Jalandhar News: ਲੁਟੇਰਿਆਂ ਨੇ ਨੌਜਵਾਨ 'ਤੇ ਹਮਲਾ ਕਰਕੇ ਮੋਬਾਈਲ ਖੋਹਿਆ; ਕਾਰ ਸਵਾਰ ਨੇ ਪਿੱਛੇ ਕਰਕੇ ਲੁਟੇਰੇ ਨੂੰ ਫੜਿਆ
Advertisement
Article Detail0/zeephh/zeephh2403706

Jalandhar News: ਲੁਟੇਰਿਆਂ ਨੇ ਨੌਜਵਾਨ 'ਤੇ ਹਮਲਾ ਕਰਕੇ ਮੋਬਾਈਲ ਖੋਹਿਆ; ਕਾਰ ਸਵਾਰ ਨੇ ਪਿੱਛੇ ਕਰਕੇ ਲੁਟੇਰੇ ਨੂੰ ਫੜਿਆ

Jalandhar News: ਜਲੰਧਰ ਵਿੱਚ ਮੁੱਖ ਮੰਤਰੀ ਦੀ ਨਵੀਂ ਰਿਹਾਇਸ਼ ਦੇ ਨਜ਼ਦੀਕ ਮੋਟਰਸਾਈਕਲ ਸਵਾਰ ਲੁਟੇਰਿਆਂ ਨੇ ਨੌਜਵਾਨ 'ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਕੇ ਉਸ ਦਾ ਫੋਨ ਲੁੱਟ ਲਿਆ।

 Jalandhar News: ਲੁਟੇਰਿਆਂ ਨੇ ਨੌਜਵਾਨ 'ਤੇ ਹਮਲਾ ਕਰਕੇ ਮੋਬਾਈਲ ਖੋਹਿਆ; ਕਾਰ ਸਵਾਰ ਨੇ ਪਿੱਛੇ ਕਰਕੇ ਲੁਟੇਰੇ ਨੂੰ ਫੜਿਆ

Jalandhar News: ਜਲੰਧਰ ਦੇ ਨਵੇਂ ਸੀਐਮ ਹਾਊਸ ਨੇੜੇ ਬਾਈਕ ਸਵਾਰ ਲੁਟੇਰਿਆਂ ਨੇ ਇਕ ਨੌਜਵਾਨ 'ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਕੇ ਉਸ ਦਾ ਫੋਨ ਲੁੱਟ ਲਿਆ। ਕਾਰ ਵਿਚ ਸਵਾਰ ਇਕ ਵਿਅਕਤੀ ਨੇ ਘਟਨਾ ਤੋਂ ਭੱਜ ਰਹੇ ਹਮਲਾਵਰਾਂ ਦਾ ਪਿੱਛਾ ਕੀਤਾ। ਜਦੋਂ ਮੁਲਜ਼ਮ ਗਲਤ ਸਾਈਡ 'ਤੇ ਭੱਜਣ ਲੱਗਾ ਤਾਂ ਉਸ ਨੇ ਆਪਣੀ ਕਾਰ ਰੌਂਗ ਸਾਈਡ 'ਤੇ ਭਜਾ ਕੇ ਪਿੱਛੇ ਤੋਂ ਲੁਟੇਰਿਆਂ ਦੀ ਬਾਈਕ ਨੂੰ ਟੱਕਰ ਮਾਰ ਦਿੱਤੀ।

ਮੁਲਜ਼ਮ ਘਟਨਾ ਵਾਲੀ ਥਾਂ ’ਤੇ ਤੇਜ਼ਧਾਰ ਹਥਿਆਰ ਛੱਡ ਕੇ ਫਰਾਰ ਹੋ ਗਏ। ਇਸ ਉਤੇ ਕਾਰ ਸਵਾਰ ਨੇ ਭੱਜ ਕੇ ਮੁਲਜ਼ਮਾਂ ਦਾ ਪਿੱਛਾ ਕੀਤਾ ਅਤੇ ਇੱਕ ਲੁਟੇਰੇ ਨੂੰ ਕਾਬੂ ਕਰ ਲਿਆ। ਜਿਸ ਦੀ ਉਸ ਨੇ ਬੁਰੀ ਤਰ੍ਹਾਂ ਕੁੱਟਮਾਰ ਕੀਤੀ। ਜਿਸ ਤੋਂ ਬਾਅਦ ਥਾਣਾ ਡਵੀਜ਼ਨ ਨੰਬਰ 4 ਦੀ ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਮੁਲਜ਼ਮ ਨੂੰ ਹਿਰਾਸਤ 'ਚ ਲੈ ਲਿਆ।

3 ਲੁਟੇਰਿਆਂ ਨੇ ਕੀਤੀ ਵਾਰਦਾਤ, ਇੱਕ ਕਾਬੂ

ਪ੍ਰਾਪਤ ਜਾਣਕਾਰੀ ਅਨੁਸਾਰ ਇਹ ਘਟਨਾ ਰਾਤ ਕਰੀਬ 10 ਵਜੇ ਵਾਪਰੀ। ਪੀੜਤ ਨੌਜਵਾਨ ਬੀਐਮਸੀ ਚੌਕ ਵੱਲ ਜਾ ਰਿਹਾ ਸੀ। ਇਸ ਦੌਰਾਨ ਕਾਲੇ ਰੰਗ ਦੀ ਸਪਲੈਂਡਰ ਬਾਈਕ 'ਤੇ ਤਿੰਨ ਲੁਟੇਰੇ ਆਏ। ਪਿਛਲੇ ਪਾਸੇ ਬੈਠੇ ਮੁਲਜ਼ਮ ਦੇ ਹੱਥ ਵਿੱਚ ਦਾਤਰ (ਤੇਜਧਾਰ ਹਥਿਆਰ) ਸੀ। ਮੁਲਜ਼ਮਾਂ ਨੇ ਉਕਤ ਹਥਿਆਰ ਨਾਲ ਘਰ ਪਰਤ ਰਹੇ ਨੌਜਵਾਨ ਦੇ ਸਿਰ ’ਤੇ ਵਾਰ ਕੀਤਾ। ਜਿਸ ਤੋਂ ਬਾਅਦ ਮੁਲਜ਼ਮ ਨੇ ਪੀੜਤ ਨੌਜਵਾਨ ਦਾ ਫੋਨ ਖੋਹ ਲਿਆ ਅਤੇ ਭੱਜਣ ਲੱਗੇ।

ਕਾਰ ਸਵਾਰ ਨੇ ਜਦੋਂ ਘਟਨਾ ਨੂੰ ਦੇਖਿਆ ਤਾਂ ਉਸ ਨੇ ਪਿੱਛਾ ਕੀਤਾ ਤੇ ਲੁਟੇਰੇ ਨੂੰ ਫੜ ਲਿਆ
ਦੱਸ ਦਈਏ ਕਿ ਜਦੋਂ ਆਈ-20 ਕਾਰ 'ਚ ਸਫਰ ਕਰ ਰਹੇ ਇਕ ਨੌਜਵਾਨ ਨੇ ਇਸ ਘਟਨਾ ਨੂੰ ਦੇਖਿਆ ਤਾਂ ਉਸ ਨੇ ਤੁਰੰਤ ਮੁਲਜ਼ਮ ਦਾ ਪਿੱਛਾ ਕਰਨਾ ਸ਼ੁਰੂ ਕਰ ਦਿੱਤਾ। ਮੁਲਜ਼ਮਾਂ ਨੇ ਬਾਈਕ ਨੂੰ ਗਲਤ ਪਾਸੇ ਮੋੜ ਦਿੱਤਾ ਤੇ ਭੱਜਣ ਲੱਗੇ। ਕਾਰ ਵਿੱਚ ਸਵਾਰ ਨੌਜਵਾਨ ਲੁਟੇਰਿਆਂ ਦਾ ਪਿੱਛਾ ਕਰਦਾ ਹੋਇਆ ਗਲਤ ਪਾਸੇ ਚਲਾ ਗਿਆ। ਇਸ ਤੋਂ ਬਾਅਦ ਮੁਲਜ਼ਮ ਦੇ ਬਾਈਕ ਨੂੰ ਕਾਰ ਸਵਾਰ ਨੌਜਵਾਨਾਂ ਨੇ ਟੱਕਰ ਮਾਰ ਦਿੱਤੀ ਤੇ ਉਹ ਸੜਕ 'ਤੇ ਡਿੱਗ ਪਏ।

ਤਿੰਨੋਂ ਮੁਲਜ਼ਮ ਮੌਕੇ ਉਤੇ ਹੀ ਬਾਈਕ ਅਤੇ ਹਥਿਆਰਾਂ ਨੂੰ ਛੱਡ ਕੇ ਫਰਾਰ ਹੋ ਗਏ। ਇਸ ਤੋਂ ਬਾਅਦ ਕਾਰ 'ਚ ਸਵਾਰ ਨੌਜਵਾਨ ਦੇ ਸਾਥੀ ਨੇ ਲੁਟੇਰੇ ਦਾ ਪਿੱਛਾ ਕੀਤਾ ਤੇ ਨਾਮਦੇਵ ਚੌਂਕ ਨੇੜੇ ਕਾਬੂ ਕਰ ਲਿਆ। ਫਿਰ ਲੋਕਾਂ ਨੇ ਲੁਟੇਰੇ ਦੀ ਕੁੱਟਮਾਰ ਕੀਤੀ ਤੇ ਉਸ ਤੋਂ ਪੁੱਛਗਿੱਛ ਸ਼ੁਰੂ ਕਰ ਦਿੱਤੀ।

ਇਹ ਘਟਨਾ ਨਵੇਂ ਸੀਐਮ ਹਾਊਸ ਤੋਂ 200 ਮੀਟਰ ਦੀ ਦੂਰੀ 'ਤੇ ਵਾਪਰੀ

ਦੱਸ ਦਈਏ ਕਿ ਜਿੱਥੇ ਇਹ ਘਟਨਾ ਵਾਪਰੀ ਉਸ ਤੋਂ ਨਵਾਂ ਸੀਐਮ ਹਾਊਸ ਸਿਰਫ਼ 200 ਮੀਟਰ ਦੀ ਦੂਰੀ 'ਤੇ ਸੀ। ਇਸ ਤੋਂ ਬਾਅਦ ਰਾਹਗੀਰਾਂ ਨੇ ਮਾਮਲੇ ਦੀ ਸੂਚਨਾ ਪੁਲਿਸ ਨੂੰ ਦਿੱਤੀ ਤਾਂ ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਮੁਲਜ਼ਮ ਨੂੰ ਹਿਰਾਸਤ 'ਚ ਲੈ ਲਿਆ ਅਤੇ ਤੇਜ਼ਧਾਰ ਹਥਿਆਰ ਅਤੇ ਮੋਟਰਸਾਈਕਲ ਨੂੰ ਵੀ ਆਪਣੇ ਕਬਜ਼ੇ 'ਚ ਲੈ ਲਿਆ। ਮੁਲਜ਼ਮਾਂ ਦੀ ਪਛਾਣ ਰਾਹੁਲ, ਰਜਤ ਅਤੇ ਇੱਕ ਹੋਰ ਵਾਸੀ ਬੂਟਾ ਪਿੰਡ ਵਜੋਂ ਹੋਈ ਹੈ।

Trending news