ਅਨਾਰ ਵੀ ਕੁਦਰਤ ਦੇ ਸਭ ਤੋਂ ਵਧੀਆ ਪੌਸ਼ਟਿਕ ਤੇ ਸਿਹਤ ਵਰਧਕ ਖੁਰਾਕੀ ਤੋਹਫਿਆਂ ਚੋਂ ਇਕ ਹੈ। ਇੱਕ ਦਿਨ ਚ ਇੱਕ ਵਿਅਕਤੀ ਜਾਂ ਬੱਚੇ ਨੂੰ ਇੱਕ ਅਨਾਰ ਹੀ ਵੱਧ ਤੋਂ ਵੱਧ ਖਾਣਾ ਚਾਹੀਦਾ ਹੈ।
Trending Photos
ਚੰਡੀਗੜ੍ਹ- ਅਨਾਰ ਵੀ ਕੁਦਰਤ ਦੇ ਸਭ ਤੋਂ ਵਧੀਆ ਪੌਸ਼ਟਿਕ ਤੇ ਸਿਹਤ ਵਰਧਕ ਖੁਰਾਕੀ ਤੋਹਫਿਆਂ ਚੋਂ ਇਕ ਹੈ। ਇੱਕ ਦਿਨ ਚ ਇੱਕ ਵਿਅਕਤੀ ਜਾਂ ਬੱਚੇ ਨੂੰ ਇੱਕ ਅਨਾਰ ਹੀ ਵੱਧ ਤੋਂ ਵੱਧ ਖਾਣਾ ਚਾਹੀਦਾ ਹੈ। ਇਸ ਦੇ ਜ਼ਿਆਦਾ ਫਾਇਦੇ ਲੈਣ ਲਈ ਬਾਜ਼ਾਰੀ ਚੀਜ਼ਾਂ, ਚਾਹ, ਕੋਫੀ, ਕੋਲਡ ਡਰਿੰਕਸ, ਤਲੇ ਬਰੈੱਡ, ਬਰਗਰ, ਮਠਿਆਈਆਂ, ਪਕੌੜੇ ਸਮੋਸੇ, ਬਰੀਕ ਆਟੇ ਦੀਆਂ ਚੀਜ਼ਾਂ, ਖੰਡ ਆਦਿ ਘੱਟ ਤੋਂ ਘੱਟ ਖਾਓ। ਪਾਣੀ ਜ਼ਿਆਦਾ ਪੀਓ, ਸਸਤੀਆਂ ਅਤੇ ਰੁੱਤ ਅਨੁਸਾਰ ਮੌਸਮੀ ਸਬਜ਼ੀਆਂ, ਸਲਾਦ, ਫਲ, ਆਨਾਜ, ਦਾਲਾਂ ਆਦਿ ਖਾਓ। ਮਹਿੰਗੀਆਂ ਤੇ ਬੇਰੁੱਤੀਆਂ ਚੀਜ਼ਾਂ ਨਾਂ ਖਾਉ ਜਾਂ ਘੱਟ ਖਾਓ।
ਕਿਹੜੇ ਰੋਗਾਂ ਲਈ ਅਨਾਰ ਲਾਹੇਵੰਦ
ਅਨਾਰ ਦਿਲ, ਜਿਗਰ, ਗੁਰਦੇ, ਪੈਂਕਰੀਆਜ਼, ਅੰਤੜੀਆਂ, ਪ੍ਰੌਸਟੇਟ, ਮਸਾਨੇ, ਤਿੱਲੀ ਤੇ ਦਿਮਾਗੀ ਝਿੱਲੀ ਦੇ ਉਨ੍ਹਾਂ ਖਤਰਨਾਕ ਰੋਗਾਂ ਵਿੱਚ ਅਨਾਰ ਬਹੁਤ ਲਾਹੇਵੰਦ ਹੁੰਦਾ ਹੈ, ਜਿਹਨਾਂ ਰੋਗਾਂ ਚ ਇਨ੍ਹਾਂ ਅੰਗਾਂ ਦੀ ਸੋਜ਼ ਨਹੀਂ ਉਤਰਦੀ ਹੁੰਦੀ। ਅਨਾਰ ਅੰਦਰ ਪਿਉਨੀਕੈਲਾਜਿਨਜ਼ ਨਾਂ ਦੇ ਕੁਦਰਤੀ ਤੱਤ ਬਹੁਤ ਮਾਤਰਾ ਵਿੱਚ ਹੁੰਦੇ ਹਨ ਜੋ ਕਿ ਹਰ ਤਰ੍ਹਾਂ ਦੀ ਸੋਜ਼ ਉਤਾਰਨ ਚ ਸਮਰੱਥ ਹਨ। ਕਾਫੀ ਰੋਗ ਉਸ ਸਮੇਂ ਤੱਕ ਜਾਨਲੇਵਾ ਨਹੀਂ ਹੁੰਦੇ ਜਿੰਨਾ ਚਿਰ ਉਹਨਾਂ ਰੋਗਾਂ ਕਾਰਨ ਸੋਜ਼ ਨਹੀਂ ਬਣਦੀ। ਜਾਂ ਇਉਂ ਕਹਿ ਲਵੋ ਕਿ ਜਿਸ ਰੋਗ ਚ ਸੋਜ਼ ਨਾਂ ਉਤਰਦੀ ਹੋਵੇ ਉਹ ਜਾਨਲੇਵਾ ਹੋ ਸਕਦਾ ਹੁੰਦਾ ਹੈ। ਇਵੇਂ ਈ ਇਹ ਬਵਾਸੀਰ, ਸੰਗ੍ਰਹਿਣੀ, ਪੇਟ ਸੋਜ਼, ਧਰਨ, ਪੁਰਾਣੀ ਕਬਜ਼, ਪੁਰਾਣੇ ਜ਼ਖਮ ਦਾ ਜਲਦੀ ਠੀਕ ਨਾ ਹੋਣਾ, ਚਿਹਰੇ ਤੇ ਕਿੱਲ, ਦਾਗ, ਪਿੰਪਲਜ੍ ਜ਼ਿਆਦਾ ਬਣਨਾ, ਸਰਦੀ ਦੀਆਂ ਇਨਫੈਕਸ਼ਨਜ਼, ਗਰਮੀ ਰੁੱਤ ਚ ਤੱਤਾਂ ਦੀ ਘਾਟ ਕਾਰਨ ਬਣਨ ਵਾਲੇ ਰੋਗ ਆਦਿ ਤੋਂ ਵੀ ਫਾਇਦੇ ਮੰਦ ਹੈ।
ਕੈਂਸਰ ਰੋਕਣ ਲਈ ਅਨਾਰ ਦੀ ਵਰਤੋ ਕਰੋ
ਅਨਾਰ ਵਿਚਲੇ ਅਨੇਕ ਤੱਤ ਐਸੇ ਵੀ ਹੁੰਦੇ ਹਨ ਜੋ ਕੈਂਸਰ ਸੈਲਾਂ ਦਾ ਵਾਧਾ ਹੀ ਰੋਕ ਦਿੰਦੇ ਹਨ। ਕੈਂਸਰ ਦੌਰਾਨ ਵਿਅਕਤੀ ਦੇ ਤੰਦਰੁਸਤ ਸੈੱਲ ਤੇਜ਼ੀ ਨਾਲ ਮਰਨ ਲਗਦੇ ਹਨ ਇਸ ਕਿਰਿਆ ਨੂੰ ਅਪੌਪਟੌਸਿਸ ਕਹਿੰਦੇ ਹਨ । ਅਨਾਰ ਦੇ ਨਿਊਟਰੀਐਂਟਸ ਅਪੌਪਟੌਸਿਸ ਵੀ ਘਟਾਅ ਦਿੰਦੇ ਹਨ ਜਿਸ ਕਾਰਨ ਕੈਂਸਰ ਦੇ ਬਾਵਜੂਦ ਵਿਅਕਤੀ ਲੰਬੀ ਉਮਰ ਭੋਗਦਾ ਹੈ। ਇਵੇਂ ਹੀ ਸ਼ੂਗਰ ਰੋਗ ਤੇ ਦਿਲ ਸੰਬੰਧੀ ਕਿਸੇ ਵੀ ਰੋਗ ਚ ਅਨਾਰ ਬਹੁਤ ਹੀ ਲਾਹੇਵੰਦ ਹੁੰਦਾ ਹੈ। ਇਹਨਾਂ ਰੋਗਾਂ ਵਿੱਚ ਅਨਾਰ ਦੇ ਦਾਣੇ ਚਾਹੇ ਚਾਰ ਪੰਜ ਚਮਚ ਈ ਰੋਜ਼ਾਨਾ ਇੱਕ ਦੋ ਵਾਰ ਖਾਧੇ ਜਾਣ ਪਰ ਦਾਣੇ ਚੰਗੀ ਤਰ੍ਹਾਂ ਚਬਾਕੇ ਈ ਖਾਧੇ ਜਾਣੇ ਚਾਹੀਦੇ ਹਨ। ਜਿਹਨਾਂ ਮਰਦਾਂ ਦੇ ਅਚਨਚੇਤ ਖੂਨ 'ਚ ਪੀ ਐਸ ਏ ਲੈਵਲ ਵਧ ਜਾਂਦਾ ਹੈ ਉਨ੍ਹਾਂ ਦੇ ਪ੍ਰੌਸਟੇਟ ਕੈਂਸਰ ਦਾ ਚਾਂਸ ਹੁੰਦਾ ਹੈ। ਅਨਾਰ ਖਾਂਦੇ ਰਹਿਣ ਵਾਲੇ ਵਿਅਕਤੀ ਦੇ ਪੀ ਐਸ ਏ ਵਧਦਾ ਹੀ ਨਹੀਂ। ਇਉ ਮਰਦ ਪ੍ਰੌਸਟੇਟ ਕੈਂਸਰ ਤੋਂ ਬਚ ਜਾਂਦੇ ਹਨ ।
ਅਨਾਰ ਦਾ ਜੂਸ
ਕਿਸੇ ਵੀ ਫਲ ਦਾ ਜੂਸ ਕਦੇ ਵੀ ਨਹੀਂ ਪੀਣਾ ਚਾਹੀਦਾ । ਇਸੇ ਤਰ੍ਹਾਂ ਅਨਾਰ ਦਾ ਜੂਸ ਵੀ ਨਹੀਂ ਬਣਾਉਣਾ ਚਾਹੀਦਾ। ਕਿਉਂਕਿ ਜੋ ਡਾਇਟਿਕ ਫਾਇਬਰ, ਡਾਇਟਿਕ ਨਾਇਟਰੇਟਸ ਤੇ ਅਨੇਕ ਤਰ੍ਹਾਂ ਦੇ ਮਿਨਰਲਜ਼ ਦਾਣਿਆਂ ਚ ਹੁੰਦੇ ਹਨ ਉਹ ਜੂਸ ‘ਚੋਂ ਬੇਕਾਰ ਜਾਂਦੇ ਹਨ । ਜੂਸ ਸਿਰਫ ਕਿਸੇ ਖਾਸ ਰੋਗ ਚ ਜਾਂ ਡਾਕਟਰ ਜਾਂ ਡਾਇਟੀਸ਼ਨ ਦੀ ਰਾਇ ਨਾਲ ਹੀ ਪੀਣਾ ਚਾਹੀਦਾ ਹੈ। ਅਨਾਰ ਚ ਅਨੇਕ ਸਿਹਤ ਵਰਧਕ ਹੋਰ ਵੀ ਤੱਤ ਹਨ।
WATCH LIVE TV