Farmer Protest: ਹਰਿਆਣਾ ਦੇ 10 ਹੋਰ ਕਿਸਾਨ 111 ਕਿਸਾਨਾਂ ਦੇ ਨਾਲ ਮਰਨ ਵਰਤ 'ਤੇ ਬੈਠੇ ਗਏ ਹਨ ਅਤੇ ਹੁਣ 122 ਡੱਲੇਵਾਲ ਮੋਰਚੇ ਉੱਪਰ ਮਰਨ ਵਰਤ ਤੇ ਬੈਠੇ ਹਨ ਜੋ ਅੱਜ 10 ਹੋਰ ਕਿਸਾਨ ਮਰਨ ਵਰਤ ਉੱਪਰ ਬੈਠੇ ਹਨ।
Trending Photos
Farmer Protest: ਖਨੌਰੀ ਕਿਸਾਨ ਮੋਰਚਾ ਉੱਪਰ ਅੱਜ ਜਗਜੀਤ ਸਿੰਘ ਡੱਲੇਵਾਲ ਜੀ ਦਾ ਮਰਨ ਵਰਤ 53ਵੇਂ ਦਿਨ ਵੀ ਜਾਰੀ ਰਿਹਾ। ਡਾਕਟਰਾਂ ਨੇ ਮੈਡੀਕਲ ਬੁਲੇਟਿਨ ਜਾਰੀ ਕਰਦਿਆਂ ਦੱਸਿਆ ਕਿ ਬੀਤੀ ਰਾਤ 12.25 ਵਜੇ ਜਗਜੀਤ ਸਿੰਘ ਡੱਲੇਵਾਲ ਨੂੰ 3-4 ਵਾਰ ਉਲਟੀਆਂ ਆਈਆ ਅਤੇ ਜਗਜੀਤ ਸਿੰਘ ਡੱਲੇਵਾਲ ਜੀ ਨੇ ਬੀਤੀ ਰਾਤ ਤੋਂ ਹੁਣ ਤੱਕ ਸਿਰਫ 150-200 ml ਪਾਣੀ ਹੀ ਪੀਤਾ ਹੈ।
ਕਿਸਾਨ ਆਗੂਆਂ ਨੇ ਇਹ ਵੀ ਕਿਹਾ ਕਿ ਜਿਨ੍ਹਾਂ ਸਰਕਾਰੀ ਡਾਕਟਰਾਂ ਨੇ ਜਗਜੀਤ ਸਿੰਘ ਡੱਲੇਵਾਲ ਦਾ ਮੈਡੀਕਲ ਚੈਕਅੱਪ ਕੀਤਾ ਸੀ ਉਹ ਮੀਡੀਆ ਰਾਹੀਂ ਸਾਰੇ ਦੇਸ਼ ਵਾਸੀਆਂ ਨੂੰ ਉਹਨਾ ਦੀ ਹਾਲਤ ਬਾਰੇ ਦੱਸਣ ਪਰ ਸਰਕਾਰੀ ਡਾਕਟਰ ਸੱਚਾਈ ਲੋਕਾਂ ਨੂੰ ਨਹੀਂ ਦੱਸ ਰਹੇ ਹਨ। ਅੱਜ ਹਰਿਆਣਾ ਦੇ 10 ਹੋਰ ਕਿਸਾਨ 111 ਕਿਸਾਨਾਂ ਦੇ ਨਾਲ ਮਰਨ ਵਰਤ 'ਤੇ ਬੈਠੇ ਗਏ ਹਨ ਅਤੇ ਹੁਣ 122 ਡੱਲੇਵਾਲ ਮੋਰਚੇ ਉੱਪਰ ਮਰਨ ਵਰਤ ਤੇ ਬੈਠੇ ਹਨ ਜੋ ਅੱਜ 10 ਹੋਰ ਕਿਸਾਨ ਮਰਨ ਵਰਤ ਉੱਪਰ ਬੈਠੇ ਹਨ।
ਉਹਨਾਂ ਦੇ ਨਾਮ ਦਸ਼ਰਥ ਮਲਿਕ (ਹਿਸਾਰ), ਵਰਿੰਦਰ ਖੋਖਰ (ਸੋਨੀਪਤ), ਹੰਸਬੀਰ ਖਰਬ (ਸੋਨੀਪਤ), ਰਣਬੀਰ ਭੁੱਕਰ (ਪਾਣੀਪਤ), ਰਾਮਪਾਲ ਉਝਾਨਾ (ਜੀਂਦ), ਬੇਦੀ ਦਹੀਆ (ਸੋਨੀਪਤ), ਸੁਰੇਸ਼ ਜੁਲਹੇੜਾ (ਜੀਂਦ), ਜਗਬੀਰ ਬੇਰਵਾਲ (ਹਿਸਾਰ), ਬਲਜੀਤ ਸਿੰਘਮਾਰ (ਜੀਂਦ), ਰੋਹਤਾਸ਼ ਰਾਠੀ। (ਪਾਣੀਪਤ) ਹਨ।
ਕਿਸਾਨ ਆਗੂਆਂ ਨੇ ਕਿਹਾ ਕਿ ਅੱਜ ਦੇਸ਼ ਦੇ ਕਿਸਾਨ ਜਗਜੀਤ ਸਿੰਘ ਡੱਲੇਵਾਲ ਜੀ ਦੇ ਦਰਸਾਏ ਮਾਰਗ 'ਤੇ ਚੱਲਦਿਆਂ ਆਪਣੀ ਜਾਨ ਕੁਰਬਾਨ ਕਰਨ ਲਈ ਤਿਆਰ ਹਨ ਅਤੇ ਦੇਸ਼ ਦੇ ਕਿਸਾਨ ਇਸ ਗੱਲ ਨੂੰ ਸਮਝ ਰਹੇ ਹਨ ਕਿ ਜਗਜੀਤ ਸਿੰਘ ਡੱਲੇਵਾਲ ਜੀ ਉਹਨਾਂ ਦੀਆ ਜ਼ਮੀਨਾਂ,ਖੇਤੀ ਅਤੇ ਆਉਣ ਵਾਲੀ ਪੀੜ੍ਹੀ ਨੂੰ ਬਚਾਉਣ ਲਈ ਉਹ 53 ਦਿਨਾਂ ਤੋਂ ਮਰਨ ਵਰਤ 'ਤੇ ਬੈਠੇ ਹਨ ਅਤੇ ਅਸੀਂ ਸਾਰੇ ਉਨ੍ਹਾਂ ਦੇ ਮੋਢੇ ਨਾਲ ਮੋਢਾ ਜੋੜ ਕੇ ਖੜ੍ਹੇ ਹਾਂ।