ਸਾਬਕਾ ਅਕਾਲੀ ਮੰਤਰੀ ਬਿਕਰਮ ਮਜੀਠੀਆ ਜ਼ਮਾਨਤ ’ਤੇ ਜ਼ੇਲ੍ਹ ਤੋਂ ਬਾਹਰ ਆ ਚੁੱਕੇ ਹਨ, ਬਾਹਰ ਆਉਣ ਤੋਂ ਬਾਅਦ ਉਹ ਸਭ ਨਾਲ ਆਪਣੀ ਜੇਲ੍ਹ ਯਾਤਰਾ ਦਾ ਤਜ਼ੁਰਬਾ ਸਾਂਝਾ ਕਰ ਰਹੇ ਹਨ।
Trending Photos
ਚੰਡੀਗੜ੍ਹ: ਜਿਵੇਂ ਕਿ ਸਾਨੂੰ ਸਾਰਿਆਂ ਨੂੰ ਜਾਣਕਾਰੀ ਹੈ ਕਿ ਸਾਬਕਾ ਅਕਾਲੀ ਮੰਤਰੀ ਬਿਕਰਮ ਮਜੀਠੀਆ (Bikram Singh Majithia) ਜ਼ਮਾਨਤ ’ਤੇ ਜ਼ੇਲ੍ਹ ਤੋਂ ਬਾਹਰ ਆ ਚੁੱਕੇ ਹਨ, ਬਾਹਰ ਆਉਣ ਤੋਂ ਬਾਅਦ ਉਹ ਸਭ ਨਾਲ ਆਪਣੀ ਜੇਲ੍ਹ ਯਾਤਰਾ ਦਾ ਤਜ਼ੁਰਬਾ ਸਾਂਝਾ ਕਰ ਰਹੇ ਹਨ।
ਗੁਰਦੁਆਰਾ ਬਾਬਾ ਬਕਾਲਾ ਸਾਹਿਬ ਵਿਖੇ ਨਤਮਸਤਕ ਹੋਣ ਤੋਂ ਬਾਅਦ ਮਜੀਠੀਆ ਨੇ ਪ੍ਰੈਸ ਕਾਨਫ਼ੰਰਸ ਦੌਰਾਨ ਦੱਸਿਆ ਕਿ ਜੇਕਰ ਤੁਸੀਂ ਬੀਮਾਰੀਆਂ ਤੋਂ ਮੁਕਤ ਹੋਣਾ ਹੈ ਤਾਂ ਇੱਕ ਵਾਰ ਜੇਲ੍ਹ ਯਾਤਰਾ ਜ਼ਰੂਰ ਕਰਨੀ ਚਾਹੀਦੀ ਹੈ। ਉਨ੍ਹਾਂ ਕਿ ਜੇਕਰ ਤੁਸੀਂ ਰੱਬ ਨੂੰ ਧਿਆਉਣਾ ਹੈ ਤਾਂ ਜੇਲ੍ਹ ਸਭ ਤੋਂ ਵਧੀਆ ਥਾਂ ਹੈ, ਕਿਉਂਕਿ ਉੱਥੇ ਤੁਹਾਨੂੰ ਕੋਈ ਪ੍ਰੇਸ਼ਾਨੀ ਨਹੀਂ ਹੁੰਦੀ, ਦੁਨੀਆਦਾਰੀ ਕੰਮ-ਧੰਦਿਆਂ ਦੀ ਸਿਰਦਰਦੀ ਨਹੀਂ ਹੁੰਦੀ।
ਜੇਕਰ ਬਾਹਰ ਇਲਾਜ ਨਹੀਂ ਹੋ ਰਿਹਾ ਤਾਂ ਜੇਲ੍ਹ ਦਾ ਗੇੜਾ ਜ਼ਰੂਰ ਕੱਢ ਆਓ: ਮਜੀਠੀਆ
ਇਸ ਮੌਕੇ ਮਜੀਠੀਆ ਨੇ ਦੱਸਿਆ ਕਿ ਜੇਲ੍ਹ ’ਚ ਉਨ੍ਹਾਂ ਬਹੁਤ ਕੁਝ ਸਿੱਖਿਆ ਤੇ ਸ਼ਰੀਰ ਨੂੰ ਵੀ ਤੰਦਰੁਸਤ ਬਣਾਇਆ। ਉਨ੍ਹਾਂ ਪੱਤਰਕਾਰਾਂ ਨੂੰ ਵੀ ਬੇਨਤੀ ਕੀਤੀ ਕਿ ਜੇਕਰ ਬਾਹਰ ਇਲਾਜ ਨਹੀਂ ਹੋ ਰਿਹਾ ਤਾਂ ਇੱਕ ਵਾਰੀ ਜੇਲ੍ਹ ਦਾ ਗੇੜਾ ਜ਼ਰੂਰ ਕੱਢਿਆ ਜਾਵੇ, ਸਭ ਕੁਝ ਸੈੱਟ ਹੋ ਜਾਵੇਗਾ।
ਨਵਜੋਤ ਸਿੰਘ ਸਿੱਧੂ ਦਾ ਵੀ ਭਲਾ ਮੰਗਦਾ ਹਾਂ: ਮਜੀਠੀਆ
ਉਨ੍ਹਾਂ ਇਸ ਮੌਕੇ ਨਵਜੋਤ ਸਿੰਘ ਸਿੱਧੂ ਦੇ ਮੁੱਦੇ ’ਤੇ ਬੋਲਦਿਆਂ ਕਿਹਾ ਕਿ ਉਹ ਸਿੱਧੂ ਸਾਹਬ (Navjot Singh Sidhu) ਦੀ ਵੀ ਸੁੱਖ ਮੰਗਦੇ ਹਨ, ਸਿੱਧੂ ਅਤੇ ਉਨ੍ਹਾਂ ਵਿਚਾਲੇ ਇਨ੍ਹਾਂ ਤਕਰਾਰ ਨਹੀਂ ਜਿਨ੍ਹਾ ਮੀਡੀਆ ਦੁਆਰਾ ਦਿਖਾਇਆ ਜਾਂਦਾ ਹੈ। ਉਨ੍ਹਾਂ ਜੇਲ੍ਹ ’ਚ ਵੀਆਈਪੀ ਟਰੀਟਮੈਂਟ (VIP Treatmen) ਦਿੱਤੇ ਜਾਣ ਦੇ ਮੁੱਦੇ ’ਤੇ ਬੋਲਦਿਆਂ ਕਿਹਾ ਕਿ ਜੇਲ੍ਹ ’ਚ ਉਨ੍ਹਾਂ ਨੂੰ ਕੋਈ ਵੀਆਈਵੀ ਟਰੀਟਮੈਂਟ ਨਹੀਂ ਦਿੱਤਾ ਗਿਆ, ਇਹ ਗੱਲ ਉਹ ਲਿਖਕੇ ਦੇਣ ਲਈ ਤਿਆਰ ਹਨ।
ਉਨ੍ਹਾਂ ਆਮ ਆਦਮੀ ਪਾਰਟੀ ਦੀ ਸਰਕਾਰ ’ਤੇ ਤਿੱਖਾ ਹਮਲਾ ਬੋਲਦਿਆਂ ਕਿਹਾ ਕਿ ਅੱਜ ਦੇ ਸਮੇਂ ’ਚ ਡਾਕਟਰ ਅਹੁਦੇ ਛੱਡ ਰਹੇ ਹਨ। ਉਨ੍ਹਾਂ ਇਸ ਮੌਕੇ ਬਾਬਾ ਫ਼ਰੀਦ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਰਾਜ ਬਹਾਦੁਰ ਦਾ ਹਵਾਲਾ ਦਿੰਦਿਆ ਕਿਹਾ ਕਿ ਜੇਕਰ ਸਰਕਾਰ ਦਾ ਵਤੀਰਾ ਚੰਗਾ ਹੁੰਦਾ ਤਾਂ ਵਾਈਸ ਚਾਂਸਲਰ ਕਦੇ ਅਸਤੀਫ਼ਾ ਨਾ ਦਿੰਦਾ।
ਉਨ੍ਹਾਂ ਪਿਛਲੀ ਕਾਂਗਰਸ ਅਤੇ ਮੌਜੂਦਾ ਆਮ ਆਦਮੀ ਪਾਰਟੀ (Aam Aadmi Party) ਦੀ ਸਰਕਾਰ ਨੂੰ ਸਵਾਲ ਕਰਦਿਆ ਪੁੱਛਿਆ ਕਿ ਪੰਜਾਬ ’ਚ ਕੋਈ ਕਾਬਲ ਵਕੀਲ ਨਹੀਂ ਸੀ, ਜੋ ਮੇਰੇ ਖ਼ਿਲਾਫ਼ ਸਰਕਾਰ ਦਾ ਪੱਖ ਪੇਸ਼ ਕਰਨ ਲਈ ਦਿੱਲੀ ਤੋਂ 25 ਲੱਖ ਦੇਕੇ ਵਕੀਲ ਬੁਲਾਇਆ ਜਾਂਦਾ ਸੀ।