Jalandhar News: ਸੀ. ਸੀ. ਟੀ. ਵੀ. 'ਚ ਸਾਫ਼ ਵਿਖਾਈ ਦੇ ਰਿਹਾ ਹੈ ਕਿ ਕਿਵੇਂ 8 ਕੁੱਤਿਆਂ ਨੇ ਗੁਰਦੁਆਰਾ ਸਾਹਿਬ ਤੋਂ ਵਾਪਸ ਆ ਰਹੀ ਬਜ਼ੁਰਗ ਔਰਤ ਨੂੰ ਘੇਰ ਲਿਆ। ਇਸ ਤੋਂ ਬਾਅਦ ਕੁੱਤਿਆਂ ਨੇ ਔਰਤ ਨੂੰ ਹੇਠਾਂ ਸੁੱਟ ਦਿੱਤਾ ਅਤੇ 10 ਫੁੱਟ ਤੱਕ ਘੜੀਸਦੇ ਹੋਏ ਲੈ ਗਏ।
Trending Photos
Jalandhar News: ਜਲੰਧਰ 'ਚ ਇਕ ਬਹੁਤ ਹੀ ਦਿਲ ਦਹਿਲਾ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਇਕ ਬਜ਼ੁਰਗ ਔਰਤ 'ਤੇ ਕੁੱਤਿਆਂ ਨੇ ਹਮਲਾ ਕਰ ਦਿੱਤਾ। ਸ਼ਹਿਰ ਵਿਚ ਕੁੱਤਿਆਂ ਦਾ ਆਤੰਕ ਵਧਦਾ ਜਾ ਰਿਹਾ ਹੈ। ਜਾਣਕਾਰੀ ਅਨੁਸਾਰ ਬੀਤੇ ਦਿਨ 65 ਸਾਲਾ ਬਜ਼ੁਰਗ ਔਰਤ ਕੁੰਦਰ ਕੌਰ ਗੁਰਦੁਆਰਾ ਸਾਹਿਬ ਤੋਂ ਇਕੱਲੀ ਵਾਪਸ ਆ ਰਹੀ ਸੀ। ਇਸ ਦੌਰਾਨ ਕੁੱਤਿਆਂ ਦੇ ਇਕ ਝੁੰਡ ਨੇ ਔਰਤ ਨੂੰ ਚਾਰੋਂ ਪਾਸਿਓਂ ਘੇਰ ਲਿਆ ਅਤੇ ਉਸ 'ਤੇ ਹਮਲਾ ਕਰ ਦਿੱਤਾ। ਸਾਰੀ ਘਟਨਾ ਦੀ ਸੀ. ਸੀ. ਟੀ. ਵੀ. ਵੀ ਸਾਹਮਣੇ ਆਈ ਹੈ। ਇਹ ਘਟਨਾ ਸਤਿਗੁਰੂ ਕਬੀਰ ਚੌਂਕ ਨੇੜੇ ਸਥਿਤ ਦੂਰਦਰਸ਼ਨ ਐਨਕਲੇਵ ਫੇਜ਼-2 ਨੇੜੇ ਵਾਪਰੀ।
ਸੀ. ਸੀ. ਟੀ. ਵੀ. 'ਚ ਸਾਫ਼ ਵਿਖਾਈ ਦੇ ਰਿਹਾ ਹੈ ਕਿ ਕਿਵੇਂ 8 ਕੁੱਤਿਆਂ ਨੇ ਗੁਰਦੁਆਰਾ ਸਾਹਿਬ ਤੋਂ ਵਾਪਸ ਆ ਰਹੀ ਬਜ਼ੁਰਗ ਔਰਤ ਨੂੰ ਘੇਰ ਲਿਆ। ਇਸ ਤੋਂ ਬਾਅਦ ਕੁੱਤਿਆਂ ਨੇ ਔਰਤ ਨੂੰ ਹੇਠਾਂ ਸੁੱਟ ਦਿੱਤਾ ਅਤੇ 10 ਫੁੱਟ ਤੱਕ ਘੜੀਸਦੇ ਹੋਏ ਲੈ ਗਏ। ਇਸ ਦੌਰਾਨ ਕੁੱਤਿਆਂ ਨੇ 25 ਥਾਵਾਂ 'ਤੇ ਬਜ਼ੁਰਗ ਔਰਤ ਨੂੰ ਬੁਰੀ ਤਰ੍ਹਾਂ ਵੱਢਿਆ। ਇਸ ਦੌਰਾਨ ਔਰਤ ਦੇ ਸਿਰ 'ਤੇ ਗੰਭੀਰ ਸੱਟ ਲੱਗੀ ਹੈ, ਜਿਸ ਕਾਰਨ ਕਰੀਬ 12 ਟਾਂਕੇ ਲੱਗੇ ਹਨ।
ਜਾਣਕਾਰੀ ਦਿੰਦੇ ਔਰਤ ਦੇ ਪਤੀ ਨੇ ਦੱਸਿਆ ਕਿ ਜਦੋਂ ਕੁੱਤੇ ਉਸ ਦੀ ਪਤਨੀ ਨੂੰ ਨੋਚ ਰਹੇ ਸਨ ਤਾਂ ਛੱਤ 'ਤੇ ਧੁੱਪ 'ਚ ਬੈਠੇ ਇਕ ਨੌਜਵਾਨ ਨੇ ਉਸ ਨੂੰ ਵੇਖਿਆ ਅਤੇ ਡੰਡਾ ਲੈ ਕੇ ਦੌੜਿਆ। ਇਸ ਦੌਰਾਨ ਕਈ ਹੋਰ ਵਿਅਕਤੀਆਂ ਨੇ ਡੰਡਿਆਂ ਦੀ ਮਦਦ ਨਾਲ ਕੁੱਤਿਆਂ ਨੂੰ ਪਿੱਛੇ ਹਟਾਇਆ ਅਤੇ ਖ਼ੂਨ ਨਾਲ ਲਥਪਥ ਬਜ਼ੁਰਗ ਔਰਤ ਨੂੰ ਘਰ ਪਹੁੰਚਾਇਆ। ਬਜ਼ੁਰਗ ਔਰਤ ਸਿਵਲ ਹਸਪਤਾਲ ਵਿੱਚ ਜ਼ੇਰੇ ਇਲਾਜ ਹੈ। ਜਾਣਕਾਰੀ ਅਨੁਸਾਰ ਬਜ਼ੁਰਗ ਔਰਤ ਕੁੰਦਰ ਕੌਰ ਦਾ ਪਹਿਲਾਂ ਵੀ ਦੋ ਵਾਰ ਦਿਮਾਗ ਦਾ ਅਪਰੇਸ਼ਨ ਹੋ ਚੁੱਕਾ ਹੈ।