Ludhiana News: ਲੁਧਿਆਣਾ ਦੇ ਸਿੱਧਵਾਂ ਕੈਨਾਲ ਦੀ ਈਸ਼ਰ ਨਗਰ ਪੁੱਲ ਦੇ ਪਿਲਰਾ ਦੇ ਵਿੱਚੋ ਸਰੀਆ ਬੱਜਰੀ ਸੀਮਿੰਟ ਨਿਕਲਿਆ ਅਤੇ ਦੀਵਾਰਾਂ ਦੀ ਹਾਲਤ ਖਸਤਾ ਹੋਈ। ਪਬਲਿਕ ਐਕਸ਼ਨ ਕਮੇਟੀ ਨੇ ਸਬੰਧਿਤ ਵਿਭਾਗ ਤੋਂ ਕਾਰਵਾਈ ਦੀ ਮੰਗ ਕੀਤੀ।
Trending Photos
Ludhiana News: ਲੁਧਿਆਣਾ ਦੇ ਸਿੱਧਵਾਂ ਕੈਨਾਲ ਤੇ ਈਸ਼ਰ ਨਗਰੀ ਦੇ ਬਣੇ ਪੁੱਲ ਦੇ ਪਿੱਲਰਾਂ ਦੀ ਅਤੇ ਪੁਲ ਦੀ ਦੀਵਾਰ ਦੀ ਹੋਈ ਖਸਤਾ ਹਾਲਤ ਜਿਸ ਨੂੰ ਲੈ ਕੇ ਪਬਲਿਕ ਐਕਸ਼ਨ ਕਮੇਟੀ ਦੇ ਨੁਮਾਇੰਦਿਆਂ ਦਾ ਇੱਕ ਵਫਦ ਈਸ਼ਰ ਨਗਰ ਪੁਲੀ ਤੇ ਜਿੱਥੇ ਪੁੱਲ ਦੇ ਪਿੱਲਰਾਂ ਦੀ ਹਾਲਤ ਖਰਾਬ ਹੋਈ ਹੈ। ਜਿੱਥੇ ਕਿ ਪੁੱਲ ਦੇ ਪਿਲਰ ਵਿੱਚੋਂ ਸੀਮਿੰਟ ਬੱਜਰੀ ਬਿਲਕੁਲ ਨਿਕਲ ਚੁੱਕੀ ਹੈ ਅਤੇ ਸਰੀਆ ਦਿਖਾਈ ਦੇ ਰਿਹਾ ਹੈ ।ਅਤੇ ਪੁਲ ਦੀਆਂ ਦੀਵਾਰਾਂ ਬਿਲਕੁਲ ਖਸਤਾ ਹਾਲਤ ਵਿੱਚ ਹਨ। ਉਸ ਦਾ ਜਾਇਜ਼ਾ ਲੈਣ ਪਬਲਿਕ ਐਕਸ਼ਨ ਕਮੇਟੀ ਦੇ ਮੈਬਰ ਪਹੁੰਚੇ ਉਹਨਾਂ ਨੇ ਕਿਹਾ ਕਿ ਜਿਹੜੇ ਪੁਲ ਦੀ ਬੁਨਿਆਦ 100 ਸਾਲ ਹੁੰਦੀ ਹੈ। ਉਸ ਪੁਲ ਦੇ ਹਾਲਤ ਸਮੇ ਤੋ ਪਹਿਲਾਂ ਹੀ ਖਰਾਬ ਹੋ ਚੁੱਕੇ ਹਨ ਜਿਸ ਸਬੰਧੀ ਉਹਨਾਂ ਵੱਲੋਂ ਨਹਿਰੀ ਵਿਭਾਗ ਦੇ ਵਿਜੀਲੈਂਸ ਵਿਭਾਗ ਨੂੰ ਸ਼ਿਕਾਇਤ ਕੀਤੀ ਜਾਵੇਗੀ ਕਮੇਟੀ ਦੇ ਮੈਂਬਰ ਨੇ ਕਿਹਾ ਕਿ ਉਹਨਾਂ ਵੱਲੋ ਉਸ ਸਮੇਂ ਦੇ ਜੋ ਵੀ ਅਧਿਕਾਰੀ ਸੀ ਉਹਨਾਂ ਤੇ ਕਾਰਵਾਈ ਦੀ ਮੰਗ ਕੀਤੀ ਜਾਵੇਗੀ
ਦੂਸਰੇ ਪਾਸੇ ਪੁੱਲ ਦੇ ਗੰਭੀਰ ਹਲਾਤਾ ਨੂੰ ਦੇਖਦੇ ਹੋਏ ਸਬੰਧੀ ਵਿਭਾਗ ਨੇ
ਕਾਰਵਾਈ ਕਰਦੇ ਹੋਏ ਕਾਰਜਕਾਰੀ ਇੰਜੀਨੀਅਰ, ਲੁਧਿਆਣਾ ਨਹਿਰ ਅਤੇ ਗਰਾਉਂਡ ਵਾਟਰ ਮੰਡਲ, ਲੁਧਿਆਣਾ ਅਤੇ ਫੀਲਡ ਸਟਾਫ ਵੱਲੋਂ ਇਸ ਪੁਲ ਦੀ ਹਾਲਤ ਦਾ ਮੁਆਇਨਾ ਕੀਤਾ। ਮੌਕੇ ਤੇ ਪਾਇਆ ਗਿਆ ਕਿ ਇਹ ਪੁੱਲ ਲਗਭਗ 17-18 ਸਾਲ ਪਹਿਲਾਂ ਬਣਾਇਆ ਗਿਆ ਸੀ, ਜਿਸ ਕਾਰਨ ਪਾਣੀ ਦੇ ਵਹਾਅ ਨਾਲ ਪੁੱਲ ਦੇ ਪੀਅਰ ਦੇ ਅੱਪ ਸਟਰੀਮ ਤੋਂ ਕੰਕਰੀਟ ਖੁਰ ਗਿਆ ਹੈ, ਜਿਸ ਕਾਰਨ ਪੀਅਰ ਵਿੱਚ ਗੈਪ ਆ ਗਿਆ ਹੈ ਅਤੇ ਕੁੱਝ ਸਰੀਏ ਦਿਸਣ ਲੱਗ ਗਏ ਹਨ। ਇਸ ਦੀ ਮੁਰੰਮਤ ਦੀ ਤਜਵੀਜ ਸਬੰਧੀ ਸਲਾਹ ਲੈਣ ਲਈ ਫਾਈਲ ਸੈਂਟਰਲ ਡਿਜ਼ਾਇਨ ਸੰਸਥਾ, ਜਲ ਸਰੋਤ ਵਿਭਾਗ, ਚੰਡੀਗੜ੍ਹ ਨੂੰ ਭੇਜ ਦਿੱਤੀ ਗਈ ਹੈ ਅਤੇ ਉਨ੍ਹਾਂ ਵੱਲੋਂ ਜੋ ਵੀ ਸੁਝਾਵ ਦਿੱਤੇ ਜਾਣਗੇ ਉਸ ਅਨੁਸਾਰ ਪੁੱਲ ਦੀ ਮੁਰੰਮਤ ਜਲਦੀ ਤੋਂ ਜਲਦੀ ਕਰਵਾ ਦਿੱਤੀ ਜਾਵੇਗੀ।
ਇਸ ਮਾਮਲੇ ਸਬੰਧੀ ਪਬਲਿਕ ਐਕਸ਼ਨ ਕਮੇਟੀ ਦੇ ਇੰਜੀਨੀਅਰ ਕਪਿਲ ਅਰੋੜਾ ਅਤੇ ਕੁਲਦੀਪ ਸਿੰਘ ਖਹਿਰਾ ਦਾ ਕਹਿਣਾ ਹੈ ਕਿ ਉਹ ਇਸ ਮਾਮਲੇ ਦੀ ਸ਼ਿਕਾਇਤ ਵਿਜੀਲੈਂਸ ਕੋਲ ਕਰਨਗੇ ਤਾਂ ਜੋ ਇਸਦੀ ਸਹੀ ਤਰੀਕੇ ਨਾਲ ਜਾਂਚ ਹੋ ਸਕੇ। ਉਨ੍ਹਾਂ ਦਾ ਕਹਿਣਾ ਹੈ ਕਿ ਇਸ ਪੁਲ ਦੇ ਨਿਰਮਾਣ ਦੌਰਾਨ ਵਰਤੀਆਂ ਗਈਆਂ ਕੁਤਾਹੀਆਂ ਤੇ ਹੋਏ ਭ੍ਰਿਸ਼ਟਾਚਾਰ ਤੋਂ ਮੁਨਕਰ ਨਹੀਂ ਹੋਇਆ ਜਾ ਸਕਦਾ। ਇਸੇ ਲਈ ਉਹ ਮਾਮਲਾ ਵਿਜੀਲੈਂਸ ਕੋਲ ਲੈ ਕੇ ਜਾਣਗੇ। ਹੁਣ ਦੇਖਣਾ ਹੋਵੇਗਾ ਕਿ ਹਜ਼ਾਰਾਂ ਰਾਹਗੀਰਾਂ ਨੂੰ ਉਨ੍ਹਾਂ ਦੀ ਮੰਜਿਲ ਵੱਲ ਜਾਣ ਲਈ ਨਹਿਰ ਨੂੰ ਪਾਰ ਕਰਵਾਉਣ ਵਾਲੇ ਪੁਲ ਦੇ ਪਿੱਲਰਾਂ ਦੇ ਹੋਏ ਅਜਿਹੇ ਹਾਲਾਤ ਨੂੰ ਨਹਿਰੀ ਵਿਭਾਗ ਵੱਲੋਂ ਕਿਸ ਤਰੀਕੇ ਨਾਲ ਸਹੀ ਕਰਵਾਇਆ ਜਾਂਦਾ ਹੈ।