ਮੂਸੇਵਾਲਾ ਕਤਲ ਕਾਂਡ ’ਚ ਨਵਾਂ ਮੋੜ, ਗੁਆਂਢੀ ਜਗਤਾਰ ਦੀ ਭੂਮਿਕਾ ਨਾਲ ਸਿਰੇ ਚੜ੍ਹੀ ਕਤਲ ਦੀ ਯੋਜਨਾ
Advertisement
Article Detail0/zeephh/zeephh1498626

ਮੂਸੇਵਾਲਾ ਕਤਲ ਕਾਂਡ ’ਚ ਨਵਾਂ ਮੋੜ, ਗੁਆਂਢੀ ਜਗਤਾਰ ਦੀ ਭੂਮਿਕਾ ਨਾਲ ਸਿਰੇ ਚੜ੍ਹੀ ਕਤਲ ਦੀ ਯੋਜਨਾ

ਰਜਿੰਸ਼ ਕਾਰਨ ਹੀ ਜਗਤਾਰ ਨੇ ਲਾਰੈਂਸ ਬਿਸ਼ਨੋਈ, ਗੋਲਡੀ ਬਰਾੜ ਅਤੇ ਜੱਗੂ ਭਗਵਾਨਪੁਰੀਆ ਨਾਲ ਹੱਥ ਮਿਲਾਇਆ ਸੀ, ਜਾਂਚ ਦੌਰਾਨ ਸਾਹਮਣੇ ਆਇਆ ਕਿ ਉਸਨੇ ਆਪਣੇ ਘਰ ’ਚ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਦੀ ਦਿਸ਼ਾ ਮੂਸੇਵਾਲਾ ਦੇ ਘਰ ਵੱਲ ਕਰ ਦਿੱਤੀ ਸੀ। 

ਮੂਸੇਵਾਲਾ ਕਤਲ ਕਾਂਡ ’ਚ ਨਵਾਂ ਮੋੜ, ਗੁਆਂਢੀ ਜਗਤਾਰ ਦੀ ਭੂਮਿਕਾ ਨਾਲ ਸਿਰੇ ਚੜ੍ਹੀ ਕਤਲ ਦੀ ਯੋਜਨਾ

Sidhu Moosewala murder Case: ਮਾਨਸਾ ਪੁਲਿਸ ਦੁਆਰਾ ਬੀਤੇ ਦਿਨ ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਕਾਂਡ ’ਚ ਜਾਂਚ ਤੋਂ ਬਾਅਦ ਅਦਾਲਤ ’ਚ 7 ਮੁਲਜ਼ਮਾਂ ਦਾ ਸਪਲੀਮੈਂਟਰੀ ਚਲਾਨ ਪੇਸ਼ ਕੀਤਾ ਗਿਆ।

 
ਇਸ ਦੌਰਾਨ ਕਤਲ ਦੀ ਸਾਜਸ਼ ਰਚਨ ਵਾਲੇ ਮਨਦੀਪ ਤੂਫ਼ਾਨ, ਮਨੀ ਰਈਆ, ਸ਼ੂਟਰ ਦੀਪਕ ਮੁੰਡੀ ਤੋਂ ਇਲਾਵਾ ਰੇਕੀ ਕਰਨ ਵਾਲੇ ਮੂਸੇਵਾਲਾ ਦੇ ਗੁਆਂਢੀ ਜਗਤਾਰ ਸਿੰਘ ਬਾਰੇ ਅਹਿਮ ਖ਼ੁਲਾਸੇ ਹੋਏ ਹਨ। 

ਜਾਂਚ ’ਚ ਸਾਹਮਣੇ ਆਇਆ ਕਿ ਦੋਸ਼ੀ ਜਗਤਾਰ ਸਿੰਘ ਨੇ 2 ਸਾਲ ਪਹਿਲਾਂ ਸਿੱਧੂ ਮੂਸੇਵਾਲਾ ਦਾ ਗੀਤ ਲੀਕ ਕਰ ਦਿੱਤਾ ਸੀ, ਜਿਸ ਦੇ ਸਬੰਧ ’ਚ ਉਸ ਖ਼ਿਲਾਫ਼ ਅਨੰਦਪੁਰ ਸਾਹਿਬ ਦੇ ਥਾਣੇ ’ਚ 24 ਫਰਵਰੀ, 2020 ਨੂੰ ਉਸ ਖ਼ਿਲਾਫ਼ ਆਈ. ਟੀ. (IT) ਐਕਟ ਤਹਿਤ ਮਾਮਲਾ ਦਰਜ ਕੀਤਾ ਗਿਆ ਸੀ। 

