ਦੱਸ ਦਈਏ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਸੁਖਬੀਰ ਬਾਦਲ ਦੀ ਇੱਕ ਵੀਡੀਓ ਟਵੀਟ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ 'ਤੇ ਨਿਸ਼ਾਨਾ ਸਾਧਿਆ ਹੈ।
Trending Photos
Punjab CM Bhagwant Mann slams Sukhbir Singh Badal news: ਪੰਜਾਬ ਤੋਂ ਇਸ ਸਮੇਂ ਦੀ ਇੱਕ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ ਕਿ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਅੱਜ ਯਾਨੀ ਸੋਮਵਾਰ ਨੂੰ ਮੁੜ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ 'ਤੇ ਨਿਸ਼ਾਨਾ ਸਾਧਿਆ ਗਿਆ ਅਤੇ ਸਵਾਲ ਕੀਤਾ ਗਿਆ ਕਿ "ਕਿਸ ਹੈਸੀਅਤ ਨਾਲ ਸੁਖਬੀਰ ਸਿੰਘ ਬਾਦਲ ਸ੍ਰੀ ਦਰਬਾਰ ਸਾਹਿਬ ਦਾ ਅਕਾਊਂਟ ਨੰਬਰ ਦੇ ਰਹੇ ਨੇ?"
ਦੱਸ ਦਈਏ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਸੁਖਬੀਰ ਬਾਦਲ ਦੀ ਇੱਕ ਵੀਡੀਓ ਟਵੀਟ ਕਰਦਿਆਂ ਲਿਖਿਆ ਗਿਆ ਕਿ, "ਇਹ ਦਰਬਾਰ ਸਾਹਿਬ ਦਾ account number ਜੋ ਅਜੇ ਤੱਕ ਜਾਰੀ ਨਹੀਂ ਕੀਤਾ ਗਿਆ ਓਹਦੀ ਅਗਾਉੰ ਜਾਣਕਾਰੀ ਸੁਖਬੀਰ ਬਾਦਲ ਕਿਸ ਹੈਸੀਅਤ ਚ ਦੇ ਰਹੇ ਨੇ ??? ..ਹੁਣ ਸੰਗਤ ਫੈਸਲਾ ਕਰੇਗੀ..."
ਮੁੱਖ ਮੰਤਰੀ ਭਗਵੰਤ ਮਾਨ ਨੇ ਜਿਹੜੀ ਵੀਡੀਓ ਸਾਂਝੀ ਕੀਤੀ ਹੈ ਉਸਦੇ ਵਿੱਚ ਸੁਖਬੀਰ ਸਿੰਘ ਬਾਦਲ ਸੂਬੇ 'ਚ ਆਏ ਹੜ੍ਹ ਦੇ ਹਾਲਾਤਾਂ ਬਾਰੇ ਗੱਲ ਕਰਦੇ ਹੋਏ ਨਜ਼ਰ ਆ ਰਹੇ ਸਨ।
CM ਭਗਵੰਤ ਮਾਨ ਵੱਲੋਂ ਸਾਂਝਾ ਕੀਤੀ ਗਈ ਵੀਡੀਓ 'ਚ ਸੁਖਬੀਰ ਸਿੰਘ ਬਾਦਲ ਨੂੰ ਕਹਿੰਦੇ ਹੋਏ ਸੁਣਿਆ ਜਾ ਸਕਦਾ ਹੈ ਕਿ "ਮੈਂ ਇੱਕ ਬੇਨਤੀ ਕਰਨਾ ਚਾਹੁੰਦਾ, ਸਾਰੀ ਸੰਗਤ ਸੁਣ ਰਹੀ ਹੋਣੀ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕੇਮਟੀ ਜ਼ੋਰ ਨਾਲ ਸੇਵਾ ਕਰਨ ਲੱਗੀ ਹੈ, ਮੈਂ ਉਨ੍ਹਾਂ ਨੂੰ ਵਧਾਈ ਦੇਣਾ ਚਾਹੁੰਦਾ ਹਾਂ। ਜਿਹੜਾ ਦਰਬਾਰ ਸਾਹਿਬ ਦਾ ਅਕਾਊਂਟ ਅਸੀਂ ਜਲਦ ਅਖਬਾਰ ਵਿੱਚ ਕੱਢਾਂਗੇ; ਜੋ ਵੀ ਇਨਸਾਨ ਕੁਝ ਨਾ ਕੁਝ ਯੋਗਦਾਨ ਕਰ ਸਕੇ, ਭਾਵੇਂ 5 ਰੁੱਪਏ ਭਾਵੇਂ 10 ਰੁਪਏ, ਉਸ ਅਕਾਊਂਟ ਵਿਚ ਜ਼ਰੂਰ ਪਾਇਓ।"
ਇਹ ਵੀ ਪੜ੍ਹੋ: SYL Canal Issue: ਮਨੋਹਰ ਲਾਲ ਖੱਟਰ ਦਾ ਵੱਡਾ ਬਿਆਨ, "SYL ਬਣਿਆ ਹੁੰਦਾ ਤਾਂ ਪੰਜਾਬ ਦਾ ਹੋਣਾ ਸੀ ਘੱਟ ਨੁਕਸਾਨ"
ਦੱਸਣਯੋਗ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਪਹਿਲਾਂ ਤੋਂ ਹੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਸ਼੍ਰੋਮਣੀ ਅਕਾਲੀ ਦਲ ਦੀ "ਮਿਲੀ ਭੁਗਤ" ਦੇ ਦੋਸ਼ ਲਗਾਏ ਗਏ ਹਨ।
ਇਹ ਵੀ ਪੜ੍ਹੋ: Punjab News: ਖ਼ਤਮ ਹੋਇਆ ਇੰਤਜ਼ਾਰ! ਬਾਬਾ ਫਰੀਦ ਯੂਨੀਵਰਸਿਟੀ ਨੂੰ ਮਿਲਿਆ ਵਾਇਸ ਚਾਂਸਲਰ
(For more news apart from Punjab CM Bhagwant Mann slams Sukhbir Singh Badal for sharing bank account details of SGPC, stay tuned to Zee PHH)