Punjab Breaking News Live Updates: ਪੰਜਾਬ ਦੀਆਂ ਹੁਣ ਤੱਕ ਦੀਆਂ ਵੱਡੀਆਂ ਖ਼ਬਰਾਂ, ਦੇਖੋ ਇੱਥੇ ਇੱਕ ਲਿੰਕ ਵਿੱਚ
Advertisement
Article Detail0/zeephh/zeephh2359298

Punjab Breaking News Live Updates: ਪੰਜਾਬ ਦੀਆਂ ਹੁਣ ਤੱਕ ਦੀਆਂ ਵੱਡੀਆਂ ਖ਼ਬਰਾਂ, ਦੇਖੋ ਇੱਥੇ ਇੱਕ ਲਿੰਕ ਵਿੱਚ

Punjab Breaking News Live Updates: ਪੰਜਾਬ ਦੀ ਸਿਆਸਤ, ਅਪਰਾਧ ਤੇ ਹੋਰ ਅਹਿਮ ਖਬਰਾਂ ਦੀ ਹਰ ਅਪਡੇਟਸ ਲਈ ਜ਼ੀ ਪੰਜਾਬ ਹਰਿਆਣਾ ਹਿਮਾਚਲ ਦੇ ਡਿਜੀਟਲ ਪਲੇਟਫਾਰਮ ਨਾਲ ਜੁੜੇ ਰਹੋ।  

 

Punjab Breaking News Live Updates: ਪੰਜਾਬ ਦੀਆਂ ਹੁਣ ਤੱਕ ਦੀਆਂ ਵੱਡੀਆਂ ਖ਼ਬਰਾਂ, ਦੇਖੋ ਇੱਥੇ ਇੱਕ ਲਿੰਕ ਵਿੱਚ
LIVE Blog

Punjab Breaking News Live Updates: ਪੰਜਾਬ, ਹਰਿਆਣਾ ਅਤੇ ਹਿਮਾਚਲ ਪ੍ਰਦੇਸ਼ ਦੀ ਰਾਜਨੀਤੀ, ਖੇਡਾਂ, ਅਪਰਾਧ ਅਤੇ ਮਨੋਰੰਜਨ ਜਗਤ ਨਾਲ ਜੁੜੀਆਂ ਹਰ ਖ਼ਬਰਾਂ ਬਾਰੇ ਜਾਣਨ ਲਈ ਜ਼ੀ ਪੰਜਾਬ ਹਰਿਆਣਾ ਹਿਮਾਚਲ ਦੇ ਡਿਜ਼ੀਟਲ ਪਲੇਟਫਾਰਮ ਨਾਲ ਜੁੜੇ ਰਹੋ। ਇੱਥੇ ਤੁਹਾਨੂੰ ਦਿਨ ਭਰ ਵਿੱਚ ਕੀ-ਕੀ ਹੋ ਰਿਹਾ ਹੈ ਉਸ ਦੀ ਹਰ ਅਪਡੇਟਸ ਮਿਲੇਗੀ।

#ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਕੇਂਦਰੀ ਬਜਟ ਤੋਂ ਬਾਅਦ ਉਦਯੋਗ ਦੇ ਨੇਤਾਵਾਂ ਨੂੰ ਸੰਬੋਧਨ ਕਰਨਗੇ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਦੁਪਹਿਰ ਬਾਅਦ ਦਿੱਲੀ ਦੇ ਵਿਗਿਆਨ ਭਵਨ ਵਿਖੇ ਜਰਨੀ ਟੂਵਰਡ ਵਿਕਸ਼ਿਤ ਭਾਰਤ: ਏ ਪੋਸਟ ਕੇਂਦਰੀ ਬਜਟ 2024-25 ਕਾਨਫਰੰਸ ਦੇ ਉਦਘਾਟਨੀ ਸੈਸ਼ਨ ਨੂੰ ਸੰਬੋਧਨ ਕਰਨਗੇ। ਕਨਫੈਡਰੇਸ਼ਨ ਆਫ ਇੰਡੀਅਨ ਇੰਡਸਟਰੀ (ਸੀ.ਆਈ.ਆਈ.) ਦੁਆਰਾ ਆਯੋਜਿਤ ਕੀਤਾ ਜਾ ਰਿਹਾ ਹੈ ਅਤੇ ਇਸਦਾ ਉਦੇਸ਼ ਵਿਕਾਸ ਲਈ ਸਰਕਾਰ ਦੇ ਵਿਸ਼ਾਲ ਦ੍ਰਿਸ਼ਟੀਕੋਣ ਅਤੇ ਇਸ ਕੋਸ਼ਿਸ਼ ਵਿੱਚ ਉਦਯੋਗ ਦੀ ਭੂਮਿਕਾ ਦੀ ਰੂਪਰੇਖਾ ਪੇਸ਼ ਕਰਨਾ ਹੈ। ਪ੍ਰਧਾਨ ਮੰਤਰੀ ਦਫ਼ਤਰ ਦੇ ਇੱਕ ਬਿਆਨ ਦੇ ਅਨੁਸਾਰ, ਉਦਯੋਗ, ਸਰਕਾਰ ਦੇ 1000 ਤੋਂ ਵੱਧ ਭਾਗੀਦਾਰ , ਕੂਟਨੀਤਕ ਭਾਈਚਾਰਾ ਅਤੇ ਥਿੰਕ ਟੈਂਕ ਆਪਸ ਵਿੱਚ ਕਾਨਫਰੰਸ ਵਿੱਚ ਸ਼ਾਮਲ ਹੋਣਗੇ ਜਦੋਂ ਕਿ ਬਹੁਤ ਸਾਰੇ ਦੇਸ਼ ਅਤੇ ਵਿਦੇਸ਼ਾਂ ਵਿੱਚ ਵੱਖ-ਵੱਖ CII ਕੇਂਦਰਾਂ ਤੋਂ ਜੁੜਨਗੇ। ਵਿਕਾਸ, ਸਮਾਜ ਦੇ ਹਰ ਵਰਗ ਨੂੰ ਲਾਭ ਪਹੁੰਚਾਉਣਾ ਅਤੇ ਇੱਕ ਵਿਕਸਤ ਭਾਰਤ ਲਈ ਰਾਹ ਪੱਧਰਾ ਕਰਨਾ

