Beas River Flood News: ਬਿਆਸ ਦਰਿਆ ਨਾਲ ਲਗਦੇ ਇਲਾਕਿਆਂ ਵਿੱਚ ਵਧਿਆ ਹੜ੍ਹ ਦਾ ਖ਼ਤਰਾ! ਲੋਕਾਂ ਵਿੱਚ ਸਹਿਮ ਦਾ ਮਾਹੌਲ
Advertisement
Article Detail0/zeephh/zeephh1785332

Beas River Flood News: ਬਿਆਸ ਦਰਿਆ ਨਾਲ ਲਗਦੇ ਇਲਾਕਿਆਂ ਵਿੱਚ ਵਧਿਆ ਹੜ੍ਹ ਦਾ ਖ਼ਤਰਾ! ਲੋਕਾਂ ਵਿੱਚ ਸਹਿਮ ਦਾ ਮਾਹੌਲ

Beas River Flood News: ਇਲਾਕੇ ਦੇ ਲੋਕਾਂ ਦਾ ਕਹਿਣਾ ਹੈ ਕਿ ਅਗਰ ਪਾਣੀ ਦਾ ਪੱਧਰ ਮੁੜ ਤੋਂ ਜਿਆਦਾ ਵਧਦਾ ਹੈ ਤਾਂ ਇਲਾਕੇ ਨੂੰ ਆਉਣ ਵਾਲੀ ਤਬਾਹੀ ਤੋਂ ਕੋਈ ਵੀ ਨਹੀਂ ਬਚਾ ਸਕਦਾ। 

 

  • Punjab Beas River Flood News: ਸੁਲਤਾਨਪੁਰ ਲੋਧੀ ਹਲਕੇ ਵਿੱਚ ਪਈ ਸਤਲੁਜ ਦਰਿਆ ਦੀ ਮਾਰ ਤੋਂ ਬਾਅਦ ਹੁਣ ਵਾਰੀ ਬਿਆਸ ਦਰਿਆ ਦੀ ਹੈ ਜਿੱਥੇ ਪਾਣੀ ਆਪਣੇ ਪੂਰੇ ਉਫਾਨ 'ਤੇ ਨਜ਼ਰ ਆ ਰਿਹਾ ਹੈ। ਇਸ ਕਰਕੇ ਸੁਲਤਾਨਪੁਰ ਲੋਧੀ ਦੇ ਮੰਡ ਖੇਤਰ ਦੇ ਇਲਾਕੇ ਵਿੱਚ ਮੁੜ ਤੋਂ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ। 
  • ਬਿਆਸ ਦਰਿਆ ਨਾਲ ਲੱਗਦੇ ਇਸ ਇਲਾਕੇ ਦੇ ਵਿੱਚ ਪਾਣੀ ਹੁਣ ਸਿਖਰਾਂ 'ਤੇ ਪਹੁੰਚ ਚੁੱਕਾ ਹੈ ਜਿਸ ਕਰਕੇ ਹੜ੍ਹ ਦੀ ਸਥਿਤੀ ਪੈਦਾ ਹੋਣ ਦਾ ਖਦਸ਼ਾ ਜਤਾਇਆ ਜਾ ਰਿਹਾ ਹੈ। ਇਲਾਕੇ ਦੇ ਲੋਕਾਂ ਦਾ ਕਹਿਣਾ ਹੈ ਕਿ ਅਗਰ ਪਾਣੀ ਦਾ ਪੱਧਰ ਮੁੜ ਤੋਂ ਜਿਆਦਾ ਵਧਦਾ ਹੈ ਤਾਂ ਇਲਾਕੇ ਨੂੰ ਆਉਣ ਵਾਲੀ ਤਬਾਹੀ ਤੋਂ ਕੋਈ ਵੀ ਨਹੀਂ ਬਚਾ ਸਕਦਾ। 
  • ਇਸ ਲਈ ਉਹਨਾਂ ਨੇ ਸਥਾਨਕ ਪ੍ਰਸ਼ਾਸ਼ਨ ਤੇ ਸਰਕਾਰ ਕੋਲੋਂ ਮਦਦ ਦੀ ਗੁਹਾਰ ਲਗਾਈ ਹੈ ਤਾਂ ਜੋ ਉਹਨਾਂ ਨੂੰ ਨੁਕਸਾਨੀ ਹੋਈ ਫਸਲਾਂ ਦਾ ਮੁਆਵਜਾ ਦਿੱਤਾ ਜਾਵੇ ਅਤੇ ਇਸ ਹੜ੍ਹ ਦੀ ਸਥਿਤੀ ਨੂੰ ਪੈਦਾ ਹੋਣ ਤੋਂ ਰੋਕਿਆ ਜਾਵੇ। 
  • ਜੇਕਰ ਅਜਿਹਾ ਹੁੰਦਾ ਹੈ ਤਾਂ ਹੀ ਉਹ ਖੁਦ ਨੂੰ ਤੇ ਆਪਣੇ ਪਰਿਵਾਰਾਂ ਨੂੰ ਸੁਰੱਖਿਅਤ ਮਹਿਸੂਸ ਕਰ ਸਕਣਗੇ। ਜਿਕਰਯੋਗ ਹੈ ਕਿ ਅਗਰ ਬਿਆਸ ਦਰਿਆ ਵਿੱਚ ਪਾਣੀ ਦਾ ਪੱਧਰ ਵਧਦਾ ਹੈ ਤਾਂ ਮੰਡ ਖੇਤਰ ਦੇ ਨਾਲ ਲਗਦੇ 6-7 ਪਿੰਡਾਂ ਨੂੰ ਪੂਰੀ ਤਰ੍ਹਾਂ ਨਾਲ ਤਬਾਹ ਕਰ ਦੇਵੇਗਾ, ਜੌ ਸੁਲਤਾਨਪੁਰ ਲੋਧੀ ਇਲਾਕੇ ਲਈ ਬਹੁਤ ਵੱਡਾ ਸੰਕਟ ਹੋ ਸਕਦਾ ਹੈ। 
  • ਦੂਜੇ ਪਾਸੇ ਮੂਨਕ ਦੇ ਇਲਾਕੇ ਵਿੱਚ ਵੀ ਘੱਗਰ ਦੀ ਤਬਾਹੀ ਰੁਕਣ ਦਾ ਨਾਂ ਨਹੀਂ ਲੈ ਰਹੀ ਹੈ। ਮੂਨਕ ਦੇ ਪਿੰਡ ਬਲਰਾੜਾ ਦੀ "ਮਹੰਤਾਂ ਦੀ ਬਸਤੀ" ਦੇ ਸਾਰੇ ਘਰ ਅਜੇ ਵੀ ਪਾਣੀ ਵਿੱਚ ਡੁੱਬੇ ਹੋਏ ਹਨ।
  • ਕਸਬੇ ਦੇ ਲੋਕ ਬੇਘਰ ਹੋ ਗਏ ਅਤੇ ਲੋਕ ਘਰ-ਬਾਰ ਛੱਡ ਕੇ ਸੁਰੱਖਿਅਤ ਥਾਵਾਂ 'ਤੇ ਪਹੁੰਚ ਗਏ ਹਨ। ਲੋਕਾਂ ਦੇ ਘਰਾਂ 'ਚ 4 ਫੁੱਟ ਤੋਂ ਵੱਧ ਪਾਣੀ ਦਾਖਲ ਹੋ ਗਿਆ ਹੈ ਅਤੇ ਘਰ ਦਾ ਸਾਰਾ ਸਮਾਨ ਲਫ਼ਜ਼ਾਂ 'ਤੇ ਪਿਆ ਹੈ। ਘਰ ਦਾ ਮੁਖੀ ਘਰ ਦੀ ਦੇਖ-ਭਾਲ ਕਰ ਰਿਹਾ ਹੈ ਅਤੇ ਹਾਲਾਤ ਇੰਨੇ ਮਾੜੇ ਹਨ ਕਿ ਲੋਕਾਂ ਦਾ ਸਾਰਾ ਸਮਾਨ, ਖੇਤ ਪਾਣੀ ਵਿੱਚ ਡੁੱਬ ਗਏ ਹਨ।
  • ਪਾਣੀ ਵਿੱਚ ਲਗਾਤਾਰ ਡੁੱਬਣ ਕਾਰਨ ਲੋਕਾਂ ਦੇ ਘਰਾਂ ਵਿੱਚ ਤਰੇੜਾਂ ਆ ਰਹੀਆਂ ਹਨ ਅਤੇ ਲੋਕਾਂ ਦਾ ਕਹਿਣਾ ਹੈ ਕਿ ਪ੍ਰਸ਼ਾਸਨਿਕ ਅਧਿਕਾਰੀਆਂ ਅਤੇ ਸਿਆਸਤਦਾਨਾਂ ਦੀ ਸਾਰ ਨਹੀਂ ਲੈਣੀ ਚਾਹੀਦੀ। 
  • ਇਹ ਵੀ ਪੜ੍ਹੋ: Mansa Flood News: ਸਰਦੂਲਗੜ੍ਹ ਦੀ ਫੂਸ ਮੰਡੀ ਨੇੜੇ ਘੱਗਰ ਦਰਿਆ ਵਿੱਚ ਪਿਆ ਪਾੜ, ਸ਼ਹਿਰ ਤੱਕ ਪਹੁੰਚਿਆ ਪਾਣੀ 
  • -ਸੁਲਤਾਨਪੁਰ ਲੋਧੀ ਤੋਂ ਚੰਦਰ ਮੜੀਆ ਦੀ ਰਿਪੋਰਟ 
  •  
  • (For more news apart from Punjab Beas River Flood News, stay tuned to Zee PHH)

Trending Photos

Beas River Flood News: ਬਿਆਸ ਦਰਿਆ ਨਾਲ ਲਗਦੇ ਇਲਾਕਿਆਂ ਵਿੱਚ ਵਧਿਆ ਹੜ੍ਹ ਦਾ ਖ਼ਤਰਾ! ਲੋਕਾਂ ਵਿੱਚ ਸਹਿਮ ਦਾ ਮਾਹੌਲ

Trending news