Sultanpur Lodhi News: ਕੱਖਾਂ ਦੀ ਕੁੱਲੀ 'ਚ ਰਹਿਣ ਲਈ ਮਜਬੂਰ ਇਹ ਸਖ਼ਸ਼; ਹੜ੍ਹ 'ਚ ਰੁੜ ਗਿਆ ਸੀ ਘਰ
Advertisement
Article Detail0/zeephh/zeephh2040711

Sultanpur Lodhi News: ਕੱਖਾਂ ਦੀ ਕੁੱਲੀ 'ਚ ਰਹਿਣ ਲਈ ਮਜਬੂਰ ਇਹ ਸਖ਼ਸ਼; ਹੜ੍ਹ 'ਚ ਰੁੜ ਗਿਆ ਸੀ ਘਰ

Sultanpur Lodhi News: ਅਗਸਤ ਮਹੀਨੇ ਵਿੱਚ ਆਏ ਹੜ੍ਹ ਕਾਰਨ ਰੁੜ੍ਹੇ ਘਰ ਕਾਰਨ ਇਕ ਗਰੀਬ ਪਰਿਵਾਰ ਹੁਣ ਕੁੱਲੀ ਵਿੱਚ ਰਹਿਣ ਲਈ ਮਜਬੂਰ ਹੈ।

Sultanpur Lodhi News: ਕੱਖਾਂ ਦੀ ਕੁੱਲੀ 'ਚ ਰਹਿਣ ਲਈ ਮਜਬੂਰ ਇਹ ਸਖ਼ਸ਼; ਹੜ੍ਹ 'ਚ ਰੁੜ ਗਿਆ ਸੀ ਘਰ

Sultanpur Lodhi News: ਅਗਸਤ ਮਹੀਨੇ ਵਿੱਚ ਬਿਆਸ ਦਰਿਆ ਦੇ ਕੰਢੇ ਪਿੰਡ ਰਾਮਪੁਰ ਗੋਰੇ ਵਿਖੇ ਬਣਾਏ ਗਏ ਆਰਜੀ ਬੰਨ੍ਹ ਦੇ ਟੁੱਟਣ ਮਗਰੋਂ ਹੋਈ ਤਬਾਹੀ ਦੇ ਜ਼ਖ਼ਮ ਅਜੇ ਵੀ ਅੱਲ੍ਹੇ ਹਨ। ਸੂਬੇ ਵਿੱਚ ਪਿਛਲੇ ਮਹੀਨਿਆਂ ਵਿੱਚ ਦਰਿਆ ਦੇ ਨੇੜਲੇ ਇਲਾਕਿਆਂ ਵਿੱਚ ਪਈ ਹੜ੍ਹਾਂ ਦੀ ਮਾਰ ਦੇ ਨਿਸ਼ਾਨ ਅਜੇ ਵੀ ਹਰੇ ਨਹੀਂ ਹੋਏ।

ਇਸ ਦਾ ਜਿਉਂਦਾ ਜਾਗਦਾ ਸਬੂਤ ਹੈ ਸੁਲਤਾਨਪੁਰ ਲੋਧੀ ਦੇ ਪਿੰਡ ਰਾਮਪੁਰ ਗੋਰੇ ਦੇ ਕਿਸਾਨ ਪ੍ਰਤਾਪ ਸਿੰਘ ਦਾ ਪਰਿਵਾਰ ਜੋ ਉਸ ਵੇਲੇ ਹੜ੍ਹਾਂ ਤੋਂ ਲੋਕਾਂ ਨੂੰ ਬਚਾਉਣ ਲਈ ਪਾਣੀ ਵਿੱਚ ਬੇੜੀਆਂ ਚਲਾ ਕੇ ਲੋਕਾਂ ਨੂੰ ਪਾਰ ਲਗਾਉਂਦਾ ਸੀ ਪਰ ਹੁਣ ਉਹ ਖੁਦ ਲੋਕਾਂ ਦੀ ਮਦਦ ਦਾ ਇੰਤਜ਼ਾਰ ਕਰ ਰਿਹਾ ਹੈ।

ਇਸ ਕਿਸਾਨ ਦਾ ਹੜ੍ਹਾਂ ਵਿੱਚ ਘਰ ਵੀ ਪਾਣੀ ਦੀ ਲਪੇਟ ਵਿੱਚ ਆ ਗਿਆ ਸੀ ਅਤੇ ਉਸ ਦੀ ਕਰੀਬ ਡੇਢ ਕਿੱਲਾ ਜ਼ਮੀਨ ਵਿੱਚ ਵੀ ਅਜੇ ਤੱਕ ਵੀ ਰੇਤ ਤੇ ਮਿੱਟੀ ਦੀਆਂ ਢੇਰੀਆਂ ਲੱਗੀਆਂ ਹੋਈਆਂ ਹਨ ਤੇ ਉਸ ਉਤੇ ਕੋਈ ਵੀ ਫ਼ਸਲ ਦੀ ਖੇਤੀ ਨਹੀਂ ਕੀਤੀ ਜਾ ਸਕਦੀ। ਉਸ ਤੋਂ ਪਹਿਲਾ ਉਸ ਨੇ ਆਪਣੀ ਇਹੀ ਜ਼ਮੀਨ ਗਹਿਣੇ ਪਾ ਕੇ ਲੱਤ ਦਾ ਇਲਾਜ ਕਰਵਾਇਆ ਸੀ ਪਰ ਉਹ ਕਾਮਯਾਬ ਨਹੀਂ ਰਿਹਾ ਤੇ ਹੁਣ ਉਹ ਠੀਕ ਢੰਗ ਨਾਲ ਚੱਲਣ-ਫਿਰਨ ਤੋਂ ਵੀ ਅਸਮਰਥ ਹੈ।

ਇਹ ਵੀ ਪੜ੍ਹੋ : Truck Driver Protest News: ਟਰੱਕ ਡਰਾਈਵਰਾਂ ਦੀ ਹੜਤਾਲ ਕਾਰਨ ਪੈਟਰੋਲ ਪੰਪਾਂ 'ਤੇ ਮੁੱਕ ਗਿਆ ਤੇਲ! ਹੋਰ ਵਿਗੜ ਜਾਵੇਗੀ ਸਥਿਤੀ

ਘਰ ਵਿੱਚ ਪਰਿਵਾਰ ਦਾ ਰਹਿਣ ਵਸਣ ਬੜਾ ਔਖਾ ਹੋਇਆ ਪਿਆ ਹੈ ਜਿਸ ਦੇ ਚੱਲਦਿਆਂ ਕਰਜ਼ੇ 'ਚ ਡੁੱਬਿਆ ਹੋਇਆ ਹੈ। ਇਹ ਕਿਸਾਨ ਸਹਾਰਾ ਲੱਭ ਰਿਹਾ ਹੈ ਅਤੇ ਸਰਕਾਰ ਨੂੰ ਮਦਦ ਦੀ ਗੁਹਾਰ ਲਗਾ ਰਿਹਾ ਹੈ। ਦੂਜੇ ਪਾਸੇ ਉਸ ਨੂੰ ਹਾਲੇ ਤੱਕ ਹੜ੍ਹਾਂ ਦਾ ਸਰਕਾਰੀ ਮੁਆਵਜ਼ਾ ਵੀ ਨਹੀਂ ਮਿਲਿਆ ਹੈ। ਕਿਸਾਨ ਦੇ ਘਰ ਰੋਟੀ ਖਾਣ ਤੋਂ ਲੈ ਕੇ ਬੱਚੇ ਪੜ੍ਹਾਉਣੇ ਵੀ ਮੁਸ਼ਕਿਲ ਹੋਏ ਪਏ ਹਨ ਜਿਸ ਕਾਰਨ ਇਹ ਸਾਰਾ ਪਰਿਵਾਰ ਮਦਦ ਦੀ ਉਡੀਕ ਕਰ ਰਿਹਾ ਹੈ।

ਇਹ ਵੀ ਪੜ੍ਹੋ : PSEB Datesheet Release: ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ 5ਵੀਂ, 8ਵੀਂ, 10ਵੀਂ ਅਤੇ 12 ਜਮਾਤ ਦੀ ਡੇਟਸ਼ੀਟ ਜਾਰੀ

ਸੁਲਤਾਨਪੁਰ ਲੋਧੀ ਤੋਂ ਚੰਦਰ ਮੜੀਆ ਦੀ ਰਿਪੋਰਟ

Trending news