Punjab Breaking News Live Updates

 

30 July 2024
14:22 PM

ਸੁਪਰੀਮ ਕੋਰਟ ਨੇ ਵਨ ਰੈਂਕ ਵਨ ਪੈਨਸ਼ਨ ਨੂੰ ਲੈ ਕੇ ਕੇਂਦਰ ਨੂੰ ਲਗਾਈ ਫਟਕਾਰ
ਸੁਪਰੀਮ ਕੋਰਟ ਨੇ ਵਨ ਰੈਂਕ ਵਨ ਪੈਨਸ਼ਨ ਨਾਲ ਸਬੰਧਤ ਭੁਗਤਾਨ ਵਿੱਚ ਦੇਰੀ ਲਈ ਕੇਂਦਰ ਸਰਕਾਰ ਨੂੰ ਫਟਕਾਰ ਲਗਾਈ ਹੈ। ਅਦਾਲਤ ਨੇ ਰੱਖਿਆ ਮੰਤਰਾਲੇ ਨੂੰ ਆਰਮਡ ਫੋਰਸਿਜ਼ ਵੈਲਫੇਅਰ ਫੰਡ ਵਿੱਚ 5 ਲੱਖ ਰੁਪਏ ਦਾ ਜੁਰਮਾਨਾ ਜਮ੍ਹਾ ਕਰਨ ਲਈ ਕਿਹਾ ਹੈ। ਅਦਾਲਤ ਨੇ ਸਰਕਾਰ ਨੂੰ ਇਸ ਸਬੰਧੀ ਫੈਸਲਾ ਲੈਣ ਲਈ 14 ਨਵੰਬਰ ਦੀ ਸਮਾਂ ਸੀਮਾ ਤੈਅ ਕੀਤੀ ਹੈ। ਇਹ ਮਾਮਲਾ ਫੌਜ ਵਿੱਚ ਕੈਪਟਨ ਰੈਂਕ ਦੇ ਅਧਿਕਾਰੀਆਂ ਨੂੰ ਵਨ ਰੈਂਕ-ਵਨ ਪੈਨਸ਼ਨ (ਓਆਰਓਪੀ) ਦੀ ਪੈਨਸ਼ਨ ਦੀ ਅਦਾਇਗੀ ਨਾਲ ਸਬੰਧਤ ਹੈ। ਅੱਜ ਸੁਣਵਾਈ ਦੌਰਾਨ ਵਧੀਕ ਸਾਲਿਸਟਰ ਜਨਰਲ ਐਸ਼ਵਰਿਆ ਭਾਟੀ ਨੇ ਕਿਹਾ ਕਿ ਸਰਕਾਰ ਇਸ 'ਤੇ ਕੰਮ ਕਰ ਰਹੀ ਹੈ, ਪਰ ਅਜੇ ਤੱਕ ਕੋਈ ਫੈਸਲਾ ਨਹੀਂ ਲਿਆ ਗਿਆ ਹੈ। ਭਾਟੀ ਨੇ ਮਸਲੇ ਦੇ ਹੱਲ ਲਈ ਤਿੰਨ ਮਹੀਨਿਆਂ ਦਾ ਹੋਰ ਸਮਾਂ ਮੰਗਿਆ ਹੈ। ਇਸ 'ਤੇ ਨਰਾਜ਼ਗੀ ਜ਼ਾਹਰ ਕਰਦਿਆਂ ਅਦਾਲਤ ਨੇ ਕਿਹਾ ਕਿ ਸਰਕਾਰ ਦਾ ਇਹ ਰਵੱਈਆ ਫੌਜ ਦੇ ਜਵਾਨਾਂ ਨੂੰ ਰਾਹਤ ਦੇਣ ਵਾਲਾ ਨਹੀਂ ਹੈ। ਅਦਾਲਤ ਨੇ ਸਰਕਾਰ ਨੂੰ 14 ਨਵੰਬਰ ਤੱਕ ਦਾ ਸਮਾਂ ਦਿੱਤਾ ਅਤੇ ਸਰਕਾਰ ਨੂੰ 5 ਲੱਖ ਰੁਪਏ ਜੁਰਮਾਨਾ ਜਮ੍ਹਾ ਕਰਵਾਉਣ ਲਈ ਕਿਹਾ।

12:45 PM

ਪੰਜਾਬ ਵਿੱਚ ਪੰਚਾਇਤੀ ਚੋਣਾਂ ਦੀ ਤਿਆਰੀ
ਰਾਜ ਚੋਣ ਕਮਿਸ਼ਨ ਨੇ ਪੰਚਾਇਤ ਵਿਭਾਗ ਨੂੰ ਜਾਰੀ ਕੀਤੇ ਹੁਕਮ, ਪੰਚ-ਸਰਪੰਚਾਂ ਦੀਆਂ ਅਸਾਮੀਆਂ ਰਾਖਵੀਆਂ ਕਰਨ ਲਈ ਲਿਖਿਆ ਪੱਤਰ

12:45 PM

ਪੰਜਾਬ ਵਿੱਚ ਪੰਚਾਇਤੀ ਚੋਣਾਂ ਦੀ ਤਿਆਰੀ
ਰਾਜ ਚੋਣ ਕਮਿਸ਼ਨ ਨੇ ਪੰਚਾਇਤ ਵਿਭਾਗ ਨੂੰ ਜਾਰੀ ਕੀਤੇ ਹੁਕਮ, ਪੰਚ-ਸਰਪੰਚਾਂ ਦੀਆਂ ਅਸਾਮੀਆਂ ਰਾਖਵੀਆਂ ਕਰਨ ਲਈ ਲਿਖਿਆ ਪੱਤਰ

11:25 AM

ਬਿਕਰਮਜੀਤ ਸਿੰਘ ਮਜੀਠੀਆ ਅੱਜ ਐਸਆਈਟੀ ਦੇ ਸਾਹਮਣੇ ਨਹੀਂ ਹੋਣਗੇ ਪੇਸ਼ 

ਐਸਆਈਟੀ ਨੂੰ ਚਿੱਠੀ ਲਿਖ ਕੇ ਕਿਹਾ ਮੈਨੂੰ ਬਾਰ-ਬਾਰ ਤੁਸੀਂ ਅਦਾਲਤ ਜਾਣ ਤੋਂ ਰੋਕਣ ਦੀ ਕੋਸ਼ਿਸ਼ ਕਰ ਰਹੇ ਹੋ 

ਚੰਡੀਗੜ੍ਹ ਦੇ ਇੱਕ ਕੇਸ ਵਿੱਚ ਅੱਜ ਚੰਡੀਗੜ੍ਹ ਅਦਾਲਤ ਵਿੱਚ ਹੋਣਾ ਹੈ ਪੇਸ਼ 

ਚੰਡੀਗੜ੍ਹ ਦੇ ਮਾਨਯੋਗ ਜੱਜ ਸਾਹਿਬਾਨ ਦੇ ਵੱਲੋਂ ਅੱਜ ਅਦਾਲਤ ਵਿੱਚ ਪੇਸ਼ ਹੋਣ ਦੇ ਦਿੱਤੇ ਗਏ ਨੇ ਹੁਕਮ 

ਮੇਰੇ ਤੇ ਚੱਲ ਰਹੇ ਸਾਰੇ ਕੇਸਾਂ ਬਾਰੇ ਐਸਆਈਟੀ ਨੂੰ ਹੈ ਜਾਣਕਾਰੀ

10:22 AM

ਭਾਰਤ ਪਾਕਿਸਤਾਨ ਸਰਹੱਦ ਤੋਂ ਸ਼ੱਕੀ ਵਿਅਕਤੀ ਕਾਬੂ, ਬੀਐਸਐਫ ਦੇ ਜਵਾਨਾ ਨੇ ਸ਼ੱਕੀ ਵਿਅਕਤੀ ਨੂੰ ਅਜਨਾਲਾ ਪੁਲਿਸ ਕੀਤਾ ਹਵਾਲੇ

ਭਾਰਤ ਪਾਕਿਸਤਾਨ ਸਰਹੱਦ ਨਜ਼ਦੀਕ ਘੁੰਮ ਰਹੇ ਇੱਕ ਸ਼ੱਕੀ ਵਿਅਕਤੀ ਨੂੰ ਸਰਹੱਦ ਤੈਨਾਤ ਬੀ ਐਸ ਐਫ ਦੀ 183 ਬਟਾਲੀਅਨ ਦੇ ਜਵਾਨਾਂ ਵੱਲੋਂ ਬੀ ਓ ਪੀ ਭੈਣੀਆਂ ਤੋਂ ਕਾਬੂ ਕੀਤਾ ਹੈ, ਜਿਸ ਕੋਲੋਂ ਬਿਨਾਂ ਸਿਮ ਦੇ ਇਕ ਮੋਬਾਈਲ ਫੋਨ ਮਿਲਿਆ ਹੈ, ਜਿਸ ਤੋਂ ਬਾਅਦ ਬੀ ਐਸ ਐਫ ਵੱਲੋਂ ਉਸ ਸ਼ੱਕੀ ਵਿਅਕਤੀ ਦੀ ਗਹਿਰਾਈ ਨਾਲ ਪੁੱਛਗਿਸ਼ ਕਰਨ ਤੋਂ ਬਾਅਦ ਉਸ ਨੂੰ ਥਾਣਾ ਅਜਨਾਲਾ ਦੀ ਪੁਲਿਸ ਦੇ ਹਵਾਲੇ ਕੀਤਾ ਹੈ

ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਥਾਣਾ ਅਜਨਾਲਾ ਦੇ ਮੁਖੀ ਸਬ ਇੰਸਪੈਕਟਰ ਲਖਵਿੰਦਰ ਸਿੰਘ ਨੇ ਦੱਸਿਆ ਕਿ ਬੀਐਸਐਫ ਜਵਾਨਾ ਵੱਲੋਂ ਉਹਨਾਂ ਨੂੰ ਇੱਕ ਸ਼ੱਕੀ ਵਿਅਕਤੀ ਹਵਾਲੇ ਕੀਤਾ ਗਿਆ ਹੈ ਜਿਸ ਦੀ ਫਿਲਹਾਲ ਕੋਈ ਪਹਿਚਾਣ ਨਹੀਂ ਹੋ ਪਾਈ. ਉਹਨਾਂ ਦੱਸਿਆ ਕਿ ਬੀਐਸਐਫ ਜਵਾਨਾ ਮੁਤਾਬਕ ਉਸ ਸ਼ੱਕੀ ਵਿਅਕਤੀ ਕੋਲ ਬਿਨਾਂ ਸਿਮ ਇੱਕ ਵਿਅਰਥ ਮੋਬਾਈਲ ਮਿਲਿਆ ਹੈ ਇਸ ਤੋਂ ਇਲਾਵਾ ਕੋਈ ਵੀ ਹੋਰ ਸ਼ੱਕੀ ਵਸਤੂ ਨਹੀਂ ਮਿਲੀ ਉਹਨਾਂ ਦੱਸਿਆ ਕਿ ਉਹਨਾਂ ਵੱਲੋਂ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ ਅਤੇ ਜਲਦ ਹੀ ਸ਼ੱਕੀ ਵਿਅਕਤੀ ਦੀ ਪਹਿਚਾਣ ਕਰ ਦਿੱਤੀ ਜਾਏਗੀ.

10:04 AM

ਪੀ ਪੀ ਸੀ ਬੀ ਵੱਲੋਂ ਲੁਧਿਆਣਾ ਵਿੱਚ ਰੰਗਾਈ ਯੂਨਿਟਾਂ ਤੇ ਲਗਾਤਾਰ ਕਾਰਵਾਈ ਕੀਤੀ ਜਾ ਰਹੀ ਹੈ। ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਨੇ ਸੁਮਿਤ ਨਿਟਫੈਬ ਨਾਂ ਦੀ ਡਾਇੰਗ ਯੂਨਿਟ 'ਤੇ 6.42 ਕਰੋੜ ਰੁਪਏ ਦਾ ਜੁਰਮਾਨਾ ਲਗਾਇਆ ਹੈ। ਆਪਰੇਟਰਾਂ ਨੂੰ ਇਹ ਜੁਰਮਾਨਾ 15 ਦਿਨਾਂ ਦੇ ਅੰਦਰ ਜਮ੍ਹਾ ਕਰਵਾਉਣਾ ਹੋਵੇਗਾ। ਪੀ ਪੀ ਸੀ ਬੀ ਦੀ ਇਸ ਕਾਰਵਾਈ ਤੋਂ ਬਾਅਦ ਰੰਗਾਈ ਉਦਯੋਗ ਦੇ ਸੰਚਾਲਕਾਂ ਵਿੱਚ ਹੜਕੰਪ ਮੱਚ ਗਿਆ ਹੈ।

 

09:52 AM

ਕਾਸੂ ਬੇਗੂ ਸਟੇਸ਼ਨ ਤੇ ਜੰਮੂ ਤਵੀ ਰੇਲ ਰੋਕੀ ਗਈ। ਬੰਬ ਹੋਣ ਅਫਵਾਹ ਦੇ ਕਾਰਨ ਅਚਾਨਕ ਚੈਕਿੰਗ ਹੋਈ ਤੇਜ, ਮੌਕੇ ਤੇ ਐਂਬੂਲੈਂਸ ਅਤੇ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਹਾਜ਼ਰ, ਚੈਕਿੰਗ ਦਸਤਿਆਂ ਨੇ ਵੀ ਅਚਾਨਕ ਫੜੀ ਤੇਜੀ

09:52 AM

ਖੰਨਾ 'ਚ ਨੈਸ਼ਨਲ ਹਾਈਵੇ ਉਪਰ ਲੁਟੇਰਿਆਂ ਦਾ ਕਹਿਰ। ਬੀ ਐਸ ਐਨ ਐਲ ਦੇ ਮੁਲਾਜ਼ਮਾਂ ਨੂੰ ਅੱਧੀ ਰਾਤ ਨੂੰ ਘੇਰ ਕੇ ਕੁੱਟਿਆ। ਮੋਬਾਈਲ ਖੋਹਿਆ। ਗੱਡੀ ਖੋਹਣ ਦੀ ਵੀ ਕੋਸ਼ਿਸ਼। ਮੌਕੇ ਤੇ ਫੜਿਆ ਗਿਆ ਇੱਕ ਲੁਟੇਰਾ। ਬਾਕੀ ਫ਼ਰਾਰ। ਇੱਕ ਦਿਨ ਪਹਿਲਾਂ ਇਸੇ ਥਾਂ ਉਪਰ ਨੌਜਵਾਨ ਦੇ ਸਿਰ ਚ ਲੋਹੇ ਦੀ ਰਾਡ ਮਾਰ ਕੇ ਸਕੂਟਰੀ ਖੋਹੀ ਸੀ।

09:51 AM

ਜਗਦੀਸ਼ ਸਿੰਘ ਭੋਲਾ ਬਹੂ ਕਰੋੜੀ ਡਰੱਗ ਮਾਮਲੇ ਵਿੱਚ ਅੱਜ ਵਿਸ਼ੇਸ਼ ਸੀਬੀਆਈ ਅਦਾਲਤ ਵੱਲੋਂ ਮਣੀ ਲਾਂਡਰਿੰਗ ਦੇ ਕੇਸ ਵਿੱਚ ਸੁਣਾਇਆ ਜਾ ਸਕਦਾ ਹੈ ਫੈਸਲਾl

09:29 AM

ਨਗਰ ਕੌਂਸਲ ਨਵਾਂ ਗਾਉ ਵੱਲੋਂ ਸਫਾਈ ਲਈ ਖੋਦਿਆ ਗਿਆ ਖੱਡਾ,  ਜਿਸ ਵਿੱਚ ਮਹਿਲਾ ਐਕਟੀਵਾ ਸਮੇਤ ਜਾ ਡਿੱਗੀ

ਨਗਰ ਕੌਂਸਲ ਨਵਾਂ ਗਾਂ ਦੀ ਵੱਡੀ ਲਾਪਰਵਾਹੀ ਸਾਹਮਣੇ ਆਈ ਹੈ।ਦਰਅਸਲ ਬਰਸਾਤ ਦੇ ਮੌਸਮ ਵਿੱਚ ਖੱਡਾ ਪੱਟ ਕੇ ਖੁੱਲਾ ਛੱਡਿਆ। ਇਸ ਦੌਰਾਨ ਆਉਣ ਜਾਣ ਵਾਲਿਆਂ ਨੂੰ ਭਾਰੀ ਦਿੱਕਤ ਹੋ ਰਹੀ ਹੈ l  ਬਰਸਾਤੀ ਪਾਣੀ ਸੜਕ ਤੇ ਇਕੱਠਾ ਹੋਣ ਕਾਰਨ ਇੱਕ ਮਹਿਲਾ ਨੂੰ ਖੱਡਾ ਨਹੀਂ ਦਿਖਿਆ ਅਤੇ ਐਕਟੀਵਾ ਸਮੇਤ ਜਾ ਡਿੱਗੀ। ਖੱਡੇ ਦੇ ਵਿੱਚ ਸ਼ਹਿਰ ਵਾਸੀਆਂ ਨੇ ਵਿੱਚ ਬਚਾਵ ਕਰਦੇ ਹੋਏ ਮਹਿਲਾ ਨੂੰ ਖੱਡੇ ਚੋਂ ਬਾਹਰ ਕੱਢਿਆ l

09:29 AM

ਵਾਇਨਾਡ ਜ਼ਮੀਨ ਖਿਸਕਣ | WIMS ਮੈਡੀਕਲ ਕਾਲਜ ਅਨੁਸਾਰ 48 ਲੋਕ ਇਲਾਜ ਅਧੀਨ ਹਨ ਅਤੇ ਹੁਣ ਤੱਕ 4 ਲਾਸ਼ਾਂ ਇੱਥੇ ਲਿਆਂਦੀਆਂ ਜਾ ਚੁੱਕੀਆਂ ਹਨ: ਮੈਡੀਕਲ ਅਫਸਰ

ਮ੍ਰਿਤਕਾਂ ਵਿੱਚ 3 ਬੱਚੇ ਵੀ ਸ਼ਾਮਲ ਹਨ। ਬਚਾਅ ਮਿਸ਼ਨ ਜਾਰੀ ਹੋਣ ਕਾਰਨ ਮਰਨ ਵਾਲਿਆਂ ਦੀ ਗਿਣਤੀ ਵਧ ਸਕਦੀ ਹੈ। 100 ਤੋਂ ਵੱਧ ਲੋਕ ਚੂਰਲਮਲਾ ਸਥਿਤ ਰਿਜ਼ੋਰਟ ਵਿੱਚ ਫਸੇ ਹੋਏ ਹਨ, ਇਸ ਲਈ ਬਚਾਅ ਮਿਸ਼ਨ ਜ਼ਿਆਦਾਤਰ ਸਥਾਨਾਂ 'ਤੇ ਚੱਲ ਰਹੇ ਹਨ।

09:27 AM

ਨਰਿੰਦਰ ਮੋਦੀ ਦਾ ਟਵੀਟ
ਵਾਇਨਾਡ ਦੇ ਕੁਝ ਹਿੱਸਿਆਂ 'ਚ ਜ਼ਮੀਨ ਖਿਸਕਣ ਕਾਰਨ ਪ੍ਰੇਸ਼ਾਨ ਹਨ। ਮੇਰੇ ਵਿਚਾਰ ਉਨ੍ਹਾਂ ਸਾਰੇ ਲੋਕਾਂ ਦੇ ਨਾਲ ਹਨ ਜਿਨ੍ਹਾਂ ਨੇ ਆਪਣੇ ਅਜ਼ੀਜ਼ਾਂ ਨੂੰ ਗੁਆ ਦਿੱਤਾ ਹੈ ਅਤੇ ਜ਼ਖਮੀਆਂ ਦੇ ਨਾਲ ਪ੍ਰਾਰਥਨਾਵਾਂ। ਫਿਲਹਾਲ ਸਾਰੇ ਪ੍ਰਭਾਵਿਤ ਲੋਕਾਂ ਦੀ ਮਦਦ ਲਈ ਬਚਾਅ ਕਾਰਜ ਚੱਲ ਰਹੇ ਹਨ। ਕੇਰਲ ਦੇ ਮੁੱਖ ਮੰਤਰੀ ਸ਼੍ਰੀ ਪਿਨਾਰਾਈ ਵਿਜਯਨ ਨਾਲ ਗੱਲ ਕੀਤੀ ਅਤੇ ਉੱਥੇ ਮੌਜੂਦਾ ਸਥਿਤੀ ਦੇ ਮੱਦੇਨਜ਼ਰ ਕੇਂਦਰ ਵੱਲੋਂ ਹਰ ਸੰਭਵ ਮਦਦ ਦਾ ਭਰੋਸਾ ਦਿੱਤਾ।

 

ਪ੍ਰਧਾਨ ਮੰਤਰੀ ਨੇ ਵਾਇਨਾਡ ਦੇ ਕੁਝ ਹਿੱਸਿਆਂ ਵਿੱਚ ਜ਼ਮੀਨ ਖਿਸਕਣ ਨਾਲ ਮਰਨ ਵਾਲਿਆਂ ਦੇ ਵਾਰਸਾਂ ਲਈ PMNRF ਵੱਲੋਂ 2 ਲੱਖ ਰੁਪਏ। ਜ਼ਖਮੀਆਂ ਨੂੰ 50,000 ਰੁਪਏ ਦਿੱਤੇ ਜਾਣਗੇ। 

 

08:49 AM

ਜੈ ਰਾਮ ਠਾਕੁਰ ਦਾ ਟਵੀਟ
ਭਾਰੀ ਮੀਂਹ ਕਾਰਨ ਮਣੀਕਰਨ ਘਾਟੀ ਵਿੱਚ ਦੁਕਾਨਾਂ ਅਤੇ ਪੁਲਾਂ ਦੇ ਨੁਕਸਾਨੇ ਜਾਣ ਦੀਆਂ ਖ਼ਬਰਾਂ ਸੁਣ ਕੇ ਮੈਂ ਚਿੰਤਤ ਹਾਂ।ਨਕਥਨ ਨੂੰ ਜੋੜਨ ਵਾਲੀ ਲਿੰਕ ਸੜਕ/ਪੁਲ ਟੁੱਟਣ ਕਾਰਨ ਲੋਕਾਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਪਰ ਮੰਦਭਾਗੀ ਗੱਲ ਇਹ ਹੈ ਕਿ ਕਾਂਗਰਸ ਸਰਕਾਰ ਅਤੇ ਪ੍ਰਸ਼ਾਸਨ ਦਾ ਕੋਈ ਵੀ ਨੁਮਾਇੰਦਾ ਅਜੇ ਤੱਕ ਮੌਕੇ 'ਤੇ ਨਹੀਂ ਪੁੱਜਿਆ। ਸਰਕਾਰ ਨੂੰ ਨੁਕਸਾਨ ਦੀ ਭਰਪਾਈ ਲਈ ਤੁਰੰਤ ਕਦਮ ਚੁੱਕਣ ਅਤੇ ਪ੍ਰਭਾਵਿਤ ਪਰਿਵਾਰਾਂ ਨੂੰ ਜਲਦੀ ਤੋਂ ਜਲਦੀ ਰਾਹਤ ਦੇਣ ਦੀ ਲੋੜ ਹੈ।

08:39 AM
ਅੱਜ ਦੁਪਹਿਰ 3:30 ਮਿੰਟ ਤੇ ਚੰਡੀਗੜ੍ਹ ਪਹੁੰਚਣਗੇ ਪੰਜਾਬ ਦੇ ਨਵੇਂ ਗਵਰਨਰ ਗੁਲਾਬ ਚੰਦ ਕਟਾਰੀਆ
08:39 AM
SIT ਵੱਲੋਂ ਬਿਕਰਮ ਮਜੀਠੀਆ ਨੂੰ ਅੱਜ ਪੇਸ਼ ਹੋਣ ਦੇ ਹੁਕਮ
08:31 AM

ਕਾਂਗਰਸ ਦੇ ਸੰਸਦ ਮੈਂਬਰ ਮਨੀਸ਼ ਤਿਵਾੜੀ ਨੇ ਲੋਕ ਸਭਾ 'ਚ 'ਸਰਹੱਦ ਦੀ ਸਥਿਤੀ ਅਤੇ ਚੀਨ ਨਾਲ ਵੱਡੇ ਵਪਾਰਕ ਘਾਟੇ 'ਤੇ ਚਰਚਾ ਕਰਨ ਲਈ' ਮੁਲਤਵੀ ਪ੍ਰਸਤਾਵ ਦਾ ਨੋਟਿਸ ਦਿੱਤਾ।

08:16 AM

ਖੰਨਾ ਚ ਪੋਤੇ ਦੇ ਕਤਲ ਦਾ ਇਨਸਾਫ਼ ਲੈਣ ਲਈ ਦੇਰ ਰਾਤ ਤੱਕ ਬਜੁਰਗ ਦਾਦੀ ਆਪਣੇ ਪਰਿਵਾਰ ਵਾਲਿਆਂ ਸੰਗ ਐਸਐਸਪੀ ਦਫ਼ਤਰ ਬਾਹਰ ਧਰਨਾ ਲਗਾ ਕੇ ਬੈਠੀ ਰਹੀ। ਰਾਤ 10 ਵਜੇ ਦੇ ਕਰੀਬ ਜਦੋਂ ਧਰਨਾਕਾਰੀਆਂ ਨੇ ਇੱਥੇ ਪੱਕਾ ਮੋਰਚਾ ਲਾਉਣ ਦੀ ਤਿਆਰੀ ਕੀਤੀ ਤਾਂ ਪੁਲਿਸ ਨੂੰ ਹੱਥਾਂ ਪੈਰਾਂ ਦੀ ਪੈ ਗਈ। ਡੀਐਸਪੀ ਅਤੇ ਤਿੰਨ ਥਾਣਿਆਂ ਦੇ ਮੁਖੀ ਇੱਥੇ ਪੁੱਜੇ। ਪਿੰਡ ਦੇ ਮੋਹਤਬਰ ਬੰਦੇ ਬੁਲਾ ਕੇ ਮੁਸ਼ਕਲ ਨਾਲ ਧਰਨਾ ਹਟਾਇਆ ਅਤੇ ਪਰਿਵਾਰ ਤੋਂ ਕਾਤਲ ਨੂੰ ਫੜਨ ਲਈ ਦੋ ਦਿਨਾਂ ਦਾ ਸਮਾਂ ਮੰਗਿਆ।

08:15 AM

Punjab Weather Update: ਪੰਜਾਬ ਵਿੱਚ ਬੇਸ਼ਕ ਵੱਖ- ਵੱਖ ਥਾਵਾਂ ਉੱਤੇ ਭਾਰੀ ਮੀਂਹ ਪੈ ਰਿਹਾ ਹੈ ਪਰ ਅਜੇ ਵੀ ਹਰ ਪਾਸੇ ਹੁੰਮਸ ਭਰਿਆ ਮੌਸਮ ਹੈ। ਕਿਹਾ ਜਾ ਰਿਹਾ ਹੈ ਕਿ ਬਾਰਿਸ਼ ਨਾਲ ਗਰਮੀ ਤੋਂ ਰਾਹਤ ਮਿਲੀ ਹੈ ਅਤੇ ਇਸ ਦੇ ਨਾਲ ਹੀ ਤਾਪਮਾਨ ਵਿੱਚ ਵੀ ਗਿਰਾਵਟ ਦਰਜ ਕੀਤੀ ਗਈ ਹੈ। ਪੰਜਾਬ ਵਿੱਚ ਸੋਮਵਾਰ ਨੂੰ ਮੌਸਮ ਬਦਲਣ ਕਾਰਨ ਤਾਪਮਾਨ ਵਿੱਚ ਮਾਮੂਲੀ ਗਿਰਾਵਟ ਦੇਖਣ ਨੂੰ ਮਿਲੀ ਹੈ।   ਮੌਸਮ ਵਿਭਾਗ ਅਨੁਸਾਰ ਪੰਜਾਬ ਵਿੱਚ ਅੱਜ ਅਤੇ ਅਗਲੇ 3 ਦਿਨਾਂ ਤੱਕ ਮੀਂਹ ਨੂੰ ਲੈ ਕੇ ਅਲਰਟ ਰਹੇਗਾ। ਅੰਦਾਜ਼ਾ ਹੈ ਕਿ ਇਨ੍ਹਾਂ ਚਾਰ ਦਿਨਾਂ 'ਚ ਚੰਗੀ ਬਾਰਿਸ਼ ਹੋ ਸਕਦੀ ਹੈ।

 

06:50 AM

ਚੰਡੀਗੜ੍ਹ ਦੀ ਇੱਕ ਅਦਾਲਤ ਨੇ ਅੱਜ ਹਰਿਆਣਾ ਦੇ ਸਾਬਕਾ ਮੰਤਰੀ ਅਤੇ ਭਾਜਪਾ ਆਗੂ ਸੰਦੀਪ ਸਿੰਘ ਖ਼ਿਲਾਫ਼ ਇੱਕ ਜੂਨੀਅਰ ਮਹਿਲਾ ਕੋਚ ਦੀ ਸ਼ਿਕਾਇਤ ’ਤੇ ਦਰਜ ਕੀਤੇ ਕਥਿਤ ਜਿਨਸੀ ਸ਼ੋਸ਼ਣ ਦੇ ਕੇਸ ਵਿੱਚ ਦੋਸ਼ ਆਇਦ ਕੀਤੇ ਹਨ। ਸੰਦੀਪ ਸਿੰਘ 'ਤੇ ਆਈਪੀਸੀ ਦੀ ਧਾਰਾ 354, 354ਏ, 354ਬੀ, 506 ਅਤੇ 509 ਦੇ ਤਹਿਤ ਦੋਸ਼ ਲਗਾਏ ਗਏ ਹਨ। ਅਦਾਲਤ ਨੇ ਉਸ ਵੱਲੋਂ ਦਾਇਰ ਡਿਸਚਾਰਜ ਅਰਜ਼ੀ ਨੂੰ ਵੀ ਰੱਦ ਕਰ ਦਿੱਤਾ। ਅਦਾਲਤ ਨੇ ਮਾਮਲੇ ਦੀ ਅਗਲੀ ਸੁਣਵਾਈ 17 ਅਗਸਤ ਤੈਅ ਕੀਤੀ ਹੈ।

06:40 AM

#ਦਿੱਲੀ: ਜੇਲ 'ਚ ਬੰਦ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਸਿਹਤ ਨੂੰ ਲੈ ਕੇ ਭਾਰਤ ਬਲਾਕ ਅੱਜ ਜੰਤਰ-ਮੰਤਰ 'ਤੇ ਪ੍ਰਦਰਸ਼ਨ ਕਰੇਗਾ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅੱਜ ਜੰਤਰ-ਮੰਤਰ 'ਤੇ ਹੋਣ ਵਾਲੇ ਧਰਨੇ 'ਚ ਸ਼ਾਮਲ ਹੋਣਗੇ।

06:40 AM

#ਦਿੱਲੀ: ਨਿਰਮਲਾ ਸੀਤਾਰਮਨ ਅੱਜ ਦੁਪਹਿਰ 3.30 ਵਜੇ ਲੋਕ ਸਭਾ ਵਿੱਚ ਬਜਟ 'ਤੇ ਜਵਾਬ ਦੇਵੇਗੀ।

06:39 AM

ਪੰਜਾਬ ਦੇ ਗਵਰਨਰ ਬਨਵਾਰੀ ਲਾਲ ਪੁਰੋਹਿਤ ਦੀ ਅੱਜ ਫੇਅਰਵੈਲ ਪਾਰਟੀ ਹੈ।ਪੰਜਾਬ ਦੇ ਮੁੱਖ ਮੰਤਰੀ ਦਿੱਲੀ ਹੋਣ ਕਾਰਨ ਸ਼ਾਮਿਲ ਨਹੀਂ ਹੋਣਗੇ। ਹਰਪਾਲ ਚੀਮਾ ਅਤੇ ਅਮਨ ਅਰੋੜਾ ਅੱਜ ਦੀ ਇਸ ਪਾਰਟੀ ਵਿੱਚ ਸ਼ਾਮਿਲ ਹੋਣਗੇ।  ਦੁਪਹਿਰ 12 ਵਜੇ ਦੇ ਕਰੀਬ ਪੰਜਾਬ ਰਾਜ ਭਵਨ ਵਿਖੇ ਸਮਾਗਮ ਹੋਵੇਗਾ। 

Trending news