Critics Choice Awards 2023: ਗੋਲਡਨ ਗਲੋਬ ਤੋਂ ਬਾਅਦ RRR ਨੇ ਜਿੱਤਿਆ ਇੱਕ ਹੋਰ ਖਿਤਾਬ
Advertisement
Article Detail0/zeephh/zeephh1530461

Critics Choice Awards 2023: ਗੋਲਡਨ ਗਲੋਬ ਤੋਂ ਬਾਅਦ RRR ਨੇ ਜਿੱਤਿਆ ਇੱਕ ਹੋਰ ਖਿਤਾਬ

ਕ੍ਰਿਟਿਕਸ ਚੁਆਇਸ ਅਵਾਰਡਜ਼ ਦੇ ਆਪਣੇ ਅਧਿਕਾਰਤ ਟਵਿੱਟਰ 'ਤੇ ਇੱਕ ਟਵੀਟ ਕੀਤਾ ਜਿਸ ਵਿੱਚ ਲਿਖਿਆ ਕਿ RRR ਫਿਲਮ ਦੀ ਕਾਸਟ ਅਤੇ ਟੀਮ ਨੂੰ ਬਹੁਤ-ਬਹੁਤ ਵਧਾਈਆਂ।

Critics Choice Awards 2023: ਗੋਲਡਨ ਗਲੋਬ ਤੋਂ ਬਾਅਦ RRR ਨੇ ਜਿੱਤਿਆ ਇੱਕ ਹੋਰ ਖਿਤਾਬ

Critics Choice Awards 2023: ਦੁਨੀਆਂ ਭਰ ਵਿੱਚ ਸੁਰਖੀਆਂ 'ਚ ਰਹਿਣ ਵਾਲੀ ਐਸਐਸ ਰਾਜਾਮੌਲੀ (SS Rajamouli) ਦੀ ਫਿਲਮ RRR ਨੇ ਇੱਕ ਹੋਰ ਖਿਤਾਬ ਆਪਣੇ ਨਾਮ ਕੀਤਾ ਹੈ। ਹਾਲ ਹੀ ਵਿੱਚ RRR ਦੇ ਗੀਤ 'Naatu Naatu' ਨੇ ਗੋਲਡਨ ਗਲੋਬ ਅਵਾਰਡ ਜਿੱਤਿਆ ਸੀ। ਹੁਣ ਰਾਜਾਮੌਲੀ ਦੀ ਫਿਲਮ ‘RRR’ ਨੇ ਸਰਬੋਤਮ ਵਿਦੇਸ਼ੀ ਭਾਸ਼ਾ ਦੀ ਫਿਲਮ ਲਈ ਕ੍ਰਿਟਿਕਸ ਚੁਆਇਸ ਅਵਾਰਡ ਆਪਣੇ ਨਾਮ ਕੀਤਾ ਹੈ। 

ਇਸ ਸੰਬੰਧੀ ਜਾਣਕਾਰੀ ਦਿੰਦਿਆਂ ਕ੍ਰਿਟਿਕਸ ਚੁਆਇਸ ਅਵਾਰਡਜ਼ ਦੇ ਆਪਣੇ ਅਧਿਕਾਰਤ ਟਵਿੱਟਰ 'ਤੇ ਇੱਕ ਟਵੀਟ ਕੀਤਾ ਜਿਸ ਵਿੱਚ ਲਿਖਿਆ ਕਿ RRR ਫਿਲਮ ਦੀ ਕਾਸਟ ਅਤੇ ਟੀਮ ਨੂੰ ਬਹੁਤ-ਬਹੁਤ ਵਧਾਈਆਂ। ਫਿਲਮ ਨੇ ਸਰਬੋਤਮ ਵਿਦੇਸ਼ੀ ਭਾਸ਼ਾ ਫਿਲਮ ਲਈ ਕ੍ਰਿਟਿਕਸ ਚੁਆਇਸ ਅਵਾਰਡ ਜਿੱਤਿਆ ਹੈ।

