Maghi Mela 2025: ਮਾਘੀ ਮੇਲੇ ਲਈ ਧਾਰਮਿਕ ਰੰਗ ’ਚ ਰੰਗਿਆ ਸ੍ਰੀ ਮੁਕਤਸਰ ਸਾਹਿਬ, ਡੀ ਗਿਣਤੀ 'ਚ ਪਹੁੰਚੀ ਸੰਗਤ
Advertisement
Article Detail0/zeephh/zeephh2600269

Maghi Mela 2025: ਮਾਘੀ ਮੇਲੇ ਲਈ ਧਾਰਮਿਕ ਰੰਗ ’ਚ ਰੰਗਿਆ ਸ੍ਰੀ ਮੁਕਤਸਰ ਸਾਹਿਬ, ਡੀ ਗਿਣਤੀ 'ਚ ਪਹੁੰਚੀ ਸੰਗਤ

Sri Muktsar Sahib: ਪੰਜਾਬ ਦੇ ਮੁਕਤਸਰ 'ਚ ਮਾਘੀ ਮੇਲੇ 'ਚ ਭਾਰੀ ਭੀੜ ਦੇਖਣ ਨੂੰ ਮਿਲੀ। ਲੋਹੜੀ ਦੀ ਰਾਤ ਤੋਂ ਹੀ ਲੋਕ ਚਾਲੀ ਮੁਕਤਿਆਂ ਨੂੰ ਸ਼ਰਧਾਂਜਲੀ ਦੇਣ ਲਈ ਮੁਕਤਸਰ ਆਉਣੇ ਸ਼ੁਰੂ ਹੋ ਗਏ। 

 

Maghi Mela 2025: ਮਾਘੀ ਮੇਲੇ ਲਈ ਧਾਰਮਿਕ ਰੰਗ ’ਚ ਰੰਗਿਆ ਸ੍ਰੀ ਮੁਕਤਸਰ ਸਾਹਿਬ, ਡੀ ਗਿਣਤੀ 'ਚ ਪਹੁੰਚੀ ਸੰਗਤ

Maghi Mela 2025: ਪੰਜਾਬ ਦੇ ਮੁਕਤਸਰ ਵਿੱਚ ਮਾਘੀ ਮੇਲਾ ਸ਼ੁਰੂ ਹੋ ਗਿਆ ਹੈ। ਦਸਮ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਲੀ ਮੁਕਤਿਆਂ ਦੀ ਯਾਦ ਵਿੱਚ, ਮੇਲਾ ਮਾਘੀ ਅੱਜ 14 ਜਨਵਰੀ ਤੋਂ ਮੁਕਤਸਰ ਵਿੱਚ ਸ਼ੁਰੂ ਹੋ ਗਿਆ। ਰਵਾਇਤੀ ਤੌਰ ’ਤੇ ਇਹ ਮੇਲਾ 14 ਅਤੇ 15 ਜਨਵਰੀ ਨੂੰ ਦੋ ਦਿਨ ਚੱਲੇਗਾ ਪਰ ਮਲੋਟ ਰੋਡ ’ਤੇ ਲੱਗਣ ਵਾਲੇ ਮਨੋਰੰਜਨ ਮੇਲੇ ਕਾਰਨ ਮੁਕਤਸਰ ’ਚ ਮਾਘੀ ਦਾ ਮੇਲਾ ਲਗਪਗ ਦੋ ਮਹੀਨੇ ਧੂਮਧਾਮ ਨਾਲ ਬਣਿਆ ਰਹਿੰਦਾ ਹੈ। ਲੋਹੜੀ ਦੀ ਰਾਤ ਤੋਂ ਹੀ, ਚਾਲੀ ਮੁਕਤਿਆਂ ਨੂੰ ਸ਼ਰਧਾਂਜਲੀ ਦੇਣ ਲਈ ਸ਼ਰਧਾਲੂ ਮੁਕਤਸਰ ਪਹੁੰਚਣੇ ਸ਼ੁਰੂ ਹੋ ਗਏ। ਸ੍ਰੀ ਮੁਕਤਸਰ ਸਾਹਿਬ ਵਿੱਚ ਸਵੇਰੇ-ਸਵੇਰੇ ਸ਼ਰਧਾਲੂਆਂ ਦੀਆਂ ਲੰਬੀਆਂ ਕਤਾਰਾਂ ਵੇਖੀਆਂ ਗਈਆਂ। ਮੰਗਲਵਾਰ ਤੜਕੇ 4 ਵਜੇ ਤੋਂ ਵੱਡੀ ਗਿਣਤੀ ਵਿੱਚ ਸੰਗਤ ਨੇ ਗੁਰਦੁਆਰਾ ਸਾਹਿਬ ਵਿਖੇ ਪਹੁੰਚ ਕੇ ਪਵਿੱਤਰ ਸਰੋਵਰ ਵਿੱਚ ਇਸ਼ਨਾਨ ਕੀਤਾ ਅਤੇ ਚਾਲੀ ਮੁਕਤਿਆਂ ਦਾ ਮੱਥਾ ਟੇਕਿਆ।

