Karan Aujla news: ਪੰਜਾਬ ਦੇ ਹਾਲਾਤਾਂ 'ਤੇ ਕਰਨ ਔਜਲਾ ਨੇ ਸਾਂਝੀ ਕੀਤੀ ਭਾਵੁਕ ਪੋਸਟ, ਜਾਣੋ ਕੀ ਕਿਹਾ
Advertisement
Article Detail0/zeephh/zeephh1622324

Karan Aujla news: ਪੰਜਾਬ ਦੇ ਹਾਲਾਤਾਂ 'ਤੇ ਕਰਨ ਔਜਲਾ ਨੇ ਸਾਂਝੀ ਕੀਤੀ ਭਾਵੁਕ ਪੋਸਟ, ਜਾਣੋ ਕੀ ਕਿਹਾ

ਜ਼ਿਕਰਯੋਗ ਹੈ ਕਿ ਕਰਨ ਔਜਲਾ ਨੇ ਆਪਣੀ ਮਿਹਨਤ ਸਦਕਾ ਪੰਜਾਬੀ ਇੰਡਸਟਰੀ ਵਿੱਚ ਆਪਣੀ ਵੱਖਰੀ ਪਛਾਣ ਬਣਾਈ ਹੈ।

Karan Aujla news: ਪੰਜਾਬ ਦੇ ਹਾਲਾਤਾਂ 'ਤੇ ਕਰਨ ਔਜਲਾ ਨੇ ਸਾਂਝੀ ਕੀਤੀ ਭਾਵੁਕ ਪੋਸਟ, ਜਾਣੋ ਕੀ ਕਿਹਾ

Karan Aujla post on Punjab current situation news today: ਪੰਜਾਬ ਦੇ ਮਸ਼ਹੂਰ ਗਾਇਕ ਕਰਨ ਔਜਲਾ, ਜਿਨ੍ਹਾਂ ਨੂੰ ਉਨ੍ਹਾਂ ਦੀ ਦਮਦਾਰ ਗਾਇਕੀ ਲਈ ਜਾਣਿਆ ਜਾਂਦਾ ਹੈ, ਉਨ੍ਹਾਂ ਨੇ ਹਾਲ ਹੀ ਵਿੱਚ ਪੰਜਾਬ ਦੇ ਮੌਜੂਦਾ ਹਾਲਾਤਾਂ ਨੂੰ ਲੈ ਕੇ ਇੱਕ ਭਾਵੁਕ ਪੋਸਟ ਸਾਂਝੀ ਕੀਤੀ। ਇਸ ਪੋਸਟ ਵਿੱਚ ਕਰਨ ਔਜਲਾ ਨੇ ਸੂਬੇ ਦੀਆਂ ਮਾਵਾਂ ਬਾਰੇ ਵੱਡੀ ਗੱਲ ਕਹੀ। 

ਦੱਸਣਯੋਗ ਹੈ ਕਿ ਪੰਜਾਬੀ ਗਾਇਕ ਕਰਨ ਔਜਲਾ ਸੋਸ਼ਲ ਮੀਡੀਆ 'ਤੇ ਕਾਫ਼ੀ ਐਕਟਿਵ ਰਹਿੰਦੇ ਹਨ ਅਤੇ ਆਪਣੇ ਫੈਨਜ਼ ਨਾਲ ਰੁਬਰੂ ਹੁੰਦੇ ਰਹਿੰਦੇ ਹਨ। ਕਰਨ ਔਜਲਾ ਅਕਸਰ ਆਪਣੇ ਪ੍ਰਸ਼ੰਸਕਾਂ ਨਾਲ ਆਪਣੀ ਨਿਜੀ ਜ਼ਿੰਦਗੀ ਤੇ ਪ੍ਰੋਫੈਸ਼ਨਲ ਲਾਈਫ ਬਾਰੇ ਜਾਣਕਾਰੀ ਸਾਂਝੀ ਕਰਦੇ ਰਹਿੰਦੇ ਹਨ। 

ਹਾਲ ਹੀ ਵਿੱਚ ਕਰਨ ਔਜਲਾ ਵੱਲੋਂ ਆਪਣੀ ਇੰਸਟਾਗ੍ਰਾਮ ਸਟੋਰੀ 'ਤੇ ਇੱਕ ਭਾਵੁਕ ਪੋਸਟ ਸਾਂਝੀ ਕੀਤੀ ਗਈ। ਇਸ ਪੋਸਟ ਵਿੱਚ ਕਰਨ ਔਜਲਾ ਨੇ ਪੰਜਾਬ ਦੇ ਹਾਲਾਤਾਂ ਬਾਰੇ ਗੱਲ ਕੀਤੀ ਅਤੇ ਪੰਜਾਬ ਦੀਆਂ ਮਾਵਾਂ ਬਾਰੇ ਵੀ ਖ਼ਾਸ ਤੌਰ 'ਤੇ ਗੱਲ ਕਹੀ। 

ਉਨ੍ਹਾਂ ਲਿਖਿਆ ਕਿ "ਬਿਨਾਂ ਸੋਚੇ ਤੁਰਿਆ ਨੂੰ ਨੇੜੇ ਕੀ ਤੇ ਦੂਰ ਕੀ... ਪਹਿਲਾਂ ਦੁੱਖ ਭੁੱਲਿਆ ਨਹੀਂ, ਹੋਰ ਹੋਣਾ ਚੂਰ ਕੀ... ਉਨੂੰ ਹੀ ਪਤਾ ਹੁੰਦਾ ਜਿਹੜਾ ਹੁੰਦਾ, ਮਜ਼ਬੂਰ ਕੀ... ਪੰਜਾਬ ਤੇ ਪੰਜਾਬ ਦੀਆਂ ਮਾਵਾਂ ਦਾ ਕਸੂਰ ਕੀ?"

ਇਹ ਵੀ ਪੜ੍ਹੋ: Operation Amritpal Singh news: ਪੰਜਾਬ ਪੁਲਿਸ ਵੱਲੋਂ ਅੰਮ੍ਰਿਤਪਾਲ ਸਿੰਘ ਦੀ ਪਤਨੀ ਤੇ ਮਾਂ ਤੋਂ ਕੀਤੀ ਪੁੱਛਗਿੱਛ

ਕਰਨ ਔਜਲਾ ਵੱਲੋਂ ਜਿਵੇਂ ਹੀ ਇਹ ਪੋਸਟ ਸਾਂਝੀ ਕੀਤੀ ਗਈ ਤਾਂ ਇਹ ਪੋਸਟ ਪੜ੍ਹ ਕੇ ਪ੍ਰਸ਼ੰਸਕ ਕਾਫ਼ੀ ਭਾਵੁਕ ਹੋ ਗਏ। ਲੋਕਾਂ ਵੱਲੋਂ ਔਜਲਾ ਦੀ ਇਸ ਪੋਸਟ 'ਤੇ ਕਮੈਂਟ ਕਰਕੇ ਆਪਣੀ ਪ੍ਰਤੀਕਿਰਿਆ ਦਿੱਤੀ ਗਈ। 

ਜ਼ਿਕਰਯੋਗ ਹੈ ਕਿ ਕਰਨ ਔਜਲਾ ਨੇ ਆਪਣੀ ਮਿਹਨਤ ਸਦਕਾ ਪੰਜਾਬੀ ਇੰਡਸਟਰੀ ਵਿੱਚ ਆਪਣੀ ਵੱਖਰੀ ਪਛਾਣ ਬਣਾਈ ਹੈ। ਕਰਨ ਵੱਲੋਂ ਪੰਜਾਬੀ ਇੰਡਸਟਰੀ ਨੂੰ ਹੁਣ ਤੱਕ ਕਈ ਹਿੱਟ ਗੀਤ ਦਿੱਤੇ ਗਏ ਹਨ ਅਤੇ ਹਾਲ ਹੀ ਵਿੱਚ ਉਨ੍ਹਾਂ ਦੀ ਨਵੀਂ ਐਲਬਮ ਈਪੀ Four You ਰਿਲੀਜ਼ ਹੋਈ ਸੀ। 

ਇਹ ਵੀ ਪੜ੍ਹੋ: Giani Raghbir Singh News: ਅੰਮ੍ਰਿਤਪਾਲ ਸਿੰਘ ਮਾਮਲੇ 'ਚ ਜਥੇਦਾਰ ਰਘਬੀਰ ਸਿੰਘ ਨੇ ਦਿੱਤਾ ਵੱਡਾ ਬਿਆਨ

(For more news apart from Karan Aujla's today post on Punjab current situation, stay tuned to Zee PHH)

Trending news