ਲੁਧਿਆਣਾ ਦੀ 'ਆਨੰਦ ਸਹਾਇ ਸੰਗੀਤ' ਅਕੈਡਮੀ ਵਲੋਂ 13 ਰੁਪਏ ’ਚ ਸਿਖਾਇਆ ਜਾਂਦਾ ਹੈ ਸੰਗੀਤ
Advertisement
Article Detail0/zeephh/zeephh1327459

ਲੁਧਿਆਣਾ ਦੀ 'ਆਨੰਦ ਸਹਾਇ ਸੰਗੀਤ' ਅਕੈਡਮੀ ਵਲੋਂ 13 ਰੁਪਏ ’ਚ ਸਿਖਾਇਆ ਜਾਂਦਾ ਹੈ ਸੰਗੀਤ

ਲੁਧਿਆਣਾ ਦੀ 'ਆਨੰਦ ਸਹਾਇ' ਸੰਗੀਤ ਅਕੈਡਮੀ ਵਲੋਂ ਬੱਚਿਆਂ ਨੂੰ ਆਪਣੇ ਧਰਮ ਨਾਲ ਅਤੇ ਸੰਗੀਤ ਨਾਲ ਜੋੜਨ ਲਈ ਇਕ ਵਿਸ਼ੇਸ਼ ਉਪਰਾਲਾ ਕੀਤਾ ਗਿਆ ਹੈ, ਜਿਸ ਦੇ ਤਹਿਤ ਬੱਚਿਆਂ ਨੂੰ ਮਹਿਜ਼ ਤੇਰਾ ਰੁਪਏ ’ਚ ਸੰਗੀਤ ਅਤੇ ਸਾਜ਼ ਸਿਖਾਏ ਜਾਂਦੇ ਹਨ।

ਲੁਧਿਆਣਾ ਦੀ 'ਆਨੰਦ ਸਹਾਇ ਸੰਗੀਤ' ਅਕੈਡਮੀ ਵਲੋਂ 13 ਰੁਪਏ ’ਚ ਸਿਖਾਇਆ ਜਾਂਦਾ ਹੈ ਸੰਗੀਤ

ਚੰਡੀਗੜ੍ਹ: ਲੁਧਿਆਣਾ ਦੀ 'ਆਨੰਦ ਸਹਾਇ' ਸੰਗੀਤ ਅਕੈਡਮੀ ਵਲੋਂ ਬੱਚਿਆਂ ਨੂੰ ਆਪਣੇ ਧਰਮ ਨਾਲ ਅਤੇ ਸੰਗੀਤ ਨਾਲ ਜੋੜਨ ਲਈ ਇਕ ਵਿਸ਼ੇਸ਼ ਉਪਰਾਲਾ ਕੀਤਾ ਗਿਆ ਹੈ। ਜਿਸ ਦੇ ਤਹਿਤ ਬੱਚਿਆਂ ਨੂੰ ਮਹਿਜ਼ ਤੇਰਾ ਰੁਪਏ ’ਚ ਸੰਗੀਤ ਅਤੇ ਸਾਜ਼ ਸਿਖਾਏ ਜਾਂਦੇ ਹਨ।

 
ਸੰਗੀਤ ਸਿੱਖਣ ਲਈ ਉਮਰ ਦੀ ਕੋਈ ਹੱਦਬੰਦੀ ਨਹੀਂ
ਇਸ ਅਕੈਡਮੀ ’ਚ 3 ਸਾਲ ਦੀ ਉਮਰ ਤੋਂ ਲੈ ਕੇ ਸੰਗੀਤ ਸਿੱਖਣ ਦੀ ਕੋਈ ਵੀ ਉਮਰ ਹੱਦ ਬੰਦੀ ਨਹੀਂ ਹੈ, ਹਰ ਧਰਮ ਦੇ ਬੱਚੇ ਇਥੇ ਸੰਗੀਤ ਸਿੱਖਦੇ ਹਨ। ਇਸ ਅਕੈਡਮੀ ’ਚ ਬੱਚਿਆਂ ਨੂੰ ਸਿਖਾਇਆ ਜਾਂਦਾ ਹੈ ਕਿ ਉਹਨਾਂ ਦੇ ਸਭਿਆਚਾਰ ਉਨ੍ਹਾਂ ਦੇ ਧਰਮ ਅਤੇ ਉਸ ਦੇ ਇਤਿਹਾਸ ਦੀ ਕੀ ਮਹੱਤਤਾ ਹੈ, ਸਿਰਫ ਸਿੱਖ ਬੱਚੇ ਵੀ ਨਹੀਂ ਸਗੋਂ ਹਿੰਦੂ ਧਰਮ ਨਾਲ ਸਬੰਧਿਤ ਬੱਚੇ ਵੀ ਆਉਂਦੇ ਨੇ ਅਤੇ ਸੰਗੀਤ ਸਿੱਖਦੇ ਹਨ ਅਤੇ ਭਜਨ ਗਾਉਂਦੇ ਹਨ। 

