Kulhad Pizza Couple: ਦੋ ਮਹੀਨੇ ਪਹਿਲਾਂ ਕੁੱਲੜ ਪੀਜਾ ਕਪਲ 'ਤੇ ਹਮਲਾ ਹੋਇਆ ਸੀ। ਅਣਪਛਾਤੇ ਹਮਲਾਵਰਾਂ ਨੇ ਇਸ ਜੋੜੇ ਦੀ ਕਾਰ 'ਤੇ ਪੱਥਰ ਮਾਰ ਕੇ ਹਮਲਾ ਕੀਤਾ ਸੀ। ਸਹਿਜ ਅਰੋੜਾ ਨੇ ਆਪਣੇ ਫੇਸਬੁੱਕ ਅਕਾਊਂਟ ਤੇ ਇਸ ਘਟਨਾ ਨੂੰ ਸਾਂਝਾ ਵੀ ਕੀਤਾ ਸੀ।
Trending Photos
Kulhad Pizza Couple: ਜਲੰਧਰ ਸ਼ਹਿਰ ਦਾ ਚਰਚਿਤ/ਮਸ਼ਹੂਰ ਕੁੱਲੜ ਪੀਜਾ ਕਪਲ ਇੱਕ ਵਾਰ ਮੁੜ ਤੋਂ ਸੁਰਖੀਆਂ ਵਿੱਚ ਹੈ। ਦੇਰ ਰਾਤ ਕੁਝ ਨੌਜਵਾਨਾਂ ਨੇ ਉਨ੍ਹਾਂ ਦੇ ਘਰ ਦੇ ਬਾਹਰ ਗਾਲੀ-ਗਲੋਚ ਕਰਕੇ ਪਤੀ-ਪਤਨੀ ਨੂੰ ਸੰਬੋਧਨ ਕੀਤਾ। ਜਿਸ ਤੋਂ ਬਾਅਦ ਸਹਿਜ ਅਰੋੜਾ ਨੇ ਤੁਰੰਤ ਇਲਾਕਾ ਨਿਵਾਸੀਆਂ ਨੂੰ ਇਕੱਠਾ ਕਰ ਕੇ ਹੰਗਾਮਾ ਕਰ ਦਿੱਤਾ। ਜੋੜੇ ਦਾ ਦੋਸ਼ ਹੈ ਕਿ ਜਦੋਂ ਉਹ ਆਪਣੇ ਕਮਰੇ ਵਿੱਚ ਬੈਠੇ ਸਨ ਤਾਂ ਉਨ੍ਹਾਂ 'ਤੇ ਕੁੱਝ ਨੌਜਵਾਨਾਂ ਨੇ ਭੱਦੀ ਟਿੱਪਣੀਆਂ ਕੀਤੀਆਂ ਗਈਆਂ।
ਮੀਡੀਆ ਨਾਲ ਗੱਲਬਾਤ ਕਰਦਿਆਂ ਸਹਿਜ ਅਰੋੜਾ ਨੇ ਕਿਹਾ ਹੈ ਕਿ ਨੌਜਵਾਨਾਂ ਵੱਲੋਂ ਗਲਤ ਸ਼ਬਦਾਂ ਦਾ ਇਸਤੇਮਾਲ ਕੀਤਾ ਗਿਆ ਹੈ ਅਤੇ ਜਦੋਂ ਉਸਨੇ ਉਹਨਾਂ ਨੂੰ ਅਜਿਹਾ ਕਰਨ ਤੋਂ ਰੋਕਿਆ ਤਾਂ ਨੌਜਵਾਨਾਂ ਨੇ ਉਸਦੇ ਨਾਲ ਧੱਕਾ ਮੁੱਕੀ ਵੀ ਕੀਤੀ ਹੈ। ਜਾਣਕਾਰੀ ਦਿੰਦਿਆਂ ਸਹਿਜ ਨੇ ਕਿਹਾ ਹੈ ਕਿ ਜਿਨ੍ਹਾਂ ਨੌਜਵਾਨਾਂ ਵੱਲੋਂ ਅਜਿਹਾ ਕੀਤਾ ਗਿਆ ਹੈ ਮੈਂ ਉਹਨਾਂ ਨੂੰ ਨਹੀਂ ਜਾਣਦਾ ਅਤੇ ਨਾ ਹੀ ਉਨ੍ਹਾਂ ਨੌਜਵਾਨਾਂ ਨੂੰ ਪਹਿਲਾਂ ਕਦੇ ਵੇਖਿਆ ਹੈ।
ਦੂਜੇ ਪਾਸੇ ਗੁਆਂਢੀ ਦਾ ਕਹਿਣਾ ਹੈ ਕਿ ਇੱਕ ਨੌਜਵਾਨ ਆਪਣੇ ਕਿਸੇ ਦੋਸਤ ਨੂੰ ਗਲੀ ਵਿੱਚ ਛੱਡਣ ਆਇਆ ਸੀ। ਸਹਿਜ ਵੱਲੋਂ ਕਿਹਾ ਗਿਆ ਕਿ ਉਸ ਨੌਜਵਾਨ ਨੇ ਟਿੱਚਰ ਕੀਤੀ ਹੈ, ਉਸ ਤੋਂ ਬਾਅਦ ਸਹਿਜ ਨੇ ਨੌਜਵਾਨ ਨਾਲ ਧੱਕਾ ਮੁੱਕੀ ਕੀਤੀ ਗਈ। ਇਸ ਦੌਰਾਨ ਅਸੀਂ ਸਾਰੇ ਇੱਕਠੇ ਹੋ ਗਏ ਅਤੇ ਝਗੜੇ ਨੂੰ ਰੋਕਿਆ ਗਿਆ। ਇਸ ਦੌਰਾਨ ਗੁਆਂਢੀ ਇਹ ਵੀ ਕਹਿੰਦੇ ਨਜ਼ਰ ਆਏ ਜੋ ਵੀ ਹੋਇਆ ਗਲਤ ਹੋਇਆ ਹੈ।
ਦੋ ਮਹੀਨੇ ਪਹਿਲਾਂ ਵੀ ਹਮਲਾ ਹੋਇਆ ਸੀ
ਦੱਸ ਦਈਏ ਤਕਰੀਬਨ ਦੋ ਮਹੀਨੇ ਪਹਿਲਾਂ ਕੁੱਲੜ ਪੀਜਾ ਕਪਲ 'ਤੇ ਹਮਲਾ ਹੋਇਆ ਸੀ। ਅਣਪਛਾਤੇ ਹਮਲਾਵਰਾਂ ਨੇ ਇਸ ਜੋੜੇ ਦੀ ਕਾਰ 'ਤੇ ਪੱਥਰ ਮਾਰ ਕੇ ਹਮਲਾ ਕੀਤਾ ਸੀ। ਸਹਿਜ ਅਰੋੜਾ ਨੇ ਆਪਣੇ ਫੇਸਬੁੱਕ ਅਕਾਊਂਟ ਤੇ ਇਸ ਘਟਨਾ ਨੂੰ ਸਾਂਝਾ ਵੀ ਕੀਤਾ ਸੀ। ਹਾਲਾਂਕਿ ਇਸ ਮਾਮਲੇ ਤੱਕ ਇਹ ਜਾਣਕਾਰੀ ਅਜੇ ਨਹੀਂ ਮਿਲੀ ਹੈ ਕਿ ਸਹਿਜ ਅਰੋੜਾ ਵੱਲੋਂ ਇਸ ਮਾਮਲੇ ਦੇ ਵਿੱਚ ਪੁਲਿਸ ਨੂੰ ਸੂਚਿਤ ਕੀਤਾ ਗਿਆ ਹੈ ਜਾਂ ਨਹੀਂ।
ਜੋੜੇ ਦੀ ਕਥਿਤ ਅਸ਼ਲੀਲ ਵੀਡੀਓ ਵਾਇਰਲ ਹੋਈ ਸੀ
ਪਿਛਲੇ ਸਾਲ ਕੁੱਲੜ ਪੀਜਾ ਜੋੜੇ ਦੀ ਕਥਿਤ ਅਸ਼ਲੀਲ ਵੀਡੀਓ ਵਾਇਰਲ ਹੋਈ ਸੀ। ਪੁਲਿਸ ਨੇ ਇਸ ਮਾਮਲੇ ਵਿੱਚ ਇੱਕ ਲੜਕੀ ਨੂੰ ਵੀ ਗ੍ਰਿਫ਼ਤਾਰ ਕੀਤਾ ਸੀ, ਜੋ ਪਹਿਲਾਂ ਜੋੜੇ ਦੇ ਰੈਸਟੋਰੈਂਟ ਵਿੱਚ ਕੰਮ ਕਰਦੀ ਸੀ। ਇਸ ਜੋੜੇ ਦੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਉਹ ਕਾਫੀ ਵਿਵਾਦਾਂ 'ਚ ਹੈ।
ਹਾਲਾਂਕਿ ਪਹਿਲਾਂ ਸਹਿਜ ਨੇ ਕਿਹਾ ਸੀ ਕਿ ਉਕਤ ਵੀਡੀਓ ਉਨ੍ਹਾਂ ਦਾ ਨਹੀਂ ਹੈ ਪਰ ਫਿਰ ਇਕ ਪੋਡਕਾਸਟ ਦੌਰਾਨ ਸਹਿਜ ਨੇ ਮੰਨਿਆ ਕਿ ਉਕਤ ਵੀਡੀਓ ਉਨ੍ਹਾਂ ਦੀ ਹੈ ਅਤੇ ਇਹ ਉਨ੍ਹਾਂ ਦੀ ਵੱਡੀ ਗਲਤੀ ਸੀ। ਦੱਸ ਦੇਈਏ ਕਿ ਇਸ ਜੋੜੇ ਦੀ ਵੀਡੀਓ ਵਾਇਰਲ ਹੋਣ ਕਾਰਨ ਕਈ ਵਾਰ ਸ਼ਹਿਰ ਵਿੱਚ ਹੰਗਾਮਾ ਹੋਇਆ ਸੀ।