ਨੇਪਾਲ ’ਚ ਵੱਡਾ ਹਵਾਈ ਹਾਦਸਾ ਹੋਣ ਦੀ ਖ਼ਬਰ ਸਾਹਮਣੇ ਆਈ ਹੈ, ਦੱਸਿਆ ਜਾ ਰਿਹਾ ਹੈ ਇਸ ਹਾਦਸੇ ’ਚ ਹੁਣ ਤੱਕ 45 ਯਾਤਰੀਆਂ ਦੀਆਂ ਲਾਸ਼ਾਂ ਬਰਾਮਦ ਹੋ ਚੁੱਕੀਆਂ ਹਨ।
Trending Photos
Nepal Plane Crash Update: ਨੇਪਾਲ ’ਚ ਵੱਡਾ ਹਵਾਈ ਹਾਦਸਾ ਹੋਣ ਦੀ ਖ਼ਬਰ ਸਾਹਮਣੇ ਆਈ ਹੈ, ਦੱਸਿਆ ਜਾ ਰਿਹਾ ਹੈ ਇਸ ਹਾਦਸੇ ’ਚ ਹੁਣ ਤੱਕ 45 ਯਾਤਰੀਆਂ ਦੀਆਂ ਲਾਸ਼ਾਂ ਬਰਾਮਦ ਹੋ ਚੁੱਕੀਆਂ ਹਨ।
ਯੇਤੀ ਏਅਰਲਾਈਨਜ਼ (Yeti Airlines) ਦੇ ਬੁਲਾਰੇ ਸੁਦਰਸ਼ਨ ਬਰਤੌਲਾ ਨੇ ਦੱਸਿਆ ਕਿ ਪੋਖਰਾ ਅੰਤਰ-ਰਾਸ਼ਟਰੀ ਹਵਾਈ ਅੱਡੇ (Pokhara International Airport) ਤੋਂ ਕੁਝ ਦੂਰੀ ’ਤੇ ਜਹਾਜ਼ ਹਾਦਸਾਗ੍ਰਸਤ ਹੋ ਗਿਆ, ਇਸ ਜਹਾਜ਼ ’ਚ ਚਾਲਕ ਦਲ ਦੇ 4 ਮੈਂਬਰਾਂ ਸਮੇਤ ਕੁੱਲ 68 ਯਾਤਰੀ ਸਵਾਰ ਸਨ।
ਨੇਪਾਲ ਦੀ ਸਿਵਲ ਐਵੀਏਸ਼ਨ ਅਥਾਰਟੀ (Civil Aviation Authority of Nepal) ਵਲੋਂ ਦਿੱਤੀ ਗਈ ਜਾਣਕਾਰੀ ਮੁਤਾਬਕ ਹਵਾਈ ਜਹਾਜ਼ ਨੇ ਕਾਠਮੰਡੂ ਦੇ ਤ੍ਰਿਭੂਵਨ ਅੰਤਰ-ਰਾਸ਼ਟਰੀ ਹਵਾਈ ਅੱਡੇ ਤੋਂ ਸਵੇਰੇ 10:30 ਵਜੇ ਉਡਾਣ ਭਰੀ ਸੀ। ਦੱਸਿਆ ਜਾ ਰਿਹਾ ਹੈ ਕਿ ਉਡਾਣ ਭਰਨ ਤੋਂ 20 ਮਿੰਟ ਬਾਅਦ ਇਹ ਹਵਾਈ ਹਾਦਸਾ ਵਾਪਰਿਆ।
ਲੈਂਡਿੰਗ ਤੋਂ ਠੀਕ ਪਹਿਲਾਂ ਵਾਪਰਿਆ ਹਾਦਸਾ
ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੇ ਵੀਡੀਜ਼ ’ਚ ਜਹਾਜ਼ ਅਸਮਾਨ ਤੋਂ ਹੇਠਾਂ ਵੱਲ ਆਉਂਦਾ ਦਿਖਾਈ ਦਿੰਦਾ ਹੈ ਅਤੇ ਕੁਝ ਪਲਾਂ ’ਚ ਧੂੰਏ ਦੇ ਗੁਬਾਰ ’ਚ ਬਦਲ ਜਾਂਦਾ ਹੈ। ਪ੍ਰਾਪਤ ਹੋਈ ਜਾਣਕਾਰੀ ਮੁਤਾਬਕ ਯੇਤੀ ਏਅਰਲਾਈਨਜ਼ ਦਾ ਏਟੀਆਰ-72 ਯਾਤਰੀਆਂ ਨੂੰ ਢੋਣ ਵਾਲਾ ਹਵਾਈ ਜਹਾਜ਼ (Passenger Aircraft) ਕਾਸਕੀ ਜ਼ਿਲ੍ਹੇ ਦੇ ਪੋਖਰਾ ਨੇੜੇ ਹਾਦਸਾਗ੍ਰਸਤ ਹੋ ਗਿਆ।
ਪ੍ਰਧਾਨ ਮੰਤਰੀ ਨੇ ਬੁਲਾਈ ਐਮਰਜੈਂਸੀ ਬੈਠਕ
ਪੋਖਰਾ ਹਵਾਈ ਅੱਡੇ ’ਤੇ ਯਾਤਰੀ ਹਵਾਈ ਦੁਰਘਟਨਾ ਤੋਂ ਬਾਅਦ ਨੇਪਾਲ ਸਰਕਾਰ ਨੇ ਕੈਬਨਿਟ ਦੀ ਐਮਰਜੈਂਸੀ ਬੈਠਕ ਬੁਲਾਈ ਹੈ। ਪ੍ਰਧਾਨ ਮੰਤਰੀ ਪੁਸ਼ਪਾ ਕਲ ਦਹਿਲ (Pushpa Kamal Dahal) ਨੇ ਬਚਾਅ ਕਾਰਜਾਂ ’ਚ ਤੇਜ਼ੀ ਲਿਆਉਣ ਦੇ ਨਿਰਦੇਸ਼ ਦਿੱਤੇ ਹਨ, ਉੱਧਰ ਫ਼ੌਜ ਨੇ ਵੀ ਮੋਰਚਾ ਸੰਭਾਲ ਲਿਆ ਹੈ।
ਹੁਣ ਤੱਕ ਇਸ ਗੱਲ ਦੀ ਪੁਸ਼ਟੀ ਹੋ ਗਈ ਹੈ ਕਿ ਹਵਾਈ ਜਹਾਜ਼ ’ਚ 10 ਵਿਦੇਸ਼ੀ ਨਾਗਰਿਕਾਂ ਤੋਂ ਇਲਾਵਾ 5 ਭਾਰਤੀ ਵੀ ਸਵਾਰ ਸਨ। 53 ਨੇਪਾਲੀ, 5 ਭਾਰਤੀ, 4 ਰੂਸੀ, 1 ਆਈਰਲੈਂਡ, 2 ਕੋਰੀਆ, 1 ਅਰਜਨਟੀਨਾ ਅਤੇ 1 ਫਰਾਂਸ ਦੇ ਯਾਤਰੀਆਂ ’ਚ 2 ਬੱਚੇ ਵੀ ਸ਼ਾਮਲ ਸਨ।
ਪਿਛਲੇ ਸਾਲ ਵੀ ਵਾਪਰਿਆ ਸੀ ਹਵਾਈ ਹਾਦਸਾ
ਇਸ ਤੋਂ ਪਹਿਲਾਂ ਪਿਛਲੇ ਸਾਲ ਮਈ ਮਹੀਨੇ ’ਚ ਵੀ ਖ਼ਰਾਬ ਮੌਸਮ ਕਾਰਨ ਮਸਤੰਗ ਜ਼ਿਲ੍ਹੇ ’ਚ ਤਾਰਾ ਏਅਰਲਾਈਨਜ਼ ਦਾ ਹਵਾਈ ਜਹਾਜ਼ ਹਾਦਸਾਗ੍ਰਸਤ ਹੋ ਗਿਆ ਸੀ, ਉਸ ਵੇਲੇ 22 ਲੋਕਾਂ ਦੀ ਮੌਤ ਹੋਈ ਸੀ।
ਇਹ ਵੀ ਪੜ੍ਹੋ: ਪੰਜਾਬ ’ਚ 400 ਹੋਰ ਆਮ ਆਦਮੀ ਕਲੀਨਿਕਾਂ ਦੀ ਹੋਣ ਜਾ ਰਹੀ ਹੈ ਸ਼ੁਰੂਆਤ