2 ਸਾਲ ਪਹਿਲਾਂ ਕੀਤੀ ਸ਼ੁਰੂਆਤ
ਅਕੈਡਮੀ ਚਲਾਉਣ ਵਾਲੀ ਗੁਰਪ੍ਰੀਤ ਕੌਰ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਦੋ ਸਾਲ ਪਹਿਲਾਂ ਇਸ ਦੀ ਸ਼ੁਰੂਆਤ ਕੀਤੀ ਗਈ ਸੀ ਪਰ ਉਸ ਵੇਲੇ ਉਨ੍ਹਾਂ ਨੇ ਫੀਸ ਜਿਆਦਾ ਰੱਖੀ ਸੀ ਪਰ ਹੁਣ ਉਨ੍ਹਾਂ ਨੇ ਫੀਸ ਘਟਾ ਦਿੱਤੀ ਹੈ ਅਤੇ ਮਹਿਜ਼ 13 ਰੁਪਏ ਪ੍ਰਤੀ ਮਹੀਨੇ ਦੇ ਹਿਸਾਬ ਦੇ ਨਾਲ ਲਏ ਜਾਂਦੇ ਨੇ, ਜਿਸ ਕਰਕੇ ਹੁਣ ਵੱਡੀ ਤਦਾਦ ਅੰਦਰ ਬੱਚੇ ਆ ਰਹੇ ਨੇ ਉਹਨਾਂ ਨੇ ਦੱਸਿਆ ਕਿ ਇਸ ਵਕਤ 37 ਬੱਚੇ ਉਨ੍ਹਾਂ ਕੋਲ ਸੰਗੀਤ ਸਿੱਖਣ ਆ ਰਹੇ ਨੇ। 

ਜੇਬ ਖਰਚ ਚੋਂ ਭਰਦੇ ਹਨ ਬੱਚੇ ਆਪਣੀ ਫ਼ੀਸ
ਇਸ ਅਕੈਡਮੀ ਵਿਚ ਆਉਣ ਵਾਲੇ ਬੱਚੇ ਆਪਣੀ ਜੇਬ ਖ਼ਰਚ ਵਿੱਚੋਂ ਫੀਸ ਦਿੰਦੇ ਹਨ। ਬੱਚਿਆਂ ਨੇ ਦੱਸਿਆ ਕਿ ਜੋ ਪੈਸੇ ਉਨ੍ਹਾਂ ਨੂੰ ਉਹਨਾਂ ਦੇ ਘਰ ਦੇ ਖਰਚ ਲਈ ਦਿੰਦੇ ਹਨ, ਉਹਨਾਂ ਵਿਚੋਂ ਕੁਝ ਜੇਬ ਖ਼ਰਚ ਬਚਾ ਲਿਆ ਤੇ ਫਿਰ ਅਕੈਡਮੀ ਦੇ ਵਿੱਚ ਆਪਣੀ ਫੀਸ ਦੇ ਦਿੰਦੇ ਹਨ। ਗੁਰਪ੍ਰੀਤ ਕੌਰ ਨੇ ਦੱਸਿਆ ਕਿ ਉਨ੍ਹਾਂ ਨੇ ਪੰਜਾਬੀ ਯੂਨੀਵਰਸਿਟੀ ਤੋਂ ਡਬਲ ਪੋਸਟ ਗ੍ਰੈਜੂਏਸ਼ਨ ਕੀਤੀ ਹੈ ਅਤੇ ਉਨ੍ਹਾਂ ਨੇ ਸੰਗੀਤ ਵੀ ਉਥੇ ਹੀ ਸਿੱਖਿਆ ਹੈ ਵਿਆਹ ਤੋਂ ਬਾਅਦ ਉਹਨਾਂ ਨੇ ਸੋਚਿਆ ਕਿ ਕਿਉਂ ਨਾ ਬੱਚਿਆਂ ਨੂੰ ਸੰਗੀਤ ਸਿੱਖਿਆ ਜਾਵੇ। ਕਿਉਂਕਿ ਗਿਆਨ ਅਤੇ ਸੰਗੀਤ ਜਿੰਨਾਂ ਵੰਡਿਆ ਜਾਵੇ ਉਨ੍ਹਾਂ ਵਧਦਾ ਹੈ ਉਨ੍ਹਾਂ ਕਿਹਾ ਕਿ ਇਸ ਵਿਚ ਉਨ੍ਹਾਂ ਦਾ ਪਰਿਵਾਰ ਵੀ ਬਹੁਤ ਸਾਥ ਦਿੰਦਾ ਹੈ।  ਹਾਲਾਂਕਿ ਉਸ ਦੇ ਪਰਿਵਾਰ ਰੱਬ ਦੀ ਕਿਰਪਾ ਨਾਲ ਕਾਫੀ ਰੱਜਿਆ ਪੁਜਿਆ ਹੈ, ਪਰ ਇਸ ਦੇ ਬਾਵਜੂਦ ਉਨ੍ਹਾਂ ਦੇ ਪਰਿਵਾਰ ਵੱਲੋਂ ਉਨ੍ਹਾਂ ਨੂੰ ਇਸ ਕੰਮ ਲਈ ਪੂਰਾ ਸਹਿਯੋਗ ਦਿੱਤਾ ਜਾਂਦਾ ਹੈ। 

