Ludhiana News: ਕਿਸਾਨ ਜਥੇਬੰਦੀ ਦੇ ਆਗੂ ਨਛੱਤਰ ਸਿੰਘ ਨੂੰ ਜੈਤੋ ਪੁਲਿਸ ਨੇ ਘਰ 'ਚ ਕੀਤਾ ਨਜ਼ਰਬੰਦ, ਜਾਣੋ ਕਿਉਂ
Advertisement
Article Detail0/zeephh/zeephh2541575

Ludhiana News: ਕਿਸਾਨ ਜਥੇਬੰਦੀ ਦੇ ਆਗੂ ਨਛੱਤਰ ਸਿੰਘ ਨੂੰ ਜੈਤੋ ਪੁਲਿਸ ਨੇ ਘਰ 'ਚ ਕੀਤਾ ਨਜ਼ਰਬੰਦ, ਜਾਣੋ ਕਿਉਂ

Buddha Nullah news: ਲੱਖਾ ਸਿਧਾਣਾ ਨੇ ਅੱਜ ਲੁਧਿਆਣਾ ਦੇ ਬੁੱਢਾ ਨਾਲੇ ਦੇ ਗੰਦੇ ਪਾਣੀ ਨੂੰ ਲੈ ਕੇ ਆਪਣੇ ਸਾਥੀਆਂ ਸਮੇਤ ਉੱਥੇ ਪ੍ਰਦਰਸ਼ਨ ਕਰਨਾ ਸੀ। ਦੂਜੇ ਪਾਸੇ ਲੁਧਿਆਣੇ ਦੇ ਲੋਕ ਵੀ ਲੱਖਾ ਦੇ ਖਿਲਾਫ ਇਕੱਠੇ ਹੋਣੇ ਸਨ।

Ludhiana News: ਕਿਸਾਨ ਜਥੇਬੰਦੀ ਦੇ ਆਗੂ ਨਛੱਤਰ ਸਿੰਘ ਨੂੰ ਜੈਤੋ ਪੁਲਿਸ ਨੇ ਘਰ 'ਚ ਕੀਤਾ ਨਜ਼ਰਬੰਦ, ਜਾਣੋ ਕਿਉਂ

Ludhiana News/ਨਰੇਸ਼ ਸੇਠੀ​: ਅੱਜ ਲੁਧਿਆਣਾ ਵਿਖੇ ਕਾਲੇ ਪਾਣੀ ਨੂੰ ਲੈ ਕੇ ਲੱਖਾ ਸਿਧਾਣਾ ਵੱਲੋਂ ਇਕੱਤਰਤਾ ਕੀਤੀ ਜਾਣੀ ਸੀ ਜਿਸਦੇ ਚਲਦਿਆਂ ਅੱਜ ਸਵੇਰੇ ਪੰਜ ਵਜੇ ਦੇ ਕਰੀਬ ਕਿਸਾਨ ਆਗੂ ਨਛੱਤਰ ਸਿੰਘ ਨੂੰ ਘਰ ਵਿੱਚ ਹੀ ਨਜ਼ਰਬੰਦ ਕਰ ਦਿੱਤਾ ਤੇ ਘਰ ਦੇ ਬਾਹਰ ਪੁਲਿਸ ਫੋਰਸ ਤੈਨਾਤ ਕਰ ਦਿੱਤੀ ਗਈ ਹੈ। 

ਕਿਸਾਨਾਂ ਵੱਲੋਂ ਵੀ ਆਪਣਾ ਰੋਸ ਜ਼ਾਹਿਰ ਕਰਦਿਆਂ ਘਰ ਦੇ ਬਾਹਰ ਹੀ ਇਕੱਠੇ ਹੋ ਗਏ। ਇਸ ਮੌਕੇ ਕਿਸਾਨ ਆਗੂ ਨਛੱਤਰ ਸਿੰਘ ਨੇ ਕਿਹਾ ਕਿ ਅਸੀਂ ਆਪਣੇ ਬੱਚਿਆਂ ਦੇ ਭਵਿੱਖ ਦੀ ਲੜਾਈ ਲੜ ਰਹੇ ਹਾਂ ਅਤੇ ਸਾਡਾ ਇੰਡਸਟਰੀ ਮਾਲਕਾਂ ਨਾਲ ਕੋਈ ਵੈਰ ਨਹੀਂ, ਅਸੀਂ ਚਾਹੁਣੇ ਹਾ ਕੇ ਫੈਕਟਰੀਆਂ ਦਾ ਜ਼ਹਿਰੀਲਾ ਪਾਣੀ ਟਰੀਟਮੈਂਟ ਤੋਂ ਬਾਅਦ ਛੱਡਿਆ ਜਾਵੇ ਜਿਸ ਨਾਲ ਪ੍ਰਦੂਸ਼ਣ ਰੁਕ ਸਕੇ।

ਇਹ ਵੀ ਪੜ੍ਹੋ: Punjab News: EC ਵੱਲੋਂ ‘ਸਰਵੋਤਮ ਵੋਟਰ ਸਿੱਖਿਆ ਤੇ ਜਾਗਰੂਕਤਾ ਮੁਹਿੰਮ-2024’ ਲਈ ਮੀਡੀਆ ਐਵਾਰਡਾਂ ਦਾ ਐਲਾਨ
 

ਦੱਸ ਦਈਏ ਕਿ ਲੁਧਿਆਣਾ ਦੇ ਬੁੱਢੇ ਨਾਲੇ ਨੂੰ ਲੈ ਕੇ ਲੱਖਾ ਸਿਧਾਣਾ ਅਤੇ ਉਸਦੇ ਸਾਥੀਆਂ ਵੱਲੋਂ ਪ੍ਰਦਰਸ਼ਨ ਕੀਤਾ ਜਾਣਾ ਸੀ। ਇਸ ਤੋਂ ਪਹਿਲਾਂ ਵੀ ਬਠਿੰਡਾ ਪੁਲਿਸ ਨੇ ਲੱਖਾ ਸਿਧਾਣਾ ਦੇ ਸਾਥੀਆਂ ਨੂੰ ਨਜ਼ਰਬੰਦ ਕਰ ਦਿੱਤਾ ਸੀ। ਇਸ ਦੀ ਪੁਸ਼ਟੀ ਬਾਬਾ ਹਰਦੀਪ ਸਿੰਘ ਨੇ ਕੀਤੀ ਹੈ ਜੋ ਲੰਬੇ ਸਮੇਂ ਤੋਂ ਲੱਖਾ ਦਾ ਵੱਖ-ਵੱਖ ਮਾਮਲਿਆਂ 'ਤੇ ਸਮਰਥਨ ਕਰਦਾ ਆ ਰਿਹਾ ਹੈ। ਪੁਲਿਸ ਨੇ ਬਾਬਾ ਸਮੇਤ 9 ਲੋਕਾਂ ਨੂੰ ਨਜ਼ਰਬੰਦ ਕਰ ਦਿੱਤਾ ਹੈ।

ਦੱਸ ਦੇਈਏ ਕਿ ਲੱਖਾ ਸਿਧਾਣਾ ਵੱਲੋਂ ਅੱਜ ਲੁਧਿਆਣਾ ਦੇ ਬੁੱਢੇ ਨਾਲੇ ਦੇ ਗੰਦੇ ਪਾਣੀ ਨੂੰ ਲੈ ਕੇ ਆਪਣੇ ਸਾਥੀਆਂ ਸਮੇਤ ਉਥੇ ਪ੍ਰਦਰਸ਼ਨ ਕੀਤਾ ਜਾਣਾ ਸੀ। ਦੂਜੇ ਪਾਸੇ ਲੁਧਿਆਣੇ ਦੇ ਲੋਕ ਵੀ ਲੱਖਾ ਦੇ ਖਿਲਾਫ਼ ਇਕੱਠੇ ਹੋਣੇ ਸਨ। ਇਸ ਟਕਰਾਅ ਨੂੰ ਰੋਕਣ ਲਈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਲੱਖਾ ਦੇ ਸਾਥੀਆਂ ਨੂੰ ਘਰਾਂ ਵਿੱਚ ਨਜ਼ਰਬੰਦ ਕਰ ਦਿੱਤਾ ਗਿਆ ਹੈ।

ਇਹ ਵੀ ਪੜ੍ਹੋ: Amritsar News: ਸ੍ਰੀ ਦਰਬਾਰ ਸਾਹਿਬ ਦੇ ਬਾਹਰ ਗਲ 'ਚ ਤਖ਼ਤੀ ਪਾ ਸੇਵਾ 'ਤੇ ਬੈਠੇ ਸੁਖਬੀਰ ਬਾਦਲ

Trending news