MLA Pathanmajra News: ਐਨਆਰਆਈ ਵੱਲੋਂ ਵਿਧਾਇਕ ਪਠਾਨਮਾਜਰਾ ਦੀ ਦੂਜੀ ਪਤਨੀ 'ਤੇ ਕੋਠੀ ਉਪਰ ਕਬਜ਼ਾ ਕਰਨ ਦੇ ਦੋਸ਼
Advertisement
Article Detail0/zeephh/zeephh2363007

MLA Pathanmajra News: ਐਨਆਰਆਈ ਵੱਲੋਂ ਵਿਧਾਇਕ ਪਠਾਨਮਾਜਰਾ ਦੀ ਦੂਜੀ ਪਤਨੀ 'ਤੇ ਕੋਠੀ ਉਪਰ ਕਬਜ਼ਾ ਕਰਨ ਦੇ ਦੋਸ਼

MLA Pathanmajra News: ਐਨਆਰਆਈ ਨੇ ਪ੍ਰੈਸ ਕਾਨਫਰੰਸ ਕਰਕੇ ਵਿਧਾਇਕ ਹਰਜੀਤ ਸਿੰਘ ਪਠਾਨਮਾਜਰਾ ਦੀ ਕਥਿਤ ਦੂਜੀ ਪਤਨੀ ਗੰਭੀਰ ਦੋਸ਼ ਲਗਾਏ।

MLA Pathanmajra News: ਐਨਆਰਆਈ ਵੱਲੋਂ ਵਿਧਾਇਕ ਪਠਾਨਮਾਜਰਾ ਦੀ ਦੂਜੀ ਪਤਨੀ 'ਤੇ ਕੋਠੀ ਉਪਰ ਕਬਜ਼ਾ ਕਰਨ ਦੇ ਦੋਸ਼

MLA Pathanmajra News: ਕੈਨੇਡਾ ਵਾਸੀ ਐਨਆਰਆਈ ਨਛੱਤਰ ਸਿੰਘ ਨੇ ਪ੍ਰੈਸ ਕਾਨਫਰੰਸ ਕਰਕੇ ਵਿਧਾਇਕ ਹਰਜੀਤ ਸਿੰਘ ਪਠਾਨਮਾਜਰਾ ਦੀ ਕਥਿਤ ਦੂਜੀ ਪਤਨੀ ਗੁਰਪ੍ਰੀਤ ਕੌਰ ਖਿਲਾਫ਼ ਕੋਠੀ ਉਤੇ ਨਾਜਾਇਜ਼ ਕਬਜ਼ਾ ਕਰਨ ਅਤੇ ਉਨ੍ਹਾਂ ਦੇ ਜਾਅਲੀ ਦਸਤਖ਼ਤ (ਜਦ ਦਸਤਖ਼ਤ ਹੋਏ ਉਸ ਸਮੇਂ ਉਹ ਕੈਨੇਡਾ ਵਿੱਚ ਸਨ) ਕਰਕੇ ਝੂਠਾ ਐਗਰੀਮੈਂਟ ਟੂ ਸੇਲ ਬਣਾ ਕੇ ਆਪਣੀ ਮਲਕੀਅਤ ਸਾਬਿਤ ਕਰਨ ਦੀ ਝੂਠੀ ਕੋਸ਼ਿਸ਼ ਦਾ ਖੁਲਾਸਾ ਕੀਤਾ।

ਉਨ੍ਹਾਂ ਨੇ ਅਗਰੀਮੈਂਟ ਵਿੱਚ ਆਪਣੇ 6 ਹੋਰ ਸਾਥੀਆਂ ਨੂੰ ਵੀ ਜੋੜ ਰੱਖਿਆ ਹੈ। ਨਛੱਤਰ ਸਿੰਘ ਨੇ ਦੱਸਿਆ ਕਿ ਲਗਭਗ 2 ਸਾਲ ਪਹਿਲਾਂ ਉਨ੍ਹਾਂ ਦੀ ਪਛਾਣ ਗੁਰਪ੍ਰੀਤ ਕੌਰ ਨਾਲ ਹੋਈ ਸੀ ਅਤੇ ਪੱਕੇ ਤੌਰ ਉਤੇ ਕੈਨੇਡਾ ਸ਼ਿਫਟ ਹੋਣ ਤੋਂ ਪਹਿਲਾਂ ਉਨ੍ਹਾਂ ਨੇ ਆਪਣੇ ਘਰ ਦੀ ਦੇਖਰੇਖ ਲਈ ਪਾਵਰ ਆਫ ਅਟਾਰਨੀ ਸਮੇਤ ਕੇਅਰਟੇਕਰ ਦੇ ਤੌਰ ਉਤੇ ਕੋਠੀ ਵਿੱਚ ਸ਼ਿਫਟ ਵੀ ਕਰਵਾ ਦਿੱਤਾ ਸੀ ਪਰ ਉਨ੍ਹਾਂ ਨੂੰ ਪਤਾ ਸੀ ਕਿ ਹੋਰ ਐਨਆਰਆਈ ਭਰਾਵਾਂ ਦੀ ਤਰ੍ਹਾਂ ਉਨ੍ਹਾਂ ਦੇ ਨਾਲ ਵੀ ਠੱਗੀ ਹੋ ਜਾਵੇਗੀ।

