Jalandhar Firing News: ਜਲੰਧਰ ਸ਼ਹਿਰ ਦੇ ਪਾਸ਼ ਇਲਾਕੇ ਵਿੱਚ ਅਰਬਨ ਅਸਟੇਟ ਵਿੱਚ ਆਪਣੇ ਘਰ ਦੀ ਸਫ਼ਾਈ ਕਰਵਾਉਣ ਹੋਏ ਬਜ਼ੁਰਗ ਜੋੜੇ ਨੂੰ ਥੱਲੇ ਗਰਾਊਂਡ ਫਲੋਅਰ ਉਤੇ ਰਹਿ ਰਹੇ ਕਿਰਾਏਦਾਰਾਂ ਨੇ ਬੁਰੀ ਤਰ੍ਹਾਂ ਨਾਲ ਕੁੱਟਮਾਰ ਕੀਤੀ।
Trending Photos
Jalandhar Firing News: ਜਲੰਧਰ ਸ਼ਹਿਰ ਦੇ ਪਾਸ਼ ਇਲਾਕੇ ਵਿੱਚ ਅਰਬਨ ਅਸਟੇਟ ਵਿੱਚ ਆਪਣੇ ਘਰ ਦੀ ਸਫ਼ਾਈ ਕਰਵਾਉਣ ਹੋਏ ਬਜ਼ੁਰਗ ਜੋੜੇ ਨੂੰ ਥੱਲੇ ਗਰਾਊਂਡ ਫਲੋਅਰ ਉਤੇ ਰਹਿ ਰਹੇ ਕਿਰਾਏਦਾਰਾਂ ਨੇ ਬੁਰੀ ਤਰ੍ਹਾਂ ਨਾਲ ਕੁੱਟਮਾਰ ਕੀਤੀ। ਇਸ ਦੌਰਾਨ ਫਾਇਰ ਵੀ ਕੀਤੇ ਗਏ। ਗੋਲੀ ਚੱਲਣ ਦੀ ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਨੇ ਮੌਕੇ ਉਪਰ ਪੁੱਜੇ ਤੇ ਦੋ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
ਅਰਬਨ ਅਸਟੇਟ ਫੇਸ-1 ਵਿੱਚ ਕੋਠੀ ਨੰਬਰ 944 ਵਿੱਚ ਗੋਲੀ ਚੱਲਣ ਦੀ ਘਟਨਾ ਮਗਰੋਂ ਏਸੀਪੀ ਹਰਜਿੰਦਰ ਸਿੰਘ ਨੇ ਦੱਸਿਆ ਕਿ ਉਕਤ ਡਬਲ ਸਟੋਰੀ ਕੋਠੀ ਵਿੱਚ ਥੱਲੇ ਕਿਰਾਏਦਾਰ ਰਹਿੰਦੇ ਹਨ ਅਤੇ ਉਪਰ ਦਾ ਹਿੱਸਾ ਮਕਾਨ ਮਾਲਕ ਰਵਿੰਦਰ ਕੁਮਾਰ ਦੇ ਕੋਲ ਹੈ। ਉਕਤ ਕਿਰਾਏਦਾਰ ਜੁਲਾਈ 2021 ਤੋਂ ਇਥੇ ਰਹਿ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਮਕਾਨ ਮਾਲਕ ਅੱਜ ਸਵੇਰੇ ਆਪਣੇ ਹਿੱਸੇ ਦੀ ਜਗ੍ਹਾ ਦੀ ਸਫ਼ਾਈ ਕਰਵਾਉਣ ਆਏ ਹੋਏ ਸਨ।
ਕਿਰਾਏਦਾਰ ਪ੍ਰਿੰਸ ਮਹਾਜਨ ਕਈ ਦਿਨਾਂ ਤੋਂ ਉਨ੍ਹਾਂ ਨੂੰ ਕਿਰਾਇਆ ਨਹੀਂ ਦੇ ਰਿਹਾ ਸੀ, ਜਿਸ ਕਾਰਨ ਦੋਵਾਂ ਵਿਚਾਲੇ ਵਿਵਾਦ ਚੱਲ ਰਿਹਾ ਸੀ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਪ੍ਰਿੰਸ ਮਹਾਜਨ ਨੇ ਗਰਾਊਂਡ ਫਲੋਅ ਦਾ ਕੋਰਟ ਤੋਂ ਸਟੇਅ ਲਿਆ ਹੋਇਆ ਹੈ। ਉਨ੍ਹਾਂ ਨੇ ਕਿਹਾ ਕਿ 70 ਸਾਲਾਂ ਰਵਿੰਦਰ ਕੁਮਾਰ ਆਪਣੀ ਪਤਨੀ ਨਾਲ ਘਰ ਆਏ। ਇਸ ਦੌਰਾਨ ਦੋਵਾਂ ਨੂੰ ਪ੍ਰਿੰਸ ਨੇ ਘਰ ਵਿੱਚ ਦਾਖਲ ਹੋਣ ਨਹੀਂ ਦਿੱਤਾ।
ਇਸ ਤੋਂ ਬਾਅਦ ਜਦ ਉਹ ਘਰ ਵਿੱਚ ਦਾਖਲ ਹੋਏ ਤਾਂ ਉਨ੍ਹਾਂ ਨਾਲ ਕੁੱਟਮਾਰ ਕੀਤੀ ਗਈ। ਉਥੇ ਬਜ਼ੁਰਗ ਉਤੇ ਪ੍ਰਿੰਸ ਮਹਾਜਨ ਅਤੇ ਗੁਆਂਢੀ ਬ੍ਰਹਮਾਰਾਜ ਨੇ ਹਮਲਾ ਕਰ ਦਿੱਤਾ। ਇਸ ਤੋਂ ਬਾਅਦ ਬਜ਼ੁਰਗਾਂ ਨੇ ਬਚਾਉਣ ਲਈ ਰੌਲਾ ਪਾਇਆ ਤਾਂ ਮੁਹੱਲਾ ਵਾਸੀ ਇਕੱਠੇ ਹੋ ਗਏ। ਮੁਹੱਲਾ ਵਾਸੀ ਇਕੱਠੇ ਹੋਏ ਤਾਂ ਪ੍ਰਿੰਸ ਦੇ ਦੋਸਤ ਬ੍ਰਹਮਾਰਾਜ ਨੇ ਲਾਇਸੈਂਸ ਨਾਲ 32 ਬੋਰ ਦਾ ਪਿਸਟਲ ਕੱਢ ਕੇ ਜ਼ਮੀਨ ਉਤੇ 2 ਫਾਇਰ ਕਰਕੇ ਗੁੰਡਾਗਰਦੀ ਦਾ ਨੰਗਾ ਨਾਚ ਕੀਤਾ।
ਇਹ ਵੀ ਪੜ੍ਹੋ : Punjab News: 1 ਨਵੰਬਰ ਨੂੰ ਹੋ ਸਕਦੀ ਹੈ 'ਪੰਜਾਬ ਐਗਰੀਕਲਚਰਲ ਯੂਨੀਵਰਸਿਟੀ' 'ਚ ਖੁੱਲ੍ਹੀ ਬਹਿਸ!
ਘਟਨਾ ਦੀ ਸੂਚਨਾ ਮਿਲਦੇ ਹੀ ਥਾਣਾ 7 ਦੇ ਐਸਐਚਓ ਮੌਕੇ ਉਪਰ ਪੁੱਜੇ। ਇਸ ਤੋਂ ਬਾਅਦ ਦੋਵਾਂ ਨੂੰ ਹਿਰਾਸਤ ਵਿੱਚ ਲੈ ਲਿਆ ਹੈ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਪੀੜਤਾਂ ਦੇ ਬਿਆਨਾਂ ਦੇ ਆਧਾਰ ਉਤੇ ਹੋਰ ਖਿਲਾਫ਼ ਵੀ ਮਾਮਲਾ ਦਰਜ ਕੀਤਾ ਜਾਵੇਗਾ। ਜਦਕਿ ਦੂਜੇ ਪਾਸੇ ਕਿਰਾਏਦਾਰ ਦੀ ਪਤਨੀ ਨੇ ਦੋਸ਼ ਲਗਾਇਆ ਕਿ ਮਕਾਨ ਮਾਲਕ ਆਪਣੇ ਨਾਲ 15, 20 ਲੜਕਿਆਂ ਨੂੰ ਲਿਆ ਅਤੇ ਗੇਟ ਟੱਪ ਕੇ ਉਨ੍ਹਾਂ ਉਪਰ ਹਮਲਾ ਕਰ ਦਿੱਤਾ ਅਤੇ ਆਪਣੇ ਬਚਾਅ ਲਈ ਉਨ੍ਹਾਂ ਨੇ ਜ਼ਮੀਨ ਉਪਰ ਗੋਲੀ ਚਲਾਈ ਹੈ। ਵੀਡੀਓ ਦਿਖਾਉਣ ਤੋਂ ਬਾਅਦ ਵੀ ਪੁਲਿਸ ਉਸ ਦੇ ਪਿਤਾ ਨੂੰ ਫੜ ਕੇ ਲੈ ਗਈ ਹੈ।
ਇਹ ਵੀ ਪੜ੍ਹੋ : Bihar Train Accident: ਬਿਹਾਰ 'ਚ ਟਰੇਨ ਦੀਆਂ 23 ਬੋਗੀਆਂ ਪਟੜੀ ਤੋਂ ਉਤਰੀਆਂ, 4 ਲੋਕਾਂ ਦੀ ਮੌਤ; 100 ਤੋਂ ਵੱਧ ਜ਼ਖਮੀ