Moga News: ਇੰਸਪੈਕਟਰ ਗੁਰਵਿੰਦਰ ਭੁੱਲਰ ਨੂੰ ਵਿਜੀਲੈਂਸ ਬਿਊਰੋ ਫਿਰੋਜਪੁਰ ਵੱਲੋਂ 10 ਹਜ਼ਾਰ ਰਿਸ਼ਵਤ ਲੈਂਦੇ ਹੋਏ ਗ੍ਰਿਫਤਾਰ ਕੀਤਾ ਸੀ।
Trending Photos
Moga News(ਨਵਦੀਪ ਸਿੰਘ): ਤਤਕਾਲਿਨ ਧਰਮਕੋਟ ਐਸਐਚਓ ਇੰਸਪੈਕਟਰ ਗੁਰਵਿੰਦਰ ਭੁੱਲਰ ਨੂੰ ਮਾਨਯੋਗ ਮੋਗਾ ਅਦਾਲਤ ਨੇ ਵੱਡੀ ਰਾਹਤ ਦਿੱਤੀ। ਵਿਜੀਲੈਂਸ ਬਿਊਰੋ ਫਿਰੋਜ਼ਪੁਰ ਵੱਲੋਂ 2023 ਵਿੱਚ ਦਰਜ ਕੀਤੇ ਰਿਸ਼ਵਤ ਕੇਸ ਵਿੱਚ ਮਾਨਯੋਗ ਮੋਗਾ ਅਦਾਲਤ ਨੇ ਇੰਸਪੈਕਟਰ ਗੁਰਵਿੰਦਰ ਭੁੱਲਰ ਨੂੰ ਬਾ-ਇਜਤ ਬਰੀ ਕੀਤਾ।
ਤੁਹਾਨੂੰ ਦੱਸ ਦਈਏ ਕਿ ਇੰਸਪੈਕਟਰ ਗੁਰਵਿੰਦਰ ਭੁੱਲਰ ਨੂੰ ਵਿਜੀਲੈਂਸ ਬਿਊਰੋ ਫਿਰੋਜਪੁਰ ਵੱਲੋਂ 10 ਹਜ਼ਾਰ ਰਿਸ਼ਵਤ ਲੈਂਦੇ ਹੋਏ ਗ੍ਰਿਫਤਾਰ ਕੀਤਾ ਸੀ। ਜਿਸ ਸਬੰਧੀ ਵਿਜੀਲੈਂਸ ਬਿਊਰੋ ਫਿਰੋਜ਼ਪੁਰ ਵੱਲੋਂ ਐਫਆਈਆਰ ਨੰਬਰ 26 ਅਧੀਨ ਮਾਮਲਾ ਦਰਜ ਕੀਤਾ ਗਿਆ ਸੀ।
ਜਾਣਕਾਰੀ ਦਿੰਦਿਆਂ ਹੋਇਆਂ ਗੁਰਵਿੰਦਰ ਸਿੰਘ ਭੁੱਲਰ ਦੇ ਵਕੀਲ ਰੁਪਿੰਦਰ ਸਿੰਘ ਬਰਾੜ ਨੇ ਦੱਸਿਆ ਕਿ 2015 ਵਿੱਚ ਬੇਅਦਬੀ ਮਾਮਲੇ ਵਿੱਚ ਗੁਰਵਿੰਦਰ ਸਿੰਘ ਭੁੱਲਰ ਉਸ ਵੇਲੇ ਬਾਜਾਖਾਨਾ 'ਚ ਐਸ ਐਚ ਓ ਸੀ ਅਤੇ ਸੀਨੀਅਰ ਅਫਸਰ ਵੱਲੋਂ ਕਈ ਦੋਸ਼ੀਆਂ ਨੂੰ ਬੇਅਦਬੀ ਕੇਸ ਵਿੱਚ ਢਿੱਲ ਦੇਣ ਲਈ ਇੰਸਪੈਕਟਰ ਗੁਰਵਿੰਦਰ ਭੁੱਲਰ 'ਤੇ ਦਬਾਅ ਪਾਇਆ ਜਾ ਰਿਹਾ ਸੀ।
ਜਿਸ 'ਤੇ ਗੁਰਵਿੰਦਰ ਸਿੰਘ ਭੁੱਲਰ ਵੱਲੋਂ ਮਨਾ ਕਰ ਦਿੱਤਾ ਗਿਆ ਸੀ ਅਤੇ ਉਨਾਂ ਅਫਸਰਾਂ ਦੀ ਰਚੀ ਹੋਈ ਸਾਜ਼ਿਸ਼ ਤਹਿਤ ਇੰਸਪੈਕਟਰ ਗੁਰਵਿੰਦਰ ਭੁੱਲਰ ਨੂੰ 2023 ਵਿੱਚ ਰਿਸ਼ਵਤ ਦੇ ਇੱਕ ਝੂਠੇ ਕੇਸ ਵਿੱਚ ਫਸਾਇਆ ਗਿਆ ਸੀ। ਜਿਸ ਦੀ ਦਲੀਲ ਸਾਡੇ ਵੱਲੋਂ ਅੱਜ ਮਾਣਯੋਗ ਅਦਾਲਤ ਵਿੱਚ ਰੱਖੀ ਗਈ। ਉੱਥੇ ਦੂਸਰੇ ਪਾਸੇ ਇੰਸਪੈਕਟਰ ਗੁਰਵਿੰਦਰ ਭੁੱਲਰ ਨੇ ਮਾਨਯੋਗ ਅਦਾਲਤ ਦਾ ਧੰਨਵਾਦ ਕੀਤਾ ਤੇ ਨਾਲ ਦੀ ਨਾਲ ਵਾਹਿਗੁਰੂ ਦਾ ਸ਼ੁਕਰਾਨਾ ਕੀਤਾ ਕਿ ਅੱਜ ਸੱਚ ਦੀ ਜਿੱਤ ਹੋਈ।