Sangrur News: ਸੰਗਰੂਰ 'ਚ ਇਨਸਾਨੀਅਤ ਸ਼ਰਮਸਾਰ; ਮਹਿਜ ਇੱਕ ਪਾਣੀ ਦਾ ਗਿਲਾਸ ਪੀਣ ਕਾਰਨ ਬੱਚੇ ਨੂੰ ਸੋਟੀ ਨਾਲ ਬੇਦਰਦੀ ਨਾਲ ਕੁੱਟਿਆ
Advertisement
Article Detail0/zeephh/zeephh2534297

Sangrur News: ਸੰਗਰੂਰ 'ਚ ਇਨਸਾਨੀਅਤ ਸ਼ਰਮਸਾਰ; ਮਹਿਜ ਇੱਕ ਪਾਣੀ ਦਾ ਗਿਲਾਸ ਪੀਣ ਕਾਰਨ ਬੱਚੇ ਨੂੰ ਸੋਟੀ ਨਾਲ ਬੇਦਰਦੀ ਨਾਲ ਕੁੱਟਿਆ

Sangrur News: ਸੰਗਰੂਰ ਵਿੱਚ ਇੱਕ ਇਨਸਾਨੀਅਤ ਨੂੰ ਸ਼ਰਮਸਾਰ ਕਰਨ ਦੇਣ ਵਾਲੀ ਘਟਨਾ ਸਾਹਮਣੇ ਆ ਰਹੀ ਹੈ। ਦਰਅਸਲ ਵਿੱਚ ਇੱਕ ਬੱਚੇ ਨੂੰ ਜੂਸ ਦੀ ਦੁਕਾਨ ਤੋਂ ਸਿਰਫ਼ ਪਾਣੀ ਪੀਣ ਕਾਰਨ ਸੋਟੀ ਨਾਲ ਕੁੱਟਿਆ।

Sangrur News: ਸੰਗਰੂਰ 'ਚ ਇਨਸਾਨੀਅਤ ਸ਼ਰਮਸਾਰ; ਮਹਿਜ ਇੱਕ ਪਾਣੀ ਦਾ ਗਿਲਾਸ ਪੀਣ ਕਾਰਨ ਬੱਚੇ ਨੂੰ ਸੋਟੀ ਨਾਲ ਬੇਦਰਦੀ ਨਾਲ ਕੁੱਟਿਆ

Sangrur News: ਸੰਗਰੂਰ ਵਿੱਚ ਇੱਕ ਇਨਸਾਨੀਅਤ ਨੂੰ ਸ਼ਰਮਸਾਰ ਕਰਨ ਦੇਣ ਵਾਲੀ ਘਟਨਾ ਸਾਹਮਣੇ ਆ ਰਹੀ ਹੈ। ਦਰਅਸਲ ਵਿੱਚ ਇੱਕ ਬੱਚੇ ਨੂੰ ਜੂਸ ਦੀ ਦੁਕਾਨ ਤੋਂ ਸਿਰਫ਼ ਪਾਣੀ ਪੀਣ ਕਾਰਨ ਸੋਟੀ ਨਾਲ ਕੁੱਟਿਆ। ਇਹ ਸਾਰੀ ਘਟਨਾ ਸੀਸੀਟੀਵੀ ਵਿੱਚ ਕੈਦ ਹੋ ਗਈ ਹੈ। ਜਿਸ ਵਿੱਚ ਦੇਖਿਆ ਜਾ ਸਕਦਾ ਹੈ ਕਿ ਇੱਕ ਸ਼ਖ਼ਸ ਕਿਸ ਤਰ੍ਹਾਂ ਬੱਚੇ ਦੀ ਗਰਦਨ ਉਤੇ ਬੇਰਹਿਮੀ ਨਾਲ ਸੋਟੀ ਨਾਲ ਹਮਲਾ ਕਰਦਾ ਹੈ।

ਬੱਚਾ ਸੰਗਰੂਰ ਦੇ ਸਰਕਾਰੀ ਹਸਪਤਾਲ ਵਿੱਚ ਜ਼ੇਰੇ ਇਲਾਜ ਹੈ। ਇਸ ਤੋਂ ਬਾਅਦ ਪੀੜਤ ਪਰਿਵਾਰ ਨੇ ਦੁਕਾਨਦਾਰਾਂ ਦੀ ਮਦਦ ਨਾਲ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਹੈ। ਦੁਕਾਨਦਾਰਾਂ ਤੇ ਲੋਕਾਂ ਵਿੱਚ ਇਸ ਘਟਨਾ ਤੋਂ ਬਾਅਦ ਭਾਰੀ ਰੋਸ ਪਾਇਆ ਜਾ ਰਿਹਾ ਹੈ। ਲੋਕ ਕੁੱਟਮਾਰ ਕਰਨ ਵਾਲੇ ਸ਼ਖ਼ਸ਼ ਨੂੰ ਕੋਸ ਰਹੇ ਹਨ ਕਿ ਸਿਰਫ਼ ਪਾਣੀ ਪੀਣ ਕਾਰਨ 10 ਸਾਲ ਬੱਚੇ ਨੂੰ ਬੇਦਰਦੀ ਨਾਲ ਕੁੱਟਿਆ ਗਿਆ ਹੈ। ਪੁਲਿਸ ਨੇ ਮਾਮਲਾ ਦਰਜ ਕਰਕੇ ਦੁਕਾਨਦਾਰ ਤੋ ਪੁੱਛਗਿੱਛ ਸ਼ੁਰੂ ਕਰ ਦਿੱਤੀ ਹੈ।

ਘਟਨਾ ਕੋਲ ਹੀ ਲੱਗੇ ਸੀਸੀਟੀਵੀ ਦੇ ਵਿੱਚ ਵੀ ਕੈਦ ਹੋ ਗਈ ਹੈ। ਜਦੋਂ ਬੱਚੇ ਦੇ ਵੱਲੋਂ ਪਾਣੀ ਪੀਤਾ ਜਾ ਰਿਹਾ ਸੀ ਤਾਂ ਉਸ ਸਮੇਂ ਦੁਕਾਨਦਾਰ ਉਸ ਨੂੰ ਕਾਫੀ ਜ਼ਿਆਦਾ ਝਿੜਕਦਾ ਨਜ਼ਰ ਆ ਰਿਹਾ। ਇਸ ਤੋਂ ਬਾਅਦ ਦੇ ਵਿੱਚ ਉਸਨੇ ਸੋਟੀ ਚੁੱਕ ਕੇ ਉਸ ਉਤੇ ਹਮਲਾ ਹੀ ਕਰਨਾ ਸ਼ੁਰੂ ਕਰ ਦਿੱਤਾ। ਮੌਕੇ ਤੇ ਮੌਜੂਦ ਕੁਝ ਲੋਕਾਂ ਦੇ ਵੱਲੋਂ ਦੁਕਾਨਦਾਰ ਨੂੰ ਰੋਕਣ ਦੀ ਕੋਸ਼ਿਸ਼ ਵੀ ਕੀਤੀ ਗਈ।

ਪਰੰਤੂ ਦੁਕਾਨਦਾਰ ਆਪਣੇ ਅੱਗੇ ਕਿਸੇ ਦੀ ਵੀ ਨਹੀਂ ਸੀ ਸੁਣ ਰਿਹਾ। ਉਸਨੇ ਗਰਦਨ ਦੇ ਵਿੱਚ ਹੀ ਬੱਚੇ ਦੇ ਸੋਟੀ ਮਾਰ ਦਿੱਤੀ ਜਿਸ ਦੇ ਕਾਰਨ ਬੱਚੇ ਦੀ ਗਰਦਨ ਕਾਫੀ ਜ਼ਿਆਦਾ ਸੁੱਜ ਗਈ ਤੇ ਹੁਣ ਉਸ ਨੂੰ ਇਲਾਜ ਦੇ ਲਈ ਸੰਗਰੂਰ ਦੇ ਸਿਵਲ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਹੈ।

ਇਹ ਘਟਨਾ ਨਾ ਸਿਰਫ਼ ਦੁਕਾਨਦਾਰ ਦੀ ਬੇਰਹਿਮੀ ਨੂੰ ਦਰਸਾਉਂਦੀ ਹੈ, ਸਗੋਂ ਇਹ ਸਵਾਲ ਵੀ ਖੜ੍ਹੇ ਕਰਦੀ ਹੈ ਕਿ ਸਮਾਜ ਵਿੱਚ ਇਨਸਾਨੀਅਤ ਅਤੇ ਸੰਵੇਦਨਾ ਕਿੱਥੇ ਗੁੰਮ ਹੋ ਗਈ ਹੈ। ਪੁਲਿਸ ਹੁਣ ਸੀਸੀਟੀਵੀ ਫੁਟੇਜ ਦੀ ਜਾਂਚ ਕਰ ਰਹੀ ਹੈ ਅਤੇ ਦੋਸ਼ੀ ਦੁਕਾਨਦਾਰ ਦੇ ਖਿਲਾਫ ਸਖਤ ਕਾਰਵਾਈ ਕਰਨ ਦੀ ਤਿਆਰੀ ਕਰ ਰਹੀ ਹੈ।

ਪਰਿਵਾਰ ਨੇ ਇਨਸਾਫ ਦੀ ਮੰਗ ਕੀਤੀ ਹੈ, ਨਾਲ ਹੀ ਘਟਨਾ ਨਾਲ ਜੁੜੇ ਸਾਰੇ ਦੁਕਾਨਦਾਰਾਂ ਅਤੇ ਗਵਾਹਾਂ ਤੋਂ ਮਦਦ ਦੀ ਮੰਗ ਕੀਤੀ ਹੈ, ਤਾਂ ਜੋ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾ ਸਕੇ।

Trending news