ਇਸ ਮਾਮਲੇ ਦੀ ਰਜਿੰਸ਼ ਕਾਰਨ ਹੀ ਜਗਤਾਰ ਨੇ ਲਾਰੈਂਸ ਬਿਸ਼ਨੋਈ, ਗੋਲਡੀ ਬਰਾੜ ਅਤੇ ਜੱਗੂ ਭਗਵਾਨਪੁਰੀਆ ਨਾਲ ਹੱਥ ਮਿਲਾਇਆ ਸੀ। ਜਾਂਚ ਦੌਰਾਨ ਸਾਹਮਣੇ ਆਇਆ ਕਿ ਉਸਨੇ ਆਪਣੇ ਘਰ ’ਚ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਦੀ ਦਿਸ਼ਾ ਮੂਸੇਵਾਲਾ ਦੇ ਘਰ ਵੱਲ ਕਰ ਦਿੱਤੀ ਸੀ, ਤਾਂ ਜੋ ਉਹ ਮੂਸੇਵਾਲਾ ਦੀ ਹਰ ਹਰਕਤ ਦੀ ਜਾਣਕਾਰੀ ਗੋਲਡੀ ਬਰਾੜ ਤੱਕ ਪਹੁੰਚਾ ਸਕੇ। 

ਇੱਥੇ ਦੱਸਣਾ ਬਣਦਾ ਹੈ ਕਿ ਪੁਲਿਸ ਨੇ ਉਸਨੂੰ ਅੰਮ੍ਰਿਤਸਰ ਏਅਰਪੋਰਟ (Amritsar Airport) ਤੋਂ ਗ੍ਰਿਫ਼ਤਾਰ ਕੀਤਾ ਸੀ। ਪੁਛਗਿੱਛ ਦੌਰਾਨ ਇਹ ਵੀ ਵੱਡਾ ਖੁਲਾਸਾ ਹੋਇਆ ਹੈ ਕਿ ਗੈਂਗਸਟਰ ਮਨੀ ਰਈਆ ਅਤੇ ਮਨਦੀਪ ਤੂਫ਼ਾਨ ਨੇ ਸਿੱਧੂ ਮੂਸੇਵਾਲਾ ਦੇ ਕਤਲ ’ਚ ਅਹਿਮ ਭੂਮਿਕਾ ਨਿਭਾਉਣੀ ਸੀ। ਦਰਅਸਲ ਇਨ੍ਹਾਂ ਦੋਹਾਂ ਨੇ ਪੁਲਸ ਮੁਲਾਜ਼ਮ (Police mans) ਬਣਕੇ ਮੂਸੇਵਾਲਾ ਦੇ ਘਰ ’ਚ ਦਾਖ਼ਲ ਹੋਣਾ ਸੀ। ਇਸ ਵਾਰਦਾਤ ਨੂੰ ਅੰਜਾਮ ਦੇਣ ਲਈ ਉਨ੍ਹਾਂ ਨੇ ਪੁਲਿਸ ਦੀ ਵਰਦੀ ਦਾ ਵੀ ਇੰਤਜਾਮ ਕਰ ਲਿਆ ਸੀ।

ਜ਼ਿਕਰਯੋਗ ਹੈ ਕਿ 4 ਜੁਲਾਈ, 2022 ਨੂੰ ਸ਼ੂਟਰ ਅੰਕਿਤ ਸੇਰਸਾ ਅਤੇ ਸਚਿਨ ਚੌਧਰੀ ਦੀ ਗ੍ਰਿਫ਼ਤਾਰੀ ਦੌਰਾਨ ਉਨ੍ਹਾਂ ਦੀ ਕਾਰ ’ਚੋਂ ਪੁਲਿਸ ਨੇ ਵਰਦੀਆਂ ਬਰਾਮਦ ਕੀਤੀਆਂ ਸਨ। ਉਹ ਕਤਲ ਨੂੰ ਅੰਜਾਮ ਦੇਣ ਲਈ ਆਲਟੋ ਕਾਰ ’ਚ ਘੁੰਮ ਰਹੇ ਸਨ ਪਰ ਬਿਲਕੁਲ ਮੌਕੇ ’ਤੇ ਯੋਜਨਾ ਨੂੰ ਬਦਲਦਿਆਂ ਪਿੰਡ ਜਵਾਹਰਕੇ ’ਚ ਸਿੱਧੂ ਮੂਸੇਵਾਲਾ ’ਤੇ ਕਾਤਲਾਨਾ ਹਮਲਾ ਕਰ ਦਿੱਤਾ। 

ਇਹ ਵੀ ਪੜ੍ਹੋ: ਰਾਜਾ ਵੜਿੰਗ ਦਾ ਬਠਿੰਡਾ ’ਚ ਛਲਕਿਆ ਦਰਦ, ਬੋਲੇ "ਜਿਸ ਨੂੰ ਮੈਂ ਹਰਾਇਆ ਉਸਦੇ ਦਰ ’ਤੇ ਹਲਕੇ ਲਈ ਫ਼ੰਡ ਮੰਗਣ ਜਾਣਾ ਪੈਂਦਾ ਸੀ"

 

Trending news