ਕੁਝ ਸਮੇਂ ਪਹਿਲਾ ਉਨ੍ਹਾਂ ਦੇ ਪਿੰਡ ਤੋਂ ਮਿੱਤਰ ਦਾ ਫੋਨ ਆਇਆ ਕਿ ਉਨ੍ਹਾਂ ਦੀ ਕੋਠੀ ਉਤੇ ਕਬਜ਼ਾ ਹੋ ਰਿਹਾ ਹੈ ਤਾਂ ਉਹ ਕੈਨੇਡਾ ਤੋਂ ਇਥੇ ਆਇਆ। ਇਥੇ ਆ ਕੇ ਦੇਖਿਆ ਤਾਂ ਗੁਰਪ੍ਰੀਤ ਕੌਰ ਨਾਲ ਲਗਭਗ ਛੇ ਲੋਕ ਹੋਰ ਉਨ੍ਹਾਂ ਦੀ ਕੋਠੀ ਉਪਰ ਕਬਜ਼ਾ ਕਰਕੇ ਬੈਠੇ ਹਨ। ਇਨ੍ਹਾਂ ਲੋਕਾਂ ਨੇ ਜਾਅਲੀ ਐਗਰੀਮੈਂਟ ਟੂ ਸੇਲ ਬਣਾ ਕੇ ਉਲਟਾ ਐਨਆਰਆਈ ਨਛੱਤਰ ਸਿੰਘ ਉਤੇ ਰਜਿਸਟੀ ਨਾ ਕਰਵਾਉਣ ਦਾ ਕੋਰਟ ਕੇਸ ਵੀ ਠੋਕ ਦਿੱਤਾ ਹੈ।

ਨਛੱਤਰ ਸਿੰਘ ਵੱਲੋਂ ਇਲਾਕਾ ਡੀਐਸਪੀ ਗਵਰਨਰ ਪੰਜਾਬ ਸਮੇਤ ਮੁੱਖ ਮੰਤਰੀ ਪੰਜਾਬ ਤੱਕ ਨੂੰ ਸ਼ਿਕਾਇਤ ਦਿੱਤੀ ਗਈ ਪਰ ਅਜੇ ਤੱਕ ਪੁਲਿਸ ਨੇ ਸ਼ਿਕਾਇਤ ਲੈ ਕੇ ਇਨਵੈਸਟੀਗੇਸ਼ਨ ਕਰਨ ਤੋਂ ਇਲਾਵਾ ਹੋਰ ਕੋਈ ਵੀ ਕਾਰਵਾਈ ਨਹੀਂ ਕੀਤੀ ਹੈ। ਨਛੱਤਰ ਸਿੰਘ ਦਾ ਕਹਿਣਾ ਹੈ ਕਿ ਗੁਰਪ੍ਰੀਤ ਕੌਰ ਨੇ ਉਨ੍ਹਾਂ ਦੇ ਪਰਿਵਾਰ ਦੇ ਨਾਲ ਕਾਫੀ ਨਜ਼ਦੀਕੀ ਵਧਾਈ ਅਤੇ ਉਨ੍ਹਾਂ ਦੇ ਬੇਟੇ ਦੀ ਮੂੰਹ ਬੋਲੀ ਭੈਣ ਬਣੀ ਹੋਈ ਸੀ ਅਤੇ ਰੱਖੜੀ ਵੀ ਬੰਨ੍ਹੀ ਸੀ। ਉਸ ਦੀ ਬੇਟੀ ਕੈਨੇਡਾ ਵਿੱਚ ਉਨ੍ਹਾਂ ਦੇ ਘਰ ਵੀ ਰਹੀ ਅਤੇ ਉਸ ਨੂੰ ਉਥੇ ਲਗਾਤਾਰ ਮਦਦ ਵੀ ਦਿੱਤੀ ਗਈ ਪਰ ਭਲਾ ਕਰਨ ਦਾ ਨਤੀਜਾ ਉਲਟਾ ਮਿਲਿਆ ਹੈ।

ਉਨ੍ਹਾਂ ਦੀ ਕੋਠੀ ਦੇ 41 ਲੱਖ ਰੁਪਏ ਦੇ ਝੂਠੇ ਅਗਰੀਮੈਂਟ ਬਣਾ ਕੇ ਗੁਰਪ੍ਰੀਤ ਕੌਰ ਉਨ੍ਹਾਂ ਦੀ ਕੋਠੀ ਉਤੇ ਕਬਜ਼ਾ ਕਰਕੇ ਬੈਠੀ ਹੈ। ਪ੍ਰੈਸ ਕਾਨਫਰੰਸ ਦੌਰਾਨ ਨਛੱਤਰ ਸਿੰਘ ਭਾਵੁਕ ਹੋ ਗਏ। ਉਨ੍ਹਾਂ ਨੇ ਦੱਸਿਆ ਕਿ ਉਸ ਦਾ ਘਰ ਘੁੰਮਣ ਚੌਕ, ਗੁਰੂਸਰ ਸੁਧਾਰ, ਤਹਿਸੀਲ ਰਾਏਕੋਟ, ਜ਼ਿਲ੍ਹਾ ਲੁਧਿਆਣਾ ਵਿੱਚ ਸਥਿਤ ਹੈ।

Trending news