Mansa News: ਬਾਹਰੀ ਜ਼ਿਲ੍ਹੇ ਤੋਂ ਝੋਨੇ ਲਿਆਕੇ ਸ਼ੈਲਰ ਵਿੱਚ ਲਾਏ ਜਾਣ 'ਤੇ ਕਿਸਾਨ ਯੂਨੀਅਨ ਵੱਲੋਂ ਵਿਰੋਧ
Advertisement
Article Detail0/zeephh/zeephh2498019

Mansa News: ਬਾਹਰੀ ਜ਼ਿਲ੍ਹੇ ਤੋਂ ਝੋਨੇ ਲਿਆਕੇ ਸ਼ੈਲਰ ਵਿੱਚ ਲਾਏ ਜਾਣ 'ਤੇ ਕਿਸਾਨ ਯੂਨੀਅਨ ਵੱਲੋਂ ਵਿਰੋਧ

Mansa News: ਕਿਸਾਨਾਂ ਨੇ ਦੋਸ਼ ਲਾਇਆ ਕਿ ਪਹਿਲਾਂ ਮੰਡੀਆਂ ਦੇ ਵਿੱਚ ਪਿਆ ਝੋਨਾ ਸੁੱਕ ਚੁੱਕਿਆ ਅਤੇ ਕੁਝ ਖੇਤਾਂ ਵਿੱਚ ਹੀ ਖੜੀ ਝੋਨੇ ਦੀ ਫਸਲ ਚੁੱਕ ਚੁੱਕੀ ਸੀ ਪਰ ਫਿਰ ਵੀ ਕੁਝ ਸੈਲਰ ਵੱਲੋਂ ਕਿਸਾਨਾਂ ਤੋਂ ਕਾਟ ਨਾਲ ਝੋਨਾ ਲਿਆ ਜਾ ਰਿਹਾ।

Mansa News: ਬਾਹਰੀ ਜ਼ਿਲ੍ਹੇ ਤੋਂ ਝੋਨੇ ਲਿਆਕੇ ਸ਼ੈਲਰ ਵਿੱਚ ਲਾਏ ਜਾਣ 'ਤੇ ਕਿਸਾਨ ਯੂਨੀਅਨ ਵੱਲੋਂ ਵਿਰੋਧ

Mansa News: ਮਾਨਸਾ ਜ਼ਿਲ੍ਹੇ ਦੇ ਪਿੰਡ ਮੂਸਾ ਵਿਖੇ ਸੈਲਰ ਮਾਲਕ ਵੱਲੋਂ ਬਾਹਰੀ ਜਿਲ੍ਹਿਆਂ ਤੋਂ ਲਿਆਂਦੇ ਜਾ ਰਿਹਾ ਝੋਨਾ ਅਤੇ ਲੋਕਲ ਕਿਸਾਨਾਂ ਤੋਂ ਕਾਟ ਨਾਲ ਝੋਨਾ ਖਰੀਦਣ ਦੇ ਵਿਰੋਧ ਵਿੱਚ ਕਿਸਾਨਾਂ ਵੱਲੋਂ ਸ਼ੈਲਰ ਦਾ ਘਿਰਾਓ ਕਰਕੇ ਨਾਅਰੇਬਾਜੀ ਕੀਤੀ ਗਈ। ਕਿਸਾਨਾਂ ਨੇ ਕਿਹਾ ਕਿ ਇੱਕ ਪਾਸੇ ਮੰਡੀਆਂ ਦੇ ਵਿੱਚ ਕਿਸਾਨ ਰੁਲ ਰਹੇ ਨੇ ਦੂਸਰੇ ਪਾਸੇ ਸੈਲਰ ਮਾਲਕਾਂ ਵੱਲੋਂ ਕਿਸਾਨਾਂ ਤੋਂ ਕਾਟ ਨਾਲ ਝੋਨਾ ਖਰੀਦ ਕੇ ਉਹਨਾਂ ਦੀ ਲੁੱਟ ਕੀਤੀ ਜਾ ਰਹੀ ਹੈ। 

ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦੇ ਕਿਸਾਨਾਂ ਵੱਲੋਂ ਇੱਕ ਪ੍ਰਾਈਵੇਟ ਸੈਲਰ ਦੇ ਬਾਹਰ ਧਰਨਾ ਲਗਾ ਕੇ ਨਾਅਰੇਬਾਜੀ ਕੀਤੀ ਗਈ। ਕਿਸਾਨਾਂ ਨੇ ਦੋਸ਼ ਲਾਇਆ ਕਿ ਪਹਿਲਾਂ ਮੰਡੀਆਂ ਦੇ ਵਿੱਚ ਪਿਆ ਝੋਨਾ ਸੁੱਕ ਚੁੱਕਿਆ ਅਤੇ ਕੁਝ ਖੇਤਾਂ ਵਿੱਚ ਹੀ ਖੜੀ ਝੋਨੇ ਦੀ ਫਸਲ ਚੁੱਕ ਚੁੱਕੀ ਸੀ ਪਰ ਫਿਰ ਵੀ ਕੁਝ ਸੈਲਰ ਵੱਲੋਂ ਕਿਸਾਨਾਂ ਤੋਂ ਕਾਟ ਨਾਲ ਝੋਨਾ ਲਿਆ ਜਾ ਰਿਹਾ।

 ਉਹਨਾਂ ਕਿਹਾ ਕਿ ਕਈ ਸੈਲਰਾਂ ਦੇ ਮਾਲਕਾਂ ਵੱਲੋਂ ਤਾਂ ਬਾਹਰੀ ਜਿਲਿਆਂ ਤੋਂ ਝੋਨਾ ਮੰਗਵਾ ਕੇ ਆਪਣੇ ਸੈਲਰਾਂ ਦੇ ਵਿੱਚ ਜਮਾ ਕਰ ਲਿਆ ਹੈ ਜਿਸ ਕਾਰਨ ਹੁਣ ਲੋਕਲ ਕਿਸਾਨਾਂ ਤੋਂ ਝੋਨਾ ਨਹੀਂ ਖਰੀਦਿਆ ਜਾ ਰਿਹਾ ਅਤੇ ਆਪਣੀ ਮਨਮਰਜ਼ੀ ਕਰ ਰਹੇ ਨੇ ਉਹਨਾਂ ਕਿਹਾ ਕਿ ਇਹ ਸੈਲਰ ਮਾਲਕ ਕਿਸਾਨਾਂ ਤੋਂ ਮੋਟੀ ਕਾਟ ਲੈ ਕੇ ਝੋਨਾ ਖਰੀਦ ਰਹੇ ਨੇ ਜਿਸ ਕਾਰਨ ਕਿਸਾਨਾਂ ਦੀ ਦੋਹਰੀ ਲੁੱਟ ਹੋ ਰਹੀ ਹੈ।

ਕਿਸਾਨਾਂ ਨੇ ਨਾਅਰੇਬਾਜ਼ੀ ਕਰਦੇ ਹੋਏ ਕਿਹਾ ਕਿ ਸਰਕਾਰ ਵੱਲੋਂ ਕਿਸਾਨਾਂ ਦੀ ਲੁੱਟ ਨੂੰ ਨਹੀਂ ਰੋਕਿਆ ਜਾ ਰਿਹਾ ਅਤੇ ਕਿਸਾਨਾਂ ਨੂੰ ਇੱਕ ਪਾਸੇ ਮੰਡੀਆਂ ਦੇ ਵਿੱਚ ਖੱਜਲ ਖੁਆਰ ਕੀਤਾ ਜਾ ਰਿਹਾ ਪਰ ਦੂਸਰੇ ਪਾਸੇ ਸੈਲਰ ਮਾਲਕਾਂ ਵੱਲੋਂ ਵੀ ਆਪਣੀ ਮਰਜ਼ੀ ਅਨੁਸਾਰ ਕਿਸਾਨਾਂ ਤੋਂ ਕਾਟ ਨਾਲ ਝੋਨਾ ਖਰੀਦ ਕੇ ਉਹਨਾਂ ਦੀ ਲੁੱਟ ਕੀਤੀ ਜਾ ਰਹੀ ਹੈ। ਉਹਨਾਂ ਕਿਹਾ ਕਿ ਜੇਕਰ ਕਿਸਾਨਾਂ ਦੀ ਲੁੱਟ ਨੂੰ ਨਾ ਰੋਕਿਆ ਗਿਆ ਤਾਂ ਵੱਡੇ ਪੱਧਰ ਤੇ ਪ੍ਰਦਰਸ਼ਨ ਕੀਤਾ ਜਾਵੇਗਾ।

Trending news