ਸਹੁਰਾ ਪਰਿਵਾਰ ਦਾ ਮਿਲ ਰਿਹਾ ਸਹਿਯੋਗ
ਇਸ ਕੰਮ ਨੂੰ ਲੈ ਕੇ ਗੁਰਪ੍ਰੀਤ ਕੌਰ ਦਾ ਪਰਿਵਾਰ ਵੀ ਕਾਫੀ ਖੁਸ਼ ਹੈ ਉਸ ਦੇ ਸਹੁਰਾ, ਪੰਜਾਬ ਪੁਲਿਸ ਤੋਂ ਸਾਲ 2015 ਦੇ ਵਿਚ ਉਹ ਸੇਵਾ ਮੁਕਤ ਹੋਏ ਹਨ। ਉਨ੍ਹਾਂ ਕਿਹਾ ਕਿ ਉਹ ਕਾਫੀ ਖੁਸ਼ ਹੈ ਕਿ ਉਹਨਾਂ ਦੀ ਨੂੰਹ ਬੱਚਿਆਂ ਨੂੰ ਸੰਗੀਤ ਸਿਖਾਉਦੀ ਹੈ. ਉਨ੍ਹਾਂ ਕਿਹਾ ਕਿ ਘਰ ਦੇ ਵਿੱਚ ਜਦੋਂ ਸੰਗੀਤ ਚੱਲਦਾ ਹੈ ਤਾਂ ਗੁਰਬਾਣੀਂ ਨਾਲ ਕਾਫੀ ਸਕੂਨ ਮਿਲਦਾ ਹੈ, ਇਸ ਨਾਲ ਬੱਚੇ ਆਪਣੇ ਸਭਿਆਚਾਰ ਆਪਣੇ ਧਰਮ ਨਾਲ ਜੁੜੇ ਰਹਿੰਦੇ ਨੇ। 

ਸੰਗੀਤ ਨਾਲ ਮੌਲਿਕ ਸਿੱਖਿਆ
ਸੰਗੀਤ ਦੇ ਨਾਲ ਮੌਲਿਕ ਸਿੱਖਿਆ ਵੀ ਗੁਰਪ੍ਰੀਤ ਕੌਰ ਬੱਚਿਆਂ ਨੂੰ ਸਿਖਾਉਂਦੀ ਹੈ ਭਾਵੇਂ ਉਹ ਕਿਸੇ ਵੀ ਧਰਮ ਦਾ ਹੋਵੇ ਉਸ ਨੂੰ ਉਸ ਦੇ ਧਰਮ ਦੀਆਂ ਵਿਸ਼ੇਸ਼ਤਾਵਾਂ ਦੱਸੀਆਂ ਜਾਂਦੀਆਂ ਨੇ ਕਦਰਾਂ ਕੀਮਤਾਂ ਬਾਰੇ ਜਾਣੂ ਕਰਵਾਇਆ ਜਾਂਦਾ ਹੈ ਤਾਂ ਜੋ ਉਹ ਆਪਣੇ ਧਰਮ ਅਤੇ ਵਿਰਸੇ ਦੇ ਨਾਲ ਜੁੜੀ ਰਹੇ ਉਨ੍ਹਾਂ ਕਿਹਾ ਕਿ ਅੱਜ ਦੀ ਨੌਜਵਾਨ ਪੀੜ੍ਹੀ ਸੰਗੀਤ ਤੋਂ ਦੂਰ ਹੁੰਦੀ ਜਾ ਰਹੀ ਹੈ ਜਿਸ ਕਰਕੇ ਉਹ ਇਸ ਦਾ ਪ੍ਰਚਾਰ ਅਤੇ ਪ੍ਰਸਾਰ ਕਰ ਰਹੇ ਨੇ, ਉਨ੍ਹਾਂ ਦੱਸਿਆ ਕਿ ਬੱਚਿਆਂ ਤੋਂ ਫੀਸ ਵੀ ਇਸ ਕਰਕੇ ਉਹ ਲੈ ਰਹੇ ਨੇ ਤਾਂ ਜੋ ਉਨਾਂ ਨੂੰ ਇਹ ਨਾ ਲੱਗੇ ਕਿ ਉਹ ਮੁਫ਼ਤ ਵਿੱਚ ਸਿੱਖ ਰਹੇ ਨੇ। 

Trending news