US Deportation: ਡਾਲਰਾਂ ਦੇ ਸੁਪਨੇ ਲੈ ਕੇ ਅਮਰੀਕਾ ਗਿਆ ਮਨਦੀਪ ਬੇੜੀਆਂ ਵਿੱਚ ਪਰਤਿਆ
Advertisement
Article Detail0/zeephh/zeephh2649247

US Deportation: ਡਾਲਰਾਂ ਦੇ ਸੁਪਨੇ ਲੈ ਕੇ ਅਮਰੀਕਾ ਗਿਆ ਮਨਦੀਪ ਬੇੜੀਆਂ ਵਿੱਚ ਪਰਤਿਆ

US Deportation: ਕੈਥਲ ਦੇ ਪਿੰਡ ਸ਼ਿਓਮਾਜਰਾ ਦੇ ਬੀਏ ਪਾਸ ਮਨਦੀਪ ਸਿੰਘ ਦਾ ਅਮਰੀਕਾ ਜਾ ਕੇ ਡਾਲਰ ਕਮਾਉਣ ਅਤੇ ਪਰਿਵਾਰ ਦੀ ਆਰਥਿਕ ਹਾਲਤ ਠੀਕ ਕਰਨ ਦਾ ਸੁਪਨਾ ਸੀ। 

US Deportation: ਡਾਲਰਾਂ ਦੇ ਸੁਪਨੇ ਲੈ ਕੇ ਅਮਰੀਕਾ ਗਿਆ ਮਨਦੀਪ ਬੇੜੀਆਂ ਵਿੱਚ ਪਰਤਿਆ

US Deportation: ਕੈਥਲ ਦੇ ਪਿੰਡ ਸ਼ਿਓਮਾਜਰਾ ਦੇ ਬੀਏ ਪਾਸ ਮਨਦੀਪ ਸਿੰਘ ਦਾ ਅਮਰੀਕਾ ਜਾ ਕੇ ਡਾਲਰ ਕਮਾਉਣ ਅਤੇ ਪਰਿਵਾਰ ਦੀ ਆਰਥਿਕ ਹਾਲਤ ਠੀਕ ਕਰਨ ਦਾ ਸੁਪਨਾ ਸੀ। ਡਿਪੋਰਟ ਹੋਣ ਮਗਰੋਂ ਉਸ ਦਾ ਇਹ ਸੁਪਨਾ ਚਕਨਾਚੂਰ ਹੋ ਗਿਆ। ਇਸ ਸੁਪਨੇ ਨੂੰ ਪੂਰਾ ਕਰਨ ਲਈ ਉਸ ਦੇ ਪਿਤਾ ਮੰਗਤ ਸਿੰਘ ਨੇ ਇੱਕ ਕਿੱਲਾ ਜ਼ਮੀਨ ਵੇਚੀ ਅਤੇ ਦੂਜੇ ਬਚੇ ਹੋਏ 2 ਕਿਲਿਆਂ ਉਤੇ ਬੈਂਕ ਵਿਚੋਂ ਲਿਮਟ ਕਰਵਾਈ ਅਤੇ ਕੁਝ ਪੈਸਾ ਰਿਸ਼ਤੇਦਾਰਾਂ ਉਤੇ ਉਧਾਰ ਲਏ ਅਤੇ 44 ਲੱਖ ਰੁਪਏ ਵਿੱਚ ਏਜੰਟ ਨਾਲ ਅਮਰੀਕਾ ਭੇਜਣ ਦੀ ਗੱਲ ਹੋਈ। ਮਨਦੀਪ ਸਨੇ ਦੱਸਿਆ ਕਿ ਉਸ ਦੇ ਏਜੰਟ ਨੇ ਕਿਹਾ ਸੀ ਕਿ 40 ਦਿਨ ਵਿੱਚ ਡੌਂਕੀ ਰਾਹੀਂ ਉਸ ਨੂੰ ਅਮਰੀਕਾ ਸੁਰੱਖਿਅਤ ਭੇਜ ਦਿੱਤਾ ਜਾਵੇਗਾ।

18 ਸਤੰਬਰ ਨੂੰ ਉਸ ਨੂੰ ਦਿੱਲੀ ਤੋਂ ਮੁੰਬਈ, ਫਿਰ ਮੁੰਬਈ ਤੋਂ ਗੋਹਾਨਾ (ਦੱਖਣੀ ਅਫ਼ਰੀਕਾ) ਭੇਜਿਆ ਗਿਆ। ਉਸ ਤੋਂ ਬਾਅਦ ਬ੍ਰਾਜੀਲ, ਮਾਲਵੀਯ, ਪੇਰੂ, ਕੋਲੰਬੀਆ ਅਤੇ ਪਨਾਮਾ ਦੇ ਜੰਗਲਾਂ ਵਿਚੋਂ ਹੁੰਦੇ ਹੋਏ 24 ਜਨਵਰੀ ਮੈਕਸੀਕੋ ਬਾਰਡਰ ਦੀ ਕੰਧ ਟੱਪ ਕੇ ਅਮਰੀਕਾ ਭੇਜਿਆ, ਜਿੱਥੇ ਉਸ ਨੂੰ ਅਮਰੀਕਾ ਦੀ ਸਰਹੱਦੀ ਪੁਲਿਸ ਨੇ ਫੜ ਕੇ ਆਪਣੀ ਹਿਰਾਸਤ ਵਿਚ ਰੱਖਿਆ। ਮਨਦੀਪ ਦਾ ਕਹਿਣਾ ਹੈ ਕਿ ਏਜੰਟ ਨੇ ਉਸ ਨਾਲ ਧੋਖਾ ਕੀਤਾ।

ਇਹ ਵੀ ਪੜ੍ਹੋ : US Deportation: ਅਮਰੀਕਾ ਤੋਂ ਡਿਪੋਰਟ ਹੋਏ 112 ਪਰਵਾਸੀ ਭਾਰਤੀਆਂ ਨੂੰ ਲੈ ਕੇ ਤੀਜਾ ਜਹਾਜ਼ ਅੰਮ੍ਰਿਤਸਰ ਪੁੱਜਾ

40 ਦਿਨਾਂ ਦੀ ਝੂਠੀ ਗੱਲ ਕਹਿ ਕੇ 5 ਮਹੀਨੇ ਗੁਜ਼ਾਰੇ। ਅਮਰੀਕਾ ਵਿਚ ਸਰਕਾਰ ਬਦਲ ਗਈ, ਜਿਸ ਕਾਰਨ ਉਸ ਨੂੰ ਦੇਸ਼ ਨਿਕਾਲੇ ਦਾ ਨਤੀਜਾ ਭੁਗਤਣਾ ਪਿਆ। ਪੈਸੇ ਵੀ ਖਰਾਬ ਹੋ ਗਏ, ਜ਼ਮੀਨ ਵੀ ਖੁੱਸ ਗਈ ਤੇ 5 ਸਾਲ ਦਾ ਪਾਸਪੋਰਟ ਵੀ ਖ਼ਰਾਬ ਹੋ ਗਿਆ। ਉਸ ਨੂੰ ਅਮਰੀਕਾ ਤੋਂ ਅੰਮ੍ਰਿਤਸਰ ਹਵਾਈ ਅੱਡੇ ’ਤੇ ਹਥਕੜੀ ’ਚ ਲਿਆਂਦਾ ਗਿਆ, ਜਿਸ ਤੋਂ ਬਾਅਦ ਉਸ ਨੂੰ ਅੰਬਾਲਾ ਪੁਲਿਸ, ਅੰਬਾਲਾ ਤੋਂ ਕੈਥਲ ਪੁਲਿਸ ਅਤੇ ਗੂਹਲਾ ਥਾਣਾ ਪੁਲਿਸ ਨੇ ਮਨਦੀਪ ਨੂੰ ਉਸ ਦੇ ਪਰਿਵਾਰ ਹਵਾਲੇ ਕਰ ਦਿੱਤਾ। ਇੱਥੇ ਆ ਕੇ ਮਨਦੀਪ ਦਾ ਸੁਪਨਾ ਚਕਨਾਚੂਰ ਹੋ ਗਿਆ। ਪਰਿਵਾਰ ਦੀ ਮੰਗ ਹੈ ਕਿ ਧੋਖੇਬਾਜ਼ ਏਜੰਟ ਖਿਲਾਫ ਕਾਰਵਾਈ ਕੀਤੀ ਜਾਵੇ।

ਇਹ ਵੀ ਪੜ੍ਹੋ : BCCI ਨੇ IPL 2025 ਦੇ ਸ਼ਡਿਊਲ ਦਾ ਐਲਾਨ ਕੀਤਾ, ਇਨ੍ਹਾਂ ਦੋਵਾਂ ਟੀਮਾਂ ਵਿਚਕਾਰ ਖੇਡਿਆ ਜਾਵੇਗਾ ਪਹਿਲਾ ਮੈਚ

Trending news