Critics Choice Awards 2023: RRR ਨੇ ਕਿਹੜੀਆਂ ਫਿਲਮਾਂ ਨੂੰ ਦਿੱਤੀ ਮਾਤ 

ਦੱਸ ਦਈਏ ਕਿ ਸਰਬੋਤਮ ਵਿਦੇਸ਼ੀ ਭਾਸ਼ਾ ਫਿਲਮ ਦੀ ਸ਼੍ਰੇਣੀ ਵਿੱਚ ਐਸਐਸ ਰਾਜਾਮੌਲੀ ਦੀ ਫ਼ਿਲਮ ‘RRR’, ‘ਆਲ ਕੁਇਟ ਆਨ ਦਿ ਵੈਸਟਰਨ ਫਰੰਟ’, ‘ਅਰਜਨਟੀਨਾ 1985’, ‘ਬਾਰਡੋ’, ‘ਫਾਲਸ ਕ੍ਰੋਨਿਕਲ ਆਫ਼ ਏ ਹੈਂਡਫੁੱਲ ਆਫ਼ ਟਰੂਥਸ’, ‘ਕਲੋਜ਼’ ਅਤੇ ‘ਡੀਸੀਜ਼ਨ ਟੂ ਲੀਵ’ ਵਰਗੀਆਂ ਫ਼ਿਲਮਾਂ ਸ਼ਾਮਿਲ ਸਨ। 

ਇਨ੍ਹਾਂ ਸਾਰੀਆਂ ਫ਼ਿਲਮਾਂ ਨੂੰ ਪਿੱਛੇ ਛੱਡਦਿਆਂ ਫਿਲਮ 'RRR' ਨੇ ਸਰਬੋਤਮ ਵਿਦੇਸ਼ੀ ਭਾਸ਼ਾ ਫਿਲਮ ਲਈ ਕ੍ਰਿਟਿਕਸ ਚੁਆਇਸ ਅਵਾਰਡ ਜਿੱਤਿਆ।

ਇਹ ਵੀ ਪੜ੍ਹੋ: Punjab School Winter Holidays 2023: ਪੰਜਾਬ ਸਰਕਾਰ ਵੱਲੋਂ ਨਹੀਂ ਵਧਾਈਆਂ ਗਈਆਂ ਛੁੱਟੀਆਂ

RRR wins Critics Choice Awards 2023: ਐਸਐਸ ਰਾਜਾਮੌਲੀ ਦੇ ਹੱਥ ਵਿੱਚ ਟਰਾਫੀ 

ਕ੍ਰਿਟਿਕਸ ਚੁਆਇਸ ਅਵਾਰਡਸ ਦੇ ਅਧਿਕਾਰਤ ਟਵਿੱਟਰ ਹੈਂਡਲ ਵੱਲੋਂ ਇੱਕ ਟਵੀਟ ਕੀਤਾ ਗਿਆ ਹੈ ਜਿਸ ਵਿੱਚ SS Rajamouli ਦਾ ਇੱਕ ਵੀਡੀਓ ਸਾਂਝਾ ਕੀਤਾ ਗਿਆ। ਵੀਡੀਓ ਵਿੱਚ ਰਾਜਾਮੌਲੀ ਦੇ ਹੱਥ ਵਿੱਚ ਟਰਾਫੀ ਦੇਖੀ ਜਾ ਸਕਦੀ ਹੈ ਅਤੇ ਉਹ ਬਹੁਤ ਖੁਸ਼ ਨਜ਼ਰ ਆ ਰਹੇ ਹਨ। ਇਹ ਨਾ ਸਿਰਫ਼ ਆਰਆਰਆਰ ਫਿਲਮ ਲਈ, ਸਗੋਂ ਭਾਰਤੀ ਸਿਨੇਮਾ ਲਈ ਵੀ ਬਹੁਤ ਵੱਡੀ ਗੱਲ ਹੈ। 

ਇਹ ਵੀ ਪੜ੍ਹੋ: ਪੰਜਾਬ ’ਚ ਸਿੱਖਿਆ ਵਿਭਾਗ ਦੁਆਰਾ ਸ਼ੁਰੂ ਕੀਤੀ ਗਈ ਆਨ-ਲਾਈਨ ਪੜ੍ਹਾਈ ਨੂੰ ਭਰਵਾਂ ਹੁੰਗਾਰਾ: ਬੈਂਸ

Trending news