ਪੰਜਾਬ ਦੇ ਸ੍ਰੀ ਮੁਕਤਸਰ ਸਾਹਿਬ ਵਿੱਚ ਅੱਜ ਮਾਘੀ ਦਾ ਸ਼ਾਹੀ ਇਸ਼ਨਾਨ ਹੋ ਰਿਹਾ ਹੈ। ਇੱਥੇ ਸ਼ਰਧਾਲੂ ਗੁਰਦੁਆਰਾ ਸ਼੍ਰੀ ਤੂਤੀ ਗਾਂਧੀ ਸਾਹਿਬ ਦੇ ਸਰੋਵਰ ਪਹੁੰਚ ਰਹੇ ਹਨ। ਇਹ ਗੁਰਦੁਆਰਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਰਹਿਮਤ ਅਤੇ ਸਿੱਖਾਂ ਦੇ ਪੁਨਰ-ਮਿਲਨ ਦਾ ਪ੍ਰਤੀਕ ਹੈ। ਉਨ੍ਹਾਂ ਨਾਲ ਜੁੜੇ 8 ਵੱਡੇ ਗੁਰਦੁਆਰੇ ਹਨ।

Maghi Mela 2025: ਵੱਡੀ ਗਿਣਤੀ 'ਚ ਸ੍ਰੀ ਮੁਕਤਸਰ ਸਾਹਿਬ ਨਤਮਸਤਕ ਹੋਣ ਪਹੁੰਚੀ ਸੰਗਤ, ਪੱਵਿਤਰ ਸਰੋਵਰ 'ਚ ਕਰ ਰਹੀ ਸੰਗਤ ਇਸ਼ਨਾਨ

ਇਹਨਾਂ ਵਿੱਚੋਂ, ਗੁਰਦੁਆਰਾ ਦਾਤਨਸਰ ਸਾਹਿਬ ਵਿੱਚ ਇੱਕ ਮੁਗਲ ਸਿਪਾਹੀ ਦੀ ਕਬਰ ਹੈ। ਜਿਸ 'ਤੇ ਸਿੱਖ ਸ਼ਰਧਾਲੂ ਜੁੱਤੀਆਂ ਅਤੇ ਚੱਪਲਾਂ ਸੁੱਟਦੇ ਹਨ। ਇਸ ਸਿਪਾਹੀ ਨੇ ਗੁਰੂ ਗੋਬਿੰਦ ਸਿੰਘ ਜੀ ਉੱਤੇ ਹਮਲਾ ਕੀਤਾ ਸੀ। ਇਹ ਸਾਰਾ ਇਤਿਹਾਸ ਖਿਦਰਾਣਾ ਦੀ ਲੜਾਈ ਨਾਲ ਜੁੜਿਆ ਹੋਇਆ ਹੈ। ਤੁਸੀਂ ਇਸਦੀ ਵਿਸਤ੍ਰਿਤ ਜਾਣਕਾਰੀ ਅੱਗੇ ਪੜ੍ਹ ਸਕਦੇ ਹੋ।

ਇਸ ਮੇਲੇ ਵਿੱਚ 100 ਕਰੋੜ ਰੁਪਏ ਦੀ ਘੋੜਿਆਂ ਦੀ ਮੰਡੀ ਵੀ ਲਗਾਈ ਜਾਂਦੀ ਹੈ ਜੋ ਲਗਭਗ 5 ਕਿਲੋਮੀਟਰ ਦੇ ਖੇਤਰ ਵਿੱਚ ਲੱਗਦੀ ਹੈ। ਜਿਸ ਵਿੱਚ 2 ਲੱਖ ਰੁਪਏ ਤੋਂ ਲੈ ਕੇ 2 ਕਰੋੜ ਰੁਪਏ ਤੱਕ ਦੀਆਂ ਵੱਖ-ਵੱਖ ਨਸਲਾਂ ਦੇ ਘੋੜੇ ਸ਼ਾਮਲ ਹਨ। ਪਿਛਲੀ ਵਾਰ, ਹਰਿਆਣਾ ਦਾ 71 ਇੰਚ ਉੱਚਾ ਬੁਰਜ ਖਲੀਫਾ ਘੋੜਿਆਂ ਦੀ ਚੈਂਪੀਅਨਸ਼ਿਪ ਵਿੱਚ ਚੈਂਪੀਅਨ ਸੀ।

Trending news