਨਾਂ' (MERA NA) ਲਾਂਚ ਕੀਤਾ ਗਿਆ ਹੈ। ਮੂਸੇਵਾਲਾ ਦੇ ਸੋਸ਼ਲ ਮੀਡੀਆ ਚੈਨਲਾਂ 'ਤੇ ਰਿਲੀਜ਼ ਹੋਏ ਇਸ ਗੀਤ ਨੂੰ ਪਹਿਲੇ ਘੰਟੇ 'ਚ 2 ਮਿਲੀਅਨ ਵਿਊਜ਼ ਮਿਲ ਚੁੱਕੇ ਹਨ।  ਅਕਸਰ ਸਿੱਧੂ ਮੂਸੇਵਾਲਾ ਦੇ ਫੈਨਸ ਦੇ ਨਾਲ ਨਾਲ ਮਸ਼ਹੂਰ ਕਲਾਕਾਰ ਅਤੇ ਐਕਟਰ ਆਏ ਦਿਨ ਸਿੱਧੂ ਦੇ ਪਿੰਡ ਮਿਲਣ ਲਈ ਆਉਂਦੇ ਰਹਿੰਦੇ ਹਨ। ਇਸ ਵਿਚਾਲੇ ਅੱਜ ਪ੍ਰਸਿੱਧ ਡੀਜੇ ਕਲਾਕਾਰ ਜੈਸਿਕਾ ਢਿੱਲੋਂ ਉਰਫ਼ DJ Goddess ਸਿੱਧੂ ਮੂਸੇਵਾਲਾ ਦੇ ਪਿੰਡ ਪਹੁੰਚੀ ਅਤੇ ਉਸਨੇ ਇਸ ਦੌਰਾਨ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨਾਲ ਮੁਲਾਕਾਤ ਕੀਤੀ।

ਇਸ ਪ੍ਰਸਿੱਧ ਡੀਜੇ ਕਲਾਕਾਰ DJ Goddess ਨੇ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨਾਲ ਮੁਲਾਕਾਤ ਦੀਆਂ ਬੇਹੱਦ ਭਾਵੁਕ ਤਸਵੀਰਾਂ ਆਪਣੇ ਇੰਸਟਾਗਾਮ ਉੱਤੇ ਫੋਟੋਆਂ ਸ਼ੇਅਰ ਕੀਤੀਆਂ ਹਨ। ਇੰਨ੍ਹਾਂ ਹੀ ਨਹੀਂ ਉਸਨੇ ਘਰ ਅਤੇ ਜੀਪ ਦੀਆਂ ਫੋਟੋਆਂ ਵੀ ਸਾਂਝੀਆਂ ਕੀਤੀਆਂ ਹਨ।

ਇਹ ਵੀ ਪੜ੍ਹੋ: Sidhu Moosewala New Song News:  ਸਿੱਧੂ ਮੂਸੇਵਾਲਾ ਦੇ ਨਵੇਂ ਗੀਤ 'MERA NA' 'ਤੇ ਪਿਤਾ ਬਲਕੌਰ ਸਿੰਘ ਕਹੀ ਵੱਡੀ ਗੱਲ

ਦਰਅਸਲ ਅੱਜ ਹੀ ਸਿੱਧੂ ਮੂਸੇਵਾਲਾ ਦਾ ਤੀਜਾ ਗੀਤ 'ਮੇਰਾ ਨਾਂ' (MERA NA) ਰਿਲੀਜ਼ ਹੋਇਆ ਹੈ। ਇਸ ਦੌਰਾਨ ਗੀਤ ਨੂੰ 7 ਲੱਖ ਲੋਕਾਂ ਨੇ ਪਸੰਦ ਕੀਤਾ ਅਤੇ 1.5 ਲੱਖ ਕਮੈਂਟਸ ਆਏ। ਗੀਤ ਵਿੱਚ ਨਾਈਜੀਰੀਅਨ ਰੈਪਰ ਬਰਨਾ ਬੁਆਏ (Burna Boy) ਦੇ ਬੋਲ ਵੀ ਹਨ। ਜੈਸਿਕਾ ਢਿੱਲੋਂ, ਜਿਸ ਨੂੰ ਡੀਜੇ ਗੌਡਸ ਵਜੋਂ ਵੀ ਜਾਣਿਆ ਜਾਂਦਾ ਹੈ, ਨੇ ਇੱਕ ਕੋਰੀਓਗ੍ਰਾਫਰ, ਫਿਲਮ ਨਿਰਮਾਤਾ, ਅਤੇ ਬੇਸ਼ੱਕ, ਇੱਕ ਡੀਜੇ ਦੇ ਤੌਰ 'ਤੇ ਵਿਸ਼ਵਵਿਆਪੀ ਸਨਮਾਨ ਪ੍ਰਾਪਤ ਕੀਤਾ ਹੈ।

ਇਸ ਗੀਤ ਦੇ ਰਿਲੀਜ਼ ਹੋਣ ਤੋਂ ਬਾਅਦ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਵੱਡੀ ਗੱਲ ਕਹੀ ਹੈ। ਉਹਨਾਂ ਨੇ ਕਿਹਾ ਕਿ  ਅਸੀਂ ਚਾਹੁੰਦੇ ਹਾਂ ਕਿ ਸਿੱਧੂ ਸਦਾ ਜਿਉਂਦਾ ਰਹੇ। ਉਸ ਨੂੰ ਪਤਾ ਸੀ ਕਿ ਉਹ ਕੀ ਹੈ। ਉਹਨਾਂ ਨੂੰ ਆਪਣੇ ਹਮੇਸ਼ਾ ਆਪਣੇ ਪੁੱਤਰ ਉੱਤੇ ਮਾਣ ਰਹੇਗਾ। ਉਹਨਾਂ ਨੇ ਕਿਹਾ ਕਿ ਹਮੇਸ਼ਾ ਉਸਦੇ ਫੈਨਸ ਨੇ ਉਸ ਨੂੰ ਭੁੱਲਣ ਦੀ ਥਾਂ ਸਤਿਕਾਰ ਹੀ ਦਿੱਤਾ ਹੈ